ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦਾ ਪਾਕਿਸਤਾਨ ਨਾਲ ਮਿਲੇ ਹੋਣ ਦਾ ਪ੍ਰਚਾਰ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿ਼ਸ : ਮਾਨ

ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 67ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਇਸ ਦਿਹਾੜੇ ਦੇ ਮਹੱਤਵਪੂਰਨ ਹਜ਼ਾਰਾਂ ਦੀ ਗਿਣਤੀ ਵਿਚ ਭਰਵੇਂ ਸਮਾਗਮ ਨੂੰ ਸੁਬੋਧਨ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਅਰਥ ਭਰਪੂਰ ਅਤੇ ਸਿੱਖ ਕੌਮ ਨੂੰ ਸੰਜ਼ੀਦਾਂ ਸੰਦੇਸ਼ ਦੇਣ ਵਾਲੀ ਤਕਰੀਰ ਵਿਚ ਕਿਹਾ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਮੁਲਕ ਨਾਲ ਕੋਈ ਰਤੀ ਭਰ ਵੀ ਦੁਸ਼ਮਣੀ ਨਹੀਂ ਹੈ । ਬਲਕਿ ਸਿੱਖ ਕੌਮ ਦੋਵੇ ਸਮੇਂ ਆਪਣੇ ਵੱਲੋ ਕੀਤੀ ਜਾਣ ਵਾਲੀ ਅਰਦਾਸ ਵਿਚ “ਸਰਬੱਤ ਦਾ ਭਲਾ” ਲੋੜਦੀ ਹੈ । ਪਰ ਇਸ ਦੇ ਬਾਵਜੂਦ ਵੀ ਇਥੋ ਦੇ ਹਿੰਦੂਤਵ ਹੁਕਮਰਾਨ, ਮੁਤੱਸਵੀ ਜਮਾਤਾਂ ਅਤੇ ਉਹਨਾਂ ਦੀ ਸੋਚ ਉਤੇ ਚੱਲਣ ਵਾਲੇ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ, ਇੰਡੀਅਨ ਪੋਸਟ, ਦਾ ਟ੍ਰਿਬਿਊਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦਾ ਪਾਕਿਸਤਾਨ ਨਾਲ ਮਿਲੇ ਹੋਣ ਅਤੇ ਉਥੋ ਟ੍ਰੇਨਿੰਗ ਲੈਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਤੇ ਲੱਗੇ ਹੋਏ ਹਨ । ਇਹ ਅਮਲ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਡੂੰਘੀ ਸਾਜਿ਼ਸ ਹੈ । ਉਹਨਾਂ ਕਿਹਾ ਕਿ ਜੇਕਰ ਜਰਨੈਲਾਂ ਦੇ ਜਰਨੈਲ ਭਿੰਡਰਾਂਵਾਲੇ ਪਾਕਿਸਤਾਨ ਨਾਲ ਮਿਲੇ ਹੁੰਦੇ ਤਾਂ ਪਾਕਿਸਤਾਨ ਦੇ ਜਰਨਲ ਨਿਆਜੀ ਆਪਣੀ 90 ਹਜ਼ਾਰ ਫ਼ੌਜ ਸਮੇਤ ਕਦੇ ਵੀ ਆਤਮ ਸਮਰਪਣ ਨਾ ਕਰਦੇ ਅਤੇ ਨਾ ਹੀ ਬੰਗਲਾਦੇਸ਼ ਬਣ ਸਕਦਾ । ਕਿਉਂਕਿ ਉਹਨਾਂ ਨੇ ਤਿੰਨ ਪ੍ਰਮਾਣੂ ਤਾਕਤਾਂ ਬਰਤਾਨੀਆ, ਸੋਵੀਅਤ ਰੂਸ ਅਤੇ ਭਾਰਤ ਦੀਆਂ ਫ਼ੌਜਾਂ ਨੂੰ 72 ਘੰਟੇ ਆਪਣੇ ਕਿਲ੍ਹੇ ਵਿਚ ਨਹੀਂ ਵੜਨ ਦਿੱਤਾ । ਅਜਿਹੇ ਸਿੱਖ ਜਰਨੈਲਾਂ ਨੂੰ ਕਿਸੇ ਮੁਲਕ ਜਾਂ ਹੋਰ ਤਾਕਤ ਦੀ ਸਹਾਇਤਾ ਦੀ ਕੀ ਲੋੜ ਹੈ ? ਦੂਸਰਾ ਸਿੱਖ ਕੌਮ ਜੋ ਜਮਾਦਰੂ ਫੌ਼ਜੀ ਹੈ, ਉਸ ਨੂੰ ਭਲਾ ਟ੍ਰੇਨਿੰਗ ਲੈਣ ਦੀ ਕੀ ਲੋੜ ਹੈ ? ਉਹਨਾਂ ਯਾਦ ਦਿਵਾਉਦੇ ਹੋਏ ਕਿਹਾ ਕਿ ਜਦੋ ਮੁਗਲਾਂ-ਜਰਵਾਣਿਆ ਦੇ ਹਮਲੇ ਸਮੇਂ ਹਿੰਦੂ ਬਹੂ-ਬੇਟੀਆਂ ਨੂੰ ਹਮਲਾਵਰ ਜ਼ਬਰੀ ਚੁੱਕਕੇ ਲੈ ਜਾਂਦੇ ਸਨ, ਤਾਂ ਹਿੰਦੂਆਣੀਆਂ ਪੁਕਾਰਦੀਆਂ ਸਨ, “ਵੇ ਬਚਾਈ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ” ਕਹਿਣ ਤੋ ਭਾਵ ਹੈ ਕਿ ਹਿੰਦੂਆਣੀਆਂ ਨੂੰ ਸਿੱਖਾਂ ਤੋ ਇਲਾਵਾ ਕੋਈ ਵੀ ਉਹਨਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲਾ ਨਹੀਂ ਸੀ ਦਿਖਦਾ । ਸਿੱਖ ਉਹਨਾਂ ਦੀਆਂ ਬਹੂ-ਬੇਟੀਆਂ ਨੂੰ ਹਮਲਾਵਰਾਂ ਤੋ ਬਚਾਕੇ ਬਾਇੱਜ਼ਤ ਘਰੋ-ਘਰੀ ਭੇਜਣ ਦੀ ਇਖਲਾਕੀ ਜਿੰਮੇਵਾਰੀ ਨਿਭਾਉਦੇ ਰਹੇ ਹਨ । ਇਹ ਮਿਸਾਲ ਜਮਾਦਰੂ ਫ਼ੌਜੀ ਵਾਲੇ ਗੁਣਾਂ ਦੀ ਹੈ । ਸੋ ਸਾਨੂੰ ਕਿਸੇ ਤਰ੍ਹਾਂ ਦੀ ਨਾ ਟ੍ਰੇਨਿੰਗ ਦੀ ਲੋੜ ਹੈ ਅਤੇ ਨਾ ਹੀ ਫ਼ੌਜੀ ਸਹਾਇਤਾ ਦੀ ਲੋੜ ਹੈ । ਉਹਨਾਂ ਕਿਹਾ ਕਿ ਬਰਤਾਨੀਆ ਵੱਲੋ ਬਲਿਊ ਸਟਾਰ ਦੇ ਹਮਲੇ ਦੌਰਾਨ ਹਿੰਦੂਤਵ ਹਕੂਮਤ ਨੂੰ ਦਿੱਤੀ ਗਈ ਸਹਾਇਤਾ ਸਿੱਖ ਕੌਮ ਦੇ ਮਨਾਂ ਅਤੇ ਆਤਮਾਂ ਨੂੰ ਵਲੂੰਧਰਣ ਵਾਲੀ ਹੈ । ਜਦੋਕਿ ਸਿੱਖਾਂ ਨੇ ਤਿੱਬਤ, ਚੀਨ, ਅਫਗਾਨੀਸਤਾਨ ਅਤੇ ਬੋਰਵਾਰ ਅਫ਼ਰੀਕਾ ਆਦਿ ਮੋਕਿਆ ਤੇ ਅੰਗਰੇਜ਼ਾਂ ਦਾ ਡੱਟਕੇ ਸਾਥ ਦਿੱਤਾ ਅਤੇ ਅੰਗਰੇਜ਼ਾਂ ਨੇ ਇਹ ਅਕਿਰਤਘਣਤਾ ਕਰਕੇ ਸਿੱਖ ਕੌਮ ਨਾਲ ਗ਼ਦਾਰੀ ਕੀਤੀ । ਜਿਵੇ ਇਹ ਸੱਚ ਸਾਹਮਣੇ ਆ ਚੁੱਕਾ ਹੈ ਉਸੇ ਤਰ੍ਹਾਂ ਬਲਿਊ ਸਟਾਰ ਦਾ ਸਮੁੱਚਾ ਸੱਚ ਸਾਹਮਣੇ ਆ ਰਿਹਾ ਹੈ । ਜੋ ਵੀ ਇਸ ਅਣਮਨੁੱਖੀ ਵਰਤਾਰੇ ਵਿਚ ਸਿੱਖ ਕੌਮ ਵਿਰੋਧੀ ਕਾਰਵਾਈਆਂ ਕਰਦਾ ਰਿਹਾ ਹੈ, ਉਸ ਨੂੰ ਆਉਣ ਵਾਲੇ ਸਮੇਂ ਵਿਚ ਇਖ਼ਲਾਕੀ ਅਤੇ ਕਾਨੂੰਨੀ ਤੌਰ ਤੇ ਅਵੱਸ ਸਜ਼ਾ ਮਿਲੇਗੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਮਿੱਥੇ ਨਿਸ਼ਾਨੇ “ਖ਼ਾਲਿਸਤਾਨ” ਦੀ ਮੰਜਿ਼ਲ ਨੂੰ ਕੌਮ ਪ੍ਰਾਪਤ ਕਰੇਗੀ ।”

ਸ. ਮਾਨ ਨੇ ਇਸ ਗੱਲ ਤੇ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸ. ਬਾਦਲ ਅੱਜ ਤੱਕ ਨਾ ਤਾ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਗਰਦਾਨਕੇ ਮਾਰੇ ਗਏ ਸਿੱਖ ਨੌਜ਼ਵਾਨਾਂ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾ ਸਕੇ ਹਨ ਅਤੇ ਨਾ ਹੀ ਸੈਟਰ ਵਿਚ ਐਨ.ਡੀ.ਏ. ਦੀ ਆਪਣੀ ਭਾਈਵਾਲ ਹਕੂਮਤ ਹੋਣ ਸਮੇਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਸਕੇ ਹਨ ਅਤੇ ਨਾ ਹੀ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਨੂੰ ਅਤੇ ਹੋਰਨਾ ਨੂੰ ਰਿਹਾਅ ਕਰਵਾ ਸਕੇ ਹਨ । ਬਲਕਿ ਮੁਸਲਿਮ ਕੌਮ ਦੇ ਕਾਤਲ ਅਤੇ 60 ਹਜ਼ਾਰ ਸਿੱਖਾਂ ਨੂੰ ਉਜਾੜਨ ਵਾਲੇ ਫਿਰਕੂ ਮੋਦੀ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੇ ਬੁਲਾਕੇ ਇਥੋ ਦੇ ਮਾਹੌਲ ਨੂੰ ਵਿਸਫੋਟਿਕ ਬਣਾਉਣ ਦੀ ਗੁਸਤਾਖੀ ਕਰ ਰਹੇ ਹਨ । ਫਿਰ ਅਜਿਹੇ ਆਗੂਆਂ ਨੂੰ ਸਿੱਖ ਕੌਮ ਦਾ ਆਗੂ ਕਹਿਲਾਉਣ ਦਾ ਬਾਕੀ ਕੀ ਹੱਕ ਰਹਿ ਜਾਂਦਾ ਹੈ ? ਉਹਨਾਂ ਸਿੱਖਾਂ ਨੂੰ ਵੰਗਾਰ ਦਿੰਦੇ ਹੋਏ ਕਿਹਾ ਕਿ 23 ਫਰਵਰੀ ਨੂੰ ਉਹ ਮੋਦੀ ਨੂੰ ਇਥੋ ਭਜਾਉਣ ਲਈ ਪਾਰਟੀ ਵੱਲੋਂ ਰੱਖੇ ਗਏ ਚੜ੍ਹਦੀ ਕਲਾਂ ਦੇ ਪ੍ਰੋਗਰਾਮ ਵਿਚ ਸਹਿਯੋਗ ਕਰਕੇ ਇਹਨਾਂ ਮੁਤੱਸਵੀਆਂ ਅਤੇ ਉਹਨਾਂ ਦੇ ਭਾਈਵਾਲਾਂ ਨੂੰ ਦਰਸਾਅ ਦੇਣ ਕਿ ਸਿੱਖਾਂ ਦੇ ਇਲਾਕੇ ਵਿਚ ਅਜਿਹੇ ਮੁਤੱਸਵੀਆਂ ਨੂੰ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਅਸੀ ਅਕਾਲ ਪੁਰਖ ਦੀ ਬਖਸਿ਼ਸ਼ ਸਦਕਾ ਮੋਦੀ ਨੂੰ ਹਰ ਕੀਮਤ ਤੇ ਰੋਕਾਂਗੇ ਤੇ ਇਥੇ ਪੈਰ ਨਹੀਂ ਧਰਨ ਦੇਵਾਂਗੇ । ਅੱਜ ਦੇ ਇਕੱਠ ਵਿਚ ਸਰਬਸੰਮਤੀ ਨਾਲ 24 ਦੇ ਕਰੀਬ ਜੈਕਾਰਿਆ ਦੀ ਗੂੰਜ ਵਿਚ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਜਰਨਲ ਬਰਾੜ ਨਾਲ ਉਲਝਣ ਵਾਲੇ ਚਾਰੇ ਨੌਜ਼ਵਾਨਾਂ ਨੂੰ ਦਿੱਤੀਆਂ ਗਈਆਂ ਲੰਮੀਆਂ ਸਜ਼ਾਵਾਂ ਤੇ ਮੁੜ ਗੌਰ ਕਰਨ, ਨਸ਼ੀਲੀਆਂ ਵਸਤਾਂ ਦੇ ਹੋ ਰਹੇ ਕਾਰੋਬਾਰ ਦੀ ਸੀ.ਬੀ.ਆਈ. ਤੋ ਜਾਚ ਕਰਵਾਉਣ, ਜਥੇਦਾਰ ਕਾਉਂਕੇ ਦੇ ਕਤਲ ਦੇ ਦੋਸ਼ੀਆਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕਰਨ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੇ ਸੁਪਰੀਮ ਕੋਰਟ ਦੇ ਅਮਲ ਸਵਾਗਤਯੋਗ, ਬਾਦਲ ਵੱਲੋਂ ਐਸ.ਆਈ.ਟੀ. ਦੀ ਵਿਰੋਧਤਾ ਕਰਨਾ ਗੈਰ ਦਲੀਲ, ਅਮਰੀਕਾ ਵੱਲੋਂ ਸਿੱਖਾਂ ਦੀ ਨਸਲਕੁਸੀ ਕਰਨ ਵਾਲਿਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਉਣ, 1947 ਦੀ ਰੈਡਕਲਿਫ ਲਾਇਨ ਨੂੰ ਪੂਰਨ ਤੌਰ ਤੇ ਰੱਦ ਕਰਨ, ਬਿਕ੍ਰਮੀ ਕੈਲੰਡਰ ਨੂੰ ਮੁੱਢੋ ਹੀ ਰੱਦ ਕਰਨ, ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਨੋ ਫਲਾਈ ਜੋਨ ਕਰਾਰ ਦੇਣ, ਅਮਰੀਕਾ ਦੇ ਸਟੇਟ ਡਿਪਾਰਟਮੈਟ ਅਤੇ ਸਮੁੱਚੇ ਸਫਾਰਤਖਾਨਿਆਂ ਵਿਖੇ ਸਿੱਖ ਡੈਸਕ ਕਾਇਮ ਕਰਨ, ਮੁਲਕੀ ਸਰਹੱਦਾਂ ਤੇ ਲਗਾਈ ਕੰਡਿਆਲੀ ਤਾਰ ਖ਼ਤਮ ਕਰਨ, ਪੰਜਾਬ ਦੇ ਗਵਰਨਰ ਵੱਲੋ ਇਥੋ ਦੀ ਕਾਨੂੰਨੀ ਵਿਵਸਥਾਂ ਫੇਲ੍ਹ ਹੋ ਜਾਣ ਉਤੇ ਅਮਲੀ ਕਾਰਵਾਈ ਕਰਨ, ਖ਼ਾਲਿਸਤਾਨ ਨੂੰ ਕਾਇਮ ਕਰਦੇ ਹੋਏ ਉਸ ਵਿਚ ਸਮੂਹ ਕੌਮਾਂ ਅਤੇ ਧਰਮਾਂ ਨੂੰ ਬਰਾਬਰਤਾ ਦੇ ਅਧਿਕਾਰ ਦੇਣ, ਹਰ ਨਾਗਰਿਕ ਨੂੰ ਕੁੱਲੀ, ਗੁੱਲੀ ਅਤੇ ਜੁੱਲੀ ਪ੍ਰਦਾਨ ਕਰਨ, ਹਰ ਬੱਚੇ ਨੂੰ ਅਤੇ ਹਰ ਨਾਗਰਿਕ ਨੂੰ ਤਾਲੀਮ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ, ਮੀਰੀ-ਪੀਰੀ ਤੇ ਅਧਾਰਿਤ ਸੱਚੀ ਸਿਆਸਤ ਕਰਨ, ਨਿਊਕਲਰ ਅਤੇ ਮਿਜਾਇਲਾਂ, ਬੰਬਾਂ ਦਾ ਖਾਤਮਾਂ ਕਰਨ ਲਈ ਕੌਮਾਂਤਰੀ ਪੱਧਰ ਤੇ ਮੁਹਿੰਮ ਵਿੰਢਣ, ਇਥੋ ਦੇ ਅਮਨ-ਚੈਨ ਨੂੰ ਹਰ ਕੀਮਤ ਤੇ ਬਰਕਰਾਰ ਰੱਖਣ, ਏਸੀਆ ਖਿੱਤੇ ਦੇ ਸਥਾਈ ਅਮਨ-ਚੈਨ ਨੂੰ ਬਰਕਰਾਰ ਰੱਖਣ ਹਿੱਤ ਤਿੰਨੇ ਪ੍ਰਮਾਣੂ ਦੁਸ਼ਮਣ ਤਾਕਤਾਂ ਮੁਸਲਿਮ ਪਾਕਿਸਤਾਨ, ਕਾਉਮਨਿਸਟ ਚੀਨ ਅਤੇ ਹਿੰਦੂਤਵ ਭਾਰਤ ਦੀ ਤ੍ਰਿਕੋਣ ਦੇ ਵਿਚਕਾਰ ਸਿੱਖ ਵਸੋ ਵਾਲੇ ਇਲਾਕਿਆ ਗੁਜਰਾਤ ਦਾ ਕੱਛ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਯੂਟੀ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਖ ਵਿਖੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ੀਨਦੲਪੲਨਦੲਨਟ ੰੋਵੲਰੲਗਿਨ ੰਕਿਹ ੰਟਅਟੲ) ਬਤੌਰ ਬੱਫ਼ਰ ਸਟੇਟ (ਭੁਾੲਰ ੰਟਅਟੲ) ਬਿਨ੍ਹਾਂ ਕਿਸੇ ਮਨੁੱਖਤਾ ਦੇ ਖੂਨ ਡੋਲ੍ਹਣ ਤੋ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਦੀ ਮੰਗ ਕਰਦੇ ਹੋਏ ਮਤੇ ਪਾਸ ਕੀਤੇ ਗਏ । ਅੱਜ ਦੇ ਇੱਕਠ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ, ਜਸਵੰਤ ਸਿੰਘ ਮਾਨ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਰਣਜੀਤ ਸਿੰਘ ਚੀਮਾਂ, ਹਰਬੀਰ ਸਿੰਘ ਸੰਧੂ, ਬਹਾਦਰ ਸਿੰਘ ਭਸੋੜ, ਜਰਨੈਲ ਸਿੰਘ ਸਖੀਰਾ, ਸਰੂਪ ਸਿੰਘ ਸੰਧਾ, ਹਰਭਜਨ ਸਿੰਘ ਕਸਮੀਰੀ, ਸਿੰਗਾਰਾਂ ਸਿੰਘ ਬਡਲਾ, ਸੁਖਜੀਤ ਸਿੰਘ ਕਾਲਾ ਅਫ਼ਗਾਨਾ, ਅਵਤਾਰ ਸਿੰਘ ਖੱਖ, ਮਨਜੀਤ ਸਿੰਘ ਮੱਲਾ, ਸੁਰਜੀਤ ਸਿੰਘ ਕਾਲਾਬੂਲਾ, ਪਰਮਿੰਦਰ ਸਿੰਘ ਬਾਲਿਆਵਾਲੀ, ਜਸਵੀਰ ਸਿੰਘ ਭੁੱਲਰ, ਕਸਮੀਰ ਸਿੰਘ ਲਖਣਕਲਾ, ਅਮਰੀਕ ਸਿੰਘ ਨੰਗਲ, ਕਰਮ ਸਿੰਘ ਭੋਈਆ, ਸੂਬੇਦਾਰ ਮੇਜਰ ਸਿੰਘ, ਮਨਜੀਤ ਸਿੰਘ ਰੇਰੂ, ਰਣਜੀਤ ਸਿੰਘ ਸੰਘੇੜਾ, ਗੁਰਜੰਟ ਸਿੰਘ ਕੱਟੂ, ਹਰਜੀਤ ਸਿੰਘ ਸੰਜੂਮਾਂ, ਤਰਲੋਕ ਸਿੰਘ ਡੱਲ੍ਹਾ, ਰਜਿੰਦਰ ਸਿੰਘ ਫੌਜੀ, ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ, ਫ਼ੌਜਾ ਸਿੰਘ ਧਨੋਰੀ, ਦਵਿੰਦਰ ਸਿੰਘ ਖਾਨਖਾਨਾ, ਗੁਰਨੈਬ ਸਿੰਘ ਨੈਬੀ, ਹਰਪਾਲ ਸਿੰਘ ਕੁੱਸਾ, ਗੁਰਨਾਮ ਸਿੰਘ ਸਿੰਗੜੀਵਾਲਾ, ਰਣਦੇਵ ਸਿੰਘ ਦੇਬੀ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਮਾਜਰੀ ਸੋਢੀਆਂ, ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ, ਜੋਗਿੰਦਰ ਸਿੰਘ ਸੈਪਲਾ, ਸਵਰਨ ਸਿੰਘ ਫਾਟਕ ਮਾਜਰੀ, ਲਖਵੀਰ ਸਿੰਘ ਕੋਟਲਾ, ਦਰਬਾਰਾ ਸਿੰਘ ਮੰਡੋਫ਼ਲ ਅਤੇ ਲੱਖਾ ਮਹੇਸ਼ਪੁਰੀਆਆਦਿ ਆਗੂਆਂ ਨੇ ਸਮੂਲੀਅਤ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>