ਕਨੇਡਾ ਦੇ ਵਫਦ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕੀਤੇ

ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਕਨੇਡਾ ਦੇ ਸੀਟੀਜ਼ਨਸ਼ੀਪ ਅਤੇ ਇਮੀਗ੍ਰੇਸ਼ਨ ਮੰਤਰੀ ਕਰੀਜ਼ ਅਲੈਕਜ਼ੈਂਡਰ ਨੇ ਇਕ ਉੱਚ ਪੱਧਰੀ ਵਫਦ ਦੇ ਨਾਲ ਮੱਥਾ ਟੇਕਿਆ।  ਭਾਰਤ ਯਾਤਰਾ ਤੇ ਆਏ ਕਨੇਡਾ ਦੇ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਦਰਸ਼ਨ ਕਰਨ ਦੌਰਾਨ ਦੀਵਾਨ ਹਾਲ ‘ਚ ਮੱਥਾ ਟੇਕਣ ਤੋਂ ਬਾਅਦ ਲੰਗਰ ਹਾਲ ‘ਚ ਲੰਗਰ ਬਣਾਉਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਏ ਹੋਏ ਵਫਦ ਦੇ ਮੈਂਬਰਾਂ ਨੂੰ ਇਸ ਮੌਕੇ ਸਿਰੋਪਾ, ਸ੍ਰੀ ਸਾਹਿਬ, ਕਿਤਾਬਾਂ ਦਾ ਸੈਟ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਕਨੇਡਾ ਦੇ ਮੰਤਰੀ ਵੱਲੋਂ ਇਸ ਮੌਕੇ ਕਨੇਡਾ ‘ਚ ਕੰਮ ਕਰ ਰਹੇ ਪੰਜਾਬੀਆਂ ਦੀ ਤਾਰੀਫ ਕਰਦੇ ਹੋਏ ਕਨੇਡਾ ਦੀ ਤਰੱਕੀ ਵਿਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਖਾਸ ਕਰ ਸਿੱਖਾਂ ਲਈ ਕਨੇਡਾ ਦੇ ਵੀਜ਼ੇ ਵਾਸਤੇ ਆਪਣੀ ਨਵੀਂ ਬਣ ਰਹੀ ਨੀਤੀ ਵਿਚ ਹੋਰ ਸੁਵਿਧਾਵਾਂ ਦੇਣ ਦੀ ਵੀ ਗੱਲ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ‘ਚ ਕੌਮਾਂਤਰੀ ਪੱਧਰ ਦੀ ਸਿੱਖਿਆਂ ਦੇਣ ਵਾਸਤੇ ਕਨੇਡਾ ਦੀ ਸਿੱਖਿਅਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਦੀ ਕੀਤੀ ਗਈ ਪੇਸ਼ਕਸ਼ ਤੇ ਵੀ ਅਲੈਕਜ਼ੈਂਡਰ ਨੇ ਹਾਂ ਪੱਖੀ ਰੁੱਖ ਅਪਨਾਉਂਦੇ ਹੋਏ ਹਰ ਪ੍ਰਕਾਰ ਦੀ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਲੰਗਰ ਹਾਲ ‘ਚ ਪਕਾਏ ਜਾ ਰਹੇ ਪਰਸ਼ਾਦਿਆਂ ਅਤੇ ਹੋਰ ਪਕਵਾਨਾ ਨੂੰ ਬਨਾਉਣ ਵਾਸਤੇ ਅਪਨਾਈ ਜਾ ਰਹੀ ਸੁਚਿੱਤਾ ਦੀ ਵੀ ਵਫਦ ਨੇ ਤਾਰੀਫ ਕੀਤੀ।
ਇਸ ਵਫਦ ‘ਚ ਭਾਰਤ ‘ਚ ਕਨੇਡਾ ਦੇ ਸ਼ਫੀਰ ਐਚ.ਈ. ਸਟੀਵਰਟ ਬੈਂਕ, ਇਮੀਗ੍ਰੇਸ਼ਨ ਮੰਤਰੀ ਸੀਡਨੀ ਫ੍ਰੈਂਕ, ਪੋਲੀਸੀ ਐਂਡ ਲੀਗਲ ਅਫੈਅਰ ਦੇ ਡਾਇਰੈਕਟਰ ਕਾਰਲ ਡੋਲਾਂਡਸ, ਪ੍ਰਿੰਸੀਪਲ ਸਕੱਤਰ ਅਲੈਗਜ਼ੈਂਡਰਾ ਡੈ, ਸੁਰੱਖਿਆ ਅਧਿਕਾਰੀ ਮੀਸ਼ਲ ਸਾਉਰੇਟ ਅਤੇ ਮੁੱਖੀ ਵਿਜ਼ੀਟ ਐਂਡ ਪ੍ਰੋਟੋਕਾਲ ਬੀਬੀ ਐਂਜਲਾ ਮਾਰਟੀਸ ਨੇ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਦਿੱਲੀ ਕਮੇਟੀ ਦੇ ਜੂਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਸਤਪਾਲ ਸਿੰਘ, ਅਮਰਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਕੇ.ਪੀ., ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਦਰਸ਼ਨ ਸਿੰਘ, ਰਵੈਲ ਸਿੰਘ ਅਤੇ ਆਗੂ ਸੁਰਿੰਦਰਪਾਲ ਸਿੰਘ ਓਬਰਾਏ ਇਸ ਮੌਕੇ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>