ਨੌਜਵਾਨ ਲੇਖਕ ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਕਾਗਜ਼’ ਹੋਈ ਲੋਕ ਅਰਪਣ

ਅੰਮ੍ਰਿਤਸਰ – ਰਤਨ ਬ੍ਰਦਰਜ਼ ਵੱਲੋਂ ਪ੍ਰਕਾਸ਼ਿਤ ਪ੍ਰਸਿੱਧ ਚਿੰਤਕ ਅਤੇ ਨੌਜਵਾਨ ਲੇਖਕ ਸ. ਇਕਵਾਕ ਸਿੰਘ ਪੱਟੀ ਦਾ ਪਹਿਲਾ ਕਹਾਣੀ ਸੰਗ੍ਰਹਿ ਪੁਸਤਕ ‘ਕਾਗਜ਼’ ਅੱਜ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਰਤਨ ਬ੍ਰਦਰਜ਼ ਦੇ ਦਫਤਰ ਵਿਖੇ ਲੋਕ ਅਰਪਣ ਕੀਤੀ ਗਈ। ਰਤਨ ਬ੍ਰਦਰਜ਼ ਦੇ ਮੁੱਖ ਪ੍ਰਬੰਧਕ ਸ. ਤਰਲੋਕ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੌਜਵਾਨਾਂ ਲੇਖਕਾਂ ਵੱਲੋਂ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਹਿੱਤ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਅੱਗੇ ਆਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਨੌਜਵਾਨ ਲੇਖਕਾਂ ਨੂੰ ਜੀ ਆਇਆ ਨੂੰ ਕਹਿਣਾ ਸਾਡਾ ਪਹਿਲਾ ਫਰਜ਼ ਹੈ।

ਇਕਵਾਕ ਸਿੰਘ ਪੱਟੀ ਦੀ ਪੁਸਤਕ ਕਾਗਜ਼ ਜਾਰੀ ਕਰਦੇ ਹੋਏ ਰਤਨ ਬ੍ਰਦਰਜ਼ ਦੇ ਪ੍ਰਬੰਧਕ ਅਤੇ ਹੋਰ

ਇਸ ਮੌਕੇ ਸ. ਇਕਵਾਕ ਸਿੰਘ ਪੱਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਤਾਬ ਕਾਗਜ਼ ਵਿੱਚ ਲੱਗਭਗ 15 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀ ਸਮਾਜ ਵਿਚਲੇ ਉਤਰਾਅ-ਚੜਾਅ ਨੂੰ ਹੀ ਬਿਆਨ ਕੀਤਾ ਗਿਆ ਹੈ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਡਿੱਗ ਰਹੇ ਮਿਆਰ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਉੱਥੇ ਸਮਾਜਿਕ ਢਾਚੇ ਨੂੰ ਦਰੁਸੱਤ ਕਰਨ ਲਈ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਦਮਨਦੀਪ ਸਿੰਘ, ਰਾਜਬੀਰ ਕੌਰ, ਕੋਮਲਪ੍ਰੀਤ ਕੌਰ, ਦਲਜੀਤ ਸਿੰਘ ਲਾਲਪੁਰਾ, ਪਵਿੱਤਰਜੀਤ ਸਿੰਘ ਰਤਨ, ਜਸਮੀਤ ਕੌਰ ਆਦਿ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>