ਬਾਬਰੀ ਮਸਜਿਦ ਢਾਹੁਣ ਸਬੰਧੀ ਸਨਸਨੀਖੇਜ਼ ਖੁਲਾਸੇ

ਨਵੀਂ ਦਿੱਲੀ- ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਉਗਰ ਹੋਈ ਭੀੜ ਦਾ ਕੰਮ ਨਹੀਂ ਸੀ,ਸਗੋਂ ਇਹ ਸੱਭ ਕੁਝ ਯੋਜਨਾ ਅਨੁਸਾਰ ਕੀਤਾ ਗਿਆ ਸੀ। ‘ਕੋਬਰਾ ਪੋਸਟ’ ਨੇ ਇੱਕ ਸਿਟਿੰਗ ਅਪਰੇਸ਼ਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ,ਸਾਬਕਾ ਪ੍ਰਧਾਨਮੰਤਰੀ ਨਰਸਿਮਾ ਰਾਵ ਅਤੇ ਯੂਪੀ ਦੇ ਉਸ ਸਮੇਂ ਦੇ ਮੁੱਖਮੰਤਰੀ ਕਲਿਆਣ ਸਿੰਘ ਇਸ ਯੋਜਨਾ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ ਸਨ।

ਰਾਮ ਜਨਮ ਭੂਮੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ 23 ਲੋਕਾਂ ਤੇ ‘ਕੋਬਰਾ ਪੋਸਟ’ ਨੇ ‘ਅਪਰੇਸ਼ਨ ਜਨਮਭੂਮੀ’ ਦੇ ਨਾਂ ਤੇ ਇਹ ਸਿਟਿੰਗ ਅਪਰੇਸ਼ਨ ਕੀਤਾ ਹੈ।ਸਿਟਿੰਗ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਦੀ ਯੋਜਨਾ ਸੰਘ ਦੀਆਂ ਵੱਖ-ਵੱਖ ਸ਼ਾਖਾਵਾਂ ਨੇ ਬਣਾਈ ਸੀ, ਜਿਸ ਨੂੰ ਸੰਘ ਦੇ ਟਰੇਨਿੰਗ ਪ੍ਰਾਪਤ ਸਵੈਸੇਵਕਾਂ ਨੇ ਪੂਰਿਆਂ ਕੀਤਾ ਸੀ। ਅਜੇ ਤੱਕ ਇਹੋ ਮੰਨਿਆ ਜਾ ਰਿਹਾ ਸੀ ਕਿ 16ਵੀਂ ਸਦੀ ਦੀ ਬਾਬਰੀ ਮਸਜਿਦ ਦੇ ਢਾਂਚੇ ਨੂੰ ਭੜਕੀ ਹੋਈ ਭੀੜ ਨੇ ਢਾਹਿਆ ਸੀ।

ਰਾਮ ਜਨਮਭੂਮੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਚਾਰਿਆ ਧਰਮੇਂਦਰ, ਸਾਖਸ਼ੀ ਮਹਾਰਾਜ, ਉਮਾ ਭਾਰਤੀ, ਮਹੰਤ ਰਾਮਵਿਲਾਸ ਵੇਦਾਂਤੀ ਅਤੇ ਵਿਨੈ ਕਟਿਆਰ ਦੇ ਬਿਆਨ ਵਾਲੀ ਕੋਬਰਾ ਪੋਸਟ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੀਜੇਪੀ ਦੇ ਪ੍ਰਮੁੱਖ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਉਸ ਸਮੇਂ ਦੌਰਾਨ ਯੂਪੀ ਦੇ ਮੁੱਖਮੰਤਰੀ ਕਲਿਆਣ ਸਿੰਘ ਅਤੇ ਸਾਬਕਾ ਪ੍ਰਧਾਨਮੰਤਰੀ ਨਰਸਿਮਾ ਰਾਵ ਨੂੰ ਪਹਿਲਾਂ ਤੋਂ ਹੀ ਬਣਾਈ ਗਈ ਯੋਜਨਾ ਦੀ ਪੂਰੀ ਜਾਣਕਾਰੀ ਸੀ। ਬੀਜੇਪੀ ਦੇ ਕਈ ਨੇਤਾਵਾਂ ਨੇ ਬਾਬਰੀ ਮਸਜਿਦ ਢਾਹੁਣ ਦਾ ਪ੍ਰਣ ਲਿਆ ਸੀ।

‘ਕੋਬਰਾ ਪੋਸਟ’ ਅਨੁਸਾਰ ਇਸ ਯੋਜਨਾ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਗੁਜਰਾਤ ਦੇ ਸਰਖੇਜ ਵਿੱਚ ਖਾਸ ਟਰੇਨਿੰਗ ਦਿੱਤੀ ਗਈ ਸੀ।ਸਵੈਸੇਵਕਾਂ ਨੂੰਇੱਕ ਮਹੀਨੇ ਪਹਿਲਾਂ ਤੱਕ ਇਹ ਨਹੀਂ ਸੀ ਦੱਸਿਆ ਗਿਆ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜੂਨ 1992 ਵਿੱਚ ਬਜਰੰਗ ਦਲ ਨੇ ਆਪਣੇ 38 ਮੈਂਬਰਾਂ ਨੂੰ ਇੱਕ ਮਹੀਨੇ ਦੀ ਖਾਸ ਟਰੇਨਿੰਗ ਦਿੱਤੀ ਸੀ। ਟਰੇਨਿੰਗ ਦੀ ਜਿੰਮੇਵਾਰੀ ਸਾਬਕਾ ਸੈਨਿਕਾਂ ਨੇ ਸੰਭਾਲੀ ਸੀ। ਇਸ ਤੋਂ ਬਾਅਦ ਇੱਕ ਗੁਪਤ ਮੀਟਿੰਗ ਵਿੱਚ ਵੀਐਚਪੀ ਨੇ ਇਨ੍ਹਾਂ 38 ਸਵੈਸੇਵਕਾਂ ਨੂੰ ‘ਲਛਮਣ ਸੈਨਾ’ ਬਣਾਉਣ ਨੂੰ ਕਿਹਾ ਸੀ। ਇਸ ਸਕੀਮ ਦੇ ਫੈਲ੍ਹ ਹੋ ਜਾਣ ਤੇ ਸਿ਼ਵਸੈਨਾ ਨੇ ਪਲਾਨ ‘ਬੀ’ ਵੀ ਤਿਆਰ ਕੀਤਾ ਸੀ। ਇਸ ਵਿੱਚ ਬਾਬਰੀ ਮਸਜਿਦ ਨੂੰ ਡਾਇਨਾਮਾਈਟ ਨਾਲ ਉਡਾਉਣ ਦਾ ਪਲਾਨ ਸੀ। ਅੰਤ ਵਿੱਚ ਪੈਟਰੌਲ ਬੰਬ ਦੇ ਇਸਤੇਮਾਲ ਦਾ ਵੀ ਕਥਿੱਤ ਤੌਰ ਤੇ ਪਲਾਨ ਸੀ। ਕੋਬਰਾ ਪੋਸਟ ਦੇ ਐਸੋਸੀਏਟ ਐਡੀਟਰ ਕੇ. ਅਸ਼ੀਸ਼ ਨੇ ਟਾਂਡਾ, ਫੈਜਾਬਾਦ, ਲਖਨਉ, ਅਯੁਧਿਆ, ਮੱਥੁਰਾ, ਗੋਰਖਪੁਰ, ਮੁਰਾਦਾਬਾਦ, ਗਵਾਲੀਅਰ ਅਤੇ ਮੁੰਬਈ ਤੋਂ ਇਸ ਅੰਦੋਲਨ ਨਾਲ ਜੁੜੇ 23 ਲੋਕਾਂ ਦਾ ਇੰਟਰਵਿਯੂ ਲਿਆ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>