ਜੀ.ਕੇ.ਅਤੇ ਹੋਰ ਪ੍ਰਬੰਧਕਾਂ ਉੱਤੇ ਗੋਲਕ ਦੇ ਪੈਸੇ ਨਾਲ ਵਿਦੇਸ਼ਾਂ ਵਿੱਚ ਘੁੰਮਣ ਉੱਤੇ ਸਖਤ ਇਤਰਾਜ਼

ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ. ਦਮਨਦੀਪ ਸਿੰਘ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਸਮੇਤ ਉਨ੍ਹਾਂ ਸਾਰੇ ਪ੍ਰਬੰਧਕਾਂ ਉੱਤੇ ਗੁਰੂ ਦੀ ਗੋਲਕ ਦੇ ਪੈਸੇ ਨਾਲ ਵਿਦੇਸ਼ਾਂ ਵਿੱਚ ਘੁੰਮਣ ਉੱਤੇ ਸਖਤ ਇਤਰਾਜ਼ ਕਰਦੇ ਹੋਏ ਕਿਹਾ ਕੀ ਇਹ ਪਹਿਲੀ ਕਮੇਟੀ ਹੈ ਜੋ ਸੰਗਤ ਦੇ ਪੈਸੇ ਨਾਲ ਖੁਦ ਆਪ ਤਾਂ ਐਸ਼ ਪ੍ਰਸਤੀ ਕਰ ਹੀ ਰਹੀ ਹੈ ਤੇ ਨਾਲ ਹੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਪੂਰੀ ਐਸ਼ ਕਾਰਵਾਈ ਜਾ ਰਹੀ ਹੈ !

ਦਮਨਦੀਪ ਸਿੰਘ ਨੇ ਕਿਹਾ ਕੀ ਕਮੇਟੀ ਪ੍ਰਬੰਧਕਾਂ ਦੁਆਰਾ ਬਾਰ ਬਾਰ ਵਿਦੇਸ਼ਾਂ ਦੇ ਦੌਰੇ ਕੀਤੇ ਜਾਂਦੇ ਹਨ ਤੇ ਕਿੱਥੇ ਵੀ ਕੋਈ ਘਟਨਾ ਹੋ ਜਾਵੇ ਤਾਂ ਪੂਰੀ ਕਮੇਟੀ ਹਵਾਈ ਜਹਾਜ਼ ਤੇ ਉਥੇ ਪੁੱਜ ਜਾਂਦੀ ਹੈ, ਇਸਦਾ ਸੰਗਤ ਇਨ੍ਹਾਂ ਕੋਲੋਂ ਕਈ ਵਾਰ ਹਿਸਾਬ ਮੰਗ ਚੁੱਕੀ ਹੈ ਪਰ ਇਹ ਲੋਗ ਇਤਨੇ ਬੇਸ਼ਰਮ ਹਨ ਕੀ ਇਨ੍ਹਾਂ ਦੇ ਸਿਰ ਤੇ ਜੂੰ ਵੀ ਨਹੀ ਰੇਂਗਦੀ ! ਉਨ੍ਹਾਂ ਨੇ ਕਿਹਾ ਕੀ ਅਮਰੀਕਾ ਵਿੱਚ ਅਜੇਹੀ ਕਿਹੜੀ ਘਟਨਾ ਹੋਈ ਹੈ ਜਿਸ ਲਈ ਜੀ.ਕੇ. ਅਤੇ ਰਾਣਾ ਪਰਿਵਾਰ ਸਮੇਤ ਪੁੱਜ ਗਏ ਨੇ ! ਸ਼ਾਇਦ ਇਨ੍ਹਾਂ ਸੋਚਿਆ ਹੋਵੇਗਾ ਕੀ ਅਸੀਂ ਆਪ ਤਾਂ ਜਾ ਹੀ ਰਹੇ ਹਾਂ , ਗੋਲਕ ਦੇ ਪੈਸੇ ਨਾਲ ਆਪਣੇ ਪਰਿਵਾਰ ਨੂੰ ਵੀ ਘੁਮਾ ਲਿਆ ਜਾਵੇ, ਇਸ ਕਾਰਨ ਇਹ ਉਨ੍ਹਾਂ ਨੂੰ ਵੀ ਆਪਣੇ ਨਾਲ ਅਮਰੀਕਾ ਲੈ ਗਏ ! ਦਮਨਦੀਪ ਸਿੰਘ ਨੇ ਕਿਹਾ ਕੀ ਇਸ ਕਮੇਟੀ ਦੇ ਸਾਰੇ ਅਫਸਰ ਆਪਣੇ ਆਪਣੇ ਢੰਗ ਨਾਲ ਗੋਲਕ ਲੁੱਟ ਰਹੇ ਹਨ ਪਰ ਇਨ੍ਹਾਂ ਨੂੰ ਸ਼ਾਇਦ ਇਹ ਨਹੀ ਪਤਾ ਕੀ ਸੰਗਤ ਜੇਕਰ ਇਨ੍ਹਾਂ ਨੂੰ ਕਮੇਟੀ ਦੇ ਪ੍ਰਬੰਧ ਤੇ ਬਿਠਾ ਸਕਦੀ ਹੈ ਤਾਂ ਥੱਲੇ ਲਾਉਣ ਵਿੱਚ ਹੀ ਜਿਆਦਾ ਦੇਰ ਨਹੀ ਲਗਾਵੇਗੀ ! ਸ਼ਾਇਦ ਇਨ੍ਹਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੈ ਕਿ ਜੋ ਕੰਮ ਓਹ ਕਰ ਰਹੇ ਹਨ, ਉਸ ਤੋਂ ਸੰਗਤ ਇਹ ਸਮਝ ਚੁੱਕੀ ਹੈ ਕੀ ਉਨ੍ਹਾਂ ਨੇ ਬਿੱਲੀ ਨੂੰ ਦੁਧ ਦੀ ਰਾਖੀ ਤੇ ਬਿਠਾ ਦਿੱਤਾ ਹੈ ਭਾਵ ਕੀ ਗੋਲਕ ਲੁੱਟਣ ਵਾਲਿਆਂ ਦੇ ਹੱਥ ਕਮੇਟੀ ਦਾ ਪ੍ਰਬੰਧ ਦੇ ਦਿੱਤਾ ਹੈ ਅਤੇ ਸੰਗਤ ਛੇਤੀ ਹੀ ਇਨ੍ਹਾਂ ਦੇ ਹੱਥੋਂ ਗੁਰਦੁਆਰਾ ਪ੍ਰਬੰਧ ਵਾਪਿਸ ਲੈਣਾ ਚਾਹੁੰਦੀ ਹੈ !

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>