ਹਰਸਿਮਰਤ ਕੌਰ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਕੁੱਲ ਜਾਇਦਾਦ 108.16 ਕਰੋੜ ਨਾਮਜ਼ਦਗੀ ਪੱਤਰ ਵਿਚ ਦਾਖਲ ਕਰਨਾ ਕੋਰਾ ਝੂਠ : ਮਾਨ

ਚੰਡੀਗੜ੍ਹ – “ਜੋ ਬਾਦਲ ਪਰਿਵਾਰ ਪੰਜਾਬ ਦੇ ਬਸਿੰਦਿਆ ਨਾਲ ਵੱਡੇ-ਵੱਡੇ ਫੋਕੇ ਵਾਅਦੇ ਅਤੇ ਦਾਅਵੇ ਕਰ ਰਿਹਾ ਹੈ, ਉਸ ਬਾਦਲ ਪਰਿਵਾਰ ਵੱਲੋ ਬਠਿੰਡਾ ਲੋਕ ਸਭਾ ਚੋਣ ਹਲਕੇ ਤੋ ਖੜ੍ਹੀ ਕੀਤੀ ਗਈ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਸਦੇ ਪਤੀ ਸ. ਸੁਖਬੀਰ ਸਿੰਘ ਬਾਦਲ ਦੀ ਕੁੱਲ ਜ਼ਾਇਦਾਦ ਜੋ ਨਾਮਜਦਗੀ ਪੱਤਰਾਂ ਵਿਚ ਦਰਸਾਈ ਗਈ ਹੈ, ਉਹ ਕੇਵਲ 108.16 ਕਰੋੜ ਦਿਖਾਈ ਗਈ ਹੈ ਜਿਸ ਵਿਚੋ 12.02 ਕਰੋੜ ਖੁਦ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਮ ਅਤੇ 96.14 ਕਰੋੜ ਸ. ਸੁਖਬੀਰ ਸਿੰਘ ਬਾਦਲ ਦੇ ਨਾਮ ਦਿਖਾਈ ਗਈ ਹੈ । ਜੋ ਬਾਦਲ ਪਰਿਵਾਰ ਆਪਣੀ ਜ਼ਾਇਦਾਦ ਨਸਰ ਕਰਨ ਵਿਚ ਹੀ ਵੱਡਾ ਝੂਠ ਅਤੇ ਧੋਖਾ ਕਰ ਰਿਹਾ ਹੈ, ਉਹ ਬਾਦਲ ਪਰਿਵਾਰ ਪੰਜਾਬ ਦੇ ਬਸਿੰਦਿਆਂ ਅਤੇ ਸਿੱਖ ਕੌਮ ਨਾਲ ਕਦੋ ਵਫਾ ਕਰੇਗਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਪਰਿਵਾਰ ਵੱਲੋ ਪੰਜਾਬ ਤੇ ਸਿੱਖ ਕੌਮ ਨਾਲ ਵੱਡੇ ਧੋਖੇ, ਫਰੇਬ, ਰਿਸ਼ਵਤਖੌਰੀ, ਨਸ਼ੀਲੀਆਂ ਵਸਤਾਂ ਦੀ ਸਮਗਲਿੰਗ, ਰੇਤਾ-ਬਜਰੀ, ਕੇਬਲ ਨੈੱਟਵਰਕ, ਹੋਟਲਾਂ, ਟ੍ਰਾਸਪੋਰਟ ਦੇ ਕਈ ਹਜ਼ਾਰ ਕਰੋੜਾਂ ਦੇ ਕੀਤੇ ਜਾ ਰਹੇ ਕਾਰੋਬਾਰਾਂ ਅਤੇ ਬੇਨਾਮੀਆਂ ਜਮੀਨਾਂ ਤੇ ਜ਼ਾਇਦਾਦਾਂ ਬਣਾਉਣ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਅਮਲਾਂ ਉਤੇ ਚਾਨਣਾ ਪਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੋ ਬੀਬੀ ਹਰਸਿਮਰਤ ਕੌਰ ਬਾਦਲ ਨੇ ਨਾਮਜਦਗੀ ਪੱਤਰਾਂ ਦੇ ਨਾਲ ਆਪਣੇ ਹਲਫੀਆ ਬਿਆਨ ਵਿਚ ਉਪਰੋਕਤ ਜ਼ਾਇਦਾਦ ਦਿਖਾਈ ਹੈ, ਉਸ ਤੋਂ ਕਈ ਗੁਣਾ ਜ਼ਾਇਦਾਦ ਇਹਨਾਂ ਨੇ ਅਮਰੀਕਾ, ਕੈਨੇਡਾ ਵਿਚ ਖਰੀਦੀ ਹੋਈ ਹੈ ਅਤੇ ਕਈ ਹਜ਼ਾਰ ਕਰੋੜਾਂ ਦੇ ਖਜ਼ਾਨੇ ਸਵਿਸ ਬੈਕਾਂ ਦੇ ਗੁਪਤ ਖ਼ਾਤਿਆਂ ਵਿਚ ਜਮ੍ਹਾ ਹਨ । ਜੋ ਇਹਨਾਂ ਨੇ ਪੰਜਾਬ, ਪੰਜਾਬੀਆਂ ਅਤੇ ਸੈਟਰ ਤੋ ਪੰਜਾਬ ਲਈ ਆਏ ਫੰਡਾਂ ਵਿਚ ਲੁੱਟਕੇ ਇਕੱਤਰ ਕੀਤੇ ਹੋਏ ਹਨ । ਉਹਨਾਂ ਕਿਹਾ ਕਿ ਜੋ ਹੁਕਮਰਾਨ ਆਪਣੀ ਜਨਤਾ ਨੂੰ ਹਨ੍ਹੇਰੇ ਵਿਚ ਰੱਖਕੇ, ਗੁੰਮਰਾਹ ਕਰਕੇ ਰਾਜ ਪ੍ਰਬੰਧ ਕਰਨ ਦੇ ਆਦੀ ਹੋਣ, ਅਜਿਹੇ ਹੁਕਮਰਾਨ ਕਦੀ ਵੀ ਉਥੋ ਦੇ ਬਸਿੰਦਿਆਂ ਦੇ ਮਨ ਉਤੇ ਰਾਜ ਨਹੀਂ ਕਰ ਸਕਦੇ । ਭਲੇ ਹੀ ਉਹ ਹਿੰਦੂਤਵ ਜਮਾਤਾਂ ਦੀਆਂ ਸਾਜਿ਼ਸਾਂ ਨੂੰ ਨੇਪਰੇ ਚਾੜ੍ਹਕੇ ਉਹਨਾਂ ਦੀਆਂ ਫੌੜ੍ਹੀਆਂ ਦੇ ਸਹਾਰੇ ਕੁਝ ਸਮੇਂ ਲਈ ਆਪਣੇ ਇਸ ਮੰਦਭਾਵਨਾ ਭਰੇ ਮਿਸਨ ਵਿਚ ਬੇਸ਼ੱਕ ਕਾਮਯਾਬ ਹੋ ਜਾਣ। ਉਹਨਾਂ ਕਿਹਾ ਉਸ ਸਖਸ਼ੀਅਤ ਜਾਂ ਆਗੂ ਨੂੰ ਹੀ ਆਪਣੇ ਲੋਕਾਂ ਉਤੇ ਰਾਜ ਪ੍ਰਬੰਧ ਕਰਨ ਦਾ ਹੱਕ ਹੋਣਾ ਚਾਹੀਦਾ ਹੈ, ਜੋ ਆਗੂ ਜਨਤਾ ਦੀ ਗਲੀ ਤੇ ਪਿੰਡ ਪੱਧਰ ਦੀ ਤਕਲੀਫ ਨੂੰ ਮਹਿਸੂਸ ਕਰਕੇ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਫਰਜ ਅਦਾ ਕਰਨ ਦੀ ਸਮਰੱਥਾ ਰੱਖਦਾ ਹੋਵੇ ਨਾ ਕਿ ਗੱਲੀਬਾਤੀ “ਰਾਜ ਨਹੀਂ ਸੇਵਾ” ਦਾ ਰਾਗ ਅਲਾਪਕੇ ਆਪਣੀ ਜਨਤਾ ਨੂੰ ਗੁੰਮਰਾਹ ਕਰਨ ਦਾ ਆਦੀ ਹੋਵੇ । ਉਹਨਾਂ ਕਿਹਾ ਕਿ ਬਾਦਲ ਪਰਿਵਾਰ ਵੱਲੋ ਪੰਜਾਬ ਦੇ ਬਸਿੰਦਿਆਂ ਅਤੇ ਸਿੱਖ ਕੌਮ ਨਾਲ ਪੈਰ-ਪੈਰ ਤੇ ਧੋਖੇ, ਫਰੇਬ ਕਰਨ, ਆਪਣੇ ਰਾਜਸੀ ਸਵਾਰਥਾਂ ਦੀ ਪੂਰਤੀ ਲਈ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਦੀ ਸਹਿਮਤੀ ਦੇਣ ਵਾਲੇ, ਮੁਤੱਸਵੀ ਜਮਾਤਾਂ ਦੀ ਘੁਰਕੀ ਤੋ ਡਰਦੇ ਹੋਏ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਜਾਂ ਲੰਮੇਂ-ਲੰਮੇਂ ਸਮੇਂ ਤੋ ਜੇਲ੍ਹਾਂ ਵਿਚ ਬੰਦੀ ਸਿੱਖ ਨੌਜ਼ਵਾਨਾਂ ਦੀ ਰਿਹਾਈ ਕਰਵਾਉਣ ਦੇ ਮੁੱਦਿਆ ਤੋ ਭੱਜਣ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਕਦੀ ਵੀ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੇ ਪ੍ਰਵਾਨਿਤ ਆਗੂ ਨਹੀਂ ਕਹਿਲਾ ਸਕਦੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਵੱਡੀਆਂ ਕਮੀਆਂ ਦੀ ਬਦੌਲਤ ਅੱਜ ਪੰਜਾਬ ਦਾ ਸਮੁੱਚਾ ਵਰਗ ਭਾਵੇ ਉਹ ਜਿੰਮੀਦਾਰ ਹੋਵੇ, ਮਜਦੂਰ ਹੋਵੇ, ਵਿਦਿਆਰਥੀ ਹੋਣ, ਬੀਬੀਆਂ ਹੋਣ, ਨੌਜ਼ਵਾਨ ਹੋਣ ਸਭ ਵਰਗ ਬਾਦਲ ਵਿਰੁੱਧ ਫਤਵਾ ਦੇਣ ਜਾ ਰਹੇ ਹਨ । ਇਸ ਲਈ ਹੀ ਬਾਦਲ ਪਰਿਵਾਰ ਈ.ਵੀ.ਐਮ. ਮਸ਼ੀਨਾਂ ਵਿਚੋਂ ਆਪਣੇ ਪੱਖ ਦੇ ਨਤੀਜੇ ਕੱਢਣ ਲਈ ਬੀਜੇਪੀ ਤੇ ਹਿੰਦੂਤਵ ਜਮਾਤਾਂ ਨਾਲ ਰਲਕੇ ਵੱਡੇ ਪੱਧਰ ਤੇ ਗੁੰਡਾਗਰਦੀ ਅਤੇ ਹੇਰਾ-ਫੇਰੀ ਕਰਨ ਦੀਆਂ ਸਾਜਿ਼ਸਾਂ ਤੇ ਅਮਲ ਕਰਨ ਦੀ ਤਿਆਰੀ ਕਰ ਰਿਹਾ ਹੈ । ਜਿਸ ਨੂੰ ਪੰਜਾਬ ਦੇ ਵੋਟਰ ਬਿਲਕੁਲ ਕਾਮਯਾਬ ਨਹੀਂ ਹੋਣ ਦੇਣਗੇ ਅਤੇ 30 ਅਪ੍ਰੈਲ 2014 ਦਾ ਦਿਨ ਬੀਜੇਪੀ-ਬਾਦਲ ਦਲੀਆਂ, ਮੁਸਲਿਮ, ਸਿੱਖ ਅਤੇ ਦਲਿਤਾ ਦੇ ਕਾਤਲਾਂ ਦਾ ਮਾਤਮ ਦਿਨ ਹੋਵੇਗਾ । ਸੱਚ ਦੀ ਜਿੱਤ ਹੋ ਕੇ ਰਹੇਗੀ ਅਤੇ ਬਦੀ ਦਫਨ ਹੋਵੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>