ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਪਰਮਜੀਤ ਸਿੰਘ ਭਿਉਰਾ, ਕੁਲਵਿੰਦਰ ਸਿੰਘ ਖਾਨਪੁਰੀ ਅਤੇ ਭਾਈ ਬਲਜੀਤ ਸਿੰਘ ਭਾਉ ਨਾਲ ਮੁਲਾਕਾਤ ਕਰਕੇ ਆਏ ਭਾਈ ਪਰਮਜੀਤ ਸਿੰਘ ਦੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਅਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰੇ ਕਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਵਰਤੇ ਹੋਏ ਭਾਣੇ ਨਾਲ ਸਾਡੇ ਸਾਰੇਆਂ ਦੇ ਮਨਾਂ ਅੰਦਰ ਨਾ ਮਿਟਣ ਵਾਲੀ ਡੁੰਘੀ ਸੱਟ ਵਜੀ ਹੈ । ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਾਲਮ ਸਰਕਾਰ ਵਲੋਂ ਸਿੱਖਾਂ ਦੇ ਨਾਮੋ ਨਿਸ਼ਾਨ ਨੂੰ ਮਿਟਾਨ ਲਈ ਕੀਤੇ ਘਲੁਘਾਰੇ ਅਤੇ ਉਸ ਵਿਚ ਸਰਕਾਰ ਦੀ ਈਨ ਨਾ ਮੰਨਣ ਵਾਲੇ ਉਗਲਾਂ ਤੇ ਗਿਣੇ ਜਾਣ ਵਾਲੇ ਸਿਰਲੱਥ ਯੋਧੇਆਂ ਦੀ ਸ਼ਹਾਦਤਾਂ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਨ ਲਈ ਹਰ ਸਾਲ ਦੀ ਤਰ੍ਹਾਂ ਅਜ ਵੀ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਸਮਾਗਮ ਵਿਚ ਹਜਿਰ ਹੋਏ ਸੀ । ਪਰ ਸਰਕਾਰੀ ਬੋਲੀ ਬੋਲ ਰਹੇ ਅਤੇ ਆਰ ਐੇਸ ਐੈਸ ਦੀ ਝੋਲੀਚੁਕ ਬਣ ਚੁਕੀ ਸ਼੍ਰੌਮਣੀ ਕਮੇਟੀ ਅਤੇ ਉਸਦੀ ਟਾਸਕ ਫੋਰਸ ਵਲੋਂ ਜੋ ਭਾਣਾਂ ਵਰਤਾਇਆ ਗਿਆ ਉਸ ਦੀ ਜਿਤਨੀ ਵੀ ਨਿੰਦਾ ਕੀਤੀ ਜਾਏ ਉਹ ਘੱਟ ਹੈ ਤੇ ਸਾਨੂੰ ਇਹ ਸਮਝ ਨਹੀ ਆ ਰਹੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਦਾ ਸ਼ਰਧਾਜੰਲੀ ਸਮਾਗਮ ਕਿਹਾ ਜਾਏ ਜਿਸ ਵਿਚ ਕੌਮ ਕੋਲ ਕਿ ਸੁਨੇਹਾ ਗਿਆ ਹੈ । ਅਜ ਮੀਡਿਆ ਵਲੋਂ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਦੇਖੋ ਸਿੱਖ ਆਪਸ ਵਿਚ ਲੜ ਰਹੇ ਹਨ ਇਕ ਦੁਜੇ ਉੱਤੇ ਤਲਵਾਰਾਂ, ਨੇਜੇਆਂ ਨਾਲ ਵਾਰ ਕਰ ਰਹੇ ਹਨ । ਸਾਨੂੰ ਕੋਈ ਪ੍ਰਾਪਤੀ ਤਾਂ ਕਿ ਹੋਣੀ ਹੈ ਜਦ ਸਾਨੂੰ ਸਮਰਥ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਵੀ ਭੈਅ ਨਹੀ ਰਿਹਾ । ਉਨ੍ਹਾਂ ਦੁੱਖੀ ਲਹਿਜੇ ਵਿਚ ਕਿਹਾ ਕਿ ਸਾਨੂੰ ਫਖਰ ਤਦ ਹੁੰਦਾ ਜਦ ਜੋ ਕਿਰਪਾਨਾਂ, ਨੇਜੇ ਅਜ ਸਾਡੇ ਅਪਣੇਆਂ ਉੱਤੇ ਹੀ ਚਲੀਆਂ ਹਨ ਉਹ ਸੰਤਾ ਦੇ ਪੋਸਟਰ ਪਾੜ ਰਹੇ ਸਾਨੂੰ ਅੱਤਵਾਦੀ ਕਹਿਣ ਵਾਲਿਆ, ਮਾਵਾਂ ਭੈਣਾਂ ਨਾਲ ਕਰ ਰਹੇ ਗਲਤ ਕਾਰੇ ਕਰਨ ਵਾਲਿਆ ਤੇ ਚਲਦਿਆਂ । ਉਨ੍ਹਾਂ ਕਿਹਾ ਕਿ ਖਾਲਸਾ ਅੱਤਵਾਦ ਦਾ ਨਾਸ਼ ਕਰਦਾ ਹੈ ਪਰ ਅਜ ਜੋ ਹੋਇਆ ਕਿ ਉਸ ਵਿਚ ਸਾਡੇ ਬਾਰੇ ਕੋਈ ਵੀ ਇਹ ਕਹਿ ਸਕੇਗਾ ਕਿ “ਦੇਖੋ ਇਹ ਖਾਲਸੇ ਹਨ” । ਸਾਡਾ ਸਾਰੇਆਂ ਦਾ ਫਰਜ਼ ਬਣਦਾ ਸੀ ਕਿ ਅਸੀ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਹਨਾਂ ਦੀ ਆਨ ਸ਼ਾਨ ਨੂੰ ਬਰਕਰਾਰ ਰਖਣ ਲਈ ਇਕ ਜੁਟ ਹੋ ਕੇ ਉਹਨਾਂ ਦੇ ਅਧੁਰੇ ਰਹਿ ਗਏ ਸੁਫਨੇ ਨੂੰ ਪੁਰਾ ਕਰਨ ਦਾ ਅਜ ਸੰਕਲਪ ਕਰਦੇ, ਪਰ ਹਾਲਾਤ ਦੇਖ ਕੇ ਅਸੀ ਇਹੋ ਕਹਿ ਸਕਦੇ ਹਾਂ ਕਿ ਸਿਖਾਂ ਦਾ ਤੇ ਹੁਣ ਰੱਬ ਹੀ ਰਾਖਾ ਹੈ ।
ਤਿਹਾੜ ਜੇਲ ਵਿਚ ਬੰਦ ਸਿੰਘਾਂ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਰਤੇ ਭਾਣੇ ਦੀ ਸਖਤ ਨਿਖੇਧੀ
This entry was posted in ਭਾਰਤ.