ਘੱਟ ਗਿਣਤੀਆਂ ਨੂੰ ਸੰਪਰਦਾਇਕ ਸ਼ਕਤੀਆਂ ਤੋਂ ਬਚਾਉਣ ਲਈ ‘ਆਪ’ ਨੂੰ ਕੀਤਾ ਸਹਿਜਧਾਰੀ ਸਿੱਖ ਪਾਰਟੀ ਨੇ ਸਮਰਥਨ

ਪੰਜਾਬ ਵਿੱਚ ਲੋਕ ਸਭਾ ਚੋਣਾ ਦਾ ਪ੍ਰਚਾਰ ਹੁਣ ਸਿਖਰਾਂ ਤੇ ਹੈ ਤੇ ਕੇਜਰੀਵਾਲ ਦੇ ਤਿੰਨ ਰੋਜਾ ਦੌਰੇ ਨੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨੌਜਵਾਨ ਪੀੜੀ ਦਾ ਪੂਰਨ ਝੁਕਾਉ ਇਸ ਵਾਰੀ ਆਮ ਆਦਮੀ ਪਾਰਟੀ ਦੇ ਨਾਲ ਹੈ ਭਾਵੇ ਕੇ ਪੰਜਾਬ ਦੀਆ ਕੁਝ ਸੀਟਾਂ ਤੇ ਉਮੀਦਵਾਰਾਂ ਦੀ ਚੋਣ ਮੌਕੇ ਵਿਤਕਰਾ ਕਰਦੇ ਹੋਏ ਸਹੀ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਪਾਰਟੀ ਅਸਮਰਥ ਰਹੀ ਹੋਵੇ ਪਰ ਲੋਕਾ ਨੇ ਇਸ ਗਲ ਨੂੰ ਅਖੋ ਪਰੋਖੇ  ਕਰ ਕੇ ਸਿਰਫ਼ ਕੇਜਰੀਵਾਲ ਦੀ ਸੋਚ ਤੇ ਪਹਿਰਾ ਦੇਣ ਲਈ ਅਪਣਾ ਮੰਨ ਬਣਾ ਲਿਆ ਹੈ। ਸਹਿਜਧਾਰੀ ਸਿੱਖ ਪਾਰਟੀ ਨੇ ਫਰਵਰੀ ਮਹੀਨੇ ਵਿੱਚ ਮਤਾ ਪਾ ਕੇ ਆਮ ਆਦਮੀ ਪਾਰਟੀ ਨੂੰ ਅਪਣਾ ਬਿਨਾ ਸ਼ਰਤ ਸਮਰਥਨ ਦੇਣ ਦਾ ਫੈਸਲਾ ਕਰ ਲਿਆ ਸੀ, ਜਿਸ ਨਾਲ ਹੁਣ ਪੰਜਾਬ ਦੀ ਇਸ ਚੋਣ ਵਿੱਚ 75 ਲੱਖ ਸਹਿਜਧਾਰੀ ਸਿੱਖ ਕੇਜਰੀਵਾਲ ਦਾ ਸਾਥ ਦੇਣਗੇ। ਇਹ ਪ੍ਰਗਟਾਵਾ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਵਲੋਂ ਪਾਰਟੀ ਦਫ਼ਤਰ ਵਿੱਚੋਂ ਰਸਮੀ ਪ੍ਰੈਸ ਬਿਆਨ ਰਾਹੀ ਜਾਰੀ ਕੀਤਾ।

ਡਾ. ਰਾਣੂੰ ਨੇ ਕਿਹਾ ਕੇ ਦਿਲੀ ਵਾਂਗੂ ਇਸ ਵਾਰ ਪੰਜਾਬ ਵਿੱਚ ਸਹਿਜਧਾਰੀ ਸਿੱਖਾਂ ਨੇ ਅਪਣਾ ਮੰਨ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਮਦਦ ਕਰਨ ਦਾ ਬਣਾ ਲਿਆ ਹੈ ਕਿਉ ਕਿ ਉਹਨਾਂ ਦਾ ਸ਼੍ਰੋਮਣੀ ਕਮੇਟੀ ਵਿੱਚ ਵੋਟ ਦਾ ਹੱਕ ਭਾਜਪਾ ਦੀ ਐਨ.ਡੀ.ਏ ਸਰਕਾਰ ਨੇ ਖੋਇਆ ਸੀ ਜੋ ਇਕ ਵੱਡੀ ਕਾਨੂੰਨੀ ਜੰਗ ਲੜ ਕੇ ਅਦਾਲਤ ਵਿੱਚੋਂ ਬਹਾਲ ਕਰਵਾਇਆ ਗਿਆ ਜਿਸ ਨਾਲ 2011 ਦੀ ਸ਼੍ਰੋਮਣੀ ਕਮੇਟੀ ਚੋਣ ਵੀ ਰੱਦ ਮੰਨੀ ਜਾ ਰਹੀ ਹੈ ਅਤੇ 170 ਜਿੱਤੇ ਹੋਏ ਮੈਂਬਰ ਵੀ ਕਾਰਜਸ਼ੀਲ ਨਹੀ ਹੋ ਸਕੇ ਹਨ, ਪਰ ਇਸ ਕੇਸ ਵਿੱਚ ਅਦਾਲਤੀ ਚਾਰਾ ਜੋਈ ਵਿੱਚ ਕਾਂਗਰਸ ਦੀ ਕੇਂਦਰ ਸਰਕਾਰ ਨੇ ਸਹਿਜਧਾਰੀ ਸਿੱਖਾਂ ਦਾ ਕੋਈ ਸਾਥ ਨਹੀ ਦਿੱਤਾ, ਸਗੋਂ ਸ਼੍ਰੋਮਣੀ ਕਮੇਟੀ ਨਾਲ ਰਲ ਕੇ ਉਹਨਾਂ ਦੇ ਹੱਕ ਵਿਚ ਜਵਾਬ ਦਾਅਵੇ ਅਦਾਲਤ ਵਿੱਚ ਪੇਸ਼ ਕੀਤੇ ਹਨ ਜਿਸ ਨਾਲ ਸਹਿਜਧਾਰੀ ਸਿੱਖ ਠੱਗੇ ਹੋਏ ਮਹਿਸੂਸ ਕਰ ਰਹੇ ਨੇ।

ਅਪਣੇ ਬਿਆਨ ਨੂੰ ਹੋਰ ਤਰਕਪੂਰਨ ਕਰਦੇ ਹੋਏ ਡਾ ਰਾਣੂੰ ਨੇ ਦਸੀਆ ਕੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਸਨ 2011-12 ਦੀ ਮਰਦਮ ਸੁਮਾਰੀ ਰਿਪੋਰਟ ਅਨੁਸਾਰ ਪੰਜਾਬ ਦੀ ਕੁਲ ਸਿੱਖ ਅਬਾਦੀ 1.75 ਕਰੋੜ ਹੈ ਅਤੇ ਗੁਰਦਵਾਰਾ ਚੋਣ ਕਮੀਸ਼ਨ ਨੇ 2011 ਦਿਆਂ ਚੋਣਾ ਵਿੱਚ ਸਿਰਫ਼ 55 ਲੱਖ ਸਿੱਖ ਵੋਟਰ ਹੀ ਦਰਜ ਕੀਤੇ ਸਨ। ਜੇਕਰ 50 ਲੱਖ ਨਬਾਲਗ ਤੇ ਹੋਰ ਮੰਨ ਕੇ ਛੱਡ ਵੀ ਦੇਈਏ ਤੇ ਬਚਦੇ 75 ਲੱਖ ਵੋਟਰ ਜਿਨਾ ਨੂੰ ਗ਼ੈਰਸਿੱਖ,ਪਤਿਤ ਜਾ ਸਹਿਜਧਾਰੀ ਸਮਝਦੇ ਹੋਏ ਵੋਟਰ ਨਹੀ ਬਨਾਇਆ ਗਿਆ ਉਹ ਕੇਂਦਰ ਸਰਕਾਰ ਦੀ ਰਿਪੋਰਟ ਅਨੁਸਾਰ ਤੇ ਸਿੱਖ ਹੀ ਸਨ। ਇਥੋਂ ਤੱਕ ਕਿ ਆਮ ਚੋਣਾ ਮੌਕੇ ਇਹਨਾਂ ਸਹਿਜਧਾਰੀ ਸਿੱਖਾਂ ਦੇ ਨੌਜਵਾਨਾ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਵਰਤਦਾ ਹੈ। ਹੁਣ ਇਹ ਸਾਰੇ ਸਿੱਖ ਆਮ ਆਦਮੀ ਪਾਰਟੀ ਦੀ ਪਿੱਠ ਤੇ ਜਾ ਬੈਠੇ ਹਨ। ਉਹਨਾਂ ਨਾਅਰਾ ਦਿੱਤਾ ਕੇ “ਜੇ ਸ਼੍ਰੋਮਣੀ ਕਮੇਟੀ ਵਿੱਚ ਵੋਟ ਨਹੀ ਤਾਂ ਅਕਾਲੀ ਦਲ ਨੂੰ ਕੋਈ ਸਪੋਰਟ ਨਹੀੂ।

ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿਂਦ ਕੇਜਰੀਵਾਲ ਦੀ ਸਿਫ਼ਤ ਕਰਦੇ ਹੋਏ ਉਹਨਾਂ ਕਿਹਾ ਕਿ ਸਰਕਾਰਾ ਤੇ ਬਣਦੀਆਂ ਢਹਿਂਦੀਆ ਰਹਿਂਦੀਆ ਹਨ ਪਰ ਕੋਈ ਮਰਦ ਦਾ ਬੱਚਾ ਹੁਣ ਇਹਨਾਂ ਸਰਕਾਰਾ ਦੇ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਦੇਸ਼ ਦੀ ਰਾਜਨੀਤੀ ਹਿਲਾ ਕੇ ਰੱਖ ਦਿੱਤੀ ਹੈ। ਏ.ਸੀ. ਕਮਰੇ ਆ ਵਿੱਚ ਬੈਠ ਕੇ ਰਾਜਨੀਤੀ ਕਰਨ ਵਾਲੇ ਲੀਡਰ ਹੁਣ ਇਸ ਦੇਸ਼ ਤੇ ਰਾਜ ਨਹੀ ਕਰ ਸਕਣਗੇ ਤੇ ਹੁਣ ਉਹਨਾਂ ਨੂੰ ਸੜਕਾਂ ਤੇ ਆਉਣਾ ਹੀ ਪੈਣਾ। ਸਾਡੇ ਦੇਸ਼ ਨੂੰ ਹੁਣ ਤੱਕ ਇਨਾ ਤੇ ਅੰਗਰੇਜਾ ਨੇ ਨਹੀ ਲੁਟਿਆ ਹੋਣਾ ਜਿਨਾ ਸਾਡੇ ਅਪਣੇਆ ਨੇ ਪਿਛਲੇ 10 ਸਾਲਾ ਵਿੱਚ ਲੁਟ ਲਿਆ। ਭਰਿਸ਼ਟਾਚਾਰ, ਬੇਰੁਜ਼ਗਾਰੀ, ਸਮਾਜਿਕ ਸੁਰਖਿਆ, ਨਸ਼ਾ ਖੋਰੀ, ਇਹਨਾਂ ਲੋਕ ਮੁਦਿਆ ਅਤੇ ਜਨ ਹਿੱਤ ਦੇ ਮੁਦਿਆ ਤੇ ਲੋਕਾ ਨੂੰ ਲਾਮਬੰਦ ਕਰ ਕੇ ਅਪਣੇ ਦੇਸ਼ ਨੂੰ ਮੁੜ ਅਜਾਦ ਕਰਵਾਉਣਾ ਹੀ ਹੁਣ ਸਾਡਾ ਮੁਖ ਅਜੰਡਾ ਹੋਵੇਗਾ।

ਡਾ.ਰਾਣੂੰ ਨੇ ਕਿਹਾ ਕਿ ਧਾਰਮਿਕ ਘਟ ਗਿਣਤੀਆਂ ਨੂੰ ਰਾਜਨੇਤਾਵਾ ਨੇ ਅਪਣੇ ਮੁਫ਼ਾਦ ਲਈ ਵੰਡਿਆ ਹੈ। ਸਿੱਖਾਂ ਨੂੰ ਅੰਮ੍ਰਿਤਧਾਰੀ ਤੇ ਸਹਿਜਧਾਰੀ ਵਿੱਚ, ਮੁਸਲਮਾਨਾ ਨੂੰ ਸ਼ੀਆ ਤੇ ਸੁਨੀ ਵਿੱਚ, ਇਸਾਈਆ ਨੂੰ ਕੈਥੋਲਿਕ ਤੇ ਪ੍ਰੋਟੈਸਟੈਂਟ ਦੇ ਵਿੱਚ ਵੰਡਿਆ ਗਿਆ। ਅਜ ਸਾਡੇ ਦੇਸ਼ ਨੂੰ ਜਿੱਥੇ ਭਰਿਸ਼ਟਾਚਾਰ ਦਾ ਘੁਣ ਅੰਦਰੋਂ ਹੀ ਅੰਦਰ ਖੋਖਲਾ ਕਰੀ ਜਾ ਰਿਹਾ ਹੈ ਉਥੇ ਸਾਂਪ੍ਰਦਾਇਕ ਸ਼ਕਤੀਆਂ ਵੀ ਦੇਸ਼ ਲਈ ਇਕ ਬਹੁਤ ਵੱਡਾ ਖਤਰਾ ਬਣ ਚੁਕੀਆ ਹਨ । ਭਾਵੇ ਉਹ ਕਾਂਗਰਸ ਹੋਵੇ ਭਾਵੇ ਭਾਜਪਾ ਹੁਣ ਦੋਨਾਂ ਦੇ ਹੀ ਚੇਹਰੇ ਨੰਗੇ ਹੋ ਚੁਕੇ ਨੇ। ਜਿਥੇ ਭਰਿਸ਼ਟਾਚਾਰ ਦੇ ਮੁੱਦੇ ਤੇ ਕਾਂਗਰਸ ਨੂੰ ਦੇਸ਼ ਦੀ ਸੱਤਾ ਤੋ ਹੁਣ ਦੂਰ ਰੱਖਣਾ ਜਰੂਰੀ ਹੈ ਉਥੇ ਨਾਲ ਹੀ ਭਗਵਾ ਅੱਤਵਾਦ ਪੈਦਾ ਕਰਨ ਵਾਲੀ ਅਤੇ ਧਾਰਮਿਕ ਘਟ ਗਿਣਤੀਆਂ ਨੂੰ ਪਾੜ ਕੇ ਰਾਜ ਕਰਨ ਵਾਲੀ ਸ਼ਕਤੀ ਭਾਜਪਾ ਨੂੰ ਵੀ ਦੇਸ਼ ਤੇ ਰਾਜ ਕਰਨ ਤੋ ਰੋਕਣਾ ਸਮੈ ਦੀ ਲੋੜ ਹੈ।ਇਸੇ ਲਈ ਘੱਟ ਗਿਣਤੀਆਂ ਨੂੰ ਸਾਂਪ੍ਰਦਾਇਕ ਸ਼ਕਤੀਆਂ ਤੋ ਬਚਾਉਣ ਖਾਤਰ ਆਮ ਆਦਮੀ ਪਾਰਟੀ ਨੂੰ  ਸਹਿਜਧਾਰੀ ਸਿੱਖ ਪਾਰਟੀ ਨੇ ਬਿਨਾ ਸ਼ਰਤ ਸਮਰਥਨ ਕੀਤਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>