ਅਫਰੀਦੀ ਦੇ ਛੱਕਿਆਂ ਨੇ ਭਾਰਤ ਨੂੰ ਹਰਾਇਆ

ਮੀਰਪੁਰ – ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਜੁਝਾਰੂ ਪਾਰੀ ਅਤੇ ਮੁਹੰਮਦ ਹਫੀਜ਼ ਦੇ ਆਲਰਾਂਊਡਰ ਪ੍ਰਦਰਸ਼ਨ ਦੀ ਬਦੌਲਤ ਐਤਵਾਰ ਨੂੰ ਏਸੀਆ ਕੱਪ ਦੇ ਆਖਰੀ ਓਵਰਾਂ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਇੱਕ ਵਿਕਿਟ ਨਾਲ ਹਰਾਇਆ।ਪਾਕਿਸਤਾਨ ਤੋਂ ਹਾਰਨ ਦੇ ਬਾਅਦ ਭਾਰਤ ਦਾ ਏਸ਼ੀਆ ਕੱਪ ਤੋਂ ਬਾਹਰ ਹੋਣਾ ਲਗਭਗ ਤੈਅ ਹੈ।

ਭਾਰਤ ਨੇ ਪਹਿਲਾਂ ਬੈਟਿੰਗ ਕਰਦੇ ਹੋਏ 50 ਓਵਰ ਵਿੱਚ 8 ਵਿਕਿਟ ਤੇ 245 ਰਨ ਬਣਾਏ। ਪਾਕਿਸਤਾਨ ਨੇ ਦੋ ਬਾਲ ਬਾਕੀ ਰਹਿੰਦੇ ਹੋਏ ਜਿੱਤ ਪ੍ਰਾਪਤ ਕੀਤੀ। ਪਾਕਿਸਤਾਨ ਨੂੰ ਮੈਚ ਜਿੱਤਣ ਲਈ ਅੰਤਿਮ 6 ਬਾਲ ਤੇ 10 ਰਨ ਦੀ ਜਰੂਰਤ ਸੀ ਅਤੇ ਉਸ ਦੇ 2 ਵਿਕਿਟ ਬਾਕੀ ਸਨ।ਅਫਰੀਦੀ ਨੇ 2 ਛੱਕੇ ਲਗਾ ਕੇ ਪਾਕਿਸਤਾਨ ਨੂੰ ਰੋਮਾਂਚਿਕ ਜਿੱਤ ਦਿਵਾਈ। ਭਾਰਤ ਨੂੰ ਹੁਣ ਏਸ਼ੀਆ ਕੱਪ ਦੇ ਫਾਈਨਲ ਵਿੱਚ ਉਸ ਦੇ ਖਿਡਾਰੀ ਨਹੀਂ, ਸਗੋਂ ਦੂਸਰੀਆਂ ਟੀਮਾਂ ਦੀ ਬਦਕਿਸਮਤੀ ਹੀ ਪਹੰਚਾ ਸਕਦੀ ਹੈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>