ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ ਓਸਲੋ ਸ਼ਹਿਰ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰੁਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ,ਸਹਿਯੋਗੀ, ਅਤੇ ਸੰਗਤਾਂ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਓਸਲੋ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਗਿਆ,ਮੌਸਮ ਦੀ ਖਰਾਬੀ ਅਤੇ ਬਾਰਿਸ਼ ਵੀ ਸੰਗਤਾਂ ਦੇ ਉਤਸ਼ਾਹ ਅਗੇ ਬੇਬਸ ਨਜ਼ਰ ਆ ਰਹੀ ਸੀ।ਓਸਲੋ ਅਤੇ ਨਜਦੀਕ ਪੈਂਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋਂ ਭਾਰੀ ਸੰਖਿਆ ਵਿੱਚ  ਸੰਗਤਾਂ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾਂ  ਚੋ ਸੰਗਤਾਂ ਨੂੰ ਲਿਆਉਣ ਲਈ  ਸਪੈਸ਼ਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ।ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ  ਤੋਂ ਸ਼ੁਰੂ ਹੋ ਇਹ ਨਗਰ ਕੀਰਤਨ  ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋ ਹੁੰਦਾ ਹੋਇਆ  ਰੋਦਹੂਸ ਪਲਾਸਨ(ਆਕਰ ਬ੍ਰਿਗੇ) ਕੋਲ ਜਾ ਸਮਾਪਤ ਹੋਇਆ।ਇਸ  ਨਗਰ ਕੀਰਤਨ ਦੀ ਅਗਵਾਈ  ਖਾਲਸੀ ਪੋਸ਼ਾਕ ਚ ਪੰਜ ਪਿਆਰੇ ਕਰ ਰਹੇ ਸਨ  ਅਤੇ ਮਗਰ ਨੀਲੇ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆਂ  ਨਿਸ਼ਾਨ ਸਾਹਿਬ ਚੁੱਕੀ  ਨਗਰ ਕੀਰਤਨ ਦੀ ਸ਼ਾਨ ਵਧਾ ਰਹੀਆਂ ਸਨ।ਸਾਰੇ ਰਸਤੇ  ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆਂ  ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ  ਰਹੀ ਸੀ।ਨਾਰਵੀਜੀਅਨ ਲੋਕਾਂ ਅਤੇ ਨਾਰਵੇ ਵਿੱਚ ਵੱਸਦੇ ਦੂਸਰੇ ਧਰਮਾਂ ਦੇ ਲੋਕਾ ਨੂੰ ਸਿੱਖ ਧਰਮ ਦੀ ਜਾਣਕਾਰੀ ਲਈ ਨਾਰਵੀਜੀਅਨ ਭਾਸ਼ਾ ਚ ਛਪਾਏ ਪਰਚੇ ਵੀ ਵੰਡੇ ਗਏ।ਨਗਰ ਕੀਰਤਨ  ਦੀ ਸਮਾਪਤੀ ਦੌਰਾਨ ਗੁਰੂ ਘਰ ਓਸਲੋ ਅਤੇ ਸ੍ਰ ਗੁਰਦਿਆਲ ਸਿੰਘ ਪੱਡਾ  ਪਰਿਵਾਰ ਵੱਲੋ ਚਾਹ,ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਕਈ ਮੰਨੇ ਪ੍ਮੰਨੇ ਨਾਰਵੀਜੀਅਨ ਸਿਆਸੀ ਵਿਅਕਤੀਆਂ ਨੇ ਵੀ  ਨਗਰ ਕੀਰਤਨ ਚ ਸ਼ਾਮਿਲ ਹੋ ਸਿੱਖ ਕੌਮ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆ।ਇਸ ਦੌਰਾਨ ਦਸਤਾਰ ਦਿਵਸ  ਨੂੰ ਸਪਰਪਿਤ ਦਿਨ ਵੀ ਮਨਾਇਆ ਗਿਆ ਅਤੇ ਪੂਰਨ ਸਿੱਖੀ ਸਰੂਪ ਚ ਸੱਜੇ ਸਿੰਘਾਂ  ਆਦਿ ਵੱਲੋਂ ਸਿੱਖ ਧਰਮ ਅਤੇ ਦਸਤਾਰ ਦੀ ਮਹਤੱਵਤਾ ਨੂੰ ਨਾਰਜੀਵੀਅਨ ਲੋਕਾਂ ਨੂੰ ਦੱਸਿਆ ਗਿਆ ਜਿਸ ਨੂੰ ਨਾਰਵੀਜੀਅਨ ਲੋਕਾਂ ਨੇ ਗਹਿਰੀ ਰੁੱਚੀ ਨਾਲ ਸੁਣਿਆ ਅਤੇ ਬਹੁਤ ਸਾਰੇ ਨਾਰਵੀਜੀਅਨ ਲੋਕਾਂ ਨੇ  ਆਪਣੇ ਸਿਰਾਂ ਤੇ ਦਸਤਾਰਾਂ ਸਜਾ ਆਪਣੇ ਆਪ  ਨੂੰ ਫਖਰ ਚ ਮਹਿਸੂਸ ਕੀਤਾ ਤੇ ਨਾਰਵੀਜੀਅਨ ਲੋਕਾਂ ਨੇ ਗੁਰੂ ਕਾ ਲੰਗਰ ਚਾਅ ਨਾਲ ਛੱਕਿਆ। ਨਾਰਵੇ ਦੇ ਪ੍ਰਮੁੱਖ ਅਖਬਾਰ ਅਤੇ ਟੀ ਵੀ ਵਾਲੇ ਕਵਰਿਜ਼ ਲਈ ਪਹੁੰਚੇ ਹੋਏ ਸਨ।ਬੱਦੋਵਾਲ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਨੇ ਵੀ  ਜੋਸ਼ੀਲੀਆਂ ਵਾਰਾਂ ਗਾ ਸੰਗਤ  ਨੂੰ ਨਿਹਾਲ ਕੀਤਾ।ਸਮਾਪਤੀ ਵੇਲੇ  ਗੁਰੂ ਘਰ ਓਸਲੋ ਦੇ ਪ੍ਰੰਬੱਧਕਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>