ਕੰਬੋਜ ਭਾਈਚਾਰੇ ਦੇ ਨਾਲ ਸਬੰਧਿਤ ਸਮੂਹ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ

ਅੰਮਿਤ੍ਰਸਰ – ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸਬੰਧਿਤ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਕੰਬੋਜ ਭਾਈਚਾਰੇ ਨੇ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਅੱਜ ਕੰਵਰ ਫਾਰਮ ਜੀ ਟੀ ਰੋਡ ਅੰਮ੍ਰਿਤਸਰ ਵਿਖੇ ਕੰਬੋਜ ਭਾਈਚਾਰੇ ਦੇ ਪ੍ਰਮੁੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਜੱਥਾ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਬਲਬੀਰ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਮੁੱਚੇ ਲੋਕ ਸਭਾ ਹਲਕੇ ਨਾਲ ਸਬੰਧਿਤ ਕੰਬੋਜ ਭਾਈਚਾਰੇ ਦੇ ਪ੍ਰਤੀਨਿੱਧ ਅਤੇ ਜ਼ਿੰਮੇਵਾਰ ਆਗੂ ਸ਼ਾਮਿਲ ਹੋਏ। ਸਮੁੱਚੇ ਭਾਈਚਾਰੇ ਨੇ ਇੱਕ-ਮੱਤ ਹੁੰਦਿਆਂ ਕਿਹਾ ਕਿ ਬੀਤੇ ਦਿਨੀ ਅੰਮ੍ਰਿਤਸਰ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਨੇ ਆਗੂ ਨੇ ਆਪਣੇ ਘਰ ਕੈਪਟਨ ਅਮਰਿੰਦਰ ਸਿੰਘ ਨੂੰ ਸੱਦ ਕੇ ਸਮੁੱਚੀ ਕੰਬੋਜ ਬਰਾਦਰੀ ਵੱਲੋਂ ਕੈਪਟਨ ਦੀ ਹਮਾਇਤ ਕਰਨ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਜੋ ਬਹੁਤ ਹੀ ਨਿੰਦਣਯੋਗ ਅਤੇ ਭਾਈਚਾਰੇ ਨਾਲ ਧ੍ਰੋਹ ਕਮਾਉਣ ਵਾਲੀ ਕਾਰਵਾਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਬਲਬੀਰ ਸਿੰਘ ਚੰਦੀ ਨੇ ਕਿਹਾ ਕਿ ਕੈਪਟਨ ਨੂੰ ਹਮਾਇਤ ਦੇਣੀ ਅਕਾਲੀ ਦਲ ਵਿੱਚੋਂ ਕੱਢੇ ਅਤੇ ਕਾਂਗਰਸ ਵਿੱਚ ਸ਼ਾਮਿਲ ਹੋਏ ਕਿਸੇ ਮੌਕਾਪ੍ਰਸਤ ਆਗੂ ਦੇ ਨਿੱਜੀ ਵਿਚਾਰ ਤਾਂ ਹੋ ਸਕਦੇ ਹਨ ਪਰ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਇਸ ਆਗੂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਭਾਈਚਾਰੇ ਦੇ ਨਾਅ ‘ਤੇ ਆਪਣੀ ਨਿੱਜੀ ਚੌਧਰ ਚਮਕਾਵੇ। ਜ: ਚੰਦੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਦਾ ਹੀ ਕੰਬੋਜ ਭਾਈਚਾਰੇ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਹੈ, ਜਿਸ ਕਰਕੇ ਇਹ ਭਾਈਚਾਰਾ ਬਹੁਗਿਣਤੀ ਵਿੱਚ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜਾ ਹੈ ਅਤੇ ਹਮੇਸ਼ਾਂ ਭਾਈਚਾਰੇ ਦੀ ਬਾਂਹ ਫੜਨ ਵਾਲੀ ਪਾਰਟੀ ਨਾਲ ਖੜਾ ਰਹੇਗਾ। ਮੀਟਿੰਗ ਦੌਰਾਨ ਹਾਜ਼ਰ ਆਗੂਆਂ ਨੇ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਹਮਾਇਤ ਦੇਣ ਅਤੇ ਉਨ੍ਹਾਂ ਦੀ ਜਿੱਤ ਲਈ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸਰਗਰਮੀ ਨਾਲ ਪ੍ਰਚਾਰ ਕਰਨ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਹਾਜ਼ਰ ਆਗੂਆਂ ਵਿੱਚ ਕੰਬੋਜ ਸਭਾ ਅੰਮ੍ਰਿਤਸਰ ਦੇ ਸਾਬਕਾ ਮੀਤ ਪ੍ਰਧਾਨ ਕਿਰਪਾਲ ਸਿੰਘ ਰਾਮਦਿਵਾਲੀ, ਸਰਪੰਚ ਨਿਰਮਲ ਸਿੰਘ ਨਾਗ ਨਵੇਂ, ਸਰਪੰਚ ਸਵਿੰਦਰ ਸਿੰਘ ਅਜੈਬਵਾਲੀ, ਸਰਪੰਚ ਜਤਿੰਦਰਪਾਲ ਸਿੰਘ ਸਾਹਬਾ, ਜ਼ਿਲ੍ਹਾ ਅਕਾਲੀ ਜੱਥਾ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਮਨਜੀਤ ਸਿੰਘ, ਸੇਵਾ ਮੁਕਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਦਿਲਬਾਗ ਸਿੰਘ ਧੰਜੂ, ਬਲਾਕ ਸੰਮਤੀ ਵੇਰਕਾ ਦੇ ਉ¤ਪ ਚੇਅਰਮੈਨ ਮਲਕੀਤ ਸਿੰਘ ਬੱਬੂ ਮਾਨਾਵਾਲਾ, ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਉ¤ਪ ਚੇਅਰਮੈਨ ਹਰਕੀਰਤ ਸਿੰਘ ਸ਼ਹੀਦ, ਸੰਤੋਖ ਸਿੰਘ ਪ੍ਰਧਾਨ, ਸਵਿੰਦਰ ਸਿੰਘ ਮੈਨੇਜਰ ਐਗਰੋ, ਸਾਬਕਾ ਸਰਪੰਚ ਸਵਿੰਦਰ ਸਿੰਘ ਹਮਜਾ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਰੂਪ ਸਿੰਘ ਚੰਦੀ, ਮਿਲਕ ਪਲਾਂਟ ਵੇਰਕਾ ਦੇ ਡਾਇਰੈਕਟਰ ਨਵਦੀਪ ਸਿੰਘ ਝੰਡ, ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸੁੱਚਾ ਸਿੰਘ ਧਰਮੀ ਫੌਜੀ, ਜ: ਬਲਵਿੰਦਰ ਸਿੰਘ ਨਾਗ, ਕੌਂਸਲਰ ਅਮਰਬੀਰ ਸਿੰਘ ਢੋਟ, ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਦੀਪ ਸਿੰਘ ਕੰਬੋਜ, ਭਾਜਪਾ ਦੇ ਸੀਨੀਅਰ ਆਗੂ ਕੰਵਰ ਜਗਦੀਪ ਸਿੰਘ, ਮਾਲਕ ਸਿੰਘ ਫਤਿਹਪੁਰ, ਕੌਂਸਲਰ ਜਸਬੀਰ ਸਿੰਘ ਸ਼ਾਮ, ਕੌਂਸਲਰ ਜਰਨੈਲ ਸਿੰਘ ਢੋਟ, ਬਲਾਕ ਸੰਮਤੀ ਕਸ਼ਮੀਰ ਸਿੰਘ ਰਾਮਦਿਵਾਲੀ, ਕੰਬੋਜ ਮਹਾਂ ਸਭਾ ਦੇ ਜਨਰਲ ਸਕੱਤਰ ਧਿਆਨ ਸਿੰਘ ਧੰਜੂ, ਕੰਬੋਜ ਮਹਾਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਕੰਬੋਜ, ਯੂਥ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਹਰਪਾਲ ਸਿੰਘ, ਸਾਬਕਾ ਕੌਂਸਲਰ ਮਲਕੀਤ ਸਿੰਘ ਵੱਲਾ, ਸਰਪੰਚ ਅਰਜੀਤ ਸਿੰਘ ਮਜਵਿੰਡ, ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਦੇ ਖ਼ਜ਼ਾਨਚੀ ਸੁਰਜੀਤ ਸਿੰਘ ਅਤੇ ਫਾਊਂਡੇਸ਼ਨ ਦੇ ਦਫ਼ਤਰ ਸਕੱਤਰ ਤਰਸੇਮਪਾਲ ਕੰਬੋਜ ਆਦਿ ਵੀ ਸ਼ਾਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>