ਭ੍ਰਿਸ਼ਟਾਚਾਰ ਦੇ ਖਿਲਾਫ ਇੱਕਜੁਟ ਹੋ ਕੇ ਅਵਾਜ ਬੁਲੰਦ ਕਰੇ ਜਨਤਾ : ਬਾਂਗੜ

ਲੁਧਿਆਣਾ,(ਪ੍ਰੀਤੀ ਸ਼ਰਮਾ) – ਐਕਟਿਵ ਐਂਟੀ ਕਰਪਸ਼ਨ ਗਰੁਪ ਵਲੋਂ ਵਾਰਡ ਪੱਧਰ ਤੇ ਚੱਲ ਰਹੇ ਮੈਂਬਰਸ਼ਿਪ ਅਭਿਆਨ ਤਹਿਤ ਅ¤ਜ ਵਾਰਡ 46 ਦੇ ਧੂਰੀ ਲਾਈਨ ਸਥਿਤ ਮੋਨਹਰ ਨਗਰ ਵਿਖੇ ਆਯੋਜਿਤ ਮਿੰਟੀਗ ਵਿੱਚ ਐਕਟਿਵ ਐਂਟੀ ਕਰਪਸ਼ਨ ਗਰੁਪ ਦੇ ਪ੍ਰਧਾਨ ਰਮੇਸ਼ ਬਾਂਗੜ ਨੇ ਜੋਨੀ ਕੁਮਾਰ ਕਲਿਆਣ ਨੂੰ ਵਾਰਡ 46 ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਅਣਗਿਣਤ ਨੌਜਵਾਨਾਂ ਨੂੰ ਸੰਸਥਾ ਦੀ ਮੈਂਬਰਸ਼ਿਪ ਦਿਵਾਈ । ਇਸਦੇ ਇਲਾਵਾ ਸਾਹਿਲ ਕੁਮਾਰ ਨੂੰ ਵਾਰਡ 46 ਦਾ ਉਪ-ਪ੍ਰਧਾਨ, ਰਾਣਾ ਕਲਿਆਣ ਨੂੰ ਸਕੱਤਰ ਜਨਰਲ, ਸੰਨੀ ਬੈਂਸ ਨੂੰ ਕੈਸ਼ਿਅਰ, ਪ੍ਰਵੀਨ ਕੁਮਾਰ,ਅਜੈ ਮਹਿਰਾ ,ਵਿਨੋਦ ਕੁਮਾਰ  ਨੂੰ ਸਕੱਤਰ  ਅਤੇ ਹਰਪ੍ਰੀਤ ਬਸਰਾ  ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਹਾਜਕ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਐਕਟਿਵ ਐਂਟੀ ਕਰਪਸ਼ਨ ਗਰੁਪ ਦੇ ਪ੍ਰਧਾਨ ਰਮੇਸ਼ ਬਾਂਗੜ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਣਾ ਹੈ ਅਜਿਹਾ ਤਦ ਹੀ ਸੰਭਵ ਹੋ ਸਕਦਾ ਹੈ, ਜਦੋਂ ਲੋਕ ਜਾਗਰੂਕ ਹੋਣਗੇ ਅਤੇ ਭ੍ਰਿਸ਼ਟਾਚਾਰ  ਦੇ ਖਿਲਾਫ ਇੱਕਜੁਟ ਹੋ ਕੇ ਅਵਾਜ ਬੁਲੰਦ ਕਰਣਗੇ । ਐਕਟਿਵ ਐਂਟੀ ਕਰਪਸ਼ਨ ਗਰੁਪ  ਦੇ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਹੁਣ ਤੱਕ ਸੈਕੜੇਂ ਭ੍ਰਿਸ਼ਟਾਚਾਰੀ ਅਫਸਰਾਂ ਤੇ ਕਾਨੂੰਨੀ ਕਾਰਵਾਈ ਕਰਵਾ ਕੇ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ । ਇਸਦੇ ਇਲਾਵਾ ਸੰਸਥਾ ਨੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਮਂ ਸਮੇਂ ਤੇ ਖੇਡਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ । ਵਾਰਡ 46  ਦੇ ਨਵਨਿਯੂਕਤ ਪ੍ਰਧਾਨ ਜੋਨੀ ਕੁਮਾਰ ਕਲਿਆਣ ਨੇ ਪ੍ਰਧਾਨ ਰਮੇਸ਼ ਬਾਂਗੜ ਨੂੰ ਭਰੋਸਾ ਦਿਵਾਇਆ ਕਿ ਉਹ ਸਾਥੀਆਂ ਸਹਿਤ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਚਲਾਏ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਤਨਦੇਹੀ ਨਾਲ ਸਮਾਜ  ਦੇ ਦਬੇ ਕੁਚਲੇ ਵਰਗ ਦੀ ਸੇਵਾ ਕਰਣਗੇ ।ਇਸ ਮੌਕੇ ਮਨਪ੍ਰੀਤ ਸ਼ਿਬੂ, ਕੁਣਾਲ ਸਚਦੇਵਾ, ਕਰਨ ਬਾਂਗੜ,ਮਨੋਜ ਕੁਮਾਰ, ਸਤਨਾਮ ਸਿੰਘ, ਰਾਜਨ ਕੁਮਾਰ, ਅਸ਼ਵਨੀ ਮੰਟੂ, ਹੈਪੀ, ਅੰਜੂ ਕੁਮਾਰ, ਛਿੰਦਾ, ਰਾਹੁਲ, ਦੀਪਕ ਕੁਮਾਰ  ਅਤੇ ਹੋਰ ਵੀ ਮੌਜੂਦ ਸਨ  ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>