ਦਿੱਲੀ ਫਤਹਿ ਦਿਵਸ ਨੂੰ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ ਤੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮਰਪਿਤ ਲਾਲ ਕਿਲੇ ਦੇ ਅਗਸਤ ਕ੍ਰਾਂਤੀ ਮੈਦਾਨ ਵਿਖੇ ਕੀਤੇ ਜਾ ਰਹੇ ਗੁਰਮਤਿ ਸਮਾਗਮ, ਜਰਨੈਲੀ ਫਤਹਿ ਮਾਰਚ, ਲਾਈਟ ਐਂਡ ਸਾਉਂਡ ਸ਼ੋ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਸੰਬੰਧੀ ਉਲੀਕੇ ਜਾ ਰਹੇ ਪ੍ਰੋਗਰਾਮਾਂ ਨੂੰ ਅੰਤਿਮ ਛੋਹਾਂ ਦੇਣ ਲਈ ਕਮੇਟੀ ਵਲੋਂ ਜੰਗੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਲਾਲ ਕਿਲਾ ਮੈਦਾਨ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਮੌਜੂਦ ਕਮੇਟੀ ਮੁਲਾਜ਼ਿਮਾ ਨੂੰ ਇਸ ਪ੍ਰੋਗਰਾਮ ਨੂੰ ਇਤਿਹਾਸਿਕ ਬਨਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।

ਲੋਕਸਭਾ ਚੋਣਾਂ ਐਲਾਨੇ ਜਾਨ ਤੋਂ ਬਾਅਦ ਚੋਣ ਜਾਬਤਾ ਕਰਕੇ ਰੋਡ ਸ਼ੋ, ਜਲੂਸ, ਆਦਿਕ ਤੇ ਮੁੱਖ ਮਾਰਗਾਂ ਤੇ ਲੱਗੀ ਪਾਬੰਦੀ ਕਰਕੇ ਦਿੱਲੀ ਪੁਲਿਸ ਵਲੋਂ ਸਿੱਖ ਕੌਮ ਵਾਸਤੇ ਇਤਿਹਾਸਿਕ ਮਹਤੱਤਾ ਵਾਲੇ ਤੀਸ ਹਜ਼ਾਰੀ ਕੋਰਟ ਵਾਲੇ ਸਥਾਨ ਤੋਂ ਜਰਨੈਲੀ ਫਤਿਹ ਮਾਰਚ ਨਾ ਕੱਢਣ ਦੀ ਮੰਜੂਰੀ ਦੇਣ ਦੀ ਜਾਨਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਹੁਣ ਮਾਰਚ ਦੀ ਸ਼ੁਰੂਆਤ 9 ਮਾਰਚ ਦੁਪਹਿਰ ਨੂੰ ਤੀਸ ਹਜ਼ਾਰੀ ਤੋਂ ਬਜਾਏ ਯਮੁਨਾ ਬਜ਼ਾਰ ਰਿੰਗ ਰੋਡ (ਲਾਲ ਕਿਲੇ ਪਿਛੇ) ਤੋਂ ਸ਼ੁਰੂਆਤ ਕਰਦੇ ਹੋਏ ਖਾਲਸਾਹੀ ਜਾਹੋ-ਜਲਾਲ ਨਾਲ ਲਾਲ ਕਿਲਾ ਮੈਦਾਨ ਵਿਖੇ ਸਮਾਪਤੀ ਸਮਾਗਮ ਕੀਤੇ ਜਾਣਗੇ। ਇਸ ਮੌਕੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਮੈਂਬਰ ਗੁਰਦੇਵ ਸਿੰਘ ਭੋਲਾ ਵੀ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>