ਭੁੱਲਰ ਦੀ ਫ਼ਾਂਸੀ ਦੀ ਸਜ਼ਾ ਮੁਆਫ਼ੀ ਦਾ ਸਿਹਰਾ ਅਰਵਿੰਦ ਕੇਜਰੀਵਾਲ ਅਤੇ ਫੂਲਕਾ ਨੂੰ ਜਾਂਦਾ ਹੈ: ਡਾ ਦਿਲਗੀਰ

ਕੋਟਕਪੂਰਾ, (ਗੁਰਿੰਦਰ ਸਿੰਘ) – ਨਾਮਵਰ ਇਤਿਹਾਸਾਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲੇ ਜਾਣ ਬਾਰੇ ਕਿਹਾ ਹੈ ਕਿ ਇਸ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ: ਫੂਲਕਾ ਨੇ ਇਸ ਮਕਸਦ ਵਾਸਤੇ ਕੇਜਰੀਵਾਲ ਨੂੰ ਮਨਾੳੇੁਣ ਵਿਚ ਅਹਿਮ ਰੋਲ ਅਦਾ ਕੀਤਾ ਸੀ। ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਪ੍ਰੋ: ਭੁੱਲਰ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਵਾਸਤੇ ਕਿਹਾ ਸੀ। ਇਸ ਮਗਰੋਂ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨੂੰ ਵੀ ਇਹ ਲਿਖ ਕੇ ਦੇਣਾ ਪਿਆ। ਅਰਵਿੰਦ ਕੇਜਰੀਵਾਲ ਦੇ ਕਦਮ ਨੂੰ ਵੇਖ ਕੇ ਪਿਛਲੇ ਹਫ਼ਤੇ ਸੈਂਟਰ ਦੀ ਕਾਂਗਰਸ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਸਰਕਾਰ ਨੂੰ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲੇ ਜਾਣ ‘ਤੇ ਕੋਈ ਇਤਰਾਜ਼ ਨਹੀਂ। ਇਸ ਕਰ ਕੇ ਇਸ ਦਾ ਸਿਹਰਾ ਕਾਂਗਰਸ ਸਰਕਾਰ ਨਹੀਂ ਲੈ ਸਕਦੀ ਕਿਉਂਕਿ ਉਹ ਪਹਿਲਾਂ ਹੀ ਇਸ ਦੀ ਮੁਖ਼ਾਲਫ਼ਤ ਕਰ ਚੁਕੀ ਸੀ। ਪਰਮਜੀਤ ਸਿੰਘ ਸਰਨਾ ਵੱਲੋਂ ਵਾਰ-ਵਾਰ ਮਿਮਨਤਾਂ ਕਰਨ ਦੇ ਬਾਵਜੂਦ ਦਿੱਲੀ ਦੀ ਕਾਂਗਰਸੀ ਚੀਫ਼ ਮਨਿਸਟਰ ਸ਼ੀਲਾ ਦੀਕਸ਼ਤ ਨੇ ਇਸ ਦੀ ਹਿਮਾਇਤ ਕਰਨ ਤੋਂ ਨਾਂਹ ਕਰ ਚੁਕੀ ਸੀ ਤੇ ਕਾਂਗਰਸੀ ਰਾਸ਼ਟਰਪਤੀ ਰਹਿਮ ਦੀ ਅਪੀਲ ਨੂੰ ਰੱਦ ਕਰ ਚੁਕਾ ਸੀ। ਚੇਤੇ ਰਹੇ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਕਈ ਵਾਰ ਪ੍ਰੋ: ਭੁਲਰ ਦੀ ਸਜ਼ਾ ਮੁਆਫ਼ ਕਰਨ ਦੀ ਮੁਖ਼ਲਾਫ਼ਤ ਕਤਿੀ ਸੀ। ਇਸ ਕਰ ਕੇ ਇਸ ਸਜ਼ਾ ਮੁਆਫ਼ੀ ਦਾ ਸਿਹਰਾ ਸਿਰਫ਼ ਆਮ ਆਦਮੀ ਪਾਰਟੀ ਨੂੰ ਜਾਂਦਾ ਹੈ। ਇਸ ਦਾ ਬਦਲਾ ਚੁਕਾਉਣ ਵਾਸਤੇ, ਸਿੱਖਾਂ ਨੂੰ, ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਚਾਹੀਦੀਆਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>