ਲੋਜਪਾ ਦੀ ਟੀਮ ਨੇ ਕੇਬੀਸੀ ਭੱਠੇ ਦੇ ਮਜਦੂਰਾਂ ਦੇ ਦੁਖੜੇ ਸੁਣੇ ਅਤੇ ਐਸਐਸਪੀ ਬਠਿੰਡਾ ਨੂੰ ਜਾਣਕਾਰੀ ਦਿੱਤੀ

ਬਠਿੰਡਾ- ਲੋਕ ਜਨਸ਼ਕਤੀ ਪਾਰਟੀ ਦੇ ਟ੍ਰੇਡ ਯੂਨੀਅਨ , ਜਨਸ਼ਕਤੀ ਮਜਦੂਰ ਸਭਾ ਦੇ ਪ੍ਰਧਾਨ ਬੋਹੜ ਸਿੰਘ ਘਾਰੂ, ਬਲਜਿੰਦਰ ਸਿੰਘ ਘੋਨੀਵਾਲਾ, ਬੂਟਾ ਸਿੰਘ , ਬੋਹੜ ਸਿੰਘ ਲੱਧੜ ਮਿੱਠੂ ਸਿੰਘ ਸਰਪੰਚ ਜਿਲ੍ਹਾਂ ਪ੍ਰਧਾਨ ਬਠਿੰਡਾ ਲੋਜਪਾ ਅੱਜ ਸੰਗਤ ਜੱਸਵਾਲੀ ਰੋਡ ਤੇ ਸਥਿਤ  ਕੇਬੀਸੀ ਭੱਠੇ ਉਪਰ ਮਜਦੁਰਾਂ ਵਲੋਂ ਪਾਰਟੀ ਨੂੰ ਕੀਤੀ ਲਿਖਤੀ ਸ਼ਿਕਾਇਤ ਤੇ ਇਥੇ ਪਹੁੰਚੇ ਅਤੇ ਮਜਦੂਰਾਂ ਦੇ ਮਾੜੇ ਹਲਾਤਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ ਬੋਹੜ ਸਿੰਘ ਘਾਰੂ ਨੇ ਭੱਠਾ ਮਾਲਕ ਜੱਗਾ ਸਿੰਘ ਨਾਲ ਇਨ੍ਹਾਂ ਮਜਦੂਰਾਂ ਦਾ ਮਿਹਨਤਾਨਾ ਦੇਣ ਅਤੇ ਇਨ੍ਹਾਂ ਦੀ ਰਿਹਾਇਸ਼ ਦੇ ਮਾੜੇ ਪ੍ਰਬੰਧਾਂ ਸੰਬੰਧੀ ਅਤੇ ਕੰਮ ਦੌਰਾਨ ਖਰਚਾ ਦੇਣ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ (ਜੱਗਾ ਸਿੰਘ) ਨੇ ਕਿਹਾ ਕਿ ਮੇਰੇ ਹਿੱਸੇਦਾਰ ਨਾ ਆਉਣ ਕਰਕੇ ਅਸੀਂ ਇਨ੍ਹਾਂ ਨੂੰ ਭੁਗਤਾਨ ਨਹੀਂ ਕਰ ਸਕਦੇ । ਉਨ੍ਹਾਂ ਕਿਹਾ ਕਿ ਮੈਂ ਵਾਰ ਵਾਰ ਭੱਠੇ ਦੇ ਹਿੱਸੇਦਾਰਾਂ ਨੂੰ ਬੁਲਾ ਰਿਹਾ ਹਾਂ ਪਰ ਉਹ ਇਥੇ ਨਹੀਂ ਆਉਦੇ। ਬੋਹੜ ਸਿੰਘ ਘਾਰੂ ਨੇ ਉਥੇ ਮਜਦੂਰਾਂ ਰਛਪਾਲ , ਸੀਤਾ ਰਾਮ , ਬਲਵੀਰ, ਮੁੰਨਾ ਲਾਲ , ਸਾਮ ਲਾਲ , ਰਾਜਾ ਰਾਮ, ਮਲਖਾਨ,  ਅਲੋਕਨਾਥ, ਤੋਂ ਸਾਰੀ ਜਾਣਕਾਰੀ ਪ੍ਰਾਪਤ ਮਜਦੂਰਾਂ ਨੇ ਦੱਸਿਆ ਕਿ ਅਸੀਂ 75 ਤੋਂ 80 ਲੱਖ ਦੇ ਕਰੀਬ ਇੱਟ ਬਣਾ ਚੁੱਕੇ ਹਾਂ । ਜਿਸਦੇ ਲੱਖਾਂ ਰੁਪਏ ਮਿਹਨਤਾਨਾ ਬਣਦਾ ਹੈ ਅਸੀਂ 40 ਘਰਾਂ ਨੇ ਆਪਣੇ ਬੱਚਿਆਂ ਸਮੇਤ ਦਿਨ ਰਾਤ ਇਕ ਕਰਕੇ ਕੰਮ ਕੀਤਾ ਹੈ , ਪਰ ਹੁਣ 20 ਦਿਨਾਂ ਤੋਂ ਬਿਨ੍ਹਾਂ ਪੈਸੇ ਤੋਂ ਭੁੱਖੇ ਤਿਹਾਏ ਬੈਠੇ ਹਾਂ । ਇਥੇ ਰਹਿਣ ਲਈ ਵੀ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਅਤੇ ਸਾਨੂੰ ਬੰਧੂਆ ਮਜਦੂਰ ਬਣਾ ਕੇ ਰੱਖਿਆਂ ਹੋਇਆਂ ਹੈ ਬੋਹੜ ਸਿੰਘ ਘਾਰੂ ਨੇ ਸਾਰੀ ਜਾਣਕਾਰੀ ਇਕੱਠੀ ਕਰਕੇ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੂੰ ਦਿੱਤੀ ਅਤੇ ਗਹਿਰੀ ਨੇ ਤੁਰੰਤ ਐਸਐਸਪੀ ਬਠਿੰਡਾ ਨੂੰ ਇਨ੍ਹਾਂ ਮਜਦੂਰਾਂ ਦੀ ਮਾੜੀ ਹਾਲਤ ਬਾਰੇ ਦੱਸਿਆ ਤਾਂ ਉਨ੍ਹਾਂ ਗੱਲ ਸੁਣਦਿਆਂ ਸਾਰ ਹਮਦਰਦੀ ਪੂਰਵਕ ਤੁਰੰਤ ਡੀਐਸਪੀ, ਐਸਐਚਓ ਸੰਗਤ ਨੂੰ ਕਹਿ ਕੇ ਇੰਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਲੋਜਪਾ ਪ੍ਰਧਾਨ ਗਹਿਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਬਸੰਤ ਗਰਗ ਨਾਲ ਦਫਤਰੀ ਫੋਨ ਤੇ ਭੱਠਿਆਂ ਉਪਰ ਮਜਦੂਰਾਂ ਦੀ ਹੋ ਰਹੇ ਸੋਸ਼ਣ ਅਤੇ ਮਿਹਨਤਾਨੇ  ਦੀ ਲੁੱਟ ਖਸੁੱਟ ਅਤੇ ਲੇਬਰ ਲਾਅ ਦੀ ਉ¦ਘਣਾ ਬਾਰੇ ਗੱਲ ਕੀਤੀ ਤਾਂ ਡੀਸੀ ਬਠਿੰਡਾ ਨੇ ਕਿਹਾ ਕਿ ਅਜਿਹੇ ਨਿੱਕੇ ਮੋਟੇ ਕੰਮਾਂ ਲਈ ਮੇਰੇ ਕੋਲ ਸਮਾਂ ਨਹੀਂ ਹੋਰ ਕੰਮ ਬਹੁਤ ਨੇ ਨਾਲ ਹੀ ਇਹ ਮੇਰੀ ਕੋਈ ਜਿੰਮੇਵਾਰੀ ਨਹੀਂ ਬਣਦੀ ਕਹਿ ਕੇ ਫੋਨ ਕੱਟ ਦਿੱਤਾ। ਕਿਰਨਜੀਤ ਗਹਿਰੀ ਨੇ ਡੀਸੀ ਦੇ ਇਸ ਰਵੱਈਏ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮਜਦੂਰ  ਅਤੇ ਦਲਿਤ ਵਿਰੋਧੀ ਇਸ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਕੇਂਦਰੀ ਲੇਬਰ ਮੰਤਰੀ ਅਤੇ ਐਸ ਸੀ ਕਮਿਸ਼ਨ ਨੂੰ ਲਿਖਤੀ ਤੌਰ ਤੇ ਕੀਤੀ ਜਾਵੇਗੀ। ਅਤੇ ਅਜਿਹੇ ਅਫਸਰਾਂ ਖਿਲਾਫ ਲੋਕ ਜਨਸ਼ਕਤੀ ਪਾਰਟੀ ਪਹਿਲਾ ਵੀ ਸੰਘਰਸ਼ ਕਰਦੀ ਰਹੀ ਹੈ। ਅਤੇ ਹੁਣ ਬਸੰਤ ਗਰਗ ਦੇ ਖਿਲਾਫ ਮੋਰਚਾ ਖੋਲਣ ਤੋਂ ਵੀ ਪਿੱਛੇ ਨਹੀਂ ਹਟੇਗੀ। ਉਨ੍ਹਾਂ ਬਠਿੰਡਾ ਜਿਲ੍ਹੈ ਦੇ ਭੱਠਿਆ ੳਪਰ ਹੋ ਰਹੇ ਮਜਦੂਰਾਂ ਦੇ ਸ਼ੋਸ਼ਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>