ਚੱਠਾ ਤੇ ਮਹਿਲਾ ਪਾਰਸ਼ਦ ਨੇ ਲਾਏ ਸੰਗੀਨ ਆਰੋਪ

ਨਵੀਂ ਦਿੱਲੀ : – ਹਰਿਆਣਾ ਦੇ ਖਜਾਨਾ  ਮੰਤਰੀ ਹਰਮੋਹਿੰਦਰ ਸਿੰਘ ਚੱਠਾ ਤੇ ਕਾਂਗਰਸ ਦੀ ਵਾਰਡ ਨੰ. 17 ਪੇਹਵਾ ਤੋਂ ਪਾਰਸ਼ਦ ਗੀਤਾ ਡਾਵਰ ਨੇ ਪ੍ਰੈਸ ਕਲਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤੇ ਸ਼ਰੀਰਕ ਸ਼ੋਸ਼ਣ ਤੇ ਬਦਸਲੂਕੀ ਸਣੇ ਨਗਰ ਪਾਲਿਕਾ ਦੀ ਪ੍ਰਧਾਨ ਬਨਣ ਦੀ ਅਵਜ ‘ਚ  ਗਲਤ ਲਾਲਚ ਦੇਣ ਦਾ ਵੀ ਦੋਸ਼ ਲਾਇਆ ਹੈ। ਆਪਣੇ ਨਾਲ ਘਟੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤਾਂ ਨੇ ਚੱਠਾ ਤੇ ਮਿਤੀ 8-11-2012 ਨੂੰ ਚੰਡੀਗੜ੍ਹ ਵਿਖੇ ਆਪਣੀ ਕੋਠੀ ‘ਚ ਸ਼ਰੀਰਕ ਛੇੜਛਾੜ ਕਰਨ ਅਤੇ ਨਗਰ ਪਾਲਿਕਾ ਦੀ ਪ੍ਰਧਾਨ ਬਨਾਉਣ ਲਈ ਇਸ ਕਾਰਜ ਨੂੰ ਜਾਇਜ਼ ਠਹਿਰਾਉਣ ਦਾ ਵੀ ਮੰਤਰੀ ਤੇ ਦੋਸ਼ ਲਾਇਆ ਹੈ। ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰਿਕ ਇਜ਼ੱਤ ਅਤੇ ਨਿਗਮ ਪਾਰਸ਼ਦ ਦੇ ਰੂਪ ‘ਚ ਆਪਣੀ ਸਾਫ ਛਵੀਂ ਨੂੰ ਬਚਾਉਣ ਲਈ ਪੀੜਤਾਂ  ਵੱਲੋਂ ਇਸ ਮਾਮਲੇ ਤੇ ਅਜੇ ਤੱਕ ਚੁੱਪ ਰਹਿਣ ਦਾ ਦਾਅਵਾ ਵੀ ਕੀਤਾ ਗਿਆ।
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਥਾਪੇ ਗਏ ਪੇਹਵਾ ਹਲਕੇ ਦੇ ਓਬਜ਼ਰਵਰ ਜੀ.ਰੁਦ੍ਰਾ.ਰਾਜੂ ਦੇ ਸਾਹਮਣੇ ਵਿਧਾਇਕ ਦੀ ਟਿਕਟ ਲਈ ਪੇਹਵਾ ਦੇ ਸਿੰਚਾਈ ਵਿਭਾਗ ਦੇ ਗੈਸਟ ਹਾਉਸ ‘ਚ ਆਪਣਾ ਦਾਅਵਾ ਮਿਤੀ 15 ਜੁਲਾਈ 2014 ਨੂੰ ਦਰਜ ਕਰਵਾਉਣ ਮੌਕੇ ਵੀ ਪੀੜਤਾਂ ਵੱਲੋਂ ਇਕ ਵਾਰ ਫਿਰ ਸੈਂਕੜੇ ਲੋਕਾਂ ਦੀ ਮੌਜੂਦਗੀ ‘ਚ ਮੰਤਰੀ ਵੱਲੋਂ ਜਿਸਮਾਨੀ ਛੇੜਛਾੜ ਦਾ ਦੋਸ਼ ਵੀ ਲਾਇਆ ਗਿਆ ਹੈ। ਕੌਮੀ ਮਹਿਮਾ ਕਮੀਸ਼ਨ ਦੀ ਪ੍ਰਧਾਨ ਮਮਤਾ ਸ਼ਰਮਾ ਅਤੇ ਕੁਰੂਕਸ਼ੇਤਰ ਦੇ ਐਸ.ਐਸ.ਪੀ. ਨੂੰ ਲਿਖੀਆਂ ਚਿੱਠੀਆਂ ਨੂੰ ਮੀਡਿਆ ਸਾਹਮਣੇ ਜਨਤਕ ਕਰਦੇ ਹੋਏ ਦੋਸ਼ਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ ਆਪਣੇ ਪਰਿਵਾਰ ਦੀ ਜਾਨ ਤੇ ਖਤਰਾ ਹੋਣ ਦਾ ਵੀ ਖਦਸਾ ਪ੍ਰਗਟ ਕੀਤਾ ਹੈ।
ਪੀੜਤ ਵੱਲੋਂ ਇਕ ਹਿੰਦੀ ਦੀ ਅਖਬਾਰ ਦੇ ਪੱਤਰਕਾਰ  ਤੇ ਚੱਠਾ ਦਾ ਪੱਖ ਲੈਂਦੇ ਹੋਏ ਉਨ੍ਹਾਂ ਨੂੰ ਧਮਕਾਉਣ ਦਾ ਵੀ ਦੋਸ਼ ਲਾਇਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਇਸ ਪੱਤਰਕਾਰ ਦੇ ਮੈਂਬਰ ਨਾਮਜਦ ਹੋਣ ਤੇ ਵੀ ਪੀੜਤ ਨੇ ਸਵਾਲ ਖੜੇ ਕੀਤੇ ਹਨ। ਇਸ ਪੱਤਰ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ, ਸੁਪਰੀਮ ਕੋਰਟ ਦੇ ਮੁੱਖ ਜੱਜ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਪੁਲਿਸ ਕਮੀਸ਼ਨਰ ਹਰਿਆਣਾ, ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨਿਆ ਗਾਂਧੀ, ਮਹਿਲਾ ਕਮੀਸ਼ਨ ਹਰਿਆਣਾ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜੀ ਗਈ ਹੈ। ਪੀੜਤ ਵੱਲੋਂ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਰਦੇ ਹੋਏ ਆਰੋਪੀ ਮੰਤਰੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਹਾਈਕੋਰਟ ਦੇ ਰਿਟਾਇਰਡ ਜੱਜ ਜਾਂ ਸੀ.ਬੀ.ਆਈ. ਵੱਲੋਂ ਇਸ ਮਸਲੇ ਦੀ ਜਾਂਚ ਕਰਨ ਦੀ ਵੀ ਪੀੜਤ ਵੱਲੋਂ ਮੰਗ ਕੀਤੀ ਗਈ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>