ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰਤਾ ਸ਼੍ਰੀ ਬਲਬੀਰ ਕੁਮਾਰ ਬੀਰਾ ਦੀ                               ਪਰਧਾਨਗੀ ਹੇਠ , ਦੀਵਾਨ ਸਿੰਘ ਮਹਿਰਮ ਕਮਿੁਨਿਟੀ ਹਾਲ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਕੀਤੀ ਗਈ।ਸਭਾ ਦੇ
ਪਰਧਾਨ ਮਲਕੀਅਤ ਸਿੰਘ “ਸੁਹਲ” ਨੇ ਸਾਰੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ  ਕਹਿੰਦਿਆਂ ਧਨਵਾਦ ਕੀਤਾ ਅਤੇ
ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ।  17 ਜੁਲਾਈ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ  ਹੋਣ ਵਾਲੀ ਚੋਣ ਬਾਰੇ
ਵਿਚਾਰ ਵਟਾਂਦਰਾ ਕੀਤਾ ਗਿਆ ਕਿ ਉੱਚ ਕਿਰਦਾਰ ਵਾਲੇ ਸਾਹਿਤਕਾਰਾਂ ਨੂੰ ਹੀ ਅੱਗੇ ਲਿਆਂਦਾ ਜਾਵੇ ਜੋ ਤਨੋ-ਮਨੋ ਮਾਂ
ਬੋਲੀ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਸਕਣ। ਪੰਜਾਬੀ ਨੂੰ ਬਣਦਾ ਮਾਣ ਸਨਮਾਨ ਤੇ ਬਣਦਾ ਦਰਜਾ ਦਿਵਾਉਣ
ਵਿਚ ਸਰਗਰਮ ਰਹਿਣ। ਅਹਿਮ ਵਿਚਾਰਾਂ ਤੋਂ ਬਾਅਦ  ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ  ਸਟੇਜ ਸਕੱਤਰ ਦੀ
ਜੁਮੇਂਵਾਰੀ  ਮਹੇਸ਼ ਚੰਦਰਭਾਨੀ ਨੇ ਨਿਭਾਈ। ਸਭ ਤੋਂ ਪਹਿਲਾਂ  ਬਲਬੀਰ ਬੀਰਾ ਨੇ ਆਪਣਾ ਕਲਾਮ ਪੇਸ਼ ਕੀਤਾ ਅਤੇ
ਲਖਣ ਮੇਘੀਆਂ ਨੇ ਤਰੰਨਮ ਵਿਚ ਗੀਤ ਗਾਇਆ ਜੋ ਬੜਾ ਪਿਆਰਾ ਗੀਤ ਸੀ। ਬੋਲੀਆਂ ਤੇ ਟੱਪਿਆਂ ਦੇ ਸ਼ਾਇਰ ਤੇ
ਗਾਇਕ ਵਿਜੇ ਤਾਲਿਬ ਨੇ ਵਾਹ-ਵਾਹ ਕਰਵਾ ਦਿਤੀ। ਮਲਕੀਅਤ “ਸੁਹਲ” ਦੀ ਕਵਿਤਾ ‘ਛੇਤੀ ਆਵੇ ਸਉਣ ਮਹੀਨਾ’
ਸੰਤੋਖ ਸੋਖਾ ਦਾ ਗੀਤ ਇਨਸਾਨ ਲਈ ਰਾਹ ਦਸੇਰਾ ਸੀ।ਕਸ਼ਮੀਰ ਚੰਦਰਭਾਨੀ ਤੇ ਦਰਸ਼ਨ ਛੀਨੇ ਵਾਲੇ ਨੇ ਤਾ ਬਹਿਜਾ
ਬਹਿਜਾ ਹੀ ਕਰਵਾ ਦਿਤੀ। ਦਰਬਾਰਾ ਸਿੰਘ ਭੱਟੀ ਦੀਆਂ ਰੁਬਾਈਆਂ ਕਾਬਲੇਗੌਰ ਸਨ। ਮਹੇਸ਼ ਚਮਦਰਬਾਨੀ ਦੀ ਰਚਨਾ
ਸਲਾਹਣਯੋਗ ਸੀ ਜੋ ਸਭ ਨੇ ਬੜੇ ਪਿਆਰ ਨਾਲ ਸੁਣੀ। ਅੰਤ ਵਿਚ ਪਰਧਾਨ ਜੀ ਵਲੋਂ  ਆਏ ਸੱਜਣਾਂ ਦਾ ਤਹਿ ਦਿਲੋਂ
ਧਨਵਾਦ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>