ਤੁਸੀ ਮੈਨੂੰ ਸਹਿਯੋਗ ਦਿਓ ਮੈਂ ਅੰਮ੍ਰਿਤਸਰ ਦੇ ਵਿਕਾਸ ਲਈ ਕੇਂਦਰ ਤੋਂ ਫੁੱਲ ਗਫੇ ਲਿਆ ਕੇ ਦੇਵਾਂਗਾ : ਜੇਤਲੀ

ਮਜੀਠਾ / ਅੰਮ੍ਰਿਤਸਰ – ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭੜਕਾਉ ਅਤੇ ਗਲਤ ਬਿਆਨਾਂ ਰਾਹੀਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਮਜੀਠਾ ਦਾਣਾ ਮੰਡੀ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰ ਇੱਕ ਦਾ ਸਤਿਕਾਰ ਕਰਦੇ ਹਾਂ ਪਰ ਜੋ ਲੋਕ ਧਮਕੀਆਂ ਦੇ ਰਹੇ ਹਨ ਅਸੀਂ ਲੋਕਾਂ ਦੇ ਸਹਿਯੋਗ ਨਾਲ ਲੋਕ ਤੰਤਰੀ ਤਰੀਕੇ ਰਾਹੀ ਲੱਕ-ਤੋੜਵੀਂ ਹਾਰ ਦੇਵਾਂਗੇ। ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਵੇਖਦੇ ਜਿੱਥੇ ਪਰਕਾਸ਼ ਸਿੰਘ ਬਾਦਲ ਦਿਲੋਂ ਖੁਸ਼ ਹੋ ਰਹੇ ਹਨ ਉ¤ਥੇ ਉਹ ਵਾਰ-ਵਾਰ ਸ: ਮਜੀਠੀਆ ਨੂੰ ਸ਼ਾਬਾਸ਼ੀ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਨੂੰ ਸਿੱਖਾਂ ਦੇ ਅੱਲੇ ਜ਼ਖ਼ਮਾਂ ‘ਤੇ ਨਮਕ ਛਿੜਕਣ ਲਈ ਭੇਜਿਆ ਹੈ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ, ਬਠਿੰਡਾ ਰਿਫਾਈਨਰੀ ਨੂੰ ਵਾਜਪਾਈ ਸਰਕਾਰ ਦੀ ਦੇਣ ਦੱਸਦਿਆਂ ਕਿਹਾ ਕਿ ਕਿਹਾ ਕਿ ਗ਼ੈਰ ਕਾਂਗਰਸੀ ਸਰਕਾਰਾਂ ਨੇ ਹੀ ਪੰਜਾਬ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਗੁਜਰਾਲ ਸਰਕਾਰ ਵੇਲੇ ਪੰਜਾਬ ਦਾ ਕਰਜ਼ਾ ਮੁਆਫ਼ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕੇਂਦਰ ਸਰਕਾਰ ਘੁਟਾਲਿਆਂ ਨਾਲ ਘਿਰੀ ਹੋਈ ਹੈ। ਆਮ ਲੋਕਾਂ ਦੇ ਭਲੇ ਲਈ ਜਿਨ੍ਹਾਂ ਕੁੱਝ ਨਹੀਂ ਕੀਤਾ। ਉਨ੍ਹਾਂ ਸ੍ਰੀ ਅਰੁਣ ਜੇਤਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸ੍ਰੀ ਜੇਤਲੀ ਮੰਨੇ ਪ੍ਰਮੰਨੇ ਕਾਬਲ ਵਕੀਲ ਹਨ ਜੋ ਅੰਮ੍ਰਿਤਸਰ ਦੇ ਪੰਜਾਬ ਦੇ ਸਹੀ ਵਕਾਲਤ ਕਰਦਿਆਂ ਪੰਜਾਬ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ। ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਵਿਸ਼ਾਲ ਇਕੱਠ ਜਿੱਥੇ ਸਾਡੀ ਯਕੀਨੀ ਜਿੱਤ ਦਾ ਸੰਕੇਤ ਹੈ ਉ¤ਥੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੌਖਲਾਹਟ ‘ਚ ਆ ਕੇ ਲੋਕ ਮਸਲਿਆਂ ਦੀ ਥਾਂ ਗੁੰਮਰਾਹਕੁੰਨ ਬਿਆਨਬਾਜ਼ੀ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਕੇਂਦਰ ਵਿੱਚ ਇਸ ਵਾਰ 6 ਵਜ਼ੀਰ ਬਣੇ ਜੋ ਕਿ ਪੰਜਾਬ ਲਈ ਕੁੱਝ ਵੀ ਹਾਸਿਲ ਨਾ ਕਰਨ ਸਕਣ ਕਰਕੇ ਗੈਰਜ਼ਿੰਮੇਵਾਰ ਅਤੇ ਨਿਕੰਮੇ ਸਾਬਤ ਹੋਏ ਹਨ। ਜਿਨ੍ਹਾਂ ਵਿੱਚੋਂ 3 ਵਜ਼ੀਰ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਨਾਲ ਘਿਰੇ ਹੋਣ ਕਾਰਨ ਵਿਵਾਦਾਂ ਵਿੱਚ ਘਿਰੇ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੇਂਦਰੀ ਮੰਤਰੀ ਜਿਨ੍ਹਾਂ ਨੇ ਲੋਕਾਂ ਲਈ ਕੁੱਝ ਨਹੀਂ ਕੀਤਾ ਅਤੇ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਜੋ ਹੁਣ ਚੋਣ ਮੈਦਾਨ ਛੱਡ ਕੇ ਭੱਜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜਿੱਤਣ ਉਪਰੰਤ ਪੰਜਾਬ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਫੁੱਲ ਗਫੇ ਲਿਆ ਕੇ ਦੇਣਗੇ।
ਇਸ ਮੌਕੇ ਬੋਲਦੇ ਹੋਏ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ  ਕੈਪਟਨ ਅਮਰਿੰਦਰ ‘ਤੇ ਨਿਸ਼ਾਨਾ ਸਾਧ ਦਿਆਂ ਕਿਹਾ ਕਿ ਕੈਪਟਨ ਹਮਾਇਤੀ ਕਾਂਗਰਸੀ ਆਗੂ ਅਤੇ ਵਿਧਾਇਕ ਮਜੀਠੇ ਵਿੱਚ ਚੋਣ ਪ੍ਰਚਾਰ ਕਰਨ ਲਈ ਜੀਅ ਸਦਕੇ ਆਉਣ, ਅਸੀਂ ਉਨ੍ਹਾਂ ਦਾ ਸਤਿਕਾਰ ਵੀ ਕਰਾਂਗੇ ਅਤੇ ਰੋਟੀ ਵੀ ਖਵਾਵਾਂਗੇ ਪਰ ਜੇ ਕਿਸੇ ਨੇ ਕੋਈ ਪੰਗਾ ਲਿਆ ਤਾਂ ਧੋਣ ਵੀ ਭੰਨਾਂਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਜੀਠੀਆ ਫੋਬੀਆ ਹੋ ਗਿਆ ਹੈ। ਜੋ ਕਿ ਆਪਣੇ ਟੱਬਰ ਨੂੰ ਭਾਵੇਂ ਯਾਦ ਕਰੇ ਜਾਂ ਨਾ ਕਰੇ ਦਿਨ ਰਾਤ ਮਜੀਠੀਆ ਦਾ ਰਾਗ ਅਲਾਪਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਾਝੇ ਦੀ ਧਰਤੀ ਦੇ ਲੋਕ ਜਿੱਥੇ ਦੂਜਿਆਂ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਮਸ਼ਹੂਰ ਹਨ ਉ¤ਥੇ ਧਮਕੀਆਂ ਦੇਣ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਕਰਦੇ ਹਨ। 2007 -09 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਗੱਡੀ ਲੀਹੋਂ ਲੱਥ ਗਈ ਸੀ ਜਿਸਨੂੰ 2012 ਦੀਆਂ ਚੋਣਾਂ ਦੌਰਾਨ ਖੂੰਡਾ ਚੁੱਕੀ ਫਿਰਦੇ ਇਨ੍ਹਾਂ ਲੋਕਾਂ ਦੀ ਗੱਡੀ ਪੰਜਾਬ ਦੀ ਜਨਤਾ ਨੇ ਪਟੜੀ ਤੋਂ ਹੀ ਪਟਕਾ ਮਾਰਿਆ ਹੈ। ਸ: ਮਜੀਠੀਆ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਨੇ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਅਕਾਲੀ-ਭਾਜਪਾ ਦੇ ਸੱਚੇ ਵਰਕਰ ਹੋ ਕੇ ਨਿੱਤਰੇ ਹੋਏ ਹਨ। ਲੋਕ ਕੈਪਟਨ ਤੋਂ ਜਾਣਨਾ ਚਾਹੁੰਦੇ ਹਨ ਕਿ ਉਹ ਲੋਕ ਮੁੱਦਿਆਂ ‘ਤੇ ਗੱਲ ਕਰਨ ਦੀ ਥਾਂ ਡਾਂਗ-ਸੋਟੇ ਚੁੱਕੀ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਿਰ ‘ਤੇ ਚੜ੍ਹਿਆ ਹੋਇਆ ਹੈ ਅਤੇ ਪੰਜਾਬ ਦੀ ਇੰਡਸਟਰੀ ਕੇਂਦਰੀ ਨੀਤੀਆਂ ਕਾਰਨ ਤਬਾਹੀ ਕੰਢੇ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪਟਿਆਲੇ ਵਾਲਿਆਂ ਨੂੰ ਤੇ ਕਿਤੇ ਲੱਭਿਆ ਨਹੀਂ ਅੰਮ੍ਰਿਤਸਰੀਆਂ ਨੂੰ ਤਾਂ ਜ਼ਰੂਰ ਹੀ ਮਿਲਿਆ ਕਰੇਗਾ। ਉਨ੍ਹਾਂ ਕੇਂਦਰੀ ਮੰਤਰੀ ਬੀਬੀ ਸੰਤੋਖ ਚੌਧਰੀ ਨੇ ਵੀ ਕਾਂਗਰਸ ‘ਤੇ ਪੈਸੇ ਲੈ ਕੇ ਰਾਜੇ ਮਹਾਰਾਜਿਆਂ ਨੂੰ ਟਿਕਟਾਂ ਵੇਚਣ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਕੈਪਟਨ ਤੇ ਕੀ ਬਾਜਵਾ ਇੱਕ ਦੂਜੇ ਦਾ ਸਿਆਸੀ ਭੋਗ ਪਾਉਣ ਲਈ ਉਤਾਵਲੇ ਹੋਏ ਫਿਰਦੇ ਹਨ ਜੋ ਕਿ ਇਸ ਚੋਣਾਂ ‘ਚ ਹਵਾ ਦੇ ਬੁੱਲਿਆਂ ਵਾਂਗ ਉ¤ਡ ਜਾਣਗੇ। ਮਜੀਠਾ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਮੌਕੇ ਮਜੀਠਾ ਵਾਸੀਆਂ ਨੇ ਅਰੁਣ ਜੇਤਲੀ ਨੂੰ 74 ਹਜ਼ਾਰ ਵੋਟਾਂ ਦੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਸੀਮਿਤ ਸਾਧਨਾਂ ਦੇ ਬਾਵਜੂਦ ਪੰਜਾਬ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਅਰੁਣ ਜੇਤਲੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਮਜੀਠਾ ਵਾਸੀਆਂ ਵੱਲੋਂ ਸ: ਬਾਦਲ ਨੇ ਵੱਡੇ ਫੁੱਲਾਂ ਦੇ ਹਾਰ ਨਾਲ ਸ੍ਰੀ ਜੇਤਲੀ ਦਾ ਸਵਾਗਤ ਕੀਤਾ । ਪੂਰੇ ਸਮੇਂ ਦੌਰਾਨ ਠਾਠਾਂ ਮਾਰਦੇ ਪੰਡਾਲ ਵਿੱਚੋਂ ਅਕਾਲੀ ਦਲ ਜ਼ਿੰਦਾਬਾਦ, ਪਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਅਤੇ ਅਰੁਣ ਜੇਤਲੀ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ । ਅੱਜ ਦੇ ਪੰਡਾਲ ਵਿੱਚ ਤਿੱਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਸੀ । ਖਾਸ ਜ਼ਿਕਰਯੋਗ ਗੱਲ ਇਹ ਹੈ ਕਿ ਅੱਜ ਦਾ ਇਕੱਠ ਨਿਰੋਲ ਹਲਕਾ ਮਜੀਠਾ ਦੇ ਵਾਸੀਆਂ ਦਾ ਸੀ।  ਇਸ ਮੌਕੇ ਕੈਬਨਿਟ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ , ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਸਾਂਸਦ ਰਾਜਮੋਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਰਣਜੀਤ ਸਿੰਘ ਵਰਿਆਮ ਨੰਗਲ, ਸੰਤੋਖ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਮੁਨਵਰ ਮਸੀਹ, ਅਨਵਰ ਮਸੀਹ, ਹਰਵਿੰਦਰ ਸਿੰਘ ਕੋਟਲਾ, ਕੁਲਬੀਰ ਸਿੰਘ ਮੱਤੇਵਾਲ, ਗੁਰਵੇਲ ਸਿੰਘ ਅਲਕੜੇ, ਗੁਰਜਿੰਦਰ ਸਿੰਘ ਢਪਈਆਂ, ਸੁਖਵਿੰਦਰ ਸਿੰਘ ਗੋਲਡੀ ਮੱਤੇਵਾਲ, ਜੈਲ ਸਿੰਘ ਗੋਪਾਲਪੁਰਾ, ਰੇਸ਼ਮ ਸਿੰਘ ਭੁਲਰ, ਹਰਭਜਨ ਸਿੰਘ ਸਪਾਰੀਵਿੰਡ, ਬਲਬੀਰ ਸਿੰਘ ਚੰਦੀ, ਸਰਬਜੀਤ ਸਪਾਰੀਵਿੰਡ, ਬੱਬੀ ਭੰਗਵਾਂ , ਸਲਵੰਤ ਸਿੰਘ ਸੇਠ, ਸਰਵਣ ਸਿੰਘ ਰਾਮਦਿਵਾਲੀ, ਕਰਨੈਲ ਸਿੰਘ ਨਾਗ, ਅਵਤਾਰ ਸਿੰਘ ਜਲਾਲਪੁਰਾ ਸੁਖਦੀਪ ਸਿੰਘ ਸਿੱਧੂ, ਰਾਕੇਸ਼ ਪ੍ਰਾਸ਼ਰ, ਗਗਨ ਦੀਪ ਸਿੱਘ ਭਗਨਾ, ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>