ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਵਰਕਰਾਂ ਨੇ ਸਿੱਖ ਪੰਥ ਦੇ ਰਾਵਣ, ਕੁੰਭਕਰਨ ਤੇ ਮੇਘਨਾਥ ਮਜੀਠੀਆ, ਜੀ ਕੇ ਅਤੇ ਸਿਰਸਾ ਦੇ ਪੁਤਲੇ ਫੂਕੇ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਆਗੂ ਸ੍ਰੀ ਦਮਨਦੀਪ ਸਿੰਘ ਦੀ ਅਗਵਾਈ ਹੇਠ ਦਿੱਲੀ ਦੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਰੋਸ ਵਜੋ ਤਿਲਕ ਨਗਰ ਵਿਖੇ ਰੋਡ ਜਾਮ ਕਰਕੇ ਰੋਸ ਮੁਜਾਹਰਾ ਕੀਤਾ ਤੇ ਸਿੱਖ ਪੰਥ ਦੇ ਤਿੰਨ ਦੋਖੀ ਰਾਵਣ, ਕੁੰਭਕਰਨ ਤੇ ਮੇਘਨਾਥ ਕਰਮਵਾਰ ਬਿਕਰਮ ਸਿੰਘ ਮਜੀਠੀਆ, ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਪੁਤਲੇ ਫੂਕੇ ਗਏ।

ਅੱਜ ਸ਼ਾਮੀ ਪੰਜ ਵਜੇ ਤਿਲਕ ਨਗਰ ਦੀਆਂ ਸੜਕਾਂ ਉਸੇ ਵੇਲੇ ਪੂਰੀ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ ਜਦੋਂ ਵੱਡੀ ਗਿਣਤੀ ਸਿੱਖ ਸੰਗਤਾਂ ਆਪ ਮੁਹਾਰੇ ਹੀ ਸੜਕਾਂ ਤੇ ਆ ਗਈਆਂ। ਦਮਨਦੀਪ ਸਿੰਘ ਨੇ ਮੁਜਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਚਾਰਨ ਕੀਤੀ ਗਈ ਬਾਣੀ ਤੇ ਸਿੱਖ ਪੰਥ ਲਈ ਕੁਰਬਾਨੀ ਦੇ ਪ੍ਰਤੀਕ ਸ਼ਬਦ, ‘ਦੇਹ ਸ਼ਿਵਾ ਬਰ ਮੋਹੇ ਇਹੇ’ ਵਿੱਚ ਮਜੀਠੀਆ ਨੇ ਅਰੁਣ ਜੇਤਲੀ ਦਾ ਨਾਮ ਜੋੜ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅਜਿਹੇ ਦੋਖੀ ਦੀ ਸਜ਼ਾ ਸੱਤਵੇ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਖੁਦ ਹੀ ਨਿਰਧਾਰਤ ਕਰ ਗਏ ਹਨ ਤੇ ਉਹਨਾਂ ਨੇ ਆਪਣੇ ਪੁੱਤਰ ਰਾਮ ਰਾਇ ਨੂੰ ਗੁਰਬਾਣੀ ਵਿੱਚ ਤਬਦੀਲੀ ਕਰਨ ਦੇ ਦੋਸ਼ ਵਿੱਚ ਪੰਥ ਵਿੱਚੋ ਛੇਕ ਦਿੱਤਾ ਸੀ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਗੁਰੂ ਸਾਹਿਬ ਦੇ ਸੰਦਰਭ ਵਿੱਚ ਮਜੀਠੀਆ ਨੂੰ ਪੰਥ ਵਿੱਚੋ ਛੇਕਣ ਦਾ ਐਲਾਨ ਕਰਨ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਸੰਗਤਾਂ ਦਾ ਵਿਸ਼ਵਾਸ਼ ਜਥੇਦਾਰ ਦੀ ਕਾਰਗੁਜਾਰੀ ਤੋਂ ਉਠ ਜਾਵੇਗਾ ਤੇ ਸੰਗਤਾਂ ਫਿਰ ਆਪ ਮੁਹਾਰੇ ਹੋ ਕੇ ਫੈਸਲਾ ਕਰਨ ਲਈ ਮਜਬੂਰ ਹੋਣਗੀਆ। ਮੁਜ਼ਾਹਿਰੇ ਵਿੱਚ ਦਿੱਲੀ ਸਿੱਖ ਗੁਰੂਦੁਆਰਾ ਕਮੇਟੀ ਦੇ ਮੈਂਬਰ ਤਜਿੰਦਰ ਸਿੰਘ ਭਾਟੀਆ ਗੋਪਾ, ਸ਼ਿਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਆਲ ਇੰਡੀਆ ਪ੍ਰਧਾਨ ਸਤਨਾਮ ਸਿੰਘ, ਹਰਿੰਦਰ ਪਾਲ ਸਿੰਘ (ਜਨਰਲ ਸੱਕਤਰ), ਅਨਮੋਲ ਸਿੰਘ, ਸਿਮਰਜੀਤ ਸਿੰਘ, ਇੰਦਰਪਾਲ ਸਿੰਘ ਕਾਲਾ,  ਸੀਨੀਅਰ ਆਗੂ ਜਿਤੇਂਦਰ ਸਿੰਘ ਸੋਨੂੰ, ਸੁਰਜੀਤ ਸਿੰਘ ਦੁੱਗਲ ਅੱਤੇ ਦਿੱਲੀ ਦੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਦਮਨਦੀਪ ਸਿੰਘ ਨੂੰ ਸਿੱਖੀ ਵਿਰੋਧੀ ਸ਼ਕਤੀਆਂ ਨਾਲ ਲੜਨ ਲਈ ਆਪਣਾ ਭਰੋਸਾ ਦੁਆਇਆ।

ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਇਸੇ ਮਜੀਠੇ ਦੇ ਹੀ ਸਾਥੀ ਹਨ ਜਿਹਨਾਂ ਵੱਲੋ ਗੁਰੂ ਦੀ ਗੋਲਕ ਨੂੰ ਦੋਹੀ ਹੱਥੀਂ ਲੁੱਟਿਆ ਜਾ ਰਿਹਾ ਹੈ ਅਤੇ ਲੁੱਟ ਦਾ ਮਾਲ ਜਿਥੇ ਆਪ ਗੋਲਮੋਲ ਕਰ ਰਹੇ ਹਨ ਉਥੇ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਨੂੰ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਇੱਕ ਸਮੇਂ ਦੌਰਾਨ ਹੀ ਦਿੱਲੀ ਕਮੇਟੀ ਪੂਰੀ ਤਰ੍ਵਾ ਕੰਗਾਲ ਹੋ ਗਈ ਹੈ ਅਤੇ ਸ੍ਰ ਪਰਮਜੀਤ ਸਿੰਘ ਸਰਨਾ ਵੱਲੋਂ ਸੰਭਾਲ ਕੇ ਰੱਖੇ ਗਏ ਫੰਡ ਵੀ ਖਾ ਗਏ ਹਨ। ਉਹਨਾਂ ਕਿਹਾ ਕਿ ਇਹ ਵਿਅਕਤੀ ਗੁਰੂ ਘਰ ਦੀ ਸੇਵਾ ਸੰਭਾਲ ਕਰਨ ਵਿੱਚ ਪੂਰੀ ਤਰ੍ਵਾਂ ਨਾਕਾਮ ਰਹੇ ਹਨ ਤੇ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਬਿਨਾਂ ਕਿਸੇ ਦੇਰੀ ਤੋ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਤੇ ਕਲ੍ਹ ਹੀ ਇਹਨਾਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋ ਇਹਨਾਂ ਵੱਲੋ ਕੁੱਕੜਾਂ ਵਾਂਗ ਬੰਦ ਕਰਕੇ ਗੁਰੂ ਸਾਹਿਬ ਦੇ ਸਰੂਪ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੀ ਤੌਹੀਨ ਕਰਨ ਦੀ ਇਹਨਾਂ ਵਿਅਕਤੀਆ ਨੂੰ ਵੀ ਸ੍ਰੀ ਅਕਾਲ ਤਖਤ ਤੇ ਤਲਬ ਕਰਕੇ ਤਨਖਾਹ ਲਗਾਈ ਜਾਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>