ਪੈਰਿਸ ਵਿੱਚ ਚੋਰ ਨੇ ਨਕਲੀ ਪੁਲਿਸ ਵਾਲਾ ਬਣ ਕੇ ਬਜ਼ੁਰਗ ਦਾ ਘਰ ਲੁੱਟ ਲਿਆ।

ਫਰਾਂਸ, (ਸੁਖਵੀਰ ਸਿੰਘ ਸੰਧੂ) – ਅਗਰ ਚੋਰ ਚੋਰੀ ਕਰਨ ਵਿੱਚ ਮਾਹਰ ਹੁੰਦੇ ਹਨ, ਤਾਂ ਉਹ ਆਪਣਾ ਭੇਸ ਵਟਾਉਣ ਵਿੱਚ ਵੀ ਘੱਟ ਨਹੀ ਹੁੰਦੇ।ਇਸਦੀ ਉਦਾਹਰਣ ਉਸ ਵਕਤ ਸੱਚ ਹੋ ਗਈ ਜਦੋਂ ਇੱਕ ਨਕਲੀ ਪੁਲਸ ਵਾਲੇ ਨੇ 93 ਸਾਲ ਦੇ ਬਾਬੇ ਦੇ ਘਰ ਗਹਿਣੇ ,ਘੜੀਆਂ ਤੇ ਹੋਰ ਕੀਮਤੀ ਸਮਾਨ ਤੇ ਹੂੰਝਾ ਫੇਰ ਦਿੱਤਾ।ਹੋਇਆ ਇਸ ਤਰ੍ਹਾਂ ਕਿ ਇੱਕ ਨਕਲੀ ਪੁਲਿਸ ਵਾਲੇ ਨੇ ਇੱਕ ਫਰੈਂਚ ਬਜ਼ੁਰਗ ਦੇ ਘਰ ਆਕੇ ਕਿਹਾ ਕਿ ਅਸੀ ਇੱਕ ਚੋਰ ਦੀ ਭਾਲ ਵਿੱਚ ਇਸ ਇਲਾਕੇ ਦੇ ਅੰਦਰ ਛਾਣਬੀਣ ਕਰ ਰਹੇ ਹਾਂ।ਅਸੀ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ।ਉਸ ਬੁਜ਼ਰਗ ਵਲੋਂ ਹਾਂ ਕਰਨ ਤੇ ਉਸ ਨਕਲੀ ਪੁਲਿਸ ਵਾਲੇ ਨੇ ਤਲਾਸ਼ੀ ਦੌਰਾਨ ਗਹਿਣੇ ਤੇ ਹੋਰ ਕੀਮਤੀ ਸਮਾਨ  ਚੁਰਾ ਕੇ ਚਲਦਾ ਬਣਿਆ।ਇਸ ਵਕਤ ਪੈਰਿਸ ਦੀ ਫਸਟ ਜੁਡੀਸੀਅਲ ਪੁਲਿਸ ਇਸ ਚੋਰੀ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>