ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋਂ ਸ਼ਾਨਦਾਰ 9 ਵਾਂ ਖੇਡ ਮੇਲਾ ਕਰਵਾਇਆ ਗਿਆ

ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋਂ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋਂ ਕਰਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਸ਼ਨ ਬੱਚਿਆਂ  ਦੀਆਂ ਖੇਡਾਂ ਸਨ। 2 ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆਂ ਨੇ ਵੱਖੋ ਵੱਖ ਖੇਡਾਂ ਚ ਹਿੱਸਾ ਲਿਆ। ਨਿੱਕੇ ਨਿੱਕੇ ਬੱਚਿਆਂ  ਅਤੇ 15 ਸਾਲ ਦੀ ਉੱਮਰ ਤੱਕ ਦੇ ਬੱਚਿਆਂ ਦੀ ਕੱਬਡੀ  ਚ ਇਹਨਾਂ ਬੱਚਿਆਂ ਵੱਲੋਂ ਵਿਖਾਏ  ਗਏ ਕਮਾਲ ਨੇ ਹਰ ਆਏ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ।ਬੱਚਿਆਂ ਬੱਚੀਆਂ ਦੇ ਖੇਡਾਂ ਪ੍ਰਤੀ ਮੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ  ਇਹ ਬੱਚੇ ਚੰਗੇ ਖਿਡਾਰੀ ਹੋਣ ਤੋਂ ਇਲਾਵਾ  ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ ਖੇਡਾਂ  ਨੂੰ ਸੰਭਾਲਣ ਚ ਸਹਾਈ ਹੋਣ ਗਏ।ਟੂਰਨਾਮੈਂਟ ਚ  ਖਾਲਸਾ ਸਪੋਰਟਸ ਕੱਲਬ ਦਰੋਬਕ, ਸ਼ੇਰੇ ਏ ਪੰਜਾਬ ਨਾਰਵੇ, ਦਸਮੇਸ਼ ਸਪੋਰਟਸ ਕਲਚਰਲ ਕਲੱਬ ਨਾਰਵੇ, ਆਜ਼ਾਦ ਸਪੋਰਟਸ ਕਲੱਬ ਨਾਰਵੇ,  ਆਜ਼ਾਦ ਸਪੋਰਟਸ ਕਲੱਬ ਡੈਨਮਾਰਕ, ,ਦੇਸੀ ਵੀਕਿੰਗ ਨਾਰਵੇ,ਸ਼ਹੀਦ ਊਧਮ ਸਿੰਘ ਕਲੱਬ ਦਰਾਮਨ,ਏਕਤਾ ਕਲੱਬ ਓਸਲੋ ਤੋਂ ਇਲਾਵਾ ਕਈ  ਖੇਡ  ਕਲੱਬਾਂ ਨੇ ਹਿੱਸਾ ਲਿਆ। ਲੋਕਲ ਅਤੇ ਸਕੈਨਡੀਨੇਵੀਅਨ ਦੇਸ਼ਾਂ ਤੋਂ ਆਏ ਕਲੱਬਾਂ ਵਿਚਕਾਰ ਵਾਲੀਬਾਲ ਦੇ ਮੈਚਾਂ  ਚ ਜੋਰ ਅਜਮਾਇਸ਼ ਹੋਈ।ਖੇਡ ਮੇਲੇ ਦਾ ਪਹਿਲੇ ਦਿਨ ਚਾਹੇ ਮੌਸਮ ਦੇਵਤੇ ਦੀ ਕੁੱਝ ਕਰੋਪੀ ਰਹੀ ਪਰ ਬਾਰਿਸ਼ ਦੇ ਮੌਸਮ ਚ ਵੀ ਦਰਸ਼ਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀ ਆਈ ਅਤੇ ਦਰਸ਼ਕਾਂ ਨੇ ਖੇਡ ਮੇਲੇ ਦਾ ਪੂਰਾ ਆਨੰਦ ਮਾਣਿਆ ਅਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਦਾ ਰਿਹਾ। ਇਸ ਤੋਂ ਇਲਾਵਾ ਬੱਚਿਆਂ ਦੀ ਰੇਸ,ਫੁੱਟਬਾਲ ਮੈਚ,ਰੁਮਾਲ ਚੁੱਕਣਾ,ਹਰ ਉਮਰ ਵਰਗ ਮਰਦ ਤੇ ਅੌਰਤਾਂ ਦੀ ਰੇਸ ਆਦਿ ਦਾ ਆਨੰਦ ਖੇਡ ਮੇਲੇ ਚ ਆਏ ਹੋਏ ਦਰਸ਼ਕਾਂ ਨੇ ਮਾਣਿਆ। ਵਾਲੀਬਾਲ ਸੂਟਿੰਗ ਚ ਇਸ ਵਾਰ  ਨਾਰਵੇ ਦਾ ਦਸਮੇਸ਼ ਕਲੱਬ ਜੇਤੂ ਤੇ ਆਜਾਦ ਸਪੋਰਟਸ ਕਲੱਬ ਨਾਰਵੇ ਰਨਰ ਅੱਪ,ਵਰਨਣਯੋਗ ਗੱਲ ਕਿ ਦਸਮੇਸ਼ ਕੱਲਬ ਵੱਲੋ 16 ਕੁ ਸਾਲ ਦੀ ਬੱਚੀ ਰਵਨੀਤ ਕੌਰ ਕੁਲਾਰ ਬਹੁਤ ਹੀ ਸੋਹਣਾ ਖੇਡ ਦਾ ਪ੍ਰਦਰਸ਼ਨ ਕਰਦੀ ਹੈ। ਜਦ ਕਿ ਸਮੈਸਿੰਗ ਚ  ਇਸ ਵਾਰ ਵੀ ਆਜਾਦ ਕੱਲਬ ਨਾਰਵੇ ਦੀਆਂ ਟੀਮਾਂ ਹੀ ਜੇਤੂ ਰਹੀਆਂ। ਮੇਲੇ ਦੇ ਦੋਵੇ ਦਿਨ  ਕੱਲਬ ਵੱਲੋਂ ਆਏ ਹੋਏ ਦਰਸ਼ਕਾਂ ਲਈ ਮੇਲੇ ਸਮਾਪਤੀ  ਤੱਕ ਚਾਹ , ਜਲੇਬੀਆਂ, ਪਕੌੜਿਆਂ ਅਤੇ ਲੰਗਰ  ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ। ਸਪੋਰਟਸ ਫੈਡਰੇਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ  ਲਈ ਆਪਣੀਆਂ ਜੁੰਮੇਵਾਰੀਆਂ  ਬੇਖੂਬੀ  ਨਾਲ  ਨਿਭਾਈਆਂ।ਡੈਨਮਾਰਕ  ਤੋਂ ਆਏ ਮਹਿਮਾਨਾਂ  ਦਾ ਰਹਿਣ ਦਾ ਵੀ ਸੋਹਣਾ ਪ੍ਰਬੰਧ ਕੀਤਾ ਗਿਆ  ਤਾਕਿ ਮਹਿਮਾਨ ਟੀਮਾਂ ਨੁੰ ਕਿੱਸੇ ਤਰਾਂ ਦੀ ਦਿੱਕਤ ਮਹਿਸੂਸ ਨਾਂ ਹੋਵੇ। ਖੇਡ ਮੇਲੇ ਦੌਰਾਨ ਬਹੁਤ ਹੀ ਖੂਬਸੂਰਤ ਸ਼ਾਇਰੋ ਸ਼ਾਇਰੀ ਅੰਦਾਜ ਚ ਕਮੈਟਰੀ ਜੰਗ ਬਹਾਦਰ ਸਿੰਘ ਜਲੰਧਰ ਵਾਲੇ ਅਤੇ ਦਵਿੰਦਰ ਸਿੰਘ ਜੌਹਲ ਤੇ ਕੁਲਦੀਪ ਕਾਲੀਆ ਨੇ ਕੀਤੀ।

ਕਲੱਬ ਵੱਲੋਂ ਹਰ ਜੇਤੂ ਟੀਮ ਨੂੰ ਸੋਹਣੇ ਇਨਾਮ ਦੇ ਨਿਵਾਜਿਆ ਅਤੇ ਖੇਡਾਂ ਚ ਭਾਗ ਲੈਣ ਵਾਲੇ ਬੱਚਿਆਂ ਅਤੇ ਰਨਰ ਅੱਪਾ ਦੀ ਹੌਂਸਲਾ ਅਫਜਾਈ ਲਈ ਹਰ ਇੱਕ ਨੂੰ ਇਨਾਮ ਦੇ ਸਨਮਾਨਿਆ।।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦਾ ਸਿਹਰਾ ਵੱਖ ਵੱਖ ਕਲੱਬਾਂ ਦੀਆਂ ਟੀਮਾਂ , ਖੇਡ ਪ੍ਰੇਮੀ ਅਤੇ ਸਪੋਰਟਸ  ਕੱਲਚਰਲ ਫੈਡਰੇਸ਼ਨ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਓਲ, ਉਪ ਚੇਅਰਮੈਨ ਸ੍ਰ ਲਹਿੰਬਰ ਸਿੰਘ ਦਾਹੀਆ, ਪ੍ਰਧਾਨ ਜਗਦੀਪ ਸਿੰਘ ਰੇਹਾਲ, ਮਲਕੀਅਤ ਸਿੰਘ (ਬਿੱਟੂ) ਵਾਈਸ ਪ੍ਰਧਾਨ, ਸ੍ਰ ਰਮਿੰਦਰ ਸਿੰਘ ਰੰਮੀ (ਸੈਕਟਰੀ), ਬਲਵਿੰਦਰ ਸਿੰਘ ਸਿੱਧੂ (ਖਜਾਨਚੀ) ਸਮੂਹ ਐਸ ਸੀ ਐਫ ਦੇ ਮੈਂਬਰਾਂ  ਨੂੰ ਜਾਂਦਾ ਹੈ। ਦੋ ਦਿਨ ਚੱਲੇ ਇਸ ਟੂਰਨਾਮੈਂਟ ਚ ਦਰਸ਼ਕਾਂ ਦਾ ਇੱਕਠ ਭਾਰੀ ਸੀ ਅਤੇ ਬਹੁਤ ਸਾਰੇ ਸਤਿਕਾਰਯੋਗ ਸੱਜਣਾਂ ਨੇ ਮੇਲੇ ਦਾ ਨਜ਼ਾਰਾ ਮਾਣਿਆ।ਮੇਲੇ ਵਿੱਚ  ਦੇਸੀ ਭਾਈਚਾਰੇ ਦੇ ਦਰਸ਼ਕਾਂ ਤੋਂ ਇਲਾਵਾ ਭਾਰੀ ਸੰਖਿਆ ਚ ਨਾਰਵੀਜੀਅਨ ਦਰਸ਼ਕ ਵੀ ਹਾਜ਼ਰ ਹੋਏ।। ਖੇਡ ਮੇਲੇ ਦੇ ਅੰਤ ਵਿੱਚ ਸਮੂਹ ਸਪੋਰਟਸ ਕੱਲਚਰਲ ਫੈਡਰੇਸ਼ਨ  ਵੱਲੋਂ  ਟੂਰਨਾਮੈਂਟ ਦੇ ਸਪਾਂਸਰਾ,ਖੇਡ ਕੱਲਬਾਂ, ਸੱਭ ਦਰਸ਼ਕਾਂ, ਬਾਹਰੋ ਆਈਆਂ ਟੀਮਾਂ ਅਤੇ  ਹਰ ਇੱਕ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ।ਕੱਲਬ ਲਈ ਮੇਲੇ ਦਾ ਹਰ ਦਰਸ਼ਕ  ਹੀ ਉਹਨਾਂ ਲਈ ਮੁੱਖ ਮਹਿਮਾਨ ਸੀ।ਜਿਹਨਾਂ ਸੱਭ ਦੇ ਸਹਿਯੋਗ ਨਾਲ ਇਹ ਖੇਡ ਮੇਲਾ  ਸਫਲ ਹੋਇਆ।

This entry was posted in ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>