ਰਾਜ ਠਾਕੁਰੇ ਨੇ ਮੋਦੀ ਦਾ ਮਜ਼ਾਕ ਉਡਾਇਆ

ਨਵੀਂ ਦਿੱਲੀ- ਮਨਸੇ ਦੇ ਮੁੱਖੀ ਰਾਜ ਠਾਕੁਰੇ ਨੇ ਇੱਕ ਵਿਦਿਆਰਥੀ ਸੰਮੇਲਨ ਦੌਰਾਨ ਨਰੇਂਦਰ ਮੋਦੀ ਦਾ ਮਖੌਲ ਉਡਾਇਆ। ਮਹਾਂਰਾਸ਼ਟਰ ਨਿਰਮਾਣ ਸੈਨਾ ਵੱਲੋਂ ਇੱਕ ਵਿਦਿਆਰਥੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੌਰਾਨ ਠਾਕੁਰੇ ਨੇ ਇੱਕ ਚੁਟਕਲਾ ਸੁਣਾਇਆ। ਉਨ੍ਹਾਂ ਨੇ ਕਿਹਾ ਕਿ ਨਰੇਂਦਰ ਮੋਦੀ ਬਾਰੇ ਇੱਕ ਚੁਟਕਲਾ ਅੱਜਕਲ੍ਹ ਸੋਸ਼ਲ ਸਾਈਟਸ ਤੇ ਬਹੁਤ ਸ਼ੇਅਰ ਹੋ ਰਿਹਾ ਹੈ।
ਰਾਜ ਠਾਕੁਰੇ ਨੇ ਚੁਟਕਲਾ ਇਸ ਤਰ੍ਹਾਂ ਸੁਣਾਇਆ, ‘ ਪਤੀ ਨੇ ਕਿਹਾ – ਮੈਂ ਤੇਰੇ ਲਈ ਸਾੜੀ ਲਿਆਊਂਗਾ, ਗਹਿਣੇ ਖਰੀਦਾਂਗਾ ਅਤੇ ਦੁਨੀਆਂ ਦੀ ਸੈਰ ਤੇ ਲੈ ਜਾਵਾਂਗਾ। ਇਸ ਤੇ ਉਸ ਦੀ ਪਤਨੀ ਝੱਟ ਬੋਲੀ, ਚੱਲ ਹਟ, ਮੋਦੀ ਕਿਤਿਓ ਦਾ।’

ਲੋਕ ਸਭਾਂ ਚੋਣਾਂ ਦੌਰਾਨ ਠਾਕੁਰੇ ਮੋਦੀ ਦਾ ਸਮਰਥੱਕ ਸੀ, ਉਸ ਨੇ ਕਿਹਾ ਸੀ ਕਿ ਉਹ ਬੀਜੇਪੀ ਦਾ ਨਹੀਂ ਮੋਦੀ ਦਾ ਸਾਥ ਦੇ ਰਿਹਾ ਹੈ। ਹੁਣ ਉਸ ਦੇ ਇਸ ਰਵਈਏ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਮੋਦੀ ਤੋਂ ਉਸ ਦਾ ਮੋਹ ਭੰਗ ਹੋ ਗਿਆ ਹੈ। ਮਹਾਂਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ ਵੀ ਇਸੇ ਸਾਲ ਹੋ ਰਹੀਆਂ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>