ਬਾਦਲ ਵਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਦੂਜੀ ਚਿੱਟੀ ਕ੍ਰਾਂਤੀ ਦੇ ਸੂਤਰਧਾਰ ਬਣਨ ਦਾ ਸੱਦਾ

ਲੁਧਿਆਣਾ, (ਪ੍ਰੀਤੀ ਸ਼ਰਮਾ):-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਰਾਹੀਂ ਦੂਜੀ ਚਿੱਟੀ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਆਪਣੀ ਵਿੱਤੀ ਹਾਲਤ ਸੁਧਾਰ ਸਕਣ।

ਪ੍ਰੋਗਰੈਸਿਵ ਪੰਜਾਬ ਫਾਰਮਰਜ਼ ਐਸੋਸ਼ੀਏਸ਼ਨ ਵਲੋਂ ਇੱਥੇ ਕਰਵਾਏ ਜਾ ਰਹੇ 8 ਵੇਂ ਅੰਤਰਰਾਸ਼ਟਰੀ ਡੇਅਰੀ ਤੇ ਐਗਰੀ-ਐਕਸਪਰੋ ਦੀ ਪ੍ਰਧਾਨਗੀ ਦੌਰਾਨ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਅਗਾਂਹਵਧੂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਬਦਲਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂ ਜੋ ਖੇਤੀ ਲਾਗਤਾਂ ਵਿਚ ਅਥਾਹ ਵਾਧੇ ਕਾਰਨ ਇਹ ਖੇਤੀ ਹੁਣ ਲਾਹੇਵੰਦ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਵਿਚ ਡੇਅਰੀ ਫਾਰਮਿੰਗ  ਸਭ ਤੋਂ ਵੱਧ ਸਹਾਈ ਹੋ ਸਕਦੀ ਹੈ।

ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਡੇਅਰੀ ਫਾਰਮਿੰਗ ਖੇਤਰ ਵਿਚ ਮਹਿਲਾ ਉ¤ਦਮੀਆਂ ਨੂੰ ਡੇਅਰੀ ਸਥਾਪਨਾ ਲਈ ਮਰਦਾਂ (25 ਫੀਸਦੀ) ਦੇ ਮੁਕਾਬਲੇ ਦੁੱਗਣੀ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਦੁੱਧ ਦੀ ਪੈਦਾਵਾਰ ਵਧਾਉਣ ਲਈ  ਮੱਝਾਂ ਤੇ ਗਾਵਾਂ ਦੀ ਨਸਲ ਸੁਧਾਰਨ ’ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਪਸ਼ੂ ਪਾਲਣ ਵਿਭਾਗ ਨੂੰ ਕਿਹਾ ਕਿ ਉਹ ਇਸ ਲਈ ਇਕ ਵਿਸਥਾਰਤ ਯੋਜਨਾ ਤਿਆਰ ਕਰਨ। ਮੁੱਖ ਮੰਤਰੀ ਨੇ ਪੰਜਾਬ ਲਾਇਵ ਸਟਾਕ ਬੋਰਡ, ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ, ਮਿਲਕਫੈਡ, ਗੁਰੂ ਅੰਗਦ ਦੇਵ ਵੈਟਰਨਿਟੀ ਯੂਨੀਵਰਸਿਟੀ , ਲੁਧਿਆਣਾ ਨੂੰ ਕਿਹਾ ਕਿ ਉਹ ਡੇਅਰੀ ਖੇਤਰ ਦੇ ਵਾਧੇ ਤੇ ਵਿਕਾਸ ਲਈ ਮਿਲਕੇ ਕੰਮ ਕਰਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਨਵੀਂ ਐਨੀਮਲ ਬਰੀਡਿੰਗ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ। ਪਸ਼ੂਆਂ  ਦੀ ਨਸਲ ਸੁਧਾਰਨ ਲਈ ਵਿਦੇਸ਼ੀ ਸੀਮਨ ਮੰਗਵਾੳਣ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ 5.61 ਲੱਖ ਡੇਅਰੀ ਫਾਰਮਰਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਉ¤ਚ ਗੁਣਵੱਡਾ ਵਾਲਾ ਸੀਮਨ ਪਸ਼ੂ ਪਾਲਣ ਵਿਭਾਗ ਵਲੋਂ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 13 ਕਰੋੜ ਦੀ ਲਾਗਤ ਨਾਲ ਵੈਟਰਨਟੀ ਪੋਲੀ ਕਲੀਨਿਕ ਵੀ ਸਥਾਪਿਤ ਕੀਤੇ ਜਾ ਰਹੇ ਹਨ।  ਪੰਜਾਬ ਵਿਚ ਡੇਅਰੀ ਖੇਤਰ ਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲਕਫੈਡ ਨੂੰ ਸਾਰੇ ਪਲਾਂਟਾਂ ਦੇ ਨਵੀਨੀਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ, ਤਾਂ ਜੋ ਦੁੱਧ ਦੀ ਸਾਂਭ ਸੰਭਾਲ ਦੇ ਪ੍ਰੋਸੈਸਿੰਗ ਦੇ ਖੇਤਰ ਵਿਚ ਹੋਰ ਸੁਧਾਰ ਕੀਤਾ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਡੇਅਰੀ ਸਿਖਲਾਈ ਤੇ ਤਕਨੀਕੀ ਸਹਾਇਤਾ ਲਈ ਵਿਦੇਸ਼ੀ ਕੰਪਨੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ।

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਲੋਂ ਦੁੱਧ ਪੈਦਾਵਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਕੋਲ ਦੇਸ਼ ਦਾ ਸਿਰਫ 1.5 ਫੀਸਦੀ ਖੇਤਰ ਹੈ, ਪਰ ਫਿਰ ਵੀ ਦੇਸ਼ ਦੇ ਕਿਸਾਨ 50 ਫੀਸਦੀ ਤੱਕ ਅਨਾਜ ਦੇਸ਼ ਦੇ ਕੇਂਦਰੀ ਭੰਡਾਰ ਵਿਚ ਦੇ ਰਹੇ ਹਨ, ਪਰ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨੂੰ ਉਸਦੇ ਹੱਕਾਂ ਤੋਂ ਵਿਰਵੇ ਰੱਖਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਿੱਤੀ ਸਾਧਨ ਬਹੁਤ ਸੀਮਤ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਹਰ ਸਾਲ 5000 ਕਰੋੜ ਰੁਪੈ ਦੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਬੋਲਦਿਆਂ ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐਸ. ਕਾਲਕਟ  ਨੇ  ਡੇਅਰੀ ਫਾਰਮਰਜ਼ ਐਸਸ਼ੀਏਸਨ ਦੇ ਯਤਨਾਂ ਦੀ ਸਰਾਹਨਾ ਕਰਦਿਆਂ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਡੇਅਰੀ ਫਾਰਮਿੰਗ ਵੱਲ ਮੁੜਨ ਜਿਸ ਨਾਲ ਉਨ੍ਹਾਂ ਦੀ ਆਮਦਨੀ 5 ਗੁਣਾ ਤੱਕ ਵਧ ਜਾਵੇਗੀ।  ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ  ਨੂੰ ਜੀ ਆਇਆਂ ਕਿਹਾ ਤੇ ਨਾਲ ਹੀ ਉਨ੍ਹਾਂ ਦੀਆਂ ਕਿਸਾਨ ਪੱਖੀ ਨੀਤੀਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਵਲੋਂ 5 ਅਗਾਂਹਵਧੂ ਕਿਸਾਨਾਂ ਰਣਜੀਤ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ ਬੁੱਟਰ ਨੂੰ ਡੇਅਰੀ ਖੇਤਰ ਵਿਚ ਕੀਤੇ ਸ਼ਾਨਦਾਰ ਕੰਮ ਲਈ  ਭਗਤ ਧੰਨਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਕਰਮਜੀਤ ਕੌਰ ਬੈਂਸ ਨੂੰ ਵੂਮੈਨ ਡੇਅਰੀ ਐਵਾਰਡ ਨਾਲ ਤੇ ਕਰਨੈਲ ਸਿੰਘ ਬਦੌਲੀ ਨੂੰ ਰਣਧੀਰ ਸਿੰਘ ਰੋਡੇ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਤੌਰ ’ਤੇ ਡੇਅਰੀ ਡਿਵੈਲਪਮੈਂਟ ਕਮਿਸ਼ਨ ਦੇ ਸਲਾਹਕਾਰ ਅਨਿਲ ਕੌੜਾ, ਵਿਧਾਇਕ ਐਸ.ਆਰ. ਕਲੇਰ ਤੇ ਮਨਪ੍ਰੀਤ ਸਿੰਘ ਇਆਲੀ, ਡਾਇਰੈਕਟਰ ਡੇਅਰੀ ਡਿਵੈਲਪਮੈਂਟ ਇੰਦਰਜੀਤ ਸਿੰਘ ਤੇ ਡੀ.ਸੀ. ਰਜਤ ਅਗਰਵਾਲ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>