ਲਾਸ ਵੇਗਸ ‘ਚ ਹੋਈ ਗੋਲੀਬਾਰੀ ਦੌਰਾਨ 5 ਲੋਕਾਂ ਦੀ ਮੌਤ

ਲਾਸ ਵੇਗਸ – ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿੱਚ ਦੋ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਵਾਂ ਹਮਲਾਵਰਾਂ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਹਮਲਾਵਰ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਗਏ ਅਤੇ ਇਹ ਨਾਅਰਾ ਲਗਾਇਆ ਸੀ ਕਿ ‘ ਇਹ ਕਰਾਂਤੀ ਦੀ ਸ਼ੁਰੂਆਤ ਹੈ’। ਸਥਾਨਕ ਪੁਲਿਸ ਅਨੁਸਾਰ ਹਮਲਾਵਰਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਦੋਵੇਂ ਪੁਲਿਸ ਅਧਿਕਾਰੀ ਇੱਕ ਪਿਜ਼ਾ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸਨ ਤਾਂ ਹਮਲਾਵਰਾਂ ਨੇ ਅਚਾਨਕ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਇੱਕ ਪੁਲਿਸ ਅਧਿਕਾਰੀ ਦੀ ਮੌਕੇ ਤੇ ਹੌ ਮੌਤ ਹੋ ਗਈ ਅਤੇ ਦੂਸਰੇ ਦੀ ਅਪਰੇਸ਼ਨ ਦੌਰਾਨ ਪ੍ਰਾਣ ਤਿਆਗ ਦਿੱਤੇ।
ਇਸ ਤੋਂ ਬਾਅਦ ਉਨ੍ਹਾਂ ਬੰਦੂਕਧਾਰੀਆਂ ਨੇ ਨਜ਼ਦੀਕ ਦੇ ਇਕ ਵਾਲਮਾਰਟ ਸਟੋਰ ਵਿੱਚ ਜਾ ਕੇ ਗੋਲੀਬਾਰੀ ਕੀਤੀ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਫਿਰ ਦੋਵਾਂ ਹਮਲਾਵਰਾਂ ਨੇ ਵਾਲਮਾਰਟ ਸਟੋਰ ਦੇ ਪਿੱਛਲੇ ਪਾਸੇ ਜਾ ਕੇ ਆਤਮਹੱਤਿਆ ਕਰ ਲਈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>