ਭਾਰਤ ਦੇ ਖਿਲਾਫ਼ ਆਖਰੀ ਜਿਹਾਦ ਦਾ ਸਮਾਂ ਆ ਗਿਆ ਹੈ : ਹਾਫਿਜ਼

ਇਸਲਾਮਾਬਾਦ- ਮੁੰਬਈ ਵਿੱਚ 2008 ‘ਚ ਹੋਏ ਅੱਤਵਾਦੀ ਹਮਲਿਆਂ ਲਈ ਜਿੰਮੇਵਾਰ ਹਾਫਿਜ਼ ਸਈਅਦ ਨੇ ਕਿਹਾ ਹੈ ਕਿ ਭਾਰਤ ਦੇ ਖਿਲਾਫ਼ ਆਖਰੀ ਜਿਹਾਦ ਛੇੜਨ ਦਾ ਸਮਾਂ ਆ ਗਿਆ ਹੈ। ਇਸਲਾਮਾਬਾਦ ਵਿੱਚ ਆਈਐਸਆਈ ਦੇ ਹੈਡਕਵਾਟਰ ਤੋਂ ਕੁਝ ਹੀ ਦੂਰ ਆਯੋਜਿਤ ਇੱਕ ਰੈਲੀ ਦੌਰਾਨ ਹਾਫਿ਼ਜ਼ ਸਈਅਦ ਨੇ ਬਹੁਤ ਜਹਿਰ ਉਗਲਿਆ। ਹਾਫਿਜ਼ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਸ਼ਮੀਰ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਆਖਰੀ ਜਿਹਾਦ ਦਾ ਸਮਾਂ ਆ ਗਿਆ ਹੈ।

ਆਬਪਾਰਾ ਚੌਂਕ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਹਾਫਿ਼ਜ਼ ਨੇ  ਕਿਹਾ, ‘ਕੀ ਤੁਸੀਂ ਆਪਣੇ ਕਸ਼ਮੀਰੀ ਭੈਣਾਂ-ਭਰਾਵਾਂ ਦੀ ਮੱਦਦ ਲਈ ਤਿਆਰ ਹੋ? ਕੀ ਤੁਸੀਂ ਇਸ ਪਵਿੱਤਰ ਕੰਮ ਵਿੱਚ ਮੇਰਾ ਸਾਥ ਦੇਵੋਂਗੇ।?’ ਉਥੇ ਮੌਜੂਦ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਜਮਾਤ-ਉਦ-ਦਾਵਾ ਦੇ ਮੁੱਖੀ ਸਈਅਦ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ, ‘ਕਦਮ ਵਧਾਓ ਹਾਫਿਜ਼ ਸਈਅਦ, ਅਸੀਂ ਤੁਹਾਡੇ ਨਾਲ ਹਾਂ।’

ਹਾਫਿਜ਼ ਨੇ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਮੋਦੀ ਦੇ ਸੱਦੇ ਤੇ ਭਾਰਤ ਆਉਣ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਰੀਫ਼ ਨੇ ਕਸ਼ਮੀਰੀਆਂ ਨੂੰ ਧੋਖਾ ਦਿੱਤਾ ਹੈ। ਹਾਫਿਜ਼ ਨੇ ਕਿਹਾ, ‘ ਵਜ਼ੀਰ-ਏ-ਆਜਿ਼ਮ ਸਾਹਿਬ, ਆਪਨੇ ਮੋਦੀ ਦੇ ਨਾਲ ਹੱਥ ਮਿਲਾ ਕੇ ਕਸ਼ਮੀਰੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਸ਼ਮੀਰੀ ਇਸ ਲਈ ਆਪ ਨੂੰ ਕਦੇ ਮਾਫ਼ ਨਹੀਂ ਕਰਨਗੇ।’

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>