ਪੱਤਰਕਾਰ ਖੁਸ਼ਵੰਤ ਸਿੰਘ ਨਹੀਂ ਰਹੇ

 ਨਵੀਂ ਦਿੱਲੀ- ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਨਾਵਲਕਾਰ ਖੁਸ਼ਵੰਤ ਸਿੰਘ 99 ਸਾਲ ਦੀ ਉਮਰ ਪੂਰੀ ਕਰਕੇ ਵੀਰਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ 12ਵਜ ਕੇ 55 ਮਿੰਟ ਤੇ ਆਖਰੀ ਸਾਹ ਲਏ। ਡਾਕਟਰਾਂ ਅਨੁਸਾਰ ਕਮਜੋਰੀ ਅਧਿਕ ਹੋਣ ਕਰਕੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸ਼ਾਮ 5 ਵਜੇ ਲੋਧੀ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਖੁਸ਼ਵੰਤ ਸਿੰਘ ਦਾ ਜਨਮ 2ਫਰਵਰੀ,1915 ਨੂੰ ਅਣਵੰਤੇ ਪੰਜਾਬ ਦੇ ਹਦਾਲੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰ ਸੋਭਾ ਸਿੰਘ ਆਪਣੇ ਸਮੇਂ ਦੇ ਪ੍ਰਸਿੱਧ ਠੇਕੇਦਾਰ ਸਨ। ਉਸ ਸਮੇਂ ਸਰ ਸੋਭਾ ਸਿੰਘ ਨੂੰ ਅੱਧੀ ਦਿੱਲੀ ਦਾ ਮਾਲਿਕ ਕਿਹਾ ਜਾਂਦਾ ਸੀ। ਉਨ੍ਹਾਂ ਨੇ ਲਾਹੌਰ ਦੇ ਗਵਰਨਮੈਂਟ ਕਾਲਿਜ ਅਤੇ”ਕੈਂਮਬਰਿਜ ਯੂਨੀਵਰਿਸਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ।
ਖੁਸ਼ਵੰਤ ਸਿੰਘ ਨੂੰ 1974 ਵਿੱਚ ਰਾਸ਼ਟਰਪਤੀ ਵੱਲੋਂ ‘ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ 1984 ਵਿੱਚ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਬਲੂ ਸਟਾਰ ਅਪਰੇਸ਼ਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਨੂੰ ਵਾਪਿਸ ਕਰ ਦਿੱਤਾ ਸੀ। ਉਨ੍ਹਾਂ ਨੇ ‘ਹਿਸਟਰੀ ਆਫ਼ ਸਿੱਖ’ ਦੇ ਨਾਂ ਨਾਲ ਸਿੱਖ ਧਰਮ ਦਾ ਇਤਿਹਾਸ ਵੀ ਲਿਖਆ। 2007 ਵਿੱਚ ਫਿਰ ਉਨ੍ਹਾਂ ਨੂੰ ‘ਪਦਮ ਵਿਭੂਸ਼ਣ’ਨਾਲ ਸਨਮਾਨਿਤ ਕੀਤਾ ਗਿਆ।

ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਦੁਪਹਿਰ ਤਿੰਨ ਵਜੇ ਖੁਸ਼ਵੰਤ ਸਿੰਘ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਉਨ੍ਹਾਂ ਦੇ ਆਖਰੀ ਦਰਸ਼ਨ ਕੀਤੇ। ਬੀਜੇਪੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਕਪਿਲ ਸਿੱਬਲ,ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਵਿਨੋਦ ਖੰਨਾ ਅਤੇ ਹੋਰ ਮੰਨੇ ਪ੍ਰਮੰਨੇ ਨੇਤਾ ਉਨ੍ਹਾਂ ਨੂੰ ਆਖਰੀ ਵਿਦਾਈ ਦੇਣ ਲਈ ਸਸਕਾਰ ਵਿੱਚ ਸ਼ਾਮਿਲ ਹੋਏ।

This entry was posted in ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>