ਅੰਮ੍ਰਿਤਸਰ ਵਿਚ ਜੋਸ਼ੀ ਵੱਲੋਂ ਕੀਤੀ ਗੈਰ ਕਾਨੂੰਨੀਂ ਕਾਰਵਾਈ ਅਤੇ ਮਜੀਠੀਏ ਦੀ ਗੁੰਡਾਗਰਦੀ ਨਾਲ ਬਦ ਅਮਨੀ ਵਾਲੇ ਹਾਲਾਤ ਬਣ ਚੁੱਕੇ ਹਨ : ਮਾਨ

ਫਤਿਹਗੜ੍ਹ ਸਾਹਿਬ – “ ਇਕ ਪਾਸੇ ਰਾਜ ਨਹੀਂ ਸੇਵਾ ਦਾ ਗੁੰਮਰਾਹਕੁੰ ਨਾਅਰਾ ਲਗਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰੀ ਦੇ ਸੋਚ ਵਾਲੇ ਰਾਜ ਦੀ ਗੱਲ ਦਾ ਪ੍ਰਚਾਰ ਕਰਦੇ ਹਨ। ਦੂਸਰੇ ਪਾਸੇ ਸ. ਬਾਦਲ ਦੀ ਵਜਾਰਤ ਵਿਚ ਸ਼ਾਮਿਲ ਅਨਿਲ ਜੋਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਸਿਆਸਤਦਾਨਾਂ ਵੱਲੋਂ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਆਮ ਸ਼ਹਿਰੀਆਂ ਉੱਤੇ ਵਿਸ਼ੇਸ਼ ਤੌਰ ਤੇ ਹੁਕਮਰਾਨ ਜਮਾਤ ਵਿਰੋਧੀ ਸੋਚ ਰੱਖਣ ਵਾਲਿਆਂ ਉੱਤੇ ਜਬਰ-ਜਲਿਮ ਢਾਹ ਰਹੇ ਹਨ। ਬੀਤੇ ਦਿਨੀਂ ਸ਼੍ਰੀ ਵਿਨੀਤ ਮਹਾਜਨ ਐਡਵੋਕੇਟ, ਉਸਦੇ ਭਰਾ ਅਤੇ ਉਹਨਾਂ ਦੇ ਇਕ ਦੋਸਤ ਉੱਤੇ ਸ਼੍ਰੀ ਅਨਿਲ ਜੋਸ਼ੀ ਵੱਲੋਂ ਭੇਜੇ ਗੁੰਡਿਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਕੀਤੇ ਗਏ ਕਾਤਲਾਨਾ ਹਮਲੇ ਵਿਚ ਜਖਮੀਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਐਫ ਆਈ ਆਰ ਦਰਜ ਨਾਂ ਹੋਣ ਅਤੇ ਉਹਨਾਂ ਵਿਰੁਧ ਕਾਨੂੰਨੀਂ ਕਾਰਵਾਈ ਨਾਂ ਹੋਣ ਦੇ ਅਮਲਾਂ ਦੀ ਬਦੌਲਤ ਸਮੁੱਚੇ ਅੰਮ੍ਰਿਤਸਰ ਵਿਚ ਬਦ ਅਮਨੀ ਵਾਲੇ ਵਿਸਫੋਟਕ ਹਾਲਾਤ ਬਣ ਗਏ ਹਨ। ਜਿਸ ਲਈ ਸ. ਬਾਦਲ, ਸੁਖਬੀਰ ਸਿੰਘ ਬਾਦਲ, ਡਰੱਗ ਮਾਫੀਆ ਚਲਾਉਣ ਵਾਲੇ ਬਿਕਰਮ ਸਿੰਘ ਮਜੀਠੀਆ ਅਤੇ ਅਨਿਲ ਜੋਸ਼ੀ ਵਰਗੇ ਤਾਕਤ ਦੇ ਨਸ਼ੇ ਵਿਚ ਗੈਰ ਕਾਨੂੰਨੀਂ ਕਾਰਵਾਈਆਂ ਕਰਨ ਵਾਲੇ ਵਜੀਰ ਅਤੇ ਸਿਆਸਦਾਨ ਸਿੱਧੇ ਤੌਰ ਤੇ ਜਿੰਮੇਵਾਰ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਹੱਦੀ ਜਿਲ੍ਹੇ ਅੰਮ੍ਰਿਤਸਰ, ਗੁਰਦਾਸ ਪੁਰ, ਤਰਨਤਾਰਨ ਅਤੇ ਬਠਿੰਡੇ ਵਿਚ ਹੁਕਮਰਾਨ ਜਮਾਤ ਦੇ ਆਗੂਆਂ ਵੱਲੋਂ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਇੱਥੋਂ ਦੇ ਨਿਵਾਸੀਆਂ ਉੱਤੇ ਆਪਣੇ ਭਾੜੇ ਦੇ ਬੰਦਿਆਂ ਰਾਹੀਂ ਹਮਲੇ ਕਰਕੇ ਜਖਮੀ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਜੇ ਕੁਝ ਸਮਾਂ ਪਹਿਲੇ ਪੰਜਾਬ ਦੀਆਂ ਸਰਹੱਦਾਂ ਰਾਹੀਂ ਵੱਡੇ ਪੱਧਰ ਉੱਤੇ ਨਸ਼ੀਲੀਆਂ ਵਸਤਾਂ ਸਮੈਕ, ਹੈਰੋਇਨ, ਗਾਂਜਾ, ਅਫੀਮ, ਭੁੱਕੀ ਆਦਿ ਦੀ ਇਹਨਾਂ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਸਮੁੱਚੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਅਮਲਾਂ ਵੱਲ ਧਕੇਲ ਕੇ ਸ਼੍ਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਤਹਿਸ ਨਹਿਸ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੋਈ ਸੀ। ਜਿਸਦਾ ਖੁਲਾਸਾ ਡਰੱਗ ਮਾਫੀਏ ਦੇ ਫੜੇ ਗਏ ਸਰਗਣੇ ਡੀ ਐਸ ਪੀ ਭੋਲਾ ਨੇ ਕਈ ਵਾਰ ਆਪਣੇ ਬਿਆਨਾ ਵਿਚ ਅਤੇ ਅਦਾਲਤ ਨੂੰ ਦਰਜ ਕੀਤੇ ਗਏ ਬਿਆਨਾ ਵਿਚ ਕੀਤਾ ਹੈ। ਇਸ ਦੇ ਬਾਵਜੂਦ ਵੀ ਨਾਂ ਤਾਂ ਪੰਜਾਬ ਸਰਕਾਰ ਵੱਲੋਂ ਅਤੇ ਨਾਂ ਹੀ ਇਨਸਾਫ ਦੇ ਤਕਾਜੇ ਨੂੰ ਮੁੱਖ ਰੱਖ ਕੇ ਕਿਸੇ ਆਜਾਦ ਏਜੰਸੀ ਵੱਲੋਂ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਕਰਨ ਵਾਲੇ ਦਿਮਾਗਾ ਨੂੰ ਸਾਹਮਣੇ ਲਿਆਂਦਾ ਗਿਆ ਹੈ ਅਤੇ ਨਾਂ ਹੀ ਕੋਈ ਛਾਣਬੀਣ ਕੀਤੀ ਜਾ ਰਹੀ ਹੈ। ਇਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਪੰਜਾਬ ਦੀ ਕੈਬਿਨਟ ਵਿਚ ਸ਼ਾਮਿਲ ਬਹੁਤੇ ਵਜੀਰ ਅਤੇ ਬਾਦਲ ਦਲੀਆਂ ਦੇ ਉੱਚ ਆਹੁਦਿਆਂ ਉਤੇ ਬੈਠੇ ਸਿਆਸਤਦਾਨ ਇਸ ਪੰਜਾਬ ਦੀ ਨੌਜਵਾਨੀ ਨੂੰ ਨਸਿ਼ਆਂ ਵਿਚ ਧਕੇਲਣ ਵਾਲੀ “ਡਰੱਗ ਮਾਫੀਏ” ਦੇ ਸਰਗਰਮ ਮੈਂਬਰ ਹਨ। ਜਿਹਨਾਂ ਨੂੰ ਸ. ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੈ, ਇਸੇ ਕਰਕੇ  ਡਰੱਗ ਮਾਫੀਏ ਦੀ ਜੜ੍ਹ ਨੂੰ ਫੜਨ ਲਈ ਅੱਜ ਤੱਕ ਕੋਈ ਛਾਣਬੀਣ ਨਹੀਂ ਕੀਤੀ ਗਈ।
ਸ. ਮਾਨ ਨੇ ਇਸ ਗੱਲ ਤੇ ਗਹਿਰਾ ਦੁੱਖ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਅੰਮ੍ਰਿਤਸਰ ਦੇ ਸਮੁੱਚੇ ਨਿਵਾਸੀ  ਸ਼੍ਰੀ ਵਿਨੀਤ ਮਹਾਜਨ ਐਡਵੋਕੇਟ ਊਤੇ ਹੋਏ ਕਾਤਲਾਨਾ ਹਮਲੇ ਲਈ ਸ਼੍ਰੀ ਅਨਿਲ ਜੋਸ਼ੀ ਨੂੰ ਦੋਸ਼ੀ ਠਹਿਰਾ ਰਹੇ ਹਨ ਤਾਂ ਸ਼੍ਰੀ ਅਨਿਲ ਜੋਸ਼ੀ ਬਹੁਤ ਹੀ ਢੀਠਤਾ ਅਤੇ ਮਿਸਨੇਪੁਣੇ ਦੀ ਹੱਦ ਨੂੰ ਟੱਪਦੇ ਹੋਏ ਕਹਿ ਰਹੇ ਹਨ ਕਿ ਇਸ ਹਮਲੇ ਵਿਚ ਮੇਰੀ ਕੋਈ ਭੂਮਿਕਾ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ. ਪ੍ਰਕਾਸ਼ ਸਿੰਘ ਬਾਦਲ, ਉਸਦੀ ਵਜਾਰਤ ਦੇ ਵਿਚ ਸ਼ਾਮਿਲ ਮੈਂਬਰਾਂ ਅਤੇ ਬਾਦਲ ਦਲੀਆਂ ਦੇ ਉੱਚ ਆਹੁਦੇ ਉਤੇ ਬੈਠੇ ਸਿਆਸਦਾਨਾਂ ਨੂੰ ਪੁਛਣਾ ਚਾਹੇਗਾ ਕਿ ਵਿਰੋਧੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਜਿਵੇਂ 31 ਮਾਰਚ 2014 ਨੂੰ ਤਰਨਤਾਰਨ ਦੇ ਪਿੰਤ ਸਰਹਾਲੀ ਵਿਖੇ ਦੋ ਪੱਤਰਕਾਰਾਂ ਅਤੇ ਸਾਡੀ ਪਾਰਟੀ ਦੇ ਮੈਨਬਰਾਂ ਉਤੇ ਤਰਨਤਾਰਨ ਦੇ ਐਸ ਐਸ ਪੀ ਅਤੇ ਡੀ ਸੀ ਨੇ ਨਾਜਾਇਜ ਕੇਸ ਪਾ ਕੇ ਵਿਰੋਧੀ ਭਾਵਨਾਂ ਨੂੰ ਕੁਚਲਣ ਦਾ ਅਸਫਲ ਅਮਲ ਕੀਤਾ, ਉਸੇ ਤਰਾਂ ਅੱਜ ਵੀ ਵਿਰੋਧੀਆਂ ਉਤੇ ਨਾਜਾਇਜ 307 ਅਤੇ ਹੋਰ ਸੰਗੀਨ ਜੁਰਮਾਂ ਦੇ ਝੂਠੇ ਕੇਸ ਬਣਾ ਕੇ ਅਤੇ ਉਹਨਾਂ ਉਤੇ ਆਪਣੀ ਰਾਜਸੀ ਅਤੇ ਪੁਲਿਸ ਤਾਕਤ ਰਾਹੀਂ ਜਬਰ ਜੁਲਮ ਢਾਹ ਕੇ ਉਹ “ਕਿਹੜੇ ਰਾਜ ਰਾਹੀਂ ਜਨਤਾ ਦੀ ਸੇਵਾ ਕਰ ਰਹੇ ਹਨ?” ਕਿ ਜੋ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਦਾਨ ਕਰਦੀ ਹੈ, ਉਹ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਬਰਾਬਰਤਾ ਦੀ ਕਿਹੜੀ ਸੋਚ ਅਤੇ ਅਮਲ ਨੂੰ ਲਾਗੂ ਕਰ ਰਹੇ ਹਨ? ਸ. ਮਾਨ ਨੇ ਇਨਸਾਫ, ਸੱਚ ਅਤੇ ਇਨਸਾਨੀ ਕਦਰਾਂ-ਕੀਮਤਾਂ ਦੇ ਬਿਨ੍ਹਾ ਤੇ ਮੰਗ ਕੀਤੀ ਕਿ ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਅਸਲੀਅਤ ਨੂੰ ਇਮਾਨਦਾਰੀ ਨਾਲ ਸਾਹਮਣੇ ਲਿਆਉਣ ਦੇ ਚਾਹਵਾਨ ਹਨ ਤਾਂ ਉਹ ਨਿਰਪੱਖਤਾ ਨਾਲ ਕਿਸੇ ਸਿਟਿੰਗ ਜੱਜ ਜਾਂ ਨਿਰਪੱਖ ਏਜੰਸੀ ਤੋਂ ਡਰੱਗ ਮਾਫੀਆ ਦੀਆਂ ਸਰਗਰਮੀਆਂ ਅਤੇ ਅਨਿਲ ਜੋਸ਼ੀ ਅਤੇ ਬਿਕਰਮ ਮਜੀਠੀਏ ਵਰਗੇ ਵਜੀਰਾਂ ਵੱਲੋਂ ਢਾਏ ਜਾ ਰਹੇ ਜਬਰ-ਜੁਲਮ ਦੀ ਸੀਮਿਤ ਸਮੇਂ ਵਿਚ ਜਾਂਚ ਕਰਾਉਣ ਦੇ ਆਦੇਸ਼ ਦੇਣ ਤਾਂ ਖੁਦ ਬਾ ਖੁਦ ਬਾਦਲ ਵਜਾਰਤ ਦੇ ਗੈਰ ਕਾਨੂੰਨੀਂ ਕੰਮਾਂ ਅਤੇ ਜਬਰ- ਜੁਲਮਾਂ ਦਾ ਸੱਚ ਸਾਹਮਣੇ ਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਜਿਹੀ ਕਿਸੇ ਵੀ ਤਰਾਂ ਦੀ ਸਰਕਾਰੀ ਦਹਿਸ਼ਤਗਰਦੀ (ੰਟਅਟੲ ਟੲਰਰੋਰਸਿਮ) ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>