ਵਾਤਾਵਰਨ ਬਚਾਉਣ ਦਾ ਹੋਕਾ ਦਿੰਦਾ ਕਿਸਾਨ ਮੇਲਾ ਸਮਾਪਤ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਯੋਜਿਤ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਮਾਪਤ ਹੋਇਆ। ਇਸ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਏ ਕੇ ਸਿੱਕਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਮਾਰੋਹ ਦੀ ਪ੍ਰਧਾਨਗੀ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਬੀਬੀ ਕਰਮਜੀਤ ਕੌਰ ਦਾਨੇਵਾਲੀਆ ਵੀ ਹਾਜ਼ਰ ਸਨ।

ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਸਿੱਕਾ ਨੇ ਕਿਹਾ ਕਿ ਕਿਸਾਨ ਮੇਲੇ ਵਿੱਚ ਭਾਰੀ ਇਕੱਠ ਨੂੰ ਵੇਖਦਿਆਂ ਇਹ ਗੱਲ ਯਕੀਨ ਬਣਦੀ ਹੈ ਕਿ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਤਕਨਾਲੋਜੀ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਪੰਜਾਬ ਦੇ ਕਿਸਾਨਾਂ ਨੇ ਅਹਿਮ ਯੋਗਦਾਨ ਪਾਇਆ ਹੈ। ਡਾ: ਸਿੱਕਾ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਦਾ ਰੱਖਿਆ ਗਿਆ ਮੁੱਖ ਉਦੇਸ਼ ਸਮੇਂ ਦੇ ਅਨੁਸਾਰ ਬਹੁਤ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਸੰਭਾਲਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਸਾਇੰਸਦਾਨਾਂ, ਨੀਤੀਵਾਨਾਂ ਦੇ ਨਾਲ ਨਾਲ ਕਿਸਾਨਾਂ ਦਾ ਸਹਿਯੋਗ ਕਿਸੇ ਵੀ  ਪ੍ਰੋਗਰਾਮ ਸਫਲ ਹੋਣ ਵਿੱਚ ਅਤਿਅੰਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਤੀ ਇਕਾਈ ਦੇ ਹਿਸਾਬ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਹੁੰਦੀ ਹੈ ਅਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਖਾਦਾਂ ਦਾ ਅਨੁਪਾਤ ਵੀ ਗਲਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚੋਂ ਪੰਜਾਬ ਵਿੱਚ ਖੇਤੀ ਸੋਮਿਆਂ ਦੇ ਬਚ ਬਚਾਅ ਲਈ ਜੋ ਤਕਨੀਕਾਂ ਅਤੇ ਤਕਨਾਲੌਜੀਆਂ ਵਿਕਸਤ ਕੀਤੀਆਂ ਹਨ ਉਹ ਸਲਾਹੁਣਯੋਗ ਹਨ।

ਇਸ ਮੌਕੇ ਡਾ: ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀ ਦੀ ਸੱਚੀ ਪਰਖ਼ ਕਿਸਾਨਾਂ ਦੇ ਖੇਤਾਂ ਵਿੱਚ ਹੀ ਹੁੰਦੀ ਹੈ। ਉਨ੍ਹਾਂ ਅਨੁਸਾਰ ਲਾਗਤਾਂ ਦੇ ਮੁੱਲ ਜੇਕਰ ਘਟਾਉਣਾ ਅਤੇ ਜਿਣਸ ਦਾ ਮੁੱਲ ਵਧਾਉਣਾ ਕਿਸਾਨ ਦੇ ਹੱਥ ਨਹੀਂ ਤਾਂ ਘੱਟੋ ਘੱਟ ਲਾਗਤਾਂ ਵਿੱਚ ਤਾਂ ਕਟੌਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਕਗਾਰ ਦੇ ਅਨੁਸਾਰ ਹੀ ਕੀਟਨਾਸ਼ਕਾਂ ਦੀ ਵਰਤੋਂ ਆਪਣੇ ਖੇਤਾਂ ਵਿੱਚ ਕਰਨੀ ਚਾਹੀਦੀ ਹੈ। ਡਾ: ਢਿੱਲੋਂ ਨੇ ਕਿਹਾ ਕਿ ਇਸ ਵਾਰ ਮੇਲੇ ਦਾ ਉਦੇਸ਼ ਇਸੇ ਲਈ ‘‘ਬੇਲੋੜੇ ਰਸਾਇਣਾਂ ਤੇ ਖਰਚ ਘਟਾਓ-ਵਾਤਾਵਰਨ ਬਚਾਓ, ਮੁਨਾਫ਼ਾ ਵਧਾਓ’’ ਰੱਖਿਆ ਗਿਆ ਹੈ। ਇਸ ਨਾਲ ਅਸੀਂ ਮਿੱਤਰ ਕੀਟਾਂ ਦੀ ਵੀ ਸੁਰੱਖਿਆ ਕਰ ਸਕਦੇ ਹਾਂ। ਡਾ: ਢਿੱਲੋਂ ਨੇ ਕਿਹਾ ਕਿ ਜੇਕਰ ਅਸੀਂ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸਹਾਇਕ ਧੰਦੇ ਅਪਣਾਅ ਕੇ ਅਸੀਂ ਖੇਤੀ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਾਂ। ਉਨ੍ਹਾਂ ਅਨੁਸਾਰ ਸਿਰਫ ਖੇਤੀ ਵਿਭਿੰਨਤਾ ਲਈ ਵੱਖ ਵੱਖ ਫ਼ਸਲਾਂ ਦਾ ਫੇਰ ਬਦਲ ਤੋਂ ਇਲਾਵਾ ਇਕ ਫ਼ਸਲ ਵਿੱਚ ਵੱਖ ਵੱਖ ਕਿਸਮਾਂ ਲਈ ਵੀ ਵਿਭਿੰਨਤਾ ਲਿਆਉਣੀ ਜ਼ਰੂਰੀ ਹੈ। ਡਾ: ਢਿੱਲੋਂ ਨੇ ਕਿਹਾ ਕਿ ਸਮੇਂ ਦੇ ਹਾਣੀ ਬਣਨ ਲਈ ਸਾਨੂੰ ਇੰਟਰਨੈੱਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸਕ ਪਸਾਰ ਸਿ¤ਖਿਆ  ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਕਹੇ।  ਉਹਨਾਂ ਕਿਹਾ ਕਿ ਪੰਜਾਬ ਵਲੋਂ ਦੇਸ਼ ਦੀ ਭੋਜਨ ਸੁਰ¤ਖਿਆ ਲਈ ਮੁ¤ਢ ਤੋਂ ਹੀ ਵਡਾ ਯੋਗਦਾਨ ਪਾਇਆ ਜਾ ਰਿਹਾ ਹੈ।  ਅ¤ਜ ਪੰਜਾਬ ਸੂਬਾ ਦੇਸ ਦਾ 37 ਫੀਸਦੀ ਸ਼ਹਿਦ ਤਿਆਰ ਕਰ ਰਿਹਾ ਹੈ ਜਦ ਕਿ ਦੇਸ਼ ਦੀਆਂ 42 ਫੀਸਦੀ ਖੁੰਬਾ ਵੀ ਪੰਜਾਬ ਵਲੋਂ ਪੈਦਾ ਕੀਤੀਆਂ ਜਾਂਦੀਆਂ ਹਨ।  ਉਹਨਾਂ ਕਿਹਾ ਕਿ ਪੰਜਾਬ ਦੇ ਵ¤ਖ–ਵ¤ਖ ਜਿਲ੍ਹਿਆਂ ਵਿ¤ਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਹਨਾਂ ਤੋਂ ਤਰ੍ਹਾਂ–ਤਰ੍ਹਾਂ ਦੀਆਂ ਸਿਖਲਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।  ਉਹਨਾਂ ਕਿਹਾ ਕਿ ਇਹਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ ਰਾਬਤਾ ਜਰੂਰ ਕਾਇਮ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨ ਇਸ ਮੇਲੇ ਦੀ ਰੌਣਕ ਹਨ ਅਤੇ ਕਿਸਾਨਾਂ ਦੀ ਵੱਡੀ ਸ਼ਮੂਲੀਅਤ ਇਨ੍ਹਾਂ ਮੇਲਿਆਂ ਵਿੱਚ ਵਿਗਿਆਨੀਆਂ ਦਾ ਹੌਸਲਾ ਹੋਰ ਵਧਾਉਂਦੀ ਹੈ।

ਇਸ ਤੋਂ ਬਾਅਦ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਨਵੀਆਂ ਖੋਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਦੂਜਿਆਂ ਮੇਲਿਆਂ ਨਾਲੋਂ ਇਹ ਮੇਲਾ ਵਿਲੱਖਣ ਹੈ ਜਿਥੇ ਮਨੋਰੰਜਨ ਦੇ ਨਾਲ ਨਾਲ ਤਕਨੀਕਾਂ ਅਤੇ ਤਕਨਾਲੋਜੀ ਵੀ ਕਿਸਾਨਾਂ ਤੀਕ ਪਹੁੰਚਾਣਾ ਮੁੱਖ ਮੰਤਵ ਹੈ। ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਮੁੱਖ ਮਹਿਮਾਨ ਵੱਲੋਂ ਇਨਾਮ ਵੀ ਵੰਡੇ ਗਏ। ਕਹਾਣੀ ਲੇਖਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਜਗਜੀਤ ਸਿੰਘ ਅਤੇ ਦੂਜਾ ਸਥਾਨ ਗੁਰਜੀਤ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਬਜ਼ੀਆਂ ਕੱਟਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਮਹਿੰਦਰ ਸਿੰਘ ਅਤੇ ਦੂਜਾ ਸਥਾਨ ਗੁਰਮੁਖ ਸਿੰਘ ਨੇ ਪ੍ਰਾਪਤ ਕੀਤਾ। ਘੱਟ ਖਰਚੇ ਵਾਲੇ ਖਾਣ ਵਾਲੇ ਪਦਾਰਥਾਂ ਵਿੱਚ ਪਹਿਲਾ ਸਥਾਨ ਹਰਮਿੰਦਰ ਸਿੰਘ ਨੇ ਅਤੇ ਦੂਜਾ ਸਥਾਨ ਬਲਦੇਵ ਸਿੰਘ ਨੇ ਪ੍ਰਾਪਤ ਕੀਤਾ। ਆਲੂਆਂ ਵਿੱਚ ਜਗਦੀਪ ਸਿੰਘ ਨੂੰ, ਪਿਆਜ਼ਾਂ ਦੀ ਕਾਸ਼ਤ ਵਿੱਚ ਤੀਰਥ ਸਿੰਘ, ਲਸਣ ਲਈ ਤਰਲੋਚਨ ਸਿੰਘ, ਸ਼ਲਗਮ ਲਈ ਗੁਰਪ੍ਰੀਤ ਸਿੰਘ, ਟਮਾਟਰ ਲਈ ਬਲਕਾਰ ਸਿੰਘ, ਮਟਰ ਲਈ ਜਸਪਾਲ ਸਿੰਘ, ਚੱਪਣ ਕੱਦੂ ਲਈ ਸੁਖਪਾਲ ਸਿੰਘ, ਬੰਦ ਗੋਭੀ ਲਈ ਜਗਜੀਤ ਸਿੰਘ, ਫੁੱਲ ਗੋਭੀ ਲਈ ਬਲਰਾਜ ਸਿੰਘ, ਬਰੋਕਲੀ ਲਈ ਮਨਜੀਤ ਸਿੰਘ, ਖੀਰਾ ਲਈ ਗੁਰਪ੍ਰੀਤ ਸਿੰਘ, ਸ਼ਿਮਲਾ ਮਿਰਚ ਲਈ ਸੰਦੀਪ ਸ਼ਰਮਾ, ਢੀਂਗਰੀ ਮਸ਼ਰੂਮ ਲਈ ਕਰਨੈਲ ਸਿੰਘ, ਗੁੜ ਸ਼ੱਕਰ ਲਈ ਈਸਰ ਸਿੰਘ, ਹਲਦੀ ਲਈ ਨਿਰਮਲ ਸਿੰਘ, ਬੇਰ ਲਈ ਇਕਬਾਲ ਸਿੰਘ, ਨਿੰਬੂ ਲਈ ਅਨਮੋਲਪ੍ਰੀਤ , ਕਿਨੂੰ ਅਮਰਜੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ। ਪਪੀਤੇ ਲਈ ਦਵਿੰਦਰ ਸਿੰਘ, ਬਿਲ ਲਈ ਅਮਰਜੀਤ ਸਿੰਘ, ਗੇਂਦੇ ਲਈ ਕਰਮਜੀਤ ਸਿੰਘ, ਮੌਸਮੀ ਗੁਲਦਾਉਦੀ ਲਈ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮਾਨਵ ਇੰਦਰ ਸਿੰਘ  ਗਿੱਲ ਨੇ ਕਹੇ।

ਕਿਸਾਨਾਂ ਦੇ ਮਨੋਰੰਜਨ ਲਈ ਗੁਰਪਾਲ ਸਿੰਘ ਪਾਲੀ, ਮਨਜੀਤ ਰੂਪੋਵਾਲੀਆ ਅਤੇ ਹੋਰ ਕਲਾਕਾਰਾਂ ਨੇ ਸਮਾਂ ਬੰਨਿਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਸ: ਗੁਰਭਜਨ ਸਿੰਘ ਗਿੱਲ ਅਤੇ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>