ਮਲਟੀਮੀਡੀਆ ਅਜਾਇਬਘਰ ਦਿੱਲੀ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ : ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਜਿਨ੍ਹਾਂ ਨੇ 1783 ‘ਚ ਦਿੱਲੀ ਫਤਿਹ ਕਰਦੇ ਹੋਏ ਅਜ਼ਾਦੀ ਦੀ ਪਹਿਲੀ ਖੁਸ਼ਬੂ ਦਾ ਅਹਿਸਾਸ ਦੇਸ਼ ਵਾਸੀਆਂ ਨੂੰ ਕਰਵਾਇਆ ਸੀ, ਉਨ੍ਹਾਂ ਦੀ ਯਾਦ ‘ਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਵਿਰਾਸਤੀ ਅਜਾਇਬਘਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਬਾਬਾ ਬਘੇਲ ਸਿੰਘ ਸਿੱਖ ਵਿਰਾਸਤੀ ਮਲਟੀਮੀਡੀਆ ਅਜਾਇਬਘਰ ਅਤਿਆਧੂਨਿਕ ਤਕਨੀਕਾ ਨਾਲ ਆਉਣ ਵਾਲੇ ਯਾਤਰੂਆਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਦੀ ਵੱਡਮੁੱਲੀ ਜਾਣਕਾਰੀ ਆਡੀਓ ਅਤੇ ਵੀਡੀਓ ਵਿਜ਼ੂਅਲ ਰਾਹੀਂ ਦੇਣ ਦਾ ਕਾਰਜ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਜਾਇਬਘਰ ਸੰਗਤਾ ਨੂੰ ਸਮਰਪਿਤ ਹੋਣ ਮੌਕੇ ਮੁੱਖ ਮਹਿਮਾਨ ਕੇਂਦਰੀ ਖਜਾਨਾ ਅਤੇ ਰੱਖਿਆ ਮੰਤਰੀ ਅਰੂਣ ਜੇਤਲੀ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ‘ਚ ਕੀਤਾ।
ਵਰਲਡ ਪੰਜਾਬੀ ਔਰਗੇਨਾਈਜ਼ੇਸ਼ਨ ਅਤੇ ਸਨ ਫਾਉਂਡੇਸ਼ਨ ਦੇ ਮੁੱਖੀ ਪਦਮਸ੍ਰੀ ਵਿਕ੍ਰਮਜੀਤ ਸਿੰਘ ਸਾਹਨੀ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਬਣੇ ਇਸ ਬੇਮਿਸਾਲ ਅਜਾਇਬਘਰ ਦੀ ਤਾਰੀਫ ਕਰਦੇ ਹੋਏ ਜੇਤਲੀ ਨੇ ਅੱਜ ਕਾਰਗਿੱਲ ਫਤਿਹ ਦਿਵਸ ਮੌਕੇ ਇਸ ਅਜਾਇਬਘਰ ਦੇ ਉੱਧਘਾਟਨ ਨੂੰ ਯਾਦਗਾਰੀ ਦੱਸਿਆ। ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ ਦੀ ਗੱਲ਼ ਕਰਦੇ ਹੋਏ ਜੇਤਲੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਸ ਅਜਾਇਬਘਰ ਦੀ ਉਸਾਰੀ ਨੂੰ ਚੰਗਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਅਜਾਇਬਘਰ ਜੋ ਜਾਣਕਾਰੀ ਉਸ ਦੇਸ਼ ਦੇ ਵਾਸੀਆਂ ਅਤੇ ਧਰਮ ਦੇ ਬਾਰੇ ਇਕ ਘੰਟੇ ਵਿਚ ਦੇ ਸਕਦਾ ਹੈ ਉਹ ਵਿਦੇਸ਼ੀ ਸੈਲਾਨੀ ਨੂੰ ਉਸ ਮੁਲਕ ਦੀ ਇਕ ਮਹੀਨਾ ਯਾਤਰਾ ਕਰਨ ਤੋਂ ਬਾਅਦ ਵੀ ਪ੍ਰਾਪਤ ਨਹੀਂ ਹੋ ਸਕਦੀ। ਹਿਸਟ੍ਰੀ ਚੈਨਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਆਪਣੇ ਬੇਮਿਸਾਲ ਇਤਿਹਾਸ ਨੂੰ ਸਭਾਂਲਕੇ ਰੱਖਣ ਵਾਸਤੇ ਹੋਰ ਅਜਾਇਬਘਰ ਵੱਖ-ਵੱਖ ਸੰਸਥਾਵਾਂ ਵੱਲੋਂ ਖੋਲਣ ਤੇ ਜ਼ੋਰ ਦਿੱਤਾ।
ਗੁਰੂ ਸਾਹਿਬ ਵੱਲੋਂ ਉਚਾਰੀ ਗਈ ਬਾਣੀ ਵਿਚ ਭਰਪੁਰ ਗਿਆਨ ਦੀ ਗੱਲ ਕਰਦੇ ਹੋਏ ਜੇਤਲੀ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਇਸ ਅਜਾਇਬਘਰ ਦੇ ਬਾਰੇ ਇਸ਼ਤਿਹਾਰ ਛਪਵਾਕੇ ਦਿੱਲੀ ਦੇ ਸਕੂਲਾਂ ਵਿਚ ਭੇਜਣ ਦੀ ਵੀ ਸਲਾਹ ਦਿੱਤੀ ਤਾਂਕਿ ਸਕੂਲਾਂ ਵੱਲੋਂ ਇਤਿਹਾਸਕ ਸਥਾਨਾ ਦੀ ਸੈਰ ਦੌਰਾਨ ਬੱਚਿਆਂ ਨੂੰ ਇਸ ਸਥਾਨ ਤੇ ਆ ਕੇ ਸਿੱਖ ਇਤਿਹਾਸ ਦੀ ਵੱਡਮੁੱਲੀ ਜਾਣਕਾਰੀ ਨੂੰ ਜਾਨਣ ਅਤੇ ਸਮਝਣ ਦਾ ਮੌਕਾ ਮਿਲ ਸਕੇ। ਬੀਬਾ ਬਾਦਲ ਨੇ ਇਸ ਮੋੌਕੇ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਸਿੱਖ ਕੌਮ ਦੀ ਵੱਡਮੁੱਲੀ ਕੁਰਬਾਨੀਆਂ ਨੂੰ ਇਸ ਮਲਟੀਮੀਡੀਆ ਯੁੂਗ ਵਿਚ ਉੱਚ ਤਕਨੀਕਾ ਸਹਾਰੇ ਅਜਾਇਬਘਰ ਨੂੰ ਸਥਾਪਿਤ ਕਰਨ ਨੂੰ ਚੰਗਾ ਕਦਮ ਕਰਾਰ ਦਿੱਤਾ। ਦਿੱਲੀ ਫਤਿਹ ਦਿਵਸ ਖਾਲਸਾਹੀ ਸ਼ਾਨੋਸ਼ੋਕਤ ਨਾਲ ਮਨਾਉਣ ਤੋਂ ਬਾਅਦ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆ ਦੇ ਬਾਨੀ ਬਾਬਾ ਬਘੇਲ ਸਿੰਘ ਦੇ ਨਾਂ ਤੇ ਇਸ ਅਜਾਇਬਘਰ ਦੀ ਸਥਾਪਨਾ ਲਈ ਵਧਾਈ ਵੀ ਦਿੱਤੀ।
ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਦੀ ਕੜੀ ‘ਚ ਇਸ ਕਾਰਜ ਨੂੰ  ਵੀ ਜੋੜਦੇ ਹੋਏ ਸੰਗਤਾਂ ਨੂੰ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੱਲੋਂ ਇਸੇ ਸਥਾਨ ਤੇ ਬਾਬਾ ਬਘੇਲ ਸਿੰਘ ਜੀ ਦੇ ਨਾਂ ਤੇ ਹੀ ਤਸਵੀਰਾਂ ਰਾਹੀਂ ਬਨਾਏ ਗਏ ਅਜਾਇਬਘਰ ਬਾਰੇ ਚੇਤਾ ਕਰਵਾਉਂਦੇ ਹੋਏ ਇਸ ਅਜਾਇਬਘਰ ਨੂੰ ਨਵੀਂ ਦਿੱਖ ਦੇਣ ਲਈ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤੇ ਗਏ ਯਤਨਾ ਨੂੰ ਮਾਣ ਦਾ ਪ੍ਰਤੀਕ ਦੱਸਿਆ।ਵਿਕ੍ਰਮਜੀਤ ਸਿੰਘ ਸਾਹਨੀ ਨੇ ਇਸ ਮੌਕੇ ਅਜਾਇਬਘਰ ਦੀਆਂ ਖੁਬੀਆਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ।
ਸਟੇਜ ਦੀ ਸੇਵਾ ਸੰਭਾਲ ਰਹੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਰੂਣ ਜੇਤਲੀ ਸਾਹਮਣੇ ਦਿੱਲੀ ਕਮੇਟੀ ਵੱਲੋਂ 3 ਮੰਗਾ ਵੀ ਰੱਖੀਆ ਜਿਸ ਤੇ ਬੀਬਾ ਹਰਸਿਮਰਤ ਕੌਰ ਵੱਲੋਂ ਪੁਰਣ ਸਹਿਯੋਗ ਦਿੰਦੇ ਹੋਏ ਸਰਕਾਰ ਪਾਸੋਂ ਕਾਰਜ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਹ ਮੰਗਾ ਹਨ 1. ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਪੁਰਾਣੀ ਕਮੇਟੀ ਵੱਲੋਂ ਐਨ.ਡੀ.ਐਮ.ਸੀ. ਨੂੰ ਦੇਣ ਦੇ ਕੀਤੇ ਗਏ ਕਰਾਰ ਨੂੰ ਰੱਦ ਕਰਨਾ, 2. ਹਰ ਸਾਲ ਲਾਲ ਕਿਲਾ ਮੈਦਾਨ ‘ਚ ਫਤਿਹ ਦਿਵਸ ਮਨਾਉਣ ਦੀ ਪ੍ਰਵਾਨਗੀ ਦੇਣਾ, 3. ਲਾਲ ਕਿਲੇ ਦੇ ਇਤਿਹਾਸ ‘ਚ ਬਾਬਾ ਬਘੇਲ ਸਿੰਘ ਦੀ ਦਿੱਲੀ ਫਤਿਹ ਨੂੰ ਦਰਜ ਕਰਨਾ।
ਜੇਤਲੀ ਵੱਲੋਂ ਰਸਮੀ ਉਧਘਾਟਨ ਕਰਨ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਜਾਇਬਘਰ ਦੀ ਸਥਾਪਨਾ ਮੌਕੇ ਸ਼ੁਕਰਾਨੇ ਵੱਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ ।ਉਪਰੰਤ ਭੋਗ ਆਏ ਹੋਏ ਮਹਿਮਾਨਾ ਨੂੰ ਸਿਰੋਪਾਓ ਦੀ ਬਖਸ਼ੀਸ਼ ਵੀ ਕੀਤੀ ਗਈ। ਦਿੱਲੀ ਕਮੇਟੀ ਵੱਲੋਂ ਇਸ ਅਜਾਇਬਘਰ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਬੋਬੀ ਬੇਦੀ, ਨਵਤੇਜ ਸਿੰਘ ਸਰਨਾ, ਐਚ.ਐਸ. ਚਾਵਲਾ, ਅਤਿੰਦਰ ਓਬਰਾਏ, ਸ਼ੱਮੀ ਨਾਰੰਗ, ਬ੍ਰਿਗੇਡੀਅਰ ਜੀ. ਸਿੰਘ, ਹਰੀਸ਼ ਓਬਰਾਏ, ਗੁਰਚਰਣ ਸਿੰਘ ਸੰਧੂ ਆਦਿਕ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਲੋਕਸਭਾ ਮੈਂਬਰ ਪਰਵੇਸ਼ ਵਰਮਾ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਆਰ.ਪੀ. ਸਿੰਘ, ਨਿਗਮ ਪਾਰਸ਼ਦ ਸਤਵਿੰਦਰ ਕੌਰ ਸਿਰਸਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਗੁਰਮੀਤ ਸਿੰਘ ਮੀਤਾ, ਇੰਦਰਜੀਤ ਸਿੰਘ ਮੌਂਟੀ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਕੁਲਵੰਤ ਸਿੰਘ ਬਾਠ, ਕੈਪਟਨ  ਇੰਦਰਪ੍ਰੀਤ ਸਿੰਘ, ਮਨਮੋਹਨ ਸਿੰਘ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਅਕਾਲੀ ਆਗੂ ਵਿਕ੍ਰਮ ਸਿੰਘ ਆਦਿਕ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>