ਹਲਕਾ ਮਜੀਠਾ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਜੇਤਲੀ ਹੋਏ ਬਾਗੋਬਾਗ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਸ੍ਰੀ ਅਰੁਣ ਜੇਤਲੀ ਦਾ ਅੱਜ ਪਹਿਲੀ ਵਾਰ ਗੁਰੂ ਨਗਰੀ ਪਹੁੰਚਣ ‘ਤੇ ਅਕਾਲੀ-ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਜਿਵੇਂ ਸ਼ਾਹਾਨਾ ਸਵਾਗਤ ਕੀਤਾ ਗਿਆ ਉਸ ਤੋਂ ਲਗਦਾ ਹੈ ਕਿ ਜਿੱਥੇ ਸ੍ਰੀ ਜੇਤਲੀ ਦੀ ਠੋਕਵੀਂ ਜਿੱਤ ਯਕੀਨੀ ਹੈ ਉ¤ਥੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਚੁਣੌਤੀ ਦੇਣ ਵਾਲਾ ਵੀ ਸੌ ਵਾਰ ਸੋਚਣ ਲਈ ਮਜਬੂਰ ਹੋਵੇਗਾ।

ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਸਮੇਂ ਸ੍ਰੀ ਜੇਤਲੀ ਦੇ ਕਾਫਲੇ ਦਾ ਥਾਂ-ਥਾਂ ਸਵਾਗਤ ਕੀਤਾ ਗਿਆ ਉ¤ਥੇ ਹਲਕਾ ਮਜੀਠਾ ਦੇ ਹਜ਼ਾਰਾਂ ਅਕਾਲੀ ਵਰਕਰਾਂ ਵੱਲੋਂ ਜ਼ਿਲ੍ਹਾ ਕਚਹਿਰੀ ਪੁੱਲ੍ਹ ਉੱਪਰ ਠਾਠਾਂ ਮਾਰਦੇ ਇਕੱਠ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਗ਼ੁਲਾਬ ਦੇ ਫੁੱਲਾਂ ਦੀ ਵਰਖਾ, ਢੋਲ-ਢਮੱਕੇ ਅਤੇ ਆਤਿਸ਼ਬਾਜ਼ੀ ਨਾਲ ਕੀਤਾ ਗਿਆ ਸ਼ਾਨਦਾਰ ਸਵਾਗਤ ਵੇਖ ਕੇ ਸ੍ਰੀ ਜੇਤਲੀ ਅਤੇ ਸਮੂਹ ਅਕਾਲੀ-ਭਾਜਪਾ ਆਗੂ ਬਾਗੋਬਾਗ਼ ਹੋ ਉਠੇ।

ਮਜੀਠਾ ਹਲਕੇ ਦੇ ਹਜ਼ਾਰਾਂ ਦੀ ਤਾਦਾਦ ‘ਚ ਅਕਾਲੀ ਆਗੂ ਤੇ ਵਰਕਰ ਸਵੇਰ 9 ਵਜੇ ਤੋਂ ਹੀ ਸਥਾਨਕ ਜ਼ਿਲ੍ਹਾ ਕਚਹਿਰੀ ਪੁਲ ਉਪਰ ਇਕੱਤਰ ਹੋਏ ਸਨ। ਜਿਵੇਂ ਹੀ 1 ਘੰਟਾ ਦੇਰੀ ਨਾਲ ਆਏ ਕਰੀਬ 12 ਵਜੇ ਸ੍ਰੀ ਜੇਤਲੀ ਦਾ 4 ਕਿਲੋਮੀਟਰ ਦਾ ਕਾਫ਼ਲਾ ਉਕਤ ਪੁਲ ‘ਤੇ ਪਹੁੰਚਿਆ ਤਾਂ ਜੋਸ਼ ‘ਚ ਆਏ ਵਰਕਰਾਂ ਨੇ ਜੈਕਾਰਿਆਂ ਨਾਲ ਆਕਾਸ਼ ਗੂੰਜਾਅ ਦਿੱਤਾ। ਇਸ ਮੌਕੇ ਮਜੀਠਾ ਹਲਕੇ ਦੇ ਲੋਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਸ੍ਰੀ ਅਰੁਣ ਜੇਤਲੀ ਇੱਕ ਵਿਸ਼ੇਸ਼ ਤੌਰ ‘ਤੇ ਸਜਾਏ ਗਏ ਕੈਂਟਰ ‘ਤੇ ਸਵਾਰ ਸਨ ਅਤੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸ: ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਅਨਿਲ ਜੋਸ਼ੀ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸਾਬਕਾ ਮੰਤਰੀ ਜ: ਤੋਤਾ ਸਿੰਘ, ਸ: ਇੰਦਰਬੀਰ ਸਿੰਘ ਬੁਲਾਰੀਆ, ਸ: ਅਮਰਪਾਲ ਸਿੰਘ ਅਜਨਾਲਾ, ਸ: ਵੀਰ ਸਿੰਘ ਲੋਪੋਕੇ, ਸ: ਰਜਿੰਦਰਮੋਹਨ ਸਿੰਘ ਛੀਨਾ, ਜ਼ਿਲ੍ਹਾ ਅਕਾਲੀ ਜੱਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ: ਉਪਕਾਰ ਸਿੰਘ ਸੰਧੂ, ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ, ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ, ਸ੍ਰੀ ਤਰੁਣ ਚੁੱਘ, ਸ੍ਰੀ ਨਰੇਸ਼ ਸ਼ਰਮਾ, ਬਲ ਦੇਵਰਾਜ ਚਾਵਲਾ ਅਤੇ ਬੀਬੀ ਲਕਸ਼ਮੀਕਾਂਤ ਚਾਵਲਾ ਆਦਿ ਵੀ ਮੌਜੂਦ ਸਨ। ਢੋਲ ਦੀ ਤਾਲ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਰਕਰਾਂ ਨੇ ਸ੍ਰੀ ਅਰੁਣ ਜੇਤਲੀ ‘ਤੇ ਗ਼ੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕਰਕੇ ਹੋਲੀ ਵਾਂਗ ਰੰਗ ਬੰਨ੍ਹ ਦਿੱਤਾ। ਸ੍ਰੀ ਜੇਤਲੀ ਅਤੇ ਹੋਰ ਆਗੂਆਂ ਨੂੰ ਇੱਥੇ ਸ: ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾ ਅਤੇ ਕਿਰਪਾਨ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਸ਼ਾਨਦਾਰ ਸਵਾਗਤ ਕਾਰਨ ਗ਼ਦਗ਼ਦ ਹੋਏ ਸ੍ਰੀ ਅਰੁਣ ਜੇਤਲੀ ਨੇ ਹੱਥ ਹਿਲਾ ਕੇ ਅਤੇ ਫਤਹਿ ਬੁਲਾ ਕੇ ਲੋਕਾਂ ਦੇ ਪਿਆਰ ਨੂੰ ਕਬੂਲਿਆ। ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਅਤੇ ਖ਼ਾਸ ਕਰਕੇ ਅਕਾਲੀ-ਭਾਜਪਾ ਵਰਕਰਾਂ ਵੱਲੋਂ ਵਿਖਾਏ ਗਏ ਸਨੇਹ ਅਤੇ ਜਜ਼ਬੇ ਲਈ ਧੰਨਵਾਦ ਕੀਤਾ। ਇਸ ਮੌਕੇ ਵਰਕਰਾਂ ਨੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।

ਇਸ ਮੌਕੇ ਮਾਲ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਜੇਤਲੀ ਦਾ ਅੰਮ੍ਰਿਤਸਰ ਲਈ ਉਮੀਦਵਾਰ ਬਣਨਾ ਅੰਮ੍ਰਿਤਸਰ ਵਾਸੀਆਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸ੍ਰੀ ਜੇਤਲੀ ਦਾ ਸਵਾਗਤ ਕਰਨ ਲਈ ਸ਼ਹਿਰ ਵਾਸੀ ਆਪ ਮੁਹਾਰੇ ਪਹੁੰਚੇ ਹਨ ਉਸ ਤੋਂ ਉਨ੍ਹਾਂ ਦਾ ਹਰਮਨ-ਪਿਆਰਤਾ ਅਤੇ ਵੱਡੀ ਲੀਡ ਨਾਲ ਜਿੱਤ ਦਾ ਅੰਦਾਜ਼ਾ ਲਗਾਣਾ ਔਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪਹਿਲੇ ਰੋਡ ਸ਼ੋਅ ਨਾਲ ਹੀ ਅੱਧੀ ਲੜਾਈ  ਜਿੱਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸਵਾਗਤੀ ਸਮਾਰੋਹਾਂ ਨਾਲ ਬੱਝੇ ਰੰਗ ਨੇ ਵਿਰੋਧੀਆਂ ਦੇ ਹੌਂਸਲੇ ਪਸਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਭਾਜਪਾ ਅਤੇ ਸੂਝਵਾਨ ਅਤੇ ਸੀਨੀਅਰ ਆਗੂ ਹੋਣ ਕਾਰਨ ਆਉਣ ਵਾਲੀ ਐਨ ਡੀ ਏ ਸਰਕਾਰ ਵਿੱਚ ਅਹਿਮ ਰੁਤਬਾ ਅਤੇ ਜਿੰਮੇਵਾਰੀ ਸੰਭਾਲਣਗੇ ਜਿਸਦਾ ਪੰਜਾਬ ਅਤੇ ਖਾਸਕਰ ਅੰਮ੍ਰਿਤਸਰ ਨੂੰ ਭਰਪੂਰ ਲਾਭ ਮਿਲੇਗਾ ਅਤੇ ਅੰਮ੍ਰਿਤਸਰ ਦੀ ਦਿਖ ਹੋਰ ਸਵਾਰੀ ਜਾਵੇਗੀ।

ਇਸ ਤੋਂ ਪਹਿਲਾਂ ਪੁਲ ਉ¤ਤੇ ਲੱਗੀ ਸਟੇਜ ਤੋਂ ਸ੍ਰੀ ਅਰੁਣ ਜੇਤਲੀ ਦਾ ਸਵਾਗਤ ਕਰਦਿਆਂ ਵੱਖ-ਵੱਖ ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਟਿਕਟ ਨਾਲ ਨਿਵਾਜ ਕੇ ਗੁਰੂ ਨਗਰੀ ਦੇ ਲੋਕਾਂ ‘ਤੇ ਇੱਕ ਤਰ੍ਹਾਂ ਦਾ ਅਹਿਸਾਨ ਕੀਤਾ ਹੈ ਜਿਸ ਦਾ ਮੁੱਲ ਇੱਥੋਂ ਦੇ ਲੋਕ ਵੱਡੇ ਫ਼ਰਕ ਨਾਲ ਸ੍ਰੀ ਜੇਤਲੀ ਨੂੰ ਜਿਤਾ ਕੇ ਚੁਕਾਉਣਗੇ। ਆਗੂਆਂ ਨੇ ਕਿਹਾ ਕਿ ਸ੍ਰੀ ਜੇਤਲੀ ਇੱਥੋਂ ਜਿੱਤ ਕੇ ਸੰਸਦ ਵਿੱਚ ਗੁਰੂ ਨਗਰੀ ਅਤੇ ਸਰਹੱਦੀ ਇਲਾਕਿਆਂ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ‘ਚ ਸਾਬਕਾ ਸਾਂਸਦ ਸ: ਰਾਜਮਹਿੰਦਰ ਸਿੰਘ ਮਜੀਠਾ, ਚੇਅਰਮੈਨ ਕੁਲਬੀਰ ਸਿੰਘ ਮੱਤੇਵਾਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵਚਰਨ ਸਿੰਘ,  ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਸ: ਗੁਰਪ੍ਰੀਤ ਸਿੰਘ ਰੰਧਾਵਾ, ਜ: ਸੰਤੋਖ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ , ਭਗਵੰਤ ਸਿੰਘ ਸਿਆਲਕਾ ( ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਹਰਵਿੰਦਰ ਸਿੰਘ ਭੁੱਲਰ, ਸੁਖਵਿੰਦਰ ਗੋਲਡੀ, ਤਰਸੇਮ ਸਿੰਘ ਸਿਆਲਕਾ ( ਸਾਰੇ ਸਾਬਕਾ ਚੇਅਰਮੈਨ), ਗੁਰਵੇਲ ਸਿੰਘ ਚੇਅਰਮੈਨ, ਬਲਬੀਰ ਚੰਦੀ, ਗੁਰਜਿੰਦਰ ਸਿੰਘ ਢਪਈਆਂ ( ਸਾਰੇ ਚੇਅਰਮੈਨ ), ਰੇਸ਼ਮ ਸਿੰਘ ਭੁੱਲਰ, ਹਰਭਜਨ ਸਿੰਘ ਸਪਾਰੀਵਿੰਡ, ਬਲਵਿੰਦਰ ਸਿੰਘ ਬਲੋਵਾਲੀ, ਸਲਵੰਤ ਸੇਠ ਮਜੀਠਾ, ਸੁਖਦੀਪ ਸਿੰਘ ਸਿੱਧੂ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ ਅਤੇ ਕੁਲਵਿੰਦਰ ਸਿੰਘ ਧਾਰੀਵਾਲ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>