ਜਥੇਦਾਰ ਦਾ ਵੱਖ ਵੱਖ ਅਕਾਲੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਭਰਾ ਮਾਰੂ ਰੈਲੀਆਂ ਤੇ ਰੋਕ ਲਗਾਉਣ ਦਾ ਕਾਰਜ ਸ਼ਲਾਘਾਯੋਗ- ਸਰਨਾ

ਅੰਮ੍ਰਿਤਸਰ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਵੱਖ ਵੱਖ  ਅਕਾਲੀ ਧੜਿਆ ਵੱਲੋ ਭਰਾ ਮਾਰੂ ਜੰਗ ਸ਼ੁਰੂ ਕਰਨ ਲਈ ਕੀਤੀਆ ਜਾਣ ਵਾਲੀਆ  ਰੈਲੀਆ  ’ਤੇ ਰੌਕ ਲਗਾ ਕੇ ਪੰਥ ਪ੍ਰਸਤ ਹੋਣ ਦਾ ਜਿਹੜਾ ਸਬੂਤ ਦਿੱਤਾ ਹੈ ਉਸ ਲਈ  ਸ਼੍ਰੋਮਣੀ ਅਕਾਲੀ ਦਲ ਦਿੱਲੀ ਜਥੇਦਾਰ  ਜੀ ਦੇ ਇਸ ਪੰਥਕ ਫੈਸਲਾ ਲੈਣ ਦਾ ਸਵਾਗਤ ਕਰਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੱਖ ਵੱਖ ਅਕਾਲੀ ਧੜਿਆ  ਵੱਲੋ ਕੀਤੀਆ ਜਾ ਰਹੀਆ ਰੈਲੀਆ ਤੇ ਰੋਕ ਲਗਾ ਕੇ ਅਕਾਲੀਆ ਵਿਚਕਾਰ ਚੱਲਦੀ ਭਰਾ ਮਾਰੂ  ਲੜਾਈ ਨੂੰ ਖਤਮ ਕਰਕੇ ਪੰਥ ਨੂੰ ਨਵੀ ਸੇਧ ਦਿੱਤੀ ਹੈ ਅਤੇ ਇਸ ਤੋ ਬਾਅਦ ਕੋਈ ਵੀ ਧੜਾ ਅਜਿਹੀ ਮਨਮਾਨੀ ਕਰਨ ਦੀ ਜੁਰਤ ਨਹੀ ਕਰੇਗਾ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਪ੍ਰਤੀ ਪੰਜਾਬ ਦੇ ਸਿੱਖਾਂ ਨੂੰ ਵੱਡੇ ਭਰਾਵਾਂ ਵਾਲਾ ਵਰਤਾਉ ਕਰਨਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਜਥੇਦਾਰ  ਸਾਹਿਬ ਵੱਲੋ ਚੁੱਕਿਆ ਗਿਆ ਇਹ  ਦਰੁਸਤ  ਕਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਹਨਾਂ ਦੇ ਆਦੇਸ਼ਾਂ ਤੋ ਬਾਅਦ ਦੇਸਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਡਾ ਤੇ ਜਨਰਲ ਸਕੱਤਰ ਸ੍ਰ ਦੀਦਾਰ ਸਿੰਘ ਨਲਵੀ  ਅਤੇ ਹਰਿਆਣਾ ਦੇ ਵਿੱਤ ਮੰਤਰੀ ਤੇ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿਚੋਂ ਉਹਨਾਂ  ਦੇ ਪੱਖ ਸੁਣੇ ਬਗੈਰ ਛੇਕਣਾ ਪੂਰੀ ਤਰ•ਾ  ਸ੍ਰੀ ਅਕਾਲ ਤਖਤ ਸਾਹਿਬ ਦੀਆ ਪਰੰਪਰਾਵਾਂ ਤੇ ਮਰਾਆਦਾ ਦੇ ਉਲਟ ਤੇ ਗੈਰ ਕਨੂੰਨੀ ਹੈ  ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈ ਕੇ  ’ਤੇ ਉਹਨਾਂ  ਨੂੰ ਰਾਹਤ  ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਨਾਲ  ਨਾ ਤਾਂ ਸ਼੍ਰੋਮਣੀ ਕਮੇਟੀ ਦੀ ਹੋਂਦ ਹਸਤੀ ਨੂੰ ਕੋਈ ਫਰਕ ਪਿਆ ਹੈ ਅਤੇ ਨਾ ਹੀ ਹਰਿਆਾਣੇ ਦੇ ਸਿੱਖ ਅਲੱਗ ਹੋਏ ਹਨ ਸਗੋਂ ਉਹਨਾਂ ਵੱਲੋ ਵੱਖਰੀ ਕਮੇਟੀ ਬਨਣ  ਨਾਲ ਹਰਿਆਣਾ ਦੇ ਸਿੱਖਾਂ ਦਾ ਉਥੋ ਦੀ ਸਰਕਾਰ ‘ਤੇ ਦਬਦਬਾ ਵੱਧੇਗਾ ਅਤੇ ਇਖਲਾਕ ਉੱਚਾ ਹੋਵੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ  ਅਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦ ਵੱਲੋ ਹਰਿਆਣਾ ਦੇ ਸਿੱਖਾਂ ਤੇ  ਹਰਿਆਣਾ ਵੱਖਰੀ ਕਮੇਟੀ ਜਿਹੜੀ ਹਰਿਆਣੇ ਦੇ ਸਿੱਖਾਂ ਨੇ ਬਹੁਤ ਲੰਮੀ ਜਦੋਜਹਿਦ ਬਾਅਦ ਹਾਸਲ ਕੀਤੀ ਹੈ ਨੂੰ ਰੱਦ ਕਰਾਉਣ ਲਈ ਅਦਾਲਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਜੋ ਪੂਰੀ ਤਰ•ਾ ਪੰਥ ਵਿਰੋਧੀ ਹੈ। ਉਹਨਾਂ ਕਿਹਾ ਕਿ ਅਕਾਲੀ ਬਾਦਲ ਤੇ ਵੀ ਅਜਿਹਾ ਕਰਨ ਤੇ ਵੀ ਰੋਕ ਲਗਾਈ ਜਾਵੇ। ਉਹਨਾਂ ਕਿਹਾ ਕਿ ਹਰਿਆਣਾ ਦੇ ਗੁਰੂਦੁਆਰਿਆ ਵਿੱਚ ਬੈਠਾਈ ਗਈ ਹਥਿਆਰਬੰਦ ਫੌਜ ਨੂੰ ਤੁਰੰਤ ਵਾਪਸ ਬੁਲਾ ਕੇ ਪ੍ਰਬੰਧ ਹਰਿਆਣਾ ਦੇ ਸਿੱਖਾਂ ਨੂੰ ਸੋਪਿਆ ਜਾਵੇ ਅਤੇ ਦੋਹਾਂ ਧਿਰਾਂ ਨੂੰ ਮਿਲ  ਬੈਠ ਕੇ ਪੰਥਕ ਕਾਰਜ ਕਰਨ ਦੀ ਹਦਾਇਤ ਕੀਤੀ ਜਾਵੇ।  ਉਹਨਾਂ ਕਿਹਾ ਕਿ ਹਥਿਆਰਬੰਦ ਵਿਅਕਤੀਆ ਦਾ ਗੁਰੂਦੁਆਰਿਆ ਵਿੱਚ ਕੋਈ ਕੰਮ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਅਪਨਾਈ ਗਈ ਦੋਹਰੀ ਨੀਤੀ ਵੀ ਸਿੱਖ ਪੰਥ ਲਈ ਘਾਤਕ ਹੈ ਕਿਉਕਿ ਇੱਕ ਪਾਸੇ ਤਾਂ 6 ਜੂਨ ਨੂੰ ਘਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਝਗੜੇ  ਦੇ ਦੋਸ਼ੀਆ ਨੂੰ ਸਜਾਵਾ ਦਿਵਾਉਣ ਲਈ ਪਰਚੇ ਦਰਜ ਕਰਵਾਏ ਗਏ ਹਨ ਤੇ ਦੂਸਰੇ ਪਾਸੇ ਹਰਿਆਣੇ ਦੇ ਗੁਰੂਦੁਆਰਿਆ ਵਿੱਚ ਖੁਦ ਹਥਿਆਰ ਫੌਜਾਂ ਬਿਠਾ ਕੇ ਝਗੜੇ ਦਾ ਮੁੱਢ ਬੰਨਿਆ ਜਾ ਰਿਹਾ ਹੈ ਜਿਸ ਨੂੰ ਤੁਰੰਤ ਬੰਦ ਕੀਤਾ ਜਾਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>