ਪੰਥਕ ਜ਼ਿਮੇਵਾਰੀਆਂ ਨਿਭਾਉਣ ਵਾਸਤੇ ਜਾਨ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ:- ਜੀ.ਕੇ.

ਨਵੀਂ ਦਿੱਲੀ : ਬੀਤੇ ਦਿਨੀ ਤਿਲਕ ਵਿਹਾਰ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਲੌਨੀ ਨਿਵਾਸੀਆਂ ਦੇ ਸਮਾਜਿਕ ਕਲਿਯਾਣ ਦੇ ਸਰੋਕਾਰ ਨੂੰ ਮੁੱਖ ਰੱਖਦੇ ਹੋਏ ਇਕ ਪਲਾਟ ਵਿਚ ਸਰਕਾਰੀ ਪ੍ਰਕ੍ਰਿਆ ਦੀ ਮੰਜੁਰੀ ਦੀ ਆਸ ਤੇ ਚਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨੂੰ ਅੱਧੀ ਰਾਤ ਵੇਲੇ ਦਿੱਲੀ ਪੁਲਿਸ ਵਲੋਂ ਰੋਕਣ ਤੇ ਗੁੱਸੇ ਵਿਚ ਆਏ ਸਿੱਖਾਂ ਅਤੇ ਦਿੱਲੀ ਪੁਲਿਸ ਵਿਚ ਕਲ ਦੇਰ ਰਾਤ ਸਮਝੋਤਾ ਹੋ ਗਿਆ। ਜਿਸ ਤੋਂ ਬਾਅਦ ਅਕਾਲੀ ਦਲ ਵਲੋਂ ਤਿਲਕ ਨਗਰ ਥਾਣੇ ਦੇ ਬਾਹਰ ਸ਼ੁਰੂ ਕੀਤਾ ਗਿਆ ਬੇਮਿਆਦੀ ਧਰਨਾ ਵੀ ਚੁੱਕ ਲਿਆ ਗਿਆ। ਸਮਝੋਤੇ ਦੇ ਤਹਿਤ ਦਿੱਲੀ ਕਮੇਟੀ ਦੇ ਸਥਾਨਕ ਮੈਂਬਰ ਚਮਨ ਸਿੰਘ, ਸਥਾਨਕ ਨਿਵਾਸੀ ਜਗਦੀਸ਼ ਸਿੰਘ, ਪਾਠੀ ਬਹਾਦਰ ਸਿੰਘ ਤੇ ਬੀਬੀ ਸ਼ਮਨੀ ਕੌਰ ਨੂੰ ਪੁਲਿਸ ਵਲੋਂ ਰਿਹਾ ਕਰਨ ਦੇ ਨਾਲ ਹੀ ਉਸੇ ਪਲਾਟ ਵਿਚ ਪਸ਼ਚਾਤਾਪ ਵਜੋ ਸ੍ਰੀ ਅਖੰਡ ਪਾਠ ਸਾਹਿਬ ਸ਼ੁਕਰਵਾਰ ਤੋਂ ਰੱਖਣ ਦੀ ਵੀ ਮੰਜੁਰੀ ਦੇ ਦਿੱਤੀ ਗਈ।

ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਫਿਰ ਦੋਹਰਾਇਆ ਕਿ ਪੰਥਕ ਜ਼ਰੂਰਤਾ ਲਈ ਲੋੜ ਪੈਣ ਤੇ ਕਰੜੇ ਫੈਸਲੇ ਲੈਣ ਤੋਂ ਵੀ ਕਮੇਟੀ ਪਿੱਛੇ ਨਹੀਂ ਹਟੇਗੀ। ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਹੋਣ ਦਾ ਪੁਰਾ ਦੋਸ਼ ਦਿੱਲੀ ਪੁਲਿਸ ਦੇ ਸਿਰ ਸੁੱਟਦੇ ਹੋਏ ਜੀ.ਕੇ. ਨੇ ਦਾਅਵਾ ਕੀਤਾ ਕਿ ਇਸ ਪਲਾਟ ਵਿਚ ਸਰਕਾਰੀ ਮੰਜੁਰੀ ਉਪਰਾਜਪਾਲ ਤੋਂ ਲੈਂਦੇ ਹੋਏ 1984 ਦੀਆਂ ਵਿਧਵਾਵਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਅਤੇ ਨੌਜਵਾਨ ਪੀੜੀ ਨੂੰ ਨਸ਼ਾਮੁਕਤ ਵਾਤਾਵਰਣ ਤੇ ਹੁਨਰਮੰਦ ਮਾਹੌਲ ਮੁਹਇਆ ਕਰਵਾਕੇ ਦੇਣ ਲਈ ਕਮੇਟੀ ਵਚਨਬੱਧ ਹੈ।

ਜੀ.ਕੇ. ਨੇ ਕਿਹਾ ਕਿ ਕਮੇਟੀ ਦਾ ਟੀਚਾ ਜਿੱਥੇ ਗੁਰਧਾਮਾਂ ਦੇ ਰੱਖ ਰੱਖਾਵ ਨੂੰ ਸੁੱਚਜੇ ਰੂਪ ਵਿਚ ਕਰਨਾ ਹੈ ਉਥੇ ਨਾਲ ਹੀ ਆਰਥਿਕ ਪੱਖੋ ਪਿਛੇ ਰਹਿ ਗਏ ਸਿੱਖ ਪਰਿਵਾਰਾਂ ਨੂੰ ਸਮਾਜ ਦੀ ਮੁੱਢਲੀ ਕਤਾਰ ਵਿਚ ਆਪਣੇ ਪੈਰਾਂ ਤੇ ਖੜਾ ਕਰਨ ਲਈ ਵੀ ਉਪਰਾਲੇ ਕਰਨਾ ਸਾਡਾ ਫ਼ਰਜ਼ ਹੈ। ਦਿੱਲੀ ਦੇ ਸਿਖਾਂ ਵਿਚ ਦਿੱਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਭੜਕੇ ਗੁੱਸੇ ਨੂੰ ਜਾਇਜ਼ ਕਰਾਰ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਅੱਜ ਦਿੱਲੀ ਦੀ ਸੰਗਤ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੀ ਹੈ ਕਿ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਉਨ੍ਹਾਂ ਲੋਕਾਂ ਕੋਲ ਹੈ ਜੋ ਕੌਮ ਦੀਆਂ ਜਾਇਦਾਦਾਂ ਨੂੰ ਵਧਾਉਣ ਅਤੇ ਸੁਚਾਰੂ ਸੰਭਾਲ ਰੱਖਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਮੌਕੇ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਇੰਦਰਜੀਤ ਸਿੰਘ ਮੌਂਟੀ, ਅਮਰਜੀਤ ਸਿੰਘ ਪੱਪੂ ਤੇ ਅਕਾਲੀ ਆਗੂ ਗੁਰਮੀਤ ਸਿੰਘ ਬੋਬੀ ਆਦਿਕ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>