ਜਦੋਂ ਪੰਜਾਬੀਆਂ ਨੂੰ ਡਰੱਗ ਮਾਫੀਏ ਦੀ ਜਾਣਕਾਰੀ ਹੈ, ਉਦੋਂ ਬਾਦਲ ਵੱਲੋਂ ਸਬੂਤਾਂ ਦੀ ਗੱਲ ਕਰਨੀਂ ਮਿਸਨੇਪੁਣੇ ਦੀ ਨਿਸ਼ਾਨੀ : ਮਾਨ

ਫਤਿਹਗੜ੍ਹ ਸਾਹਿਬ – “ ਜਦੋਂ ਸਮੁੱਚੇ ਪੰਜਾਬੀਆਂ ਨੂੰ ਹਰ ਪਿੰਡ ਅਤੇ ਹਰ ਸ਼ਹਿਰ ਵਿਚ ਡਰੱਗ ਮਾਫੀਏ ਦੇ ਸਰਗਰਮ ਹੋਣ ਅਤੇ ਇਸ ਧੰਦੇ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ, ਪ੍ਰਸ਼ਾਸਨਿਕ ਅਤੇ ਪੁਲਿਸ ਅਫਸਰਾਂ ਦੀ ਪੂਰੀ ਜਾਣਕਾਰੀ ਹੈ, ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਬੂਤਾਂ ਦੀ ਗੱਲ ਕਰਨ ਦੇ ਅਮਲ ਕੇਵਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲੇ ਅਤੇ ਮਿਸਨੇਪੁਣੇ ਦਾ ਸਿਖ਼ਰ ਹੈ ਜੋ ਸਭ ਕੁਝ ਜਾਣਦੁ ਹੋਏ  ਵੀ ਕਹਿ ਰਹੇ ਹਨ ਕਿ ਸਬੂਤ ਦਿਓ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਵੱਲੋਂ ਡਰੱਗ ਮਾਫੀਏ ਲਈ ਸਰਕਾਰ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨੂੰ ਜੋ ਦੋਸ਼ੀ ਠਹਿਰਾਉਂਦੇ ਹੋਏ ਦੋਸ਼ੀ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨੂੰ ਨੱਥ ਪਾਉਣ ਦੀ ਗੱਲ ਕਰਨ ਉਪਰੰਤ, ਸਬੂਤਾਂ ਦੀ ਮੰਗ ਹੋਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਾੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਨਸ਼ੀਲੀਆਂ ਵਸਤਾਂ ਦੀ ਵਿਕਰੀ ਪਿੰਡ ਦੇ ਅਤੇ ਸ਼ਹਿਰ ਦੇ ਹਰ ਘਰ ਦੀਆਂ ਬਰੂਹਾਂ ਤੱਕ ਪਹੁੰਚ ਚੁੱਕੀ ਹੈ, ਅਤੇ ਇਥੋਂ ਤੱਕ ਕਿ ਸਾਡੀਆਂ ਨੌਜਵਾਨ ਬੱਚੀਆਂ ਵੀ ਇਸ ਡਰੱਗ ਧੰਦੇ ਦੇ ਖੁੱਲ੍ਹੇਆਮ ਹੋਣ ਕਾਰਨ ਨਸ਼ੀਲੀਆਂ ਵਸਤਾਂ ਦੇ ਸੇਵਨ ਕਰਨ ਵਿਚ ਗ੍ਰਸਤ ਹੁੰਦੀਆਂ ਜਾ ਰਹੀਆਂ ਹਨ, ਉਸ ਸਮੇਂ ਬਾਦਲ ਵੱਲੋਂ ਸਬੂਤਾਂ ਦੀ ਮੰਗ ਕਰਨਾਂ ਸੱਚਾਈ ਉਤੇ ਪਰਦਾ ਪਾਉਣ ਦੀ ਬੱਜਰ ਗੁਸਤਾਖੀੌ ਕੀਤੀ ਜਾ ਰਹੀ ਹੈ। ਜਦੋਂਕਿ ਚਾਹੀਦਾ ਤਾਂ ਇਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਪਹਿਲੇ ਇਸ ਡਰੱਗ ਮਾਫੀਏ ਦੀ ਸਰਪ੍ਰਸਤੀ ਕਰਨ ਵਾਲੇ ਸ੍ਰੀ ਬਿਕਰਮ ਸਿੰਘ ਮਜੀਠੀਆ, ਰਤਨ ਸਿੰਘ ਅਜਨਾਲਾ, ਬੋਨੀ ਐਮ ਐਲ ਏ, ਸੋਨੀ ਕਾਂਗਰਸੀ ਸਿਆਸਤਦਾਨ, ਵਿਰਸਾ ਸਿੰਘ ਵਲਟੋਹਾ, ਗੁਲਜਾਰ ਸਿੰਘ ਰਾਣੀਕੇ, ਸਵਰਨ ਸਿੰਘ ਫਿਲੌਰ, ਸੰਧੂ ਐਮ ਐਲ ਏ ਤਰਨਤਾਰਨ ਅਤੇ ਆਪਣੇ ਦਾਗੀ ਪੁਲਿਸ ਅਤੇ ਪ੍ਰਸ਼ਾਸਨਿਕ ਅਫਸਰਾਂ  ਨੂੰ ਨਿਰਪੱਖਤਾ ਨਾਲ ਛਾਣਬੀਣ ਪ੍ਰਕਿਰਿਆ ਵਿਚ ਲਿਆਉਣ। ਸਬੂਤ ਖੁਦ ਬਾ ਖੁਦ ਸਾਹਮਣੇ ਆ ਜਾਣਗੇ। ਦੂਸਰਾ ਉਹ ਪੰਜਾਬ ਸੂਬੇ ਦੇ ਮੁੱਖ ਮੰਤਰੀ ਹਨ ਜੋ ਇਥੋਂ ਦੀ ਕਾਨੂੰਨੀ ਵਿਵਸਥਾ, ਸਮਾਜਿਕ ਸੰਤੁਲਨ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਦੇ ਮੁੱਖ ਜਿੰਮੇਵਾਰ ਹਨ। ਉਹਨਾਂ ਕੋਲ ਅਜਿਹੇ ਗੈਰ ਸਮਾਜੀ “ਡਰੱਗ ਮਾਫੀਏ” ਦੇ ਕਰਤੇ-ਧਰਤਿਆਂ ਦਾ ਪਤਾ ਲਗਾਉਣ ਲਈ ਚੌਖੇ ਸਾਧਨ, ਖੂਫੀਆ ਏਜੰਸੀ ਅਤੇ ਅਮਲਾ ਫੈਲਾ ਹੈ। ਸਬੂਤਾਂ ਦੀ ਗੱਲ ਤਾਂ ਕੇਵਲ ਆਪਣੇ ਦੋਸ਼ੀ ਵਜੀਰਾਂ, ਅਫਸਰਾਂ ਅਤੇ ਕਾਕਿਆਂ ਨੂੰ ਬਚਾਉਣ ਵਾਲੇ ਅਮਲ ਹਨ।
ਸ. ਮਾਨ ਨੇ ਡਰੱਗ ਮਾਫੀਏ ਦੇ ਜੋਰਾਂ ਸ਼ੋਰਾਂ ਨਾਲ ਫੈਲਦੇ ਜਾ ਰਹੇ ਗੈਰ ਕਾਨੂੰਨੀਂ ਧੰਦੇ ਲਈ ਸ. ਬਾਦਲ ਦੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਚ ਕਬੱਡੀ ਦੀਆਂ ਖੇਡਾਂ ਕਰਾਉਣ  ਦੇ ਬਹਾਨੇ ਵਿਦੇਸ਼ਾਂ ਵਿਚੋਂ ਡਰੱਗ ਸਮੱਗਲਰਾਂ ਨੂੰ ਬੁਲਾ ਕੇ ਸਮਗਲਿੰਗ ਦੇ ਨਵੇਂ ਨਵੇਂ ਢੰਗ- ਤਰੀਕਿਆਂ ਉਤੇ ਵਿਚਾਰ ਕਰਨ ਵਾਲੇ ਪਲੇਟਫਾਰਮ ਨੂੰ ਵੀ ਦੋਸ਼ੀ ਠਹਿਰਾਉਂਦੇ ਹੋਏ ਸ. ਬਾਦਲ ਨੂੰ ਇਸ ਦਿਸ਼ਾ ਵੱਲ ਵੀ ਨਜਰ ਮਾਰਨ ਦੀ ਗੁਜਾਰਿਸ਼ ਕਰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ ਨੂੰ ਵੀ ਠੱਲ੍ਹ ਪਾ ਲੈਣ ਤਾਂ ਡਰੱਗ ਮਾਫੀਏ ਦਾ ਆਪਣੇ ਆਪ ਅੰਤ ਹੋ ਜਾਵੇਗਾ। ਜਦੋਂ ਉਹ ਅਜਿਹੇ ਮਾਮਲਿਆਂ ਦਾ ਨਿਰੀਖਣ ਕਰਨ ਦਾ ਪੂਰਨ ਅਧਿਕਾਰ ਰੱਖਦੇ ਹਨ, ਫਿਰ ਉਹ ਅਜਿਹੇ ਮਗਰਮੱਛਾਂ ਨੂੰ ਗ੍ਰਿਫਤਾਰ ਕਰਨ ਅਤੇ ਜੇਲ੍ਹਾਂ ਵਿਚ ਬੰਦੀ ਬਣਾਉਸ ਲਈ ਕਿਸੇ ਨਿਰਪੱਖ ਇਮਾਨਦਾਰ ਸ਼ਖਸੀਅਤ ਉਤੇ ਆਧਾਰਤਿ ਜਾਂ ਸੀਬੀਆਈ ਤੋਂ ਜਾਂਚ ਕਰਾਉਣ ਤੋਂ ਕਿਊਂ ਭੱਜ ਰਹੇ ਹਨ? ਉਹਨਾਂ ਇਕ ਹੋਰ ਮੁੱਦੇ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵੱਡੇ ਸ਼ਹਿਰਾਂ ਪਟਿਆਲਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਚੰਡੀਗੜ੍ਹ, ਸਿ਼ਮਲਾ, ਮਨਾਲੀ, ਅੰਬਾਲਾ, ਰੋਹਤਕ, ਕਰਨਾਲ ਆਦਿ ਵੱਡੇ ਸ਼ਹਿਰਾਂ ਦੀਆਂ ਵੱਡੇ ਘਰਾਂ, ਫੌਜੀ ਸਿਵਲ ਅਤੇ ਪੁਲਿਸ ਅਫਸਰਾਂ ਦੀਆਂ ਪਤਨੀਆਂ, ਬੀਬੀਆਂ ਇਹਨਾਂ ਨਸ਼ੀਲੀਆਂ ਵਸਤਾਂ ਦੇ ਸੇਵਨ ਵਿਚ ਮੋਹਰੀ ਹਨ, ਫਿਰ ਡਰੱਗ ਮਾਫੀਏ ਦੇ ਸਰਗਣਿਆਂ ਨੂੰ ਫੜਨ ਵਿਚ ਜਾਂ ਪਤਾ ਲਗਾਉਣ ਵਿਚ ਕਿਸ ਗੱਲ ਦੀ ਦੇਰੀ ਹੈ? ਇਹਨਾਂ ਉਤੇ ਤਾਂ ਇਹ ਕਹਾਵਤ ਕਿ “ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ” ਪੂਰੀ ਢੁੱਕਦੀ ਹੈ। ਉਹਨਾਂ ਸ਼੍ਰੀ ਕਮਲ ਸ਼ਰਮਾਂ ਵੱਲੋਂ ਬੀਐਸਐਫ ਨੂੰ ਇਸ ਜਿੰਮੇਵਾਰੀ ਤੋਂ ਪਾਸੇ ਰੱਖਣ ਦੀ ਕੀਤੀ ਜਾ ਰਹੀ ਗੈਰ ਦਲੀਲ ਵਕਾਲਤ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਸੈਂਟਰ ਵਿਚ ਕਾਂਗਰਸ ਦੀ ਹਕੂਮਤ ਸੀ, ਉਸ ਸਮੇਂ ਸਮੁੱਚੀ ਬੀਜੇਪੀ ਨਸ਼ੀਲੀਆਂ ਵਸਤਾਂ ਦੀ ਪੰਜਾਬ ਵਿਚ ਆ ਰਹੀ ਆਮਦ ਲਈ ਬੀਐਸਐਫ ਨੂੰ ਦੋਸ਼ੀ ਠਹਿਰਾ ਰਹੀ ਸੀ। ਜਦੋਂ ਅੱਜ ਸੈਂਟਰ ਵਿਚ ਬੀਜੇਪੀ ਦੀ ਹਕੂਮਤ ਬਣ ਗਈ ਹੈ ਤਾਂ ਕਮਲ ਸ਼ਰਮਾ ਵਰਗੇ ਬੀਜੇਪੀ ਦੇ ਆਗੂ ਉਸੇ ਬੀ ਐਸ ਐਫ ਨੂੰ ਦੋਸ਼ ਮੁਕਤ ਕਰ ਰਹੇ ਹਨ। ਕਿਊਂਕਿ ਮੋਦੀ ਹਕੂਮਤ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>