ਜੇਟਲੀ ਅਤੇ ਕੈਪਟਨ ਦੱਸਣ ਕਿ ਉਹ “ ਦਰਬਾਰ ਸਾਹਿਬ ਸਥਿਤ ਸ਼ਹੀਦੀ ਯਾਦਗਾਰ” ਨੂੰ ਨਤਮਸਤਕ ਹੋਣਗੇ ਕਿ ਨਹੀ ? : ਮਾਨ

ਫਤਿਹਗੜ੍ਹ ਸਾਹਿਬ – “ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਵਾਲੀਆਂ ਅਤੇ ਸਿੱਖ ਕੌਮ ਦਾ ਅਣਮਨੁਖੀ ਢੰਗਾਂ ਰਾਹੀਂ ਕਤਲੇਆਮ ਕਰਨ ਵਾਲੀਆਂ ਜਮਾਤਾਂ ਕਾਂਗਰਸ ਅਤੇ ਬੀਜੇਪੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਰਮਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀ ਅਰੁਣ ਜੇਤਲੀ ਨੂੰ ਖੜ੍ਹਾ ਕੀਤਾ ਹੈ। ਹੁਣ ਇਨ੍ਹਾਂ ਦੋਵੇਂ ਜਮਾਤਾਂ ਦੇ ਉਮੀਦਵਾਰ ਸਿੱਖ ਕੌਮ ਦੀਆਂ ਵੋਟਾਂ ਨੂੰ ਪ੍ਰਾਪਤ ਕਰਨ ਦੇ ਮਿਸ਼ਨ ਅਧੀਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਰੂਰ ਜਾਣਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਇਨ੍ਹਾਂ ਦੋਵਾਂ ਤੋਂ ਪੁਛੱਣਾਂ ਚਾਹੇਗੀ ਕਿ ਜਿਨ੍ਹਾਂ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਹੋਰ ਜਰਨੈਲਾਂ ਅਤੇ ਸਿੰਘਾਂ ਨੇ ਹਿੰਦ ਹਕੂਮਤ, ਬਰਤਾਨੀਆਂ ਅਤੇ ਸੋਵੀਅਤ ਯੂਨੀਅਨ ਤਿੰਨ ਪ੍ਰਮਾਣੂ ਤਾਕਤਾਂ ਨੂੰ 72 ਘੰਟੇ ਤਕ ਸਿੱਖ ਬਾਦਸ਼ਾਹੀ ਵਿਚ ਨਹੀਂ ਵੜਨ ਦਿੱਤਾ ਅਤੇ ਦਿੜ੍ਰਤ੍ਹਾ ਨਾਲ ਇਨਾਂ ਤਿੰਨਾਂ ਤਾਕਤਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਵਿਖੇ ਬਣੀ ਸ਼ਹੀਦੀ ਯਾਦਗਾਰ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਅਰੁਣ ਜੇਤਲੀ ਕੀ ਨਤਮਸਤਕ ਹੋਣਗੇ? ”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੋਵੇਂ ਪੰਜਾਬ ਅਤੇ ਸਿੱਖ ਵਿਰੋਧੀ ਜਮਾਤਾਂ ਵੱਲੋਂ ਖੜ੍ਹੇ ਕੀਤੇ ਗਏ ਉਪਰੋਕਤ ਦੋਵੇਂ ਉਮੀਦਵਾਰਾਂ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਇਕ ਬਿਆਨ ਵਿਚ ਪੁੱਛੇ। ਉਨਾਂ ਕਿਹਾ ਕਿ ਹਿੰਦ ਜਾਂ ਪੰਜਾਬ ਸੂਬੇ ਉੱਤੇ ਭਾਵੇਂ ਹਕੂਮਤ ਕਾਂਗਰਸ ਦੀ ਹੋਵੇ, ਭਾਵੇਂ ਬੀਜੇਪੀ ਜਾਂ ਉਹਨਾਂ ਦੇ ਭਾਈਵਾਲ ਬਾਦਲ ਦਲ ਦੀ , ਇਹਨਾਂ ਕਦੇ ਵੀ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਇਨਸਾਫ ਨਹੀਂ ਦਿੱਤਾ। ਬਲਕਿ ਦੋਵੇਂ ਜਮਾਤਾਂ ਅਤੇ ਇਹਨਾਂ ਦੇ ਆਗੂ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ , 1984 ਵਿਚ ਸਿੱਖ ਕੌਮ ਦਾ ਕਤਲੇਆਮ ਕਰਨ , ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਕਰਨ , ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਲੰਮੇਂ ਸਮੇਂ ਲਈ ਬੰਦੀ ਬਣਉਣ , ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਸਿਆਸਤਦਾਨਾਂ ਜਗਦੀਸ਼ ਟਾਇਟਲਰ, ਮਾਕਨ, ਪੀ ਚਿੰਦਾਬਰਮ, ਅਤੇ ਕਾਤਲ ਪੁਲਿਸ ਅਫਸਰਾਂ ਕੇ.ਪੀ.ਐਸ ਗਿੱਲ, ਜਰਨਲ ਰੁਬੈਰੋ, ਐਸ ਐਸ ਵਿਰਕ, ਐਨ ਪੀ ਐਸ ਔਲਖ ਅਤੇ ਸੁਮੇਧ ਸੈਣੀ ਆਦਿ ਵਰਗੇ ਕਾਤਲਾਂ ਦੀ ਹਰ ਪੱਖੋਂ ਹਿਫਾਜਤ ਕਰਨ ਵਾਲੀਆਂ ਹਨ। ਫਿਰ ਦੋਵੇਂ ਜਮਾਤਾਂ ਨੇ ਆਪੋ ਆਪਣੀਆਂ ਹਕੂਮਤਾਂ ਦੌਰਾਨ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਜਾਂ ਇਥੋਂ ਦੇ ਬਸਿੰਦਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਇਥੋਂ ਦੀ ਚਾਲੀ ਲੱਖ ਦੇ ਕਰੀਬ ਬੇਰੁਜਗਾਰੀ ਨੂੰ ਖਤਮ ਕਰਨ ਅਤੇ ਸਿੱਖ ਕੌਮ ਨਾਲ ਸੰਬੰਧਤ ਸੰਜੀਦਾ ਮਸਲਿਆਂ ਨੂੰ ਸਹੀ ਦਿਸ਼ਾ ਵੱਲ ਹੱਲ ਕਰਨ ਲਈ ਕਦੀ ਵੀ ਕੋਈ ਉੱਦਮ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਨੂੰ ਕਰੋੜਾਂ ਰੁਪਏ ਦੇ ਕਰਜੇ ਤੋੰ ਮੁਕਤ ਕੀਤਾ ਹੈ। ਅਜਿਹੇ ਹੋਣ ਵਾਲੇ ਦੁਖਦਾਇਕ ਅਮਲਾਂ ਵਿਚ ਇਹਨਾਂ ਦੀ ਭਾਈਵਾਲ ਬਾਦਲ ਹਕੂਮਤ ਸਾਥ ਦਿੰਦੀ ਆ ਰਹੀ ਹੈ। ਮੋਦੀ ਅਤੇ ਜੇਤਲੀ ਵਰਗੇ ਮਨੁੱਖਤਾ ਦੇ ਕਾਤਲਾਂ ਦੀ ਬਾਦਲ ਦਲੀਏ ਪਿੱਠ ਪੂਰਨ ਤੇ ਲੱਗੇ ਹੋਏ ਹਨ। ਪੰਜਾਬੀਆਂ ਅਤੇ ਸਿੱਖ ਕੌਮ ਜਿਹਨਾਂ ਉੱਤੇ ਉਪਰੋਕਤ ਦੋਵੇਂ ਜਮਾਤਾਂ ਦਾ ਨਿਰੰਤਰ “ਆਰਾ ਅਤੇ ਤਿਖਾ ਕੁਹਾੜਾ” ਚੱਲ ਰਿਹਾ ਹੈ, ਉਸ ਆਰੇ ਅਤੇ ਕੁਹਾੜੇ ਦੇ ਬਾਦਲ ਦਲੀਏ ਮਜਬੂਤ ਦਸਤਾ ਬਣੇ ਹੋਏ ਹਨ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹਨਾਂ ਜਮਾਤਾਂ ਵੱਲੋਂ ਪੰਜਾਬ ਸੂਬੇ ਵਿਚ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਵਿਸ਼ਸ਼ ਤੌਰ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਨੂੰ ਕਰਾਰੀ ਹਾਰ ਦੇ ਕੇ ਸਪੱਸ਼ਟ ਕਰਨਾਂ ਚਾਹੀਦਾ ਹੈ ਕਿ ਉਹ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਜਿਆਦਤੀਆਂ ਕਰਨ ਵਾਲੀਆਂ ਜਮਾਤਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਨਗੇ । ਉਹ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰਨ ਵਾਲੀਆਂ ਜਮਾਤਾਂ ਨੂੰ ਹਾਰ ਦੇਣ ਲਈ ਦ੍ਰਿੜ੍ਹ ਹਨ ਤਾਂ ਕਿ ਇਥੇ ਸਭ ਨੂੰ ਬਰਾਬਰਤਾ ਦੇ ਹੱਕ ਅਤੇ ਇਨਸਾਫ ਦੇਣ ਲਈ ਹਲੀਮੀ ਰਾਜ ਦੀ ਸਥਾਪਨਾ ਹੋ ਸਕੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>