ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਤੁਰੰਤ ਗੰਨੇ ਦਾ ਰਸ ਪੀਣ ਸੰਬੰਧੀ ਇੱਕ ਵਿਧੀ ਵਪਾਰਕ ਪੱਧਰ ਤੇ ਜਾਰੀ ਕੀਤੀ ਗਈ ਹੈ । ਅੱਜ ਵਿਸ਼ੇਸ਼ ਤੌਰ ਤੇ ਗੰਨੇ ਦਾ ਰਸ ਤਿਆਰ ਕਰਨ ਦੀ ਵਿਧੀ ਵਪਾਰਕ ਪੱਧਰ ਤੇ ਵਰਤਣ ਲਈ ਤਰਨਤਾਰਨ ਜ਼ਿਲ੍ਹੇ ਦੇ ਸ. ਕੁਲਵਿੰਦਰ ਸਿੰਘ ਨੂੰ ਦਿੱਤੀ ਗਈ । ਇਸ ਬਾਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਗੰਨੇ ਦਾ ਰਸ ਤਿਆਰ ਕਰਨ ਸੰਬੰਧੀ ਵਿਧੀ ਮਾਹਿਰਾਂ ਵੱਲੋਂ ਦੱਸੀ ਗਈ ਹੈ । ਉਹਨਾਂ ਦੱਸਿਆ ਕਿ ਗੰਨੇ ਦੇ ਰਸ ਵਿਚ ਕੈਲਸ਼ੀਅਮ ਕ੍ਰੋਮੀਅਮ, ਕੋਬਾਲਟ, ਕਾਪਰ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ ਅਤੇ ਵੱਡੀ ਗਿਣਤੀ ਵਿੱਚ ਲੋੜੀਂਦੇ ਵਿਟਾਮਿਨਾਂ ਦੇ ਸੋਮੇ ਵੀ ਸ਼ਾਮਲ ਹੁੰਦੇ ਹਨ । ਉਹਨਾਂ ਕਿਹਾ ਕਿ ਇਸ ਤਿਆਰ ਕੀਤੇ ਜੂਸ ਨੂੰ ਸਾਲ ਦੇ ਵਕਫ਼ੇ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਵਿੱਚ ਕੁਦਰਤੀ ਖਾਧ ਵਸਤਾਂ ਜਿਵੇਂ ਪੁਦੀਨਾਂ, ਅਧਰਕ ਅਤੇ ਨਿੰਬੂ ਵੀ ਸ਼ਾਮਲ ਕੀਤਾ ਗਿਆ ਹੈ ਇਸ ਜੂਸ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਤੱਤਾਂ ਅਤੇ ਰੰਗਾਂ ਦੀ ਵਰਤੋਂ ਨਹੀਂ ਕੀਤੀ ਗਈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੰਨੇ ਦਾ ਰਸ ਤਿਆਰ ਕਰਨ ਸੰਬੰਧੀ ਨਵੀਂ ਤਕਨਾਲੌਜੀ ਜਾਰੀ
This entry was posted in ਖੇਤੀਬਾੜੀ.