ਵਿਭਾਗ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਅਤੇ ਸਤਲੁਜ਼ ਦਰਿਆ ਦੇ ਨਾਜੁਕ ਸਥਾਨਾਂ ਦੀ ਮੁਰੰਮਤ ਯਕੀਨੀ ਬਣਾਏ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਜਤ ਅਗਰਵਾਲ, ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਲੁਧਿਆਣਾ,(ਪ੍ਰੀਤੀ ਸ਼ਰਮਾ) – ‘‘ਆਉਣ ਵਾਲੇ ਬਰਸਾਤਾਂ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ  ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਸਰਕਾਰ ਦੇ ਪੈਸੇ ਦੇ ਨਾਲ-ਨਾਲ ਆਮ ਲੋਕਾਂ ਦੀ ਜਾਨ-ਮਾਲ, ਫ਼ਸਲਾਂ, ਮਕਾਨਾਂ, ਪਸ਼ੂ-ਧਨ ਅਤੇ ਹੋਰ ਜਾਇਦਾਦ ਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ।’’

ਇਹ ਆਦੇਸ਼ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਜਤ ਅਗਰਵਾਲ ਨੇ ਅੱਜ ਇੱਥੇ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਉਣ ਵਾਲੇ ਬਰਸਾਤਾਂ ਦੇ ਮੌਸਮ ਵਿੱਚ ਸੰਭਾਵੀਂ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਬੁਲਾਈ ਇੱਕ ਮੀਟਿੰਗ ਦੌਰਾਨ ਦਿੱਤੇ। ਉਹਨਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਕੋਈ ਵੀ ਅਧਿਕਾਰੀ 3 ਸਤੰਬਰ ਤੱਕ ਉਹਨਾਂ ਤੋਂ ਪ੍ਰਵਾਨਗੀ ਲਏ ਬਿਨ੍ਹਾ ਸਟੇਸ਼ਨ ਨਾ ਛੱਡੇ। ਡਿਪਟੀ ਕਮਿਸ਼ਨਰ ਨੇ ਡੀ.ਆਰ.ਓ ਅਤੇ ਸਬੰਧਤ ਐਸ.ਡੀ.ਐਮਜ਼. ਨੂੰ ਕਿਹਾ ਕਿ ਸਤਲੁਜ਼ ਦਰਿਆ ਦੇ ਨਾਜੁਸਥਾਨਾਂ ਅਤੇ ਹੋਰ ਨਜ਼ਦੀਕ ਪਿੰਡਾਂ ਦੇ ਮੋਹਤਵਰ ਵਿਅਕਤੀ, ਸਰਪੰਚ-ਪੰਚ, ਨੰਬਰਦਾਰ, ਐਕਸ-ਸਰਵਿਸਮੈਨ, ਬੇੜੀਆ-ਕਿਸ਼ਤੀਆਂ ਵਾਲੇ, ਤੈਰਾਕੀ ਦੇ ਮਾਹਿਰ ਅਤੇ ਯੂਥ ਕਲੱਬਾਂ ਨਾਲ ਸਪੰਰਕ ਕਰਕੇ ਰਾਬਤਾ ਕਾਇਮ ਕੀਤਾ ਜਾਵੇ ਅਤੇ ਉਹਨਾਂ ਦੇ ਮੋਬਾਇਲ ਨੰਬਰ ਸਹਿਤ ਲਿਸਟਾਂ ਵੀ ਤਿਆਰ ਕੀਤੀਆ ਜਾਣ ਤਾਂ ਜੋ ਕਿਸੇ ਮੁਸੀਬਤ ਦੇ ਸਮੇਂ ਉਹਨਾਂ ਦੀ ਸਹਾਇਤਾ ਲਈ ਜਾ ਸਕੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡਾਕਟਰਾਂ ਦੀਆਂ ਟੀਮਾਂ ਤਿਆਰ ਕਰਕੇ ਰੱਖਣ ਅਤੇ ਇਸ ਦੀ ਜਾਣਕਾਰੀ ਉਹਨਾਂ ਦੇ ਦਫ਼ਤਰ ਵਿਖੇ ਮੁਹੱਈਆ ਕਰਵਾਉਣ। ਇਸ ਦੇ ਨਾਲ-ਨਾਲ ਵੈਟਰਨਰੀ ਵਿਭਾਗ ਵੀ ਆਪਣੇ ਡਾਕਟਰਾਂ ਦੀਆਂ ਟੀਮਾਂ ਤਿਆਰ ਕਰਕੇ ਇਸ ਦੀ ਰਿਪੋਰਟ ਉਹਨਾਂ ਦੇ ਦਫ਼ਤਰ ਭੇਜਣੀ ਯਕੀਨ ਬਣਾਵੇ। ਉਹਨਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਨਾਜੁਕ ਸਥਾਨਾਂ ‘ਤੇ ਵਾਇਰਲੈਸ ਸਿਸਟਿਮ ਲਗਾਉਣ ਕਿਉਕਿ ਕਈ ਵਾਰ ਮੋਬਾਇਲ ਦਾ ਨੈਟਵਰਕ ਨਾ ਹੋਣ ਕਾਰਨ ਅਜਿਹੇ ਸਥਾਨਾਂ ਤੇ ਹਾਜ਼ਰ ਕਰਮਚਾਰੀਆਂ ਨਾਲ ਸੰਪਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ, ਇਸ ਤੋਂ ਇਲਾਵਾ ਗੱਡੀਆ ਮਾਈਕ ਦਾ ਵੀ ਪ੍ਰਬੰਧ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਡਰੇਨਾਂ ਦੀ ਸਫਾਈ ਨੂੰ ਯਕੀਨੀ ਬਨਾਉਣ। ਉਹਨਾਂ ਇਹ ਵੀ ਕਿਹਾ ਕਿ ਵਿਭਾਗ ਦਾ ਘੱਟੋਂ-ਘੱਟ ਜੇ.ਈ. ਰੈਂਕ ਦਾ ਅਧਿਕਾਰੀ ਸਤਲੁਜ਼ ਦਰਿਆ ਦੀ ਨਿੱਜੀ ਤੌਰ ਤੇ ਵੈਰੀਫਿਕੇਸ਼ਨ ਕਰਕੇ 31 ਮਾਰਚ ਤੱਕ ਆਪਣੀ ਰਿਪੋਰਟ ਦੇਵੇਗਾ ਕਿ ਕਿਥੇ-ਕਿਥੇ ਕਿਹੜਾ-ਕਿਹੜਾ ਕੰਮ ਕਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਨੰਬਰਦਾਰਾਂ ਕੋਲ ਇੱਕ ਰਜਿਸਟਰ ਲਗਾਇਆ ਜਾਵੇ ਅਤੇ ਉਸ ਵਿੱਚ ਦਰਿਆ ਦੇ ਚੈਕ ਕੀਤੇ ਪੁਆਇੰਟਾਂ ਦਾ ਵੇਰਵਾ ਦਰਜ਼ ਕਰੇਗਾ।

ਸ੍ਰੀ ਅਗਰਵਾਲ ਨੇ ਪੀ.ਡਬਲਯੂ.ਡੀ.ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਸਤਿਆਂ ਦੀ ਸਹੀ ਨਿਸ਼ਾਨਦੇਹੀ ਲਈ ਯੋਗ ਮਾਰਕਰ ਦਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਕਿਸੇ ਵੀ ਐਮਰਜੈਸੀ ਦੇ ਸਮੇਂ ਘਟਨਾ ਵਾਲੇ ਸਥਾਨ ‘ਤੇ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਤੁਰੰਤ ਰਾਹਤ ਕਾਰਜ਼ ਸ਼ੁਰੂ ਕੀਤੇ ਜਾਣ ਸਕਣ। ਉੁਹਨਾਂ ਜਿਲਾ ਜੰਗਲਾਤ ਅਫਸਰ ਨੂੰ ਕਿਹਾ ਕਿ ਉਹ ਇਲੈਕਟ੍ਰੀਕਲ ਕਟਰ ਦਾ ਪ੍ਰਬੰਧ ਨਗਰ-ਨਿਗਮ ਜਾਂ ਹੋਰ ਪ੍ਰਾਈਵੇਟ ਸੰਸਥਾ ਤੋਂ ਕਰਵਾਕੇ ਰੱਖਣ ਤਾਂ ਜੋ ਬੰਨ ਦੇ ਟੁੱਟ ਜਾਣ ਤੇ ਉਸ ਦੀ ਮੁਰੰਮਤ ਲਈ ਜਲਦੀ-ਜਲਦੀ ਦਰਖਤਾਂ ਦੀ ਕਟਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਲੌੜੀਦੀਂਆਂ ਜੇ.ਸੀ.ਬੀ.ਮਸੀ ਕਰੇਨਾਂ, ਟਿੱਪਰਾਂ, ਟਰੈਕਟਰ-ਟਰਾਲੀਆਂ, ਹੋਰ ਗੱਡੀਆਂ, ਰੱਸਿਆਂ ਅਤੇ ਮੈਨ-ਪਾਵਰ ਦੇ ਪਬੰਧਾਂ ਲਈ ਕਾਰਪੋਰੇਸ਼ਨ, ਗਲਾਡਾ, ਮਿਊਸੀਂਪਲ ਕੌਸਲਾ, ਜਿਲਾ ਟਰਾਂਸਪੋਰਟ ਅਫਸਰ ਅਤੇ ਸਬੰਧਤ ਐਸ.ਡੀ.ਐਮਜ਼ ਨਾਲ ਰਾਬਤਾ ਕਾਇਮ ਕਰਕੇ ਅਗੇਤੇ ਹੀ ਪ੍ਰਬੰਧ ਕਰ ਲਏ ਜਾਣ ਅਤੇ ਵਿਭਾਗ ਵੱਲੋਂ ਰੇਤੇ ਦੇ ਬੋਰੇ ਅਤੇ ਪੱਥਰਾਂ ਦਾ ਵੀ ਲੌੜੀਦੀ ਮਾਤਰਾ ਵਿੱਚ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬਲਦੇਵ ਸਿੰਘ, ਐਸ.ਡੀ.ਐਮ. ਲੁਧਿਆਣਾ ਪੱਛਮੀ ਸ੍ਰੀ ਕੁਲਜੀਤਪਾਲ ਸਿੰਘ ਮਾਹੀ, ਐਸ.ਡੀ.ਐਮ. ਲੁਧਿਆਣਾ ਪੂਰਬੀ ਸ੍ਰੀ ਅਜੇ ਸੂਦ, ਐਸ.ਡੀ.ਐਮ. ਜਗਰਾਂਓ ਮੈਡਮ ਅਪਨੀਲ ਰਿਆਤ, ਜਿਲਾ ਮਾਲ ਅਫਸਰ ਸ੍ਰੀ ਮੁਕੇਸ਼ ਕੁਮਾਰ ਤੋਂ ਇਲਾਵਾ ਸਿਹਤ, ਪੁਲਿਸ, ਡਰੇਨਜ਼, ਨਹਿਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਜਤ ਅਗਰਵਾਲ, ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>