ਦਲਿਤ ਲੜਕੀ ਇਨਸਾਫ ਲਈ ਪੁਲਿਸ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਕੱਟ ਰਹੀ ਹੈ

ਬਠਿੰਡਾ – ਏ ਐਨ ਐਮ ਦੀ ਵਿਦਿਆਰਥਣ ਪਰਮਜੀਤ ਕੌਰ ਨੇ ਪ੍ਰੈਸ ਨੂੰ ਦਰਖਾਸਤ ਦਿੰਦੇ ਹੋਏ ਕਿਹਾ ਕਿ ਉਸ ਨਾਲ ਅਭਿਸੇਕ ਬਾਂਸਲ ਉਰਫ ਜੋਨੀ ਪੁਤਰ ਪਵਨ ਬਾਂਸਲ ਵਾਸੀ ਬਠਿੰਡਾ  ਜੋ ਕਿ ਜੋਨੀ ਮੋਬਾਇਲ ਰਿਪੇਅਰ ਸੈਂਟਰ ਫੌਜੀ ਚੌਂਕ ਬਠਿੰਡਾ ਦਾ ਮਾਲਕ ਹੈ ਨੇ ਛੇ ਸੱਤ ਸਾਲ ਮਰਜੀ ਦੇ ਖਿਲਾਫ ਮੇਰੇ ਨਾਲ ਸਰੀਰਕ ਸਬੰਧ ਬਣਾਏ ਜਦੋਂ ਮੈ ਇਸ ਦੀ ਸ਼ਿਕਾਇਤ ਕਰਨ ਲਈ ਕਿਹਾ ਤਾਂ ਉਸਨੇ ਮੇਰੇ ਨਾਲ ਵਿਆਹ ਕਰ ਲੈਣ ਦਾ ਝਾਂਸਾ ਦੇ ਕੇ ਰੱਖਿਆ ਪਰ ਜੋਨੀ ਨੇ ਕਰੀਬ ਦਸ ਮਹੀਨੇ ਪਹਿਲਾਂ ਮੇਰੇ ਤੋਂ ਚੋਰੀ ਵਿਆਹ ਕਰਵਾ ਲਿਆ। ਪੀ ਜੀ ਵਿੱਚ ਰਹਿਣ ਵਾਲੀ ਇਸ ਦਲਿਤ ਲੜਕੀ ਦਾ ਕਹਿਣਾ ਹੈ ਕਿ ਜਦੋਂ ਉਸਨੂੰ ਜੋਨੀ ਦੀ ਸਾਦੀ ਪਰਸ ਰਾਮ ਨਗਰ ਹੋਣ ਦਾ ਪਤਾ ਲੱਗਾ ਤਾਂ ਉਸ ਦਿਨ ਤੋਂ ਜੋਨੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਤੂੰ ਰੌਲਾ ਨਾ ਪਾ ਮੈਂ ਤੈਨੂੰ ਮਕਾਨ ਬਣਾ ਕੇ ਦੇਵਾਗਾਂ ਤੇਰੀ ਪੜਾਈ ਦਾ ਖਰਚਾ ਅਤੇ ਵਿਦੇਸ ਜਾਣ ਦਾ ਪ੍ਰ੍ਰਬੰਧ ਵੀ ਮੈਂ ਕਰਾਂਗਾ। ਜੋਨੀ ਨੇ ਕਿਹਾ ਕਿ ਇਸ ਪਤਨੀ ਨੂੰ ਛੱਡੇ ਕੇ ਤੇਰੇ ਨਾਲ ਰਹਾਂਗਾ। ਪਰਮਜੀਤ ਨੇ ਦੱਸਿਆ ਕਿ ਜਦੋਂ ਮੈਂ ਉਸ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹ ਕੰਨੀ ਕਤਰਾਉਣ ਲੱਗ ਪਿਆ ਅਤੇ ਮੇਰੇ ਨਾਲ ਸਬੰਧਾਂ ਬਾਰੇ ਮਨਦਾ ਵੀ ਰਿਹਾ ਅਤੇ ਰੌਲਾ ਪਾਉਣ ਤੇ ਮੈਨੂੰ ਜਾਨੋ ਮਰਵਾ ਦੇਣ ਦੀਆਂ ਧਮਕੀਆਂ ਵੀ ਦਿੰਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਤੁਸੀ ਨੀਚ ਜਾਤਾਂ ਵਾਲੇ ਹੋ ਮੇਰਾ ਕੁੱਝ ਨਹੀ ਵਿਗਾੜ ਸਕਦੇ । ਮੇਰੀ ਸ਼ਹਿਰਹ ਐਮ ਐਲ ਏ ਨਾਲ ਸਿੱਧੀ ਗੱਲਬਾਤ ਹੈ। ਸ਼ਿਕਾਇਤ ਕਰਕੇ ਵੀ ਮੇਰਾ ਕੁੱਝ ਨਹੀ ਕਰ ਸਕਦੀ। ਪਰਮਜੀਤ ਕੌਰ ਨੇ ਕਿਹਾ ਕਿ ਮੈ 19 ਮਈ 2014 ਨੂੰ ਇਸਦੀ ਸ਼ਿਕਾਇਤ ਐਸ ਐਸ ਪੀ ਬਠਿੰਡਾ ਕੋਲ ਕਰ ਦਿੱਤੀ । ਉਹਨਾ ਨੇ ਇਹ ਦਰਖਾਸਤ ਮਹਿਲਾ ਥਾਣਾ ਦੀ ਇੰਚਾਰਜ ਬੇਅੰਤ ਕੌਰ ਕੋਲ ਭੇਜ ਦਿੱਤੀ ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਦਸ ਪੰਦਰਾ ਵਾਰ ਬੇਅੰਤ ਕੌਰ ਕੋਲ ਪੇਸ਼ ਹੋਈ ਪਰ ਬੇਅੰਤ ਕੌਰ ਨੇ ਸਿਆਸੀ ਦਬਾਅ ਕਾਰਨ ਸਾਨੂੰ ਕਹਿ ਦਿੱਤਾ ਕਿ ਮੈਂ ਕਿਸੇ ਨੂੰ ਸਜਾ ਨਹੀ ਕਰਵਾਉਣੀ। ਮੈ ਫਿਰ 16 ਜੂਨ 2014 ਨੂੰ ਐਸ ਐਸ ਪੀ ਕੋਲ ਦੁਬਾਰਾ ਪੇਸ ਹੋਈ ਤਾਂ ਉਹਨਾ ਨੇ ਮੇਰੀ ਦਰਖਾਸਤ ਕਾਬਲ ਸਿੰਘ ਐਸ ਆਈ ਕੋਲ ਭੇਜ ਦਿੱਤੀ। ਮੈ ਲਗਭਗ ਦਸ ਵਾਰ ਉਹਨਾ ਕੋਲ ਵੀ ਗਈ ਪਰ ਮਾਨਸਿਕ ਪ੍ਰੇਸ਼ਾਨੀ ਤੋਂ ਬਿਨਾ ਕੁੱਝ ਨਹੀ ਮਿਲਿਆ। ਫੇਰ ਮੈ 21ਜੁਲਾਈ 2014 ਨੂੰ ਤੀਜੀ ਵਾਰ ਐਸ ਐਸ ਪੀ ਬਠਿੰਡਾ ਨੂੰ  ਦੋ ਵਾਰ ਮਿਲੇ ਉਹਨਾ ਨੇ ਹਮਦਰਦੀ ਨਾਲ ਗੱਲ ਤਾਂ ਸੁਣੀ ਪਰ ਮੇਰੀ ਦਰਖਾਸਤ ਏ. ਡੀ ਏ ਕਾਨੂੰਨੀ ਬਠਿੰਡਾ ਕੋਲ ਭੇਜ ਦਿੱਤੀ । ਉਥੇ ਵੀ ਮੈ ਵਾਰ ਵਾਰ ਚੱਕਰ ਲਗਾਏ ਪਰ ਮੈਨੂੰ ਇਨਸਾਫ ਨਹੀ ਮਿਲਿਆ। ਮੈ ਇਸ ਸਬੰਧੀ ਦਰਖਾਸਤ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੂੰ ਵੀ ਦਿੱਤੀ ਹੈ। ਪੀੜਤ ਲੜਕੀ ਨੇ ਕਿਹਾ ਕਿ ਮੈ ਮਜਬੂਰ ਹੋਕੇ  ਪ੍ਰੈਸ ਸਾਹਮਣੇ ਆਈ ਹਾਂ। ਮੈ ਉਪ ਮੁੱਖ ਮੰਤਰੀ ਵੱਲੋ ਸੁਰੂ ਕੀਤੀ 181 ਤੇ ਵੀ ਫੋਨ ਕੀਤੀ ਪਰ ਫਿਰ ਵੀ ਇਨਸਾਫ ਨਹੀ ਮਿਲਿਆ । ਮੈਂ ਇਨਸਾਫ ਲਈ  ਅਨੁਸੂਚਿਤ ਜਾਤੀ ਕਮਿਸਨ ਪੰਜਾਬ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਨੂੰ ਮਿਲਕੇ ਇਨਸਾਫ ਦੀ ਮੰਗ ਕਰਾਂਗੀ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਮਰਨ ਵਰਤ ਤੇ ਬੈਠ ਜਾਵਾਂਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>