ਪੀੜਤ ਪਰਿਵਾਰਾਂ ਦੇ ਨਾਲ ਅਕਾਲੀਆਂ ਨੇ ਕੱਢਿਆ ਵਾਕ ਫਾਰ ਜਸਜਿਸ ਮਾਰਚ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਵਿਚ ਅਪਣੇ ਪਰਿਵਾਰਾਂ ਨੂੰ ਖੋ ਚੁਕੀਆਂ ਵਿਧਵਾਵਾਂ ਵਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਹਿਯੋਗ ਨਾਲ 1984 ਦੇ ਕਾਤਿਲਾਂ ਦੇ ਨਾਂ ਜਨਤਕ ਕਰਣ ਵਾਸਤੇ ਚਲਾਈ ਜਾ ਰਹੀ ਮੁਹਿੰਮ ਵਾਕ ਫਾਰ ਜਸਟਿਸ ਦੇ ਤਹਿਤ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ, ਵਿਧਵਾ ਕਾਲੋਨੀ ਤਿਲਕ ਵਿਹਾਰ ਤੋਂ ਪ੍ਰਧਾਨਮੰਤਰੀ ਦੀ ਰਿਹਾਇਸ਼ ਵਲ ਕੂਚ ਕੀਤਾ, ਪਰ ਪੁਲਿਸ ਵਲੋਂ ਤਿਲਕ ਨਗਰ ਵਿਖੇ ਅੜਿਕੇ ਲਗਾਕੇ ਮਾਰਚ ਨੂੰ ਸਮਾਪਤ ਕਰਵਾ ਦਿੱਤਾ ਗਿਆ।

ਪ੍ਰਦਰਸ਼ਨਕਾਰੀ ਹੱਥ ਵਿਚ ਮਸ਼ਾਲਾ, ਮੌਮਬਤੀਆਂ ਅਤੇ ਟਾਰਚਾਂ ਲੈ ਕੇ ਪ੍ਰਧਾਨਮੰਤਰੀ ਦੀ ਰਿਹਾਇਸ਼ ਤੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਇੰਨਸਾਫ ਦੀ ਮੰਗ ਵਿਚ ਜੋਰਦਾਰ ਨਾਰੇਬਾਜ਼ੀ ਕਰ ਰਹੇ ਸਨ। ਵਿਧਵਾਵਾਂ ਵਲੋਂ 30 ਸਾਲ ਬੀਤਣ ਦੇ ਬਾਅਦ ਵੀ ਉਨ੍ਹਾਂ ਦੇ ਪਤੀ, ਪੁੱਤਰ ਅਤੇ ਭਰਾਵਾਂ ਦੇ ਕਤਲ ਕਰਣ ਵਾਲੇ ਕਾਤਿਲਾਂ ਦੇ ਨਾਂ ਦਸਣ ਦੀ ਵੀ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਜਾ ਰਹੀ ਸੀ। ਵਿਧਵਾਵਾਂ ਵਲੋਂ ਇਸ ਮੌਕੇ ਉਕਤ ਕਤਲੇਆਮ ਕਰਕੇ ਆਪਣੀ ਜ਼ਿੰਦਗੀ ਨਰਕ ਹੋਣ ਦੀ ਵੀ ਦੁਹਾਈ ਦਿੱਤੀ ਗਈ।

ਵਿਧਵਾਵਾਂ ਅਤੇ ਪੀੜਤ ਪਰਿਵਾਰਾਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਕਦਮਤਾਲ ਕਰ ਰਹੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੂਰੇ ਸੰਸਾਰ ਵਿਚ ਕਿਥੇ ਹੋਰ ਵਿਧਵਾ ਕਲੋਨੀ ਮੌਜੂਦ ਨਹੀਂ ਹੈ, ਪਰ ਸਰਕਾਰ ਦੀ ਸਰਪ੍ਰਸਤੀ ਹੇਠ ਹੋਏ ਸਿੱਖ ਕਤਲੇਆਮ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਸਿਰ ਲੁਕਾਉਣ ਲਈ ਬਣਾਈ ਗਈ ਕਲੋਨੀ ਦਾ ਨਾਂ ਵਿਧਵਾ ਕਲੋਨੀ ਰਖਣਾ, ਨਾ ਕੇਵਲ ਲੋਕਤੰਤਰ ਦੇ ਨਾਂ ਤੇ ਕਾਲਾ ਧਬਾ ਹੈ ਸਗੋ ਉਮਰ ਭਰ ਇਨ੍ਹਾਂ ਨੂੰ ਇਸ ਗੱਲ ਦਾ ਇਹਸਾਸ ਕਰਵਾਉਣਾ ਹੈ ਕਿ ਤੁਹਾਡੇ ਸਿਰਾਂ ਤੇ ਹੁਣ ਵੱਡਿਆਂ ਦਾ ਹੱਥ ਨਹੀਂ ਹੈ।
ਕਾਂਗਰਸ ਨੂੰ ਲੰਬੇ ਹੱਥੀ ਲੇਂਦਿਆ ਜੀ.ਕੇ. ਨੇ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਿੱਖਾਂ ਦੇ ਜਾਨਮਾਲ ਦਾ ਨੁਕਸਾਨ ਕਰਵਾਉਣ ਦਾ ਵੀ ਆਰੋਪ ਲਗਾਇਆ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਇਸ ਮਸਲੇ ਤੇ ਆਪਣਾ ਪੱਖ ਸਾਫ ਕਰਣ ਲਈ ਉਨ੍ਹਾਂ ਨੇ ਇਸ ਕਤਲੇਆਮ ਵਿਚ ਸ਼ਾਮਿਲ ਲੋਕਾਂ ਦੇ ਨਾਂ ਜਨਤਕ ਕਰਣ ਦੀ ਵੀ ਮੰਗ ਕੀਤੀ। ਬੀਤੇ 9 ਵਰ੍ਹਿਆਂ ਤੋਂ ਸੰਸਦ ਨੂੰ ਪ੍ਰਧਾਨਮੰਤਰੀ ਵਲੋਂ ਪੀੜਤ ਪਰਿਵਾਰਾਂ ਦੇ ਮੁੜ੍ਹ ਵਸੇਬੇ ਤੇ ਇੰਨਸਾਫ ਵਾਸਤੇ ਸਾਥ ਦੇਣ ਦੇ ਦਿੱਤੇ ਗਏ ਭਰੋਸੇ ਤੋਂ ਪ੍ਰਧਾਨਮੰਤਰੀ ਵਲੋਂ ਨਾ ਪੂਰਾ ਉਤਰਣ ਨੂੰ ਵੀ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਵੱਡਾ ਧਕਾ ਏਲਾਣਦੇ ਹੋਏ ਕਿਹਾ ਕਿ ਬੀਤੇ ਇਸ ਦੌਰਾਨ ਇਕ ਵੀ ਬੰਦਾ ਕਾਨੂੰਨੀ ਤੌਰ ਤੇ ਦੋਸ਼ੀ ਨਹੀਂ ਸਾਬਿਤ ਹੋਇਆ ਤੇ ਪੀੜਤ ਪਰਿਵਾਰ ਅੱਜ ਵੀ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਨ।

ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਗੁਰਬਖਸ਼ ਸਿੰਘ ਮੌਂਟੂਸ਼ਾਹ, ਇੰਦਰਜੀਤ ਸਿੰਘ ਮੌਂਟੀ, ਅਮਰਜੀਤ ਸਿੰਘ ਪੱਪੂ ਤੇ ਨਿਗਮ ਪਾਰਸ਼ਦ ਰਿਤੂ ਵੋਹਰਾ ਅਤੇ ਡਿੰਪਲ ਚੱਡਾ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>