ਮਹੰਤ ਨਰੈਣੂ ਬਣੇ ਬਾਦਲ ਦਾ ਟਾਕਰਾ ਕਰਨ ਲਈ ਹਰਿਆਣੇ ਦੇ ਸਿੱਖਾਂ ਨੇ ਲੰਗੋਟਾ ਕੱਸ ਲਿਆ ਹੈ -ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਮਹੰਤ ਨਰੈਣੂ ਨਾਲ ਤੁਲਨਾ ਕਰਦਿਆ ਕਿਹਾ ਕਿ ਜੇਕਰ ਬਾਦਲ ਵਿੱਚ ਨਰੈਣੂ ਦੀ ਰੂਹ ਆ ਕੇ ਸਿੱਖ ਪੰਥ ਨੂੰ ਬਲਦੀ ਦੇ ਬੂਥੇ ਝੋਕਣਾ ਚਾਹੁੰਦੀ ਹੈ ਤਾਂ ਹਰਿਆਣੇ ਦੇ ਸਿੱਖਾਂ ਵਿੱਚ ਵੀ ਸ਼ਹੀਦ ਲਛਮਣ ਸਿੰਘ ਤੇ ਸ਼ਹੀਦ ਦਲੀਪ ਸਿੰਘ ਬਹੁਤ ਮੌਜੂਦ ਹਨ।

ਸਿੰਘਾਪੁਰ ਤੋ ਟੈਲੀਫੂਨ ਤੇ ਗੱਲਬਾਤ ਕਰਦਿਆ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦਾ ਬੁਨਿਆਦੀ ਹੱਕ ਹੈ ਤੇ ਹਰਿਆਣਾ ਸਰਕਾਰ ਨੇ ਉਹਨਾਂ ਦੀਆ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਇਹ ਹੱਕ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਹਰਿਆਣਾ ਵਿਚਲੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਉਥੋ ਦੇ ਸਿੱਖ ਖੁਦ ਕਰਨਾ ਚਾਹੁੰਦੇ ਹਨ ਤਾਂ ਬਾਦਲ ਨੂੰ ਇਸ ਵਿੱਚ ਕੀ ਇਤਰਾਜ਼ ਹੈ? ਉਹਨਾਂ ਕਿਹਾ ਕਿ ਬਾਦਲ ਨੇ ਜਿਥੇ ਪੰਜਾਬ ਸਰਕਾਰ ਦੀ ਗੋਲਕ ਨੂੰ ਚੱਟ ਕਰਕੇ ਖਜਾਨਾ ਖਾਲੀ ਹੋਣ ਦੀ ਕਾਵਾਰੌਲੀ ਪਾਈ ਹੋਈ ਹੈ ਉਥੇ ਗੁਰੂ ਕੀ ਗੋਲਕ ਨੂੰ ਵੀ ਇਸ ਦਾ ਤਿਆਗਣ ਨੂੰ ਦਿਲ ਨਹੀ ਕਰਦਾ। ਉਹਨਾਂ ਕਿਹਾ ਕਿ ਬਾਦਲ ਨੂੰ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਦਾ ਇੰਨਾ ਦੁੱਖ ਨਹੀ ਜਿੰਨਾ ਗੁਰੂ ਕੀ ਗੋਲਕ ਦੀ ਲੁੱਟ ਖੋਹ ਕਰਕੇ ਬਣਾਏ ਗਏ ਪ੍ਰਾਈਵੇਟ ਮੀਰੀ ਟਰੱਸਟ ਸ਼ਾਹਬਾਦ ਮਾਰਕੰਡਾ ਦਾ ਹੈ ਜਿਸ ਦੇ ਬਾਦਲ ਖੁਦ ਚੇਅਰਮੈਨ ਹੈ ਅਤੇ ਵੱਖਰੀ ਕਮੇਟੀ ਦੇ ਹੋਂਦ ਵਿੱਚ ਆਉਣ ਨਾਲ ਬਾਦਲ ਦੇ ਹੱਥੋ ਅਰਬਾਂ ਦੀ ਇਹ ਸੰਪਤੀ ਖੁੱਸਦੀ ਦਿਖਾਈ ਦੇ ਰਹੀ ਹੈ।

ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਤੇ ਕਾਬਜ ਬਾਦਲ ਦਲੀਏ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਜਨਰਲ ਸਕੱਤਰ ਮਨਜਿੰਦਰ  ਸਿੰਘ ਸਿਰਸਾ ਨੂੰ ਦਿੱਲੀ ਵਿੱਚੋ ਕੋਈ ਸਿੱਖ ਮੁਜਾਹਰਾ ਕਰਨ ਲਈ ਨਹੀ ਮਿਲ ਰਿਹਾ ਕਿਉਕਿ ਇਹਨਾਂ ਦੀ ਸ਼ਹਿ ਤੇ ਦਿੱਲੀ ਕਮੇਟੀ ਵਿੱਚ ਮੈਂਬਰਾਂ ਤੇ ਅਧਿਕਾਰੀਆ ਵੱਲੋ ਕੀਤੀ ਜਾਂਦੀ ਔਰਤਾਂ  ਮੁਲਾਜਮਾਂ ਨਾਲ ਛੇੜਖਾਨੀ ਕਾਰਨ ਦਿੱਲੀ ਦੀ ਸੰਗਤ ਪੂਰੀ ਤਰ•ਾ ਬਾਦਲ ਦਲ ਨਾਲ ਨਾਰਾਜ਼ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਚਰਿਤਰਹੀਣ ਜਨਰਲ ਮੈਨੇਜਰ ਹਰਜੀਤ ਸਿੰਘ ਦੇ ਖਿਲਾਫ 15 ਜੁਲਾਈ ਨੂੰ ਕੀਤੇ ਗਏ ਰੋਹ ਭਰਪੂਰ ਮੁਜਾਹਰੇ ਨੂੰ ਸਾਵਾਂ ਕਰਨ ਲਈ ਅੱਜ ਇਹਨਾਂ ਨੇ ਜਿਹੜਾ ਮੁਜਾਹਰਾ ਕਾਂਗਰਸ ਦੀ ਕੌਮੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਦੀ ਕੋਠੀ ਦੇ ਬਾਹਰ ਕੀਤਾ ਹੈ ਉਹ ਪੂਰੀ ਤਰ੍ਵਾ ਅਸਫਲ ਰਿਹਾ ਤੇ ਇਹਨਾਂ ਨੂੰ ਮੁਜਾਹਰਾ ਕਰਨ  ਲਈ ਦਿੱਲੀ ਕਮੇਟੀ ਦੇ ਮੁਲਾਜਮਾਂ ਤੇ ਸਕੂਲਾਂ ਦੇ ਸਟਾਫ ‘ਤੇ ਨਿਰਭਰ ਕਰਨਾ ਪਿਆ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਇਹ ਸਪੱਸ਼ਟ ਕਰੇ ਕਿ ਜੇਕਰ ਉਹ ਦਿੱਲੀ ਕਮੇਟੀ ਦੀ ਪ੍ਰਧਾਨਗੀ ਕਰ ਸਕਦਾ ਹੈ ਤਾਂ ਕੀ ਹਰਿਆਣੇ ਦੇ ਸਿੱਖਾਂ ਨੂੰ ਗਰਧਾਮਾਂ ਦੀ ਸੇਵਾ ਸੰਭਾਲ ਕਰਨ ਦਾ ਕੋਈ ਅਧਿਕਾਰ ਨਹੀ ਹੈ? ਕੀ ਉਹ ਬਾਦਲ ਦਲ ਦੀ ਪੰਥ ਵਿਰੋਧੀ ਨੀਤੀਆ ਦਾ ਵਿਰੋਧ ਕਰ ਰਹੇ ਹਨ ਇਸ ਕਰਕੇ ਉਹਨਾਂ ਨੂੰ ਗੁਰਧਾਮਾਂ ਦਾ ਸੇਵਾ ਨਹੀ ਕਰਨ ਦਿੱਤੀ ਦਾ ਰਹੀ? ਉਹਨਾਂ ਕਿਹਾ ਕਿ ਅੱਜ ਬਾਦਲ ਨੇ ਮੋਰਚਾ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਬਾਦਲ ਇੱਕ ਵਾਰੀ ਫਿਰ ਸਿੱਖ ਨੂੰ ਸਿੱਖ ਕੋਲੋ ਮਰਵਾਉਣਾ ਚਾਹੀਦਾ ਹੈ ਅਤੇ ਪੰਜਾਬ ਦੇ ਅੱਤਵਾਦ ਦੇ ਦੌਰ ਦੋਰਾਨ ਵੀ ਇਸ ਨੇ ਆਪਣਾ ‘‘ਟੀਟੂ’’ (ਸੁਖਬੀਰ ਸਿੰਘ ਬਾਦਲ) ਪੁੱਤਰ ਤਾਂ ਅਮਰੀਕਾ ਭੇਜ ਦਿੱਤਾ ਸੀ ਪਰ ਇਥੇ ਭੜਕਾਊ ਬਿਆਨ ਦੇ ਕੇ ਲੋਕਾਂ ਦੇ ਪੁੱਤ ਮਰਵਾ ਦਿੱਤੇ। ਉਹਨਾਂ ਕਿਹਾ ਕਿ ਬਾਦਲ ਹਰਿਆਣੇ ਦੇ ਵੱਖ ਵੱਖ ਗੁਰੂਦੁਆਰਿਆ ਵਿੱਚ ਪੰਜਾਬ ਤੋ ਗੁੰਡੇ ਭੇਜ ਕੇ ਹਰਿਆਣੇ ਨੂੰ ਕਰੂਕਸ਼ੇਤਰ ਦੇ ਜੰਗ ਦਾ ਮੈਦਾਨ ਬਣਾਉਣਾ ਚਾਹੁੰਦਾ ਹੈ ਪਰ ਹਰਿਆਣਾ ਦੇ ਸਿੱਖ ਤੇ ਹਰਿਆਣਾ ਸਰਕਾਰ ਕਾਇਦੇ ਕਨੂੰਨ ਅਨੁਸਾਰ ਕਾਰਵਾਈ ਕਰਕੇ ਇਹਨਾਂ ਗੁੰਡਿਆ ਨੂੰ ਕੋਈ ਵੀ ਮਾੜੀ ਘਟਨਾ ਨੂੰ ਅੰਜ਼ਾਮ ਦੇਣ ਦਾ ਮੌਕਾ ਨਹੀ ਦੇਵੇਗੀ।

ਉਹਨਾਂ ਕਿਹਾ ਕਿ ਬਾਦਲ ਨੇ ਪਹਿਲਾਂ ਸੱਤਾ ਦੇ ਲਾਲਚ ਵਿੱਚ ਆ ਕੇ ਪੰਜਾਬ ਨੂੰ ਪੰਜਾਬੀ ਸੂਬਾ ਬਣਾ ਤੇ ਬੌਣਾ ਕਰਕੇ ਤਿੰਨ ਸੂਬੇ ਬਣਾਏ ਤਾਂ ਕਿ ਉਹ ਮੁੱਖ ਮੰਤਰੀ  ਦੀ ਕੁਰਸੀ ਤੱਕ ਪੁੱਜ ਸਕਣ ਕਿਉਕਿ ਵਿਸ਼ਾਲ ਪੰਜਾਬ ਵਿੱਚ ਅਜਿਹਾ ਹੋਣਾ ਸੰਭਵ ਨਹੀ ਸੀ। ਉਹਨਾਂ ਕਿਹਾ ਕਿ 1966 ਦੇ ਪੁਨਰਗਠਨ ਐਕਟ ਤੇ ਸ੍ਰ ਪਰਕਾਸ਼ ਸਿੰਘ ਬਾਦਲ ਦੇ ਦਸਤਖਤ ਹਨ ਜਿਸ ਅਨੁਸਾਰ ਹਰਿਆਣਾ ਤੇ ਹਿਮਾਚਲ ਬਣਾਏ ਗਏ ਸਨ। ਉਹਨਾਂ ਕਿਹਾ ਕਿ ਆਪ ਦੀ ਵੰਡੀਆ ਪਾਉਣ ਵਾਲਾ ਬਾਦਲ ਅੱਜ ਮਗਰਮੱਛ ਦੇ ਹੰਝੂ ਵਹਾ ਕੇ ਸ਼ਹਾਦਤ ਦਾ ਜਾਮ ਪੀਣ ਦੀ ਕਾਵਾਂਰੌਲੀ ਪਾ ਰਿਹਾ ਹੈ ਜੋ ਸਿਰਫ ਇੱਕ ਪਾਖੰਡ ਤੋ ਵੱਧ ਕੇ ਕੁਝ ਵੀ ਨਹੀ ਹੈ।

ਉਹਨਾਂ ਕਿਹਾ ਕਿ ਲੋਕ ਬਹੁਤ ਸਿਆਣੇ ਹਨ ਤੇ ਬਾਦਲ ਦੇ ਹਰ ਉਸ ਪਖੰਡ ਨੂੰ ਭਲੀਭਾਂਤ ਸਮਝਦੇ ਹਨ ਜਿਹੜਾ ਇਹ ਬੜੇ ਹੀ ਡਰਾਮਈ ਤਰੀਕੇ ਕਰਕੇ ਆਪਣਾ ਉ¤ਲੂ ਸਿੱਧਾ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣੇੋ ਦੇ ਸਿੱਖਾਂ ਨੇ ਵੀ ਆਪਣੇ ਹੱਕ ਲੈਣ ਲਈ ਲੰਗੋਟਾ ਕੱਸ ਲਿਆ ਹੈ ਤੇ ਉਹ ਵੀ ਹੁਣ ਮਹੰਤ ਨਰੈਣੂ ਦੇ ਸਾਹਮਣੇ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਤੇ ਦਲੀਪ ਸਿੰਘ ਬਣਨ ਲਈ ਤਿਆਰ ਬਰ ਤਿਆਰ ਬੈਠੇ ਹਨ ਜਿਹੜੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਵਚਨਬੱਧ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>