ਕੈਪਟਨ ਹਰਚਰਨ ਸਿੰਘ ਰੋਡੇ ਦੀ ਸੋਚ ਤੇ ਸਿੱਖ ਕੌਮ ਨੂੰ ਪਾਰਟੀ ਦੀ ਅਪੀਲ

ਫ਼ਤਹਿਗੜ੍ਹ ਸਾਹਿਬ – “12 ਫ਼ਰਵਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਲਾਨਾਂ ਜਨਮ ਦਿਨ ਮਨਾਇਆ ਗਿਆ। ਪੂਰੀ ਸਿੱਖ ਕੌਮ ਤੇ ਮੁਸਲਮਾਨਾਂ ਨੇ ਇਸ ਜਨਮ ਦਿਨ ਤੇ ਖੁਸ਼ੀਆਂ ਤੇ ਸਤਿਕਾਰ ਨਾਲ ਜਨਮ ਦਿਨ ਮਨਾਇਆ ਕਿਉਂਕਿ ਇਸ ਸਾਲ ਜੂਨ ਦੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਹੋਇਆਂ ਨੂੰ ਪੂਰੇ 30 ਸਾਲ ਹੋ ਜਾਣਗੇ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਰੇ ਬਾਦਲ ਦਲੀਆਂ, ਕਾਮਰੇਡਾ, ਸੰਤ ਸਮਾਜ, ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਸਾਬਕਾ ਆਗੂ ਜੋ ਹੁਣ ਬਾਦਲ ਦਲ ਤੇ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ, ਦਮਦਮੀ ਟਕਸਾਲ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਆਦਿ ਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਰਾਵਾਂ, ਭਤੀਜਿਆਂ ਆਦਿ ਸਾਰਿਆ ਨੂੰ ਬੁਲਾਇਆ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਹੁਰੇ ਪਿੰਡ ਬਿਲਾਸਪੁਰ, ਜਿ਼ਲ੍ਹਾ ਮੋਗਾ ਤੋ ਕਰੀਬ ਸਾਰੇ ਰਿਸਤੇਦਾਰ ਸੰਤਾਂ ਦੇ ਜਨਮ ਦਿਨ ਤੇ ਪੁੱਜੇ । ਇਸੇ ਸੰਬੰਧ ਦੇ ਵਿਚ ਸਾਡੇ ਮੁਕਤਸਰ ਸਾਹਿਬ ਦੇ ਜਥੇਦਾਰ ਸ. ਇਕਬਾਲ ਸਿੰਘ ਬਰੀਵਾਲਾ (98725-56962) ਨੇ ਸੰਤ ਜਰਨੈਲ ਸਿੰਘ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸ਼ਹੀਦੀ ਜਿਸਮ ਦੀ ਮਿਲਟਰੀ ਅੱਗੇ ਸ਼ਨਾਖਤ ਕੀਤੀ ਸੀ ਤੇ ਉਸ ਤੋ ਬਾਅਦ ਉਹਨਾਂ ਨੂੰ ਸੂਬੇਦਾਰ ਤੋ ਕੈਪਟਨ ਦਾ ਰੈਂਕ ਦਿੱਤਾ ਗਿਆ ਸੀ, ਉਹਨਾਂ ਨਾਲ ਗੱਲਬਾਤ ਕੀਤੀ ਕਿ ਆਪ ਜੀ ਸੰਤਾਂ ਦੇ ਜਨਮ ਦਿਨ ਦੇ ਉਤੇ ਜ਼ਰੂਰ ਪਹੁੰਚੋ । ਕੈਪਟਨ ਹਰਚਰਨ ਸਿੰਘ ਜੀ ਨੇ ਸ. ਇਕਬਾਲ ਸਿੰਘ ਜੀ ਨੂੰ ਕਿਹਾ ਕਿ ਸੰਤਾਂ ਦਾ ਜਨਮ ਦਿਨ ਫਰਵਰੀ ਦੇ ਵਿਚ ਤਾਂ ਹੈ ਹੀ ਨਹੀਂ ਇਹ ਤਾਂ ਜੂਨ ਦੇ ਵਿਚ ਹੈ । ਸ. ਇਕਬਾਲ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਜੇ ਇੰਝ ਹੈ ਤਾਂ ਤੁਸੀਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਵਿਚ ਹੀ ਸੀ ਤਾਂ ਉਦੋ ਦੱਸਦੇ ਪਰ ਉਦੋ ਤੋ ਕੋਈ ਵੀ ਸੰਤਾਂ ਦਾ ਨਾਮ ਲੈਣ ਨੂੰ ਤਿਆਰ ਨਹੀ ਸੀ ਹੁਣ ਤੁਸੀ ਕਹਿ ਰਹੇ ਹੋ ਕਿ ਫਰਵਰੀ ਦੇ ਵਿਚ ਸੰਤਾਂ ਦਾ ਜਨਮ ਦਿਨ ਹੀ ਨਹੀ ਹੈ । ਫਿਰ ਕੈਪਟਨ ਹਰਚਰਨ ਸਿੰਘ ਜੀ ਨੇ ਕਿਹਾ ਕਿ ਮੈਂ 12 ਫ਼ਰਵਰੀ ਨੂੰ ਬਹੁਤ ਮਸਰੂਫ ਹੋਵਾਂਗਾ ਕਿਉਂਕਿ ਅਸੀ ਸੰਤਾਂ ਤੇ ਜਨਮ ਦਿਨ ਦੇ ਉਤੇ ਪਿੰਡ ਰੋਡੇ ਵਿਖੇ ਕਬੱਡੀ ਦੇ ਮੈਚ ਕਰਾ ਰਹੇ ਹਾਂ । ਇਸ ਤੇ ਹੈਰਾਨੀ ਪ੍ਰਗਟ ਕਰਦਿਆ ਸ. ਇਕਬਾਲ ਸਿੰਘ ਨੇ ਕਿਹਾ ਕਿ ਜੇ ਕਬੱਡੀ ਦੇ ਮੈਚ ਕਰਕੇ 12 ਫਰਵਰੀ ਨੂੰ ਸੰਤਾਂ ਦਾ ਜਨਮ ਦਿਨ ਮਨਾ ਰਹੇ ਹੋ ਤਾਂ ਫਿਰ ਤੁਸੀ ਮੰਨਦੇ ਹੋ ਕਿ ਸੰਤਾਂ ਦਾ ਜਨਮ ਦਿਨ ਠੀਕ ਮਨਾਇਆ ਜਾ ਰਿਹਾ ਹੈ । ਕੈਪਟਨ ਹਰਚਰਨ ਸਿੰਘ ਜੀ ਨੇ ਕਿਹਾ ਕਿ ਕੋਈ ਫਿਕਰ ਨਾ ਕਰੋ ਤੁਸੀਂ ਤੇ ਤੁਹਾਡੀ ਪਾਰਟੀ ਸੰਤਾਂ ਦਾ ਜਨਮ ਦਿਨ ਫ਼ਤਹਿਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਅੱਗੇ ਮਨਾ ਰਹੇ ਹੋ ਤੇ ਉਸ ਦਿਨ ਸੰਗਰਾਦ ਹੈ ਤਾਂ ਬੜੀ ਭੀੜ ਨਾਲ ਸੰਤਾਂ ਦਾ ਜਨਮ ਦਿਨ ਕਾਮਯਾਬ ਵੀ ਹੋਵੇਗਾ । ਸਾਡੀ ਪਾਰਟੀ ਨੇ ਬਹੁਤ ਹੈਰਾਨੀ ਪ੍ਰਗਟ ਕੀਤੀ ਕਿ ਜਿਸ ਖਾਨਦਾਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਸ਼ਹਾਦਤ ਤੋ ਬਾਅਦ ਕਰੋੜਾਂਪਤੀ ਬਣਾ ਦਿੱਤਾ ਹੈ ਅੱਜ ਉਹ ਪਰਿਵਾਰ, ਸੰਤਾਂ ਦੇ ਭਰਾਂ, ਸੰਤਾਂ ਦਾ ਭਤੀਜਾ ਜਸਵੀਰ ਸਿੰਘ ਰੋਡੇ ਤੇ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਸਾਰੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਉਣ ਵਾਲਿਆਂ ਰਵਾਇਤੀ ਅਕਾਲੀਆਂ ਤੇ ਬਾਦਲ ਦਲੀਆਂ ਨਾਲ ਜਾ ਰਲੇ ਹਨ । ਕੈਪਟਨ ਹਰਚਰਨ ਸਿੰਘ ਜੀ ਦਾ ਬੇਟਾ ਅਮਰੀਕਾ ਵਿਚ ਚਲਿਆ ਗਿਆ ਹੈ ਅਸੀਂ ਜਸਵੀਰ ਸਿੰਘ ਰੋਡੇ ਤੇ ਸੰਤਾਂ ਦੇ ਭਰਾਵਾਂ ਦੀ ਔਲਾਦ ਤੋ ਪੁੱਛਣਾਂ ਚਾਹੁੰਦੇ ਹਾਂ ਕਿ ਤੁਹਾਡੀ ਸੋਚ ਆਪਣੇ ਬਜੁਰਗਾਂ ਤੋ ਵੱਖ ਹੈ ਕਿ ਉਹਨਾਂ ਵਾਂਗ ਹੀ ਸੰਤਾਂ ਦੀ ਸ਼ਹਾਦਤ ਬਾਰੇ ਆਪ ਜੀ ਨੇ ਸੋਚ ਰੱਖੀ ਹੋਈ ਹੈ ?”

23 ਫਰਵਰੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਜਗਰਾਉਂ ਵਿਖੇ ਸ੍ਰੀ ਨਰਿੰਦਰ ਮੋਦੀ ਜਿਸ ਨੇ ਪਿਛਲੇ ਸਾਲ 60 ਹਜ਼ਾਰ ਸਿੱਖ ਜਿੰਮੀਦਾਰ ਗੁਜਰਾਤ ਵਿਚ ਉਜਾੜ ਦਿੱਤੇ ਹਨ ਤੇ ਉਹਨਾਂ ਦੀਆਂ ਜਮੀਨਾਂ-ਜ਼ਾਇਦਾਦਾਂ ਖੋਹ ਲਈਆਂ ਹਨ ਅਤੇ 2002 ਦੇ ਵਿਚ 2 ਹਜ਼ਾਰ ਤੋ ਜਿਆਦਾ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਸੀ ਉਹਨਾਂ ਦੀਆਂ ਬੀਬੀਆਂ ਉਤੇ ਆਪਣੀ ਬੀਜੇਪੀ, ਆਰ.ਐਸ.ਐਸ. ਪਾਰਟੀ ਦੇ ਗੁੰਡੇ-ਬਦਮਾਸ਼ਾਂ ਤੋ ਜ਼ਬਰ-ਜ਼ਨਾਹ ਕਰਵਾਕੇ ਵੀਡੀਓ ਰਿਕਾਰਡਿੰਗ ਕੀਤੀ ਸੀ ਉਹਨਾਂ ਨੂੰ ਫ਼ਤਹਿ ਰੈਲੀ ਲਈ ਜਗਰਾਉਂ ਵਿਖੇ ਸੱਦ ਰਹੇ ਹਨ । ਅੱਜ ਤੱਕ ਸਿੱਖ ਕੌਮ ਨੂੰ 1984 ਦੇ ਸਾਕਾ ਨੀਲਾ ਤਾਰਾ ਦੇ ਘੱਲੂਘਾਰਾ ਤੇ ਉਸ ਤੋ ਬਾਅਦ ਸਾਰੇ ਭਾਰਤ ਵਿਚ ਸਿੱਖਾਂ ਦਾ ਜੋ ਕਤਲੇਆਮ ਕਰਵਾਇਆ ਗਿਆ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ- ਫਿਰ ਸ੍ਰੀ ਬਾਦਲ, ਨਰਿੰਦਰ ਮੋਦੀ ਨੂੰ ਬੁਲਾਕੇ ਤੇ ਉਸ ਤੋ ਫ਼ਤਹਿ ਰੈਲੀ ਕਰਵਾਕੇ ਸਿੱਖ ਕੌਮ ਨੂੰ ਕੀ ਸਨੇਹਾ ਭੇਜਣਾ ਚਾਹੁੰਦੇ ਹਨ ? ਕੀ ਉਹ ਨਹੀਂ ਜਾਣਦੇ ਕਿ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਤੇ ਐਹੋ ਜਿਹੇ ਅਣਮਨੁੱਖੀ ਬੇਇਨਸਾਨ ਨੂੰ ਬੁਲਾਕੇ ਲੂਣ ਛਿੜਕਣ ਦੇ ਬਰਾਬਰ ਹੈ ? ਆਪ ਜੀ ਇਸ ਸੰਬੰਧ ਦੇ ਵਿਚ ਕੀ ਕਰ ਰਹੇ ਹੋ ਅਤੇ ਸਾਡੀ ਪਾਰਟੀ ਦਾ ਕੀ ਸਾਥ ਦੇਵੋਗੇ ਜਦੋ 23 ਫਰਵਰੀ ਨੂੰ ਸਾਡੀ ਪਾਰਟੀ ਹਰੇਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਅਮਨ ਪਸੰਦ ਤਰੀਕੇ ਨਾਲ ਵੱਡੇ-ਵੱਡੇ ਧਰਨੇ ਦੇਵੇਗੀ, ਕਾਲੀਆਂ ਝੰਡੀਆਂ ਦਿਖਾਵੇਗੀ ਅਤੇ ਮੋਦੀ ਗੋ ਬੈਕ ਦੇ ਨਾਅਰੇ ਲਗਾਵੇਗੀ । ਆਪ ਜੀ ਦੀ ਇਮਦਾਦ ਤੋ ਬਗੈਰ ਅਸੀਂ ਆਪਣਾ ਟੀਚਾਂ ਪੂਰਾ ਨਹੀ ਕਰ ਸਕਾਂਗੇ । ਆਓ ਆਪਾ ਇਕ ਹੋ ਕੇ ਕੌਮ ਦੀ ਸੇਵਾ ਵਿਚ  ਹੰਭਲਾ ਮਾਰਕੇ ਸਮੂਲੀਅਤ ਕਰੀਏ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>