ਤ੍ਰਿਪਤ ਸਿੰਘ ਭੱਟੀ ਨੂੰ ‘ਮਾਤਾ ਮਾਨ ਕੌਰ ਸਾਹਿਤਕ ਪੁਰਸਕਾਰ’

ਪਟਿਆਲਾ – ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ ਵੱਲੋਂ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਉਘੇ ਪੰਜਾਬੀ ਮਿੰਨੀ ਕਹਾਣੀਕਾਰ ਸ੍ਰੀ ਤ੍ਰਿਪਤ ਭੱਟੀ ਨੂੰ ‘ਮਾਤਾ ਮਾਨ ਕੌਰ ਯਾਦਗਾਰੀ ਸਾਹਿਤਕ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਵਿਚ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਅਤੇ ਸ਼ਾਲ ਸ਼ਾਮਲ ਸਨ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਲਖਬੀਰ ਸਿੰਘ, ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ, ਬਲਦੇਵ ਸਿੰਘ ਕੋਰੇ ਰੋਪੜ, ਕਹਾਣੀਕਾਰ ਮਨਮੋਹਨ ਕੌਰ ਅਤੇ ਬਾਬੂ ਸਿੰਘ ਰੈਹਲ ਸ਼ਾਮਲ ਸਨ।  ਇਸ ਸਮਾਗਮ ਵਿਚ ਪੰਜਾਬ ਅਤੇ ਹਰਿਆਣਾ ਆਦਿ ਪ੍ਰਾਂਤਾਂ ਵਿਚੋਂ ਲਗਭਗ ਇਕ ਸੌ ਲਿਖਾਰੀਆਂ ਨੂੰ ਜੀਅ ਆਇਆਂ ਕਹਿੰਦੇ ਹੋਏ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਵਿਚ ਮਿੰਨੀ ਕਹਾਣੀ ਵਿਧਾ ਦੇ ਨਾਲ ਨਾਲ ਹੋਰ ਸਾਹਿਤਕ ਖੇਤਰਾਂ ਅਤੇ ਵੰਨਗੀਆਂ ਦੇ ਪ੍ਰਚਾਰ ਪ੍ਰਸਾਰ ਹਿਤ ਯੋਗਦਾਨ ਪਾਉਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ ਤਾਂ ਅਸੀਂ ਵਿਰਾਸਤ ਨਾਲ ਜੁੜੇ ਰਹਿ ਸਕੀਏ।  ਪ੍ਰੋਫੈਸਰ ਲਖਬੀਰ ਸਿੰਘ ਨੇ ਸਨਮਾਨਿਤ ਅਤੇ ਪੁਸਤਕਾਂ ਦੇ ਲਿਖਾਰੀਆਂ ਨੂੰ ਵਧਾਈ ਦਿੰਦੇ ਗੁਰੂ ਸਾਹਿਬਾਨ ਦੀ ਮਾਨਵਪੱਖੀ ਸੋਚ ਨੂੰ ਅਪਣਾਉਣ ਲਈ ਪ੍ਰੇਰਣਾ ਦਿਤੀ ਜਦੋਂ ਕਿ ਹਰਪ੍ਰੀਤ ਸਿੰਘ ਰਾਣਾ ਨੇ ਆਪਣੇ ਮਾਤਾ ਜੀ ਦੀ ਯਾਦ ਵਿਚ ਆਰੰਭ ਕੀਤੇ ਇਸ ਸਾਹਿਤਕ ਪੁਰਸਕਾਰ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸ੍ਰੀ ਤ੍ਰਿਪਤ ਸਿੰਘ ਭੱਟੀ ਨੇ ਮਿਲੇ ਸਨਮਾਨ ਲਈ ਧੰਨਵਾਦ ਕਰਦੇ ਹੋਏ ਮਿੰਨੀ ਕਹਾਣੀ ਸੁਣਾਈ। ਪ੍ਰੋਫੈਸਰ ਗੁਰਬਚਨ ਸਿੰਘ ਰਾਹੀ ਨੇ ਸਭਾ ਦੇ ਹਵਾਲੇ ਨਾਲ ਮਿੰਨੀ ਕਹਾਣੀ ਬਾਰੇ ਵਿਚਾਰ ਪ੍ਰਗਟਾਏ। ਸੁਖਦੇਵ ਸਿੰਘ ਸ਼ਾਂਤ ਨੇ ਭੱਟੀ ਦੀ ਮਿੰਨੀ ਕਹਾਣੀ ਕਲਾ ਬਾਰੇ ਪੇਪਰ ਪੜ੍ਹਿਆ ਜਦੋਂ ਕਿ ਸ੍ਰੀ ਬਲਦੇਵ ਸਿੰਘ ਕੋਰੇ ਨੇ ਸਭਾ ਦੇ ਇਸ ਉਦਮ ਨੂੰ ਪੰਜਾਬੀ ਮਿੰਨੀ ਕਹਾਣੀ ਲਈ ਉਸਾਰੂ ਕਦਮ ਆਖਿਆ। ਸ੍ਰੀ ਕਰਮਵੀਰ ਸਿੰਘ ਸੂਰੀ, ਸੁਖਮਿੰਦਰ ਸਿੰਘ ਸੇਖੋਂ, ਰਘਬੀਰ ਸਿੰਘ ਮਹਿਮੀ ਨੇ ਚਰਚਾ ਵਿਚ ਭਾਗ ਲਿਆ। ਇਸ ਦੌਰਾਨ ਡਾ. ਕਮਲਜੀਤ ਕੌਰ ਬਾਂਗਾ ਦੀ ਖੋਜ ਪੁਸਤਕ ਸੰਤ ਕਵੀ ਧਿਆਨ ਸਿੰਘ ਭੂੰਦੜ ਰਚਿਤ ਕਿੱਸਾ ਕੀਮਾ ਮਲਕੀ ਪਾਠ ਤੇ ਸਮੀਖਿਆ ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਤੋਂ ਪਹਿਲਾਂ ਸਮਾਜ ਸੇਵੀ ਸ੍ਰੀਮਤੀ ਅਵਤਾਰ ਕੌਰ ਵਰਮਾ, ਸੁਖਦੇਵ ਸਿੰਘ ਚਹਿਲ ਆਦਿ ਨੇ ਮਹਿਮਾਨਾਂ ਹਾਰ ਪਹਿਨਾ ਕੇ ਸੁਆਗਤ ਕੀਤਾ।
ਸਮਾਗਮ ਦੇ ਦੂਜੇ ਦੌਰ ਵਿਚ ਉਘੇ ਗੀਤਕਾਰ ਗਿੱਲ ਸੁਰਜੀਤ ਨੇ ਆਪਣਾ ਖੂਬਸੂਰਤ ਗੀਤ ਪੇਸ਼ ਕੀਤਾ। ਪੰਜਾਬੀ ਗਾਇਕਾ ਸੁਚੇਤਾ ਸੂਚੀ ਨੇ ਆਪਣੀ ਨਵੀਂ ਰਿਕਾਰਡ ਹੋਈ ਸੀ.ਡੀ. ਭੇਂਟ ਕੀਤੀ। ਇਸ ਦੌਰਾਨ ਸਰਵਸ੍ਰੀ ਕੁਲਵੰਤ ਸਿੰਘ, ਕਹਾਣੀਕਾਰ ਮੁਖ਼ਤਿਆਰ ਸਿੰਘ, ਡਾ. ਹਰਬੰਸ ਸਿੰਘ ਧੀਮਾਨ, ਜੀ.ਐਸ.ਆਨੰਦ, ਚਰਨ ਪੁਆਧੀ, ਡਾ. ਅਵਤਾਰ ਸਿੰਘ, ਅਜੀਤ ਸਿੰਘ ਰਾਹੀ, ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ, ਇੰਜੀਨੀਅਰ ਪਰਵਿੰਦਰ ਸ਼ੋਖ, ਜੰਗ ਸਿੰਘ ਫੱਟੜ, ਡਾ. ਜੀ.ਐਸ.ਆਨੰਦ, ਗੁਰਚਰਨ ਸਿੰਘ ਪੱਬਾਰਾਲੀ, ਯੂ.ਐਸ.ਆਤਿਸ਼, ਮਨਜੀਤ ਪੱਟੀ, ਬਸ਼ੇਸ਼ਰ ਰਾਮ ਸੰਗਰੂਰ, ਡਾ. ਅਰਵਿੰਦਰ ਕੌਰ, ਨਵਦੀਪ ਸਿੰਘ ਮੁੰਡੀ, ਆਤਮਾ ਸਿੰਘ ਧਾਲੀਵਾਲ, ਅੰਸ਼ੁਕ ਵਰਮਾ, ਇੰਦਰਜੀਤ ਚੋਪੜਾ, ਡਾ.ਇੰਦਰਪਾਲ ਕੌਰ, ਹਰੀ ਸਿੰਘ ਚਮਕ, ਡਾ. ਰਵੀ ਭੂਸ਼ਣ, ਭੁਪਿੰਦਰ ਉਪਰਾਮ, ਕੁਲਵੰਤ ਸਿੰਘ ਨਾਰੀਕੇ, ਅੰਗਰੇਜ਼ ਕਲੇਰ, ਬਲਬੀਰ ਸਿੰਘ ਦਿਲਦਾਰ, ਸਵਤੰਤਰ ਕੁਮਾਰ, ਅਮਰਜੀਤ ਕੌਰ ਮਾਨ, ਦਲਬੀਰ ਸਿੰਘ, ਗੱਜਾਦੀਨ ਪੱਬੀ, ਪਾਲ ਰੱਖੜਾ, ਨੇ ਸੰਭਾਵਨਾਵਾਂ ਭਰਪੂਰ ਲਿਖਤਾਂ ਪੜ੍ਹੀਆਂ।
ਸਮਾਗਮ ਵਿਚ ਸ੍ਰੀ ਸੁਖਦੇਵ ਮਾਦਪੁਰੀ, ਡਾ. ਕਮਲਜੀਤ ਕੌਰ ਬਾਂਗਾ,ਐਮ.ਐਸ.ਜੱਗੀ, ਸੁਖਦੀਪ ਸਿੰਘ ਮੁਲਤਾਨੀ, ਕਮਲਜੀਤ ਕੌਰ, ਅਮਰਜੀਤ ਸਿੰਘ ਗੜਾਂਗਾ,ਅਮਰੀਕ ਸਿੰਘ ਇੰਜੀਨੀਅਰ, ਸ੍ਰੀਮਤੀ ਕ੍ਰਿਸ਼ਨਾ ਸ਼ਰਮਾ, ਅਜੀਤ ਆਰਿਫ਼, ਪ੍ਰਿੰ. ਦਲੀਪ ਸਿੰਘ ਨਿਰਮਾਣ, ਰਣਜੀਤ ਸਿੰਘ ਮਾਨ, ਹਰਿੰਦਰ ਸਿੰਘ ਗੋਗਨਾ, ਜਸਵੰਤ ਸਿੰਘ ਸਿੱਧੂ, ਜਾਵੇਦ ਅਲੀ, ਜਗਪਾਲ ਸਿੰਘ ਚਹਿਲ,  ਸੀਟਾ ਬੈਰਾਗੀ, ਦਰਪਨ ਸ਼ਰਮਾ, ਕਰਨੈਲ ਸਿੰਘ, ਰਾਕੇਸ਼ ਕੁਮਾਰ ਸਮਾਣਾ, ਜਸਵੰਤ ਸਿੰਘ ਸਿੱਧੂ, ਕ੍ਰਿਸ਼ਨ ਲਾਲ ਧੀਮਾਨ, ਸੁਖਵਿੰਦਰ ਸਿੰਘ ਸੁੱਖਾ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।  ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>