ਮਨੁੱਖੀ ਬੰਬ ਦਾ ਪ੍ਰਚਾਰ, ਸਿੱਖ ਕੌਮ ਉਤੇ ਸਰਕਾਰੀ ਦਹਿਸ਼ਤ ਪਾਉਣ ਦੀ ਖੁੱਲ੍ਹ ਪ੍ਰਾਪਤ ਕਰਨ ਦਾ ਢਕਵਾਉਜ : ਮਾਨ

ਫ਼ਤਹਿਗੜ੍ਹ ਸਾਹਿਬ – “ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੇ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਸ੍ਰੀ ਸੁਮੇਧ ਸੈਣੀ ਦੇ ਅਹੁਦੇ ਨੂੰ ਪੱਕਿਆ ਰੱਖਣ ਹਿੱਤ ਅਤੇ ਸਿੱਖ ਕੌਮ ਉਤੇ ਸਰਕਾਰੀ ਦਹਿਸਤੀ ਅਮਲਾਂ ਦੀ ਖੁੱਲ੍ਹ ਪ੍ਰਾਪਤ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਉਤੇ ਬੀਬੀ ਹਿਊਮਨ ਬੰਬ ਵੱਲੋਂ ਨਿਸ਼ਾਨਾਂ ਬਣਨ ਦਾ ਸਾਜ਼ਸੀ ਪ੍ਰਚਾਰ ਸੁਰੂ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਸੁਮੇਧ ਸੈਣੀ ਵਰਗੇ ਜ਼ਾਬਰ ਪੁਲਿਸ ਅਫ਼ਸਰਾਂ ਦੀ ਤਾਕਤ ਨਾਲ ਬੀਜੇਪੀ-ਬਾਦਲ ਦਲੀਏ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਪੱਖ ਵਿਚ ਪ੍ਰਭਾਵਿਤ ਕਰ ਸਕਣ ਅਤੇ ਸਿੱਖ ਨੌਜ਼ਵਾਨੀ ਨੂੰ ਡਰਾਉਣ-ਧਮਕਾਉਣ ਲਈ ਪੁਲਿਸ ਨੂੰ ਵਾਧੂ ਤਾਕਤਾਂ ਪ੍ਰਾਪਤ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅੰਗਰੇਜ਼ੀ ਟ੍ਰਿਬਿਊਨ ਅਤੇ ਹੋਰ ਅਖ਼ਬਾਰਾਂ ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾਂ ਬਣਾਕੇ “ਔਰਤ ਮਨੁੱਖੀ ਬੰਬ” ਦੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੇ ਪਾਜ ਅਤੇ ਅਸਲੀਅਤ ਨੂੰ ਪ੍ਰਤੱਖ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਸ੍ਰੀ ਮਨੀਸ ਸੂਦ ਹਿੰਦੂ ਸੁਰੱਖਿਆ ਸੰਮਤੀ ਦੇ ਆਗੂ ਨੂੰ ਸੁਰੱਖਿਆ ਗਾਰਡ ਅਤੇ ਲਾਇਸੰਸੀ ਰਿਵਾਲਵਰ ਦਿੱਤਾ ਹੋਇਆ ਹੈ, ਜੋ ਇਹਨਾਂ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਵਿਚ ਮਸਰੂਫ ਹੈ । ਉਸ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਨੂੰ ਸਖ਼ਤੀ ਨਾਲ ਰੋਕਣ ਦੀ ਬਜ਼ਾਇ ਹਰ ਤਰ੍ਹਾਂ ਦੀ ਸਰਕਾਰੀ ਤੌਰ ਤੇ ਸਹਿ ਦਿੱਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਜਦੋ ਉਪਰੋਕਤ ਫਿਰਕੂ ਸੰਗਠਨ ਹਿੰਦੂ ਸੁਰੱਖਿਆ ਸੰਮਤੀ ਦੇ ਸ੍ਰੀ ਸੂਦ ਵੱਲੋਂ ਆਪਣੇ ਸਾਥੀਆਂ ਨਾਲ 11 ਫ਼ਰਵਰੀ 2014 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੋਸਟਰ ਅਤੇ ਬੈਨਰ ਗੈਰ ਕਾਨੂੰਨੀ ਤਰੀਕੇ ਪਾੜੇ ਜਾ ਰਹੇ ਸਨ, ਤਾਂ ਉਸ ਵਿਰੁੱਧ ਪੁਲਿਸ ਵੱਲੋਂ 295ਏ ਧਾਰਾ ਅਧੀਨ ਕੇਸ ਦਰਜ ਕਰਨਾ ਬਣਦਾ ਸੀ । ਪਰ ਪੁਲਿਸ ਨੇ ਇਹਨਾਂ ਬਦਮਾਸੀ ਕਰਨ ਵਾਲਿਆਂ ਉਤੇ ਕੋਈ ਕੇਸ ਨਹੀਂ ਬਣਾਇਆ । ਦੂਸਰੇ ਪਾਸੇ ਇਸੀ ਸ੍ਰੀ ਸੂਦ ਵੱਲੋਂ ਆਪਣੀ ਗੱਡੀ ਜਿਸ ਵਿਚ ਸਰਕਾਰੀ ਸੁਰੱਖਿਆ ਗਾਰਡ ਏ.ਕੇ.47 ਅਤੇ ਹੋਰ ਹਥਿਆਰਾਂ ਨਾਲ ਲੈਂਸ ਹਨ ਅਤੇ ਸ੍ਰੀ ਸੂਦ ਕੋਲ ਆਪਣਾ ਲਾਈਸੰਸੀ ਰਿਵਾਲਵਰ ਸੀ ਅਤੇ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਜਦੋਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਅਕਾਲੀ ਦਲ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ ਪ੍ਰਧਾਨ ਸ. ਰਣਦੇਵ ਸਿੰਘ ਦੇਬੀ ਦੀ ਗੱਡੀ ਵਿਚ ਗੱਡੀ ਮਾਰੀ ਅਤੇ ਉਹ ਉਤਰਕੇ ਵਜ੍ਹ ਪਤਾ ਕਰਨ ਆਇਆ ਤਾਂ ਸ੍ਰੀ ਸੂਦ ਨੇ ਆਪਣਾ ਲਾਈਸੰਸੀ ਰਿਵਾਲਵਰ ਉਸ ਉਤੇ ਤਾਣ ਲਿਆ ਅਤੇ ਸ. ਦੇਬੀ ਨੂੰ ਗਾਲ੍ਹਾ ਕੱਢਣ ਲੱਗ ਪਿਆ । ਕਿੰਨੀ ਸ਼ਰਮਨਾਕ ਅਤੇ ਵਿਤਕਰੇ ਭਰੀ ਕਾਰਵਾਈ ਹੈ ਕਿ ਜਿਸ ਸੂਦ ਉਤੇ ਕੇਸ ਰਜਿ਼ਸਟਰਡ ਹੋਣਾ ਚਾਹੀਦਾ ਸੀ, ਪੁਲਿਸ ਨੇ ਉਸ ਨੂੰ ਨਜ਼ਰ ਅੰਦਾਜ ਕਰਕੇ ਸ੍ਰੀ ਦੇਬੀ ਉਤੇ 307 ਦਾ ਕੇਸ ਮੰਦਭਾਵਨਾ ਅਧੀਨ ਰਜਿ਼ਸਟਰਡ ਕਰ ਦਿੱਤਾ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਸਰਕਾਰ ਅਤੇ ਪੁਲਿਸ ਅਜਿਹੇ ਅਨਸਰਾ ਦੀ ਸਰਪ੍ਰਸਤੀ ਕਰ ਰਹੀ ਹੈ । ਉਹਨਾਂ ਕਿਹਾ ਕਿ ਮੈਂ 22-23 ਦਿਨਾਂ ਦੇ ਲਈ ਯੂਰਪ ਦੇ ਮੁਲਕਾਂ ਬਰਤਾਨੀਆ, ਫ਼ਰਾਂਸ, ਇਟਲੀ ਅਤੇ ਜਰਮਨ ਦਾ ਦੌਰਾ ਕਰਕੇ ਆਇਆ ਹਾਂ । ਉਥੇ ਮੈਨੂੰ ਅਜਿਹੀ ਕੋਈ ਵੀ ਮਨੁੱਖੀ ਬੰਬ ਬਣਨ ਵਾਲੀ ਜਾਂ ਹੋਰ ਕੋਈ ਗੈਰ ਕਾਨੂੰਨੀ ਅਮਲ ਹੋਣ ਦੀ ਕੋਈ ਰਤੀਭਰ ਵੀ ਕਨਸੋ ਨਹੀਂ ਮਿਲੀ । ਫਿਰ ਇਥੋ ਦਾ ਮੀਡੀਆ ਅਤੇ ਸਰਕਾਰਾਂ ਕਿਸ ਸੋਚ ਅਧੀਨ ਮਨੁੱਖੀ ਬੰਬ ਹੋਣ ਦਾ ਪ੍ਰਚਾਰ ਕਰ ਰਹੀਆ ਹਨ ?

ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾ ਟਾਈਮਜ਼ ਆਫ਼ ਇੰਡੀਆ ਦੇ ਮਸ਼ਹੂਰ ਪੱਤਰਕਾਰ ਸ੍ਰੀ ਦੂਆ ਵੱਲੋਂ ਆਪਣੇ ਅਖ਼ਬਾਰ ਵਿਚ ਸਿੱਖਾਂ ਨੂੰ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੀ ਖ਼ਬਰ ਪ੍ਰਕਾਸਿਤ ਹੋਈ ਸੀ । ਭਲਾ ਜੋ ਸਿੱਖ ਕੌਮ ਇਕ ਮਾਰਸਲ ਕੌਮ ਹੈ, ਉਸ ਨੂੰ ਕਿਸੇ ਮੁਲਕ ਤੋ ਟ੍ਰੇਨਿੰਗ ਲੈਣ ਦੀ ਕੀ ਲੋੜ ਹੈ । ਸ੍ਰੀ ਦੂਆ ਨੇ ਜੂਨ 2013 ਵਿਚ ਇਹ ਖ਼ਬਰ ਪ੍ਰਕਾਸਿ਼ਤ ਕੀਤੀ ਸੀ ਜਿਸ ਨੂੰ 9 ਮਹੀਨੇ ਦਾ ਸਮਾਂ ਹੋ ਚੁੱਕਾ ਹੈ । ਐਨੇ ਲੰਮੇ ਸਮੇਂ ਵਿਚ ਪੰਜਾਬ ਵਿਚ ਕੋਈ ਗੈਰ ਕਾਨੂੰਨੀ ਕਾਰਵਾਈ ਹੋਈ ਨਹੀਂ, ਜਿਸ ਬਿਨ੍ਹਾਂ ਉਤੇ ਸਿੱਖ ਕੌਮ ਤੇ ਦੋਸ ਲਗਾਏ ਜਾ ਸਕਣ ਕਿ ਉਹ ਗੈਰ ਕਾਨੂੰਨੀ ਜਾਂ ਗੈਰ ਜ਼ਮਹੂਰੀਅਤ ਅਮਲ ਕਰ ਰਹੀ ਹੈ ? ਉਹਨਾਂ ਕਿਹਾ ਕਿ 1984 ਵਿਚ ਹਿੰਦ ਫ਼ੌਜ ਦੀ ਪੂਰੀ ਤਾਕਤ, ਬਰਤਾਨੀਆ ਅਤੇ ਸੋਵੀਅਤ ਯੂਨੀਅਨ ਦੀਆਂ ਤਿੰਨੋ ਪ੍ਰਮਾਣੂ ਤਾਕਤਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕੀਤਾ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਨੇ 72 ਘੰਟੇ ਤੱਕ ਇਹਨਾਂ ਤਿੰਨੇ ਪ੍ਰਮਾਣੂ ਤਾਕਤਾਂ ਨੂੰ ਉਦੋ ਤੱਕ ਅੰਦਰ ਵੜ੍ਹਨ ਨਹੀ ਦਿੱਤਾ ਜਦੋਂ ਤੱਕ ਉਹ ਸ਼ਹੀਦ ਨਹੀਂ ਹੋ ਗਏ । ਅਸਲੀਅਤ ਵਿਚ ਸ. ਸੁਖਬੀਰ ਸਿੰਘ ਬਾਦਲ, ਸ. ਮਜੀਠੀਆ ਵੱਲੋਂ ਕੀਤੀ ਜਾ ਰਹੀ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ, ਰੇਤਾ ਅਤੇ ਬਜਰੀ ਦੇ 2 ਨੰਬਰ ਦੇ ਧੰਦੇ ਅਤੇ ਹੋਰ ਵੱਡੀਆਂ ਰਿਸਵਤਾ ਪ੍ਰਾਪਤ ਕਰਨ ਦੀ ਬਦੌਲਤ ਪੰਜਾਬ ਦਾ ਬੱਚਾ-ਬੱਚਾ ਇਹਨਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਤੋ ਜਾਣੂ ਹੋ ਚੁੱਕਾ ਹੈ । ਇਹਨਾਂ ਨੇ ਕਾਂਗਰਸ, ਬੀਜੇਪੀ, ਆਰ.ਐਸ.ਐਸ, ਬਾਦਲ ਦਲੀਆਂ ਨੇ ਸਾਂਝੀ ਸਾਜਿ਼ਸ ਅਧੀਨ ਹੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ । ਬੀਤੇ ਦਿਨੀ ਫ਼ਰੀਦਕੋਟ ਅਤੇ ਫਿਰੋਜ਼ਪੁਰ ਵਿਚ ਹੋਏ ਇਹਨਾਂ ਦੇ ਇਕੱਠਾ ਦੀ ਹੋਈ ਦੁਰਦਸ਼ਾ ਅਤੇ 23 ਫ਼ਰਵਰੀ ਨੂੰ ਜਗਰਾਉਂ ਵਿਖੇ 5 ਲੱਖ ਦਾ ਇਕੱਠ ਕਰਨ ਦੇ ਦਾਅਵੇ ਉਪਰੰਤ ਕੇਵਲ 50 ਹਜ਼ਾਰ ਦਾ ਇਕੱਠ ਹੋਣਾ ਇਹਨਾਂ ਦੀ ਸਿੱਖ ਕੌਮ ਅਤੇ ਪੰਜਾਬੀਆਂ ਵਿਚ ਸਾਖ ਹਾਸੀਏ ਵੱਲ ਜਾਣ ਨੂੰ ਪ੍ਰਤੱਖ ਕਰ ਰਹੀ ਹੈ । ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ ਪਿੰਡ ਆਲਮਪੁਰ ਦੇ 5 ਨੌਜ਼ਵਾਨਾਂ ਨੂੰ ਬੱਬਰ ਗਰਦਾਨਕੇ ਗ੍ਰਿਫ਼ਤਾਰ ਕਰਨ ਦੇ ਅਮਲ ਜ਼ਬਰ-ਜੁਲਮ ਦਾ ਸਬੂਤ ਹਨ । ਫਿਰ ਜਦੋਂ ਇਹਨਾਂ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਇਜਰਾਇਲੀ ਟ੍ਰੇਨਿੰਗ ਦਿਵਾਈ ਹੈ, ਫਿਰ ਇਹਨਾਂ ਨੂੰ ਖ਼ਤਰਾਂ ਕਾਹਦਾ ? ਇਹਨਾਂ ਬਾਦਲ ਦਲੀਆਂ ਵੱਲੋ ਹੁਣ ਤੱਕ ਕੀਤੇ ਗਏ ਕੁਕਰਮਾਂ ਦੀ ਬਦੌਲਤ ਇਹਨਾਂ ਦਾ ਆਪਣਾ ਪਾਲ੍ਹਾ ਹੀ ਭੈਭੀਤ ਕਰ ਰਿਹਾ ਹੈ । ਜੋ ਸੁਖਬੀਰ ਸਿੰਘ ਬਾਦਲ ਉਤੇ ਮਨੁੱਖੀ ਬੰਬ ਹੋਣ ਦੀ ਪੀੜਾਂ ਦਾ ਰੋਲਾ ਪਾਇਆ ਜਾ ਰਿਹਾ ਹੈ, ਅਸਲੀਅਤ ਵਿਚ ਅਜਿਹਾ ਨਹੀਂ ਬਲਕਿ ਪੀੜਿਤ ਤਾਂ ਸਿੱਖ ਕੌਮ ਹੈ ਜਿਸ ਉਤੇ ਸਰਕਾਰੀ ਦਹਿਸਤ ਅਤੇ ਜ਼ਬਰ-ਜੁਲਮ ਹੋ ਰਹੇ ਹਨ । ਭਲਾ ਕੋਈ ਬੀਬੀ ਇਹਨਾਂ ਨੂੰ ਮਾਰਨ ਲਈ ਆਪਣੀ ਜਿੰਦਗੀ ਤੇ ਕਿਉਂ ਖੇਲ੍ਹੇਗੀ ? ਜਦੋਕਿ ਇਹਨਾਂ ਨੂੰ ਮਾਰਨ ਨਾਲ ਤਾਂ ਸਿੱਖ ਕੌਮ ਜਾਂ ਘੱਟ ਗਿਣਤੀ ਕੌਮਾਂ ਦਾ ਕੋਈ ਮਸਲਾ ਵੀ ਹੱਲ ਨਹੀਂ ਹੋਣਾ । ਖੁਦਾ ਨਾ ਕਰੇ ਅਜਿਹਾ ਹੋਵੇ, ਜੇਕਰ ਅਜਿਹੀ ਕੋਈ ਘਟਨਾ ਵਾਪਰ ਗਈ ਤਾਂ ਅਜਿਹੀ ਸੂਰਤ ਵਿਚ ਸਿੱਖ ਹੀ ਸਰਕਾਰੀ ਜ਼ਬਰ-ਜੁਲਮ ਦਾ ਨਿਸ਼ਾਨਾਂ ਬਣਨਗੇ । ਇਸ ਲਈ ਮਨੁੱਖੀ ਬੀਬੀ ਬੰਬ ਦਾ ਪ੍ਰਚਾਰ ਕਰਕੇ ਬੀਜੇਪੀ, ਆਰ.ਐਸ.ਐਸ, ਬਾਦਲ ਦਲੀਏ ਪੰਜਾਬ ਵਿਚ ਆਪਣੀਆਂ ਮਨੁੱਖਤਾਂ ਵਿਰੋਧੀ ਅਮਲਾਂ ਨੂੰ ਪੂਰਨ ਕਰਨਾ ਲੋਚਦੇ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਵੀ ਇਜ਼ਾਜਤ ਨਹੀਂ ਦੇਵੇਗਾ । ਜਦੋ ਪੰਜਾਬ ਵਿਚ ਸਰਕਾਰੀ ਪੱਧਰ ਤੇ ਐਡੀਆਂ ਵੱਡੀਆਂ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਹੋ ਰਹੀਆਂ ਹਨ ਤਾਂ ਕਾਂਗਰਸ ਵੱਲੋਂ ਚੁੱਪੀ ਵੱਟੀ ਰੱਖਣਾ ਹੋਰ ਵੀ ਗਹਿਰੀ ਚਿੰਤਾ ਵਾਲਾ ਵਿਸ਼ਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>