ਰਿਜਨਲ ਪੌਲੀਟੈਕਨਿਕ ਕਾਲਜ ਦਾ ਸ਼ਾਨਦਾਰ ਨਤੀਜਾ

ਬਠਿੰਡਾ – ਰਿਜਨਲ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ, ਚੰਡੀਗੜ੍ਹ  ਦੁਆਰਾ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਵਧੀਆ ਸਥਾਨ ਹਾਸਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।ਰਿਜਨਲ ਪੌਲੀਟੈਕਨਿਕ ਕਾਲਜ, ਬਹਿਮਣ ਦੀਵਾਨਾ ਦੇ ਪਹਿਲੇ ਸਾਲ ਦੇ ਇਲੈਕਟਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ 80.36% , ਮੁਹੰਮਦ ਦਿਲਨਵਾਜ ਆਲਮ ਸਿਵਲ ਇੰਜੀਨੀਅਰਿੰਗ ਨੇ 81.21% , ਨੀਖਿਲ ਗੁਪਤਾ ਮਕੈਨੀਕਲ ਇੰਜੀਨੀਅਰਿੰਗ ਨੇ 80.48% ਅਤੇ ਸੋਨਾਲੀ ਸਾਹੂ ਨੇ ਕੰਪਿਊਟਰ ਇੰਜੀਨੀਰਿੰਗ ਦੇ ਪਹਿਲੇ ਸਮੈਸਟਰ ਵਿੱਚ 79.76% ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਤੇ ਕਾਲਜ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਜਰਨਲ ਸੈਕਟਰੀ ਸ. ਸੁਖਰਾਜ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮਨੋਜ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਟਾਫ ਦੀ ਲਗਨ ਅਤੇ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>