ਜ਼ਮੀਨੀ ਫ਼ੌਜ (Infantry) ਦੇ ਉਦਮਾਂ ਤੋਂ ਬਿਨ੍ਹਾਂ ਅਮਰੀਕਾ ਸਥਾਈ ਤੌਰ ਤੇ ਇਰਾਕ ਜਾਂ ਹੋਰ ਸਥਾਨਾਂ ਤੇ ਅਮਨ-ਚੈਨ ਕਾਇਮ ਨਹੀਂ ਕਰ ਸਕਦੈ : ਮਾਨ

ਫ਼ਤਹਿਗੜ੍ਹ ਸਾਹਿਬ – “ਇਰਾਕ ਵਿਚ ਆਈ.ਐਸ.ਆਈ.ਐਸ. ਸੰਗਠਨ ਵੱਲੋਂ ਬੇਕਸੂਰ ਯਹੂਦੀ ਭਾਈਚਾਰੇ ਦੇ 500 ਵਿਅਕਤੀਆਂ ਨੂੰ ਬਹੁਤ ਬੇਰਹਿੰਮੀ ਨਾਲ ਮਾਰ ਦਿੱਤਾ ਗਿਆ ਹੈ, ਇਹ ਅਮਲ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਤਹਿਸ਼-ਨਹਿਸ਼ ਕਰਨ ਵਾਲੇ ਹਨ । ਅਜਿਹਾ ਕਰਨ ਵਾਲਾ ਸੰਗਠਨ ਦੁਨੀਆਂ ਤੋਂ ਅਲੱਗ-ਥਲੱਗ ਹੋ ਕੇ ਰਹਿ ਜਾਵੇਗਾ ਅਤੇ ਇਸ ਤਰ੍ਹਾਂ ਅਣਮਨੁੱਖੀ ਕਾਰਵਾਈਆਂ ਕਰਕੇ ਅਜਿਹੇ ਦਹਿਸ਼ਤਗਰਦ ਸੰਗਠਨ ਆਪਣੇ ਕਿਸੇ ਵੀ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਣਗੇ ਅਤੇ ਛੇਤੀ ਹੀ ਆਪਣਾ ਖੁਦ ਅੰਤ ਕਰ ਲੈਣਗੇ । ਉੱਤਰੀ ਇਰਾਕ ਦੀਆਂ ਪਹਾੜੀਆਂ ਉਤੇ ਜੋ 20,000 ਦੇ ਕਰੀਬ ਕੁਰਦ ਇਸਾਈ ਬੈਠੇ ਹਨ, ਉਹਨਾਂ ਲਈ ਅਮਰੀਕਾ ਵੱਲੋਂ ਹਵਾਈ ਜਹਾਜ਼ਾਂ ਰਾਹੀ ਖਾਣ-ਪੀਣ ਦਾ ਰਾਸ਼ਨ ਭੇਜਣਾ ਸਹੀ ਹੈ, ਲੇਕਿਨ ਅਮਰੀਕਾ ਹਵਾਈ ਹਮਲੇ ਕਰਕੇ ਬੇਕਸੂਰਾਂ ਨੂੰ ਮੌਤ ਦੀ ਘਾਟ ਉਤਾਰਕੇ ਇਰਾਕ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਨਹੀਂ ਕਰ ਸਕਦਾ । ਉਸ ਲਈ ਉਸ ਨੂੰ ਆਪਣੀ ਇੰਨਫੈਟਰੀ ਫ਼ੌਜ ਨੂੰ ਲੋਕਾਂ ਦੀ ਮਦਦ ਲਈ ਘੱਲਣਾ ਹੀ ਪਵੇਗਾ । ਫਿਰ ਜਾ ਕੇ ਇਰਾਕ ਵਿਚ ਅਮਨ-ਚੈਨ ਕਾਇਮ ਹੋਣ ਦੀ ਸੰਭਾਵਨਾ ਬਣ ਸਕਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਰਾਕ ਵਿਚ ਆਈ.ਐਸ.ਆਈ.ਐਸ. ਅਤੇ ਅਮਰੀਕਾ ਵੱਲੋਂ ਹਵਾਈ ਹਮਲੇ ਕਰਕੇ ਨਿਰਦੋਸ਼ਾ ਅਤੇ ਬੇਕਸੂਰਾਂ ਨੂੰ ਮੌਤ ਦੀ ਘਾਟ ਉਤਾਰਨ ਦੇ ਅਮਲਾਂ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਮਰੀਕਾ ਨੂੰ ਇਰਾਕ ਵਿਚ ਅਤੇ ਗਾਜ਼ਾ ਵਿਚ ਅਮਨ-ਚੈਨ ਅਤੇ ਜ਼ਮਹੂਰੀਅਤ ਕਾਇਮ ਕਰਨ ਲਈ ਅਜਿਹੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਇਹਨਾਂ ਸਥਾਨਾਂ ਤੇ ਨਿਰਦੋਸ਼ ਲੋਕਾਂ ਦਾ ਕਤਲੇਆਮ ਨਾ ਹੋਵੇ ਅਤੇ ਲੜਨ ਵਾਲੀਆਂ ਆਪਸੀ ਧਿਰਾਂ ਦੀ ਲੜਾਈ ਦੇ ਮੁੱਖ ਕਾਰਨਾਂ ਨੂੰ ਕੌਮਾਂਤਰੀ ਟੇਬਲ ਤੇ ਰੱਖਕੇ ਤੇ ਉਹਨਾਂ ਧਿਰਾਂ ਨੂੰ ਇਸ ਗੱਲਬਾਤ ਵਿਚ ਸ਼ਾਮਿਲ ਕਰਕੇ ਦੋਹਵੇ ਪਾਸੇ ਅਤੇ ਦੋਵਾਂ ਤਾਕਤਾਂ ਵੱਲੋਂ ਮਨੁੱਖਤਾ ਦੇ ਹੋ ਰਹੇ ਘਾਣ ਨੂੰ ਹਰ ਕੀਮਤ ਤੇ ਰੋਕਣਾ ਚਾਹੀਦਾ ਹੈ । ਨਾ ਕਿ ਕਿਸੇ ਇਕ ਜ਼ਾਲਮ ਧਿਰ ਦਾ ਸਾਥ ਦੇ ਕੇ ਜਾਂ ਉਸ ਨੂੰ ਹਥਿਆਰਾਂ ਦੀ ਸਪਲਾਈ ਦੇ ਕੇ ਅਜਿਹੀ ਮਨੁੱਖਤਾ ਮਾਰੂ ਜੰਗਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਅਮਰੀਕਾ ਨੂੰ ਇਹ ਵੀ ਖਿਆਲ ਰੱਖਣਾ ਪਵੇਗਾ ਕਿ ਇਰਾਕ ਵਿਚ ਟਾਇਗਰਸ ਦਰਿਆਂ ਉਤੇ ਬਣਿਆ ਮੂਸਲ ਡੈਂਮ ਜੋ ਆਈ.ਐਸ.ਆਈ.ਐਸ. ਦੇ ਕਬਜੇ ਹੇਠ ਆ ਚੁੱਕਾ ਹੈ, ਇਹ ਸੰਗਠਨ ਇਸ ਮੂਸਲ ਡੈਂਮ ਨੂੰ ਤੋੜਕੇ ਕਿਸੇ ਸਮੇਂ ਵੀ ਇਸਦੀ ਫ਼ੌਜੀ ਸੋਚ ਨਾਲ ਦੁਰਵਰਤੋ ਕਰਕੇ ਲੱਖਾਂ ਦੀ ਗਿਣਤੀ ਵਿਚ ਇਰਾਕੀਆਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਸਕਦੀ ਹੈ । ਇਸੇ ਤਰ੍ਹਾਂ ਹਿੰਦ ਦੀ ਮੋਦੀ ਹਕੂਮਤ ਜਿਸ ਦੇ ਅਧੀਨ ਪੰਜਾਬ ਦੇ ਭਾਖੜਾ ਡੈਂਮ, ਰਣਜੀਤ ਸਾਗਰ ਡੈਂਮ, ਥੀਨ ਡੈਂਮ ਜੋ ਸਤਲੁਜ, ਬਿਆਸ, ਰਾਵੀ ਅਤੇ ਚਨਾਬ ਦਰਿਆਵਾਂ ਉਤੇ ਬਣੇ ਹੋਏ ਹਨ, ਮੋਦੀ ਵੀ ਇਹਨਾਂ ਡੈਮਾਂ ਦੀ ਫ਼ੌਜੀ ਸੋਚ ਨਾਲ ਦੁਰਵਰਤੋ ਕਰਕੇ ਸਿੱਖ ਕੌਮ ਅਤੇ ਪੰਜਾਬੀਆਂ ਦੀ ਨਸ਼ਲਕੁਸੀ ਕਰਵਾ ਸਕਦਾ ਹੈ । ਇਸ ਲਈ ਅਜਿਹੇ ਡੈਮਾਂ ਦੀ ਦੁਰਵਰਤੋ ਨਾ ਹੋ ਸਕੇ, ਅਮਰੀਕਾ ਵਰਗੇ ਅਗਾਹਵਾਧੂ ਮੁਲਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਡੈਮਾਂ ਦਾ ਕੰਟਰੋਲ ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਜਾਂ ਸੰਸਾਰ ਦੇ 5-7 ਵੱਡੇ ਮੁਲਕਾਂ ਦੇ ਸਾਂਝੇ ਤੌਰ ਤੇ ਕੰਟਰੋਲ ਵਿਚ ਹੋਵੇ ਤਾਂ ਕਿ ਕੋਈ ਵੀ ਜ਼ਾਬਰ ਹੁਕਮਰਾਨ ਜਾਂ ਦਹਿਸਤਗਰਦੀ ਸੰਗਠਨ ਇਹਨਾਂ ਦੀ ਦੁਰਵਰਤੋ ਕਰਕੇ ਮਨੁੱਖਤਾ ਦਾ ਘਾਣ ਨਾ ਕਰ ਸਕਣ ।

ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਜੋ ਵੀ ਦਹਿਸਤਗਰਦੀ ਸੰਗਠਨ ਜਾਂ ਹਿੰਦੂਤਵ ਮੋਦੀ ਵਰਗੀਆਂ ਜ਼ਾਬਰ ਹਕੂਮਤਾਂ ਆਪਣੇ ਲੋਕਾਂ ਨਾਲ ਅਣਮਨੁੱਖੀ ਜ਼ਬਰ-ਜੁਲਮ ਕਰਦੇ ਆ ਰਹੇ ਹਨ, ਅਜਿਹੇ ਆਗੂਆਂ ਨੂੰ ਅਮਰੀਕਾ ਵਰਗੇ ਮੁਲਕ ਵੱਲੋ ਸੱਦਾ-ਪੱਤਰ ਦੇ ਕੇ ਅਮਰੀਕਾ ਬੁਲਾਉਣ ਦੇ ਅਮਲ ਅਤਿ ਸ਼ਰਮਨਾਕ ਅਤੇ ਇਨਸਾਨੀਅਤ ਨਿਯਮਾਂ ਦਾ ਉਲੰਘਣ ਕਰਨ ਵਾਲੇ ਹਨ । ਉਹਨਾਂ ਕਿਹਾ ਕਿ ਅਮਰੀਕਾ ਦੇ ਵਿਦੇਸ਼ ਵਜ਼ੀਰ ਸ੍ਰੀ ਹੈਗਲ ਜੋ ਪਿਛਲੇ ਦਿਨੀ ਭਾਰਤ ਦੇ ਦੌਰੇ ਤੇ ਆਏ ਸਨ, ਤੇ ਜਿਨ੍ਹਾਂ ਨੇ ਭਾਰਤ ਨੂੰ ਜਪਾਨ, ਅਮਰੀਕਾ ਤੇ ਭਾਰਤ ਦਾ “ਫ਼ੌਜੀ ਗੁੱਟ” ਬਣਾਉਣ ਦਾ ਮਸਵਰਾ ਦਿੱਤਾ ਹੈ, ਇਹ ਸੋਚ ਚੀਨ ਅਤੇ ਪਾਕਿਸਤਾਨ ਵਰਗੇ ਏਸੀਆ ਖਿੱਤੇ ਦੇ ਦੂਸਰੇ ਵੱਡੇ ਮੁਲਕਾਂ ਨੂੰ ਚਿੜਾਉਣ ਵਾਲੀ ਹੈ । ਇਸ ਨਾਲ ਏਸੀਆ ਖਿੱਤੇ ਵਿਚ ਵੱਸਣ ਵਾਲੇ ਮੁਲਕ ਦੋ ਮਜ਼ਬੂਤ ਫ਼ੌਜੀ ਗੁੱਟਾ ਵਿਚ ਮੁਲੀਨ ਹੋ ਜਾਣਗੇ । ਜਿਸ ਨਾਲ ਏਸੀਆ ਖਿੱਤੇ ਵਿਚ ਕਿਸੇ ਸਮੇਂ ਵੀ ਅਮਰੀਕਾ ਪੱਖੀ ਅਤੇ ਚੀਨ ਪੱਖੀ ਮੁਲਕਾਂ ਵਿਚ ਖ਼ਤਰਨਾਕ ਜੰਗ ਛਿੜ ਸਕਦੀ ਹੈ । ਇਸ ਲਈ ਏਸੀਆ ਖਿੱਤੇ ਵਿਚ ਵੱਸਣ ਵਾਲੀ ਮਨੁੱਖਤਾ ਦਾ ਰਤੀਭਰ ਵੀ ਜਾਨ-ਮਾਲ ਦਾ ਭਵਿੱਖ ਵਿਚ ਕੋਈ ਨੁਕਸਾਨ ਨਾ ਹੋਵੇ ਤਾ ਅਮਰੀਕਾ ਨੂੰ ਅਜਿਹੇ ਫ਼ੌਜੀ ਗੁੱਟ ਬਣਾਉਣ ਤੋ ਇਮਾਨਦਾਰੀ ਨਾਲ ਤੋਬਾ ਕਰ ਲੈਣੀ ਚਾਹੀਦੀ ਹੈ ਤਾਂ ਕਿ ਏਸੀਆ ਖਿੱਤੇ ਵਿਚ ਵੱਸਣ ਵਾਲੇ ਸਮੂਹ ਮੁਲਕ ਅਤੇ ਉਥੋ ਦੇ ਨਿਵਾਸੀ ਅਮਨ-ਚੈਨ ਅਤੇ ਜਮਹੂਰੀਅਤ ਸਰਕਾਰਾਂ ਰਾਹੀ ਪ੍ਰਬੰਧ ਕਰਦੇ ਹੋਏ ਨਿਰੰਤਰ ਅੱਗੇ ਵੱਧਦੇ ਰਹਿਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਵੀ ਚਾਹੇਗਾ ਕਿ ਅਮਰੀਕਾ ਅਜਿਹੇ ਫ਼ੌਜੀ ਗੁੱਟਾਂ ਦੀ ਸੋਚ ਨੂੰ ਅੱਗੇ ਲਿਜਾਣ ਦੀ ਬਜ਼ਾਇ ਮੁਸਲਿਮ ਪਾਕਿਸਤਾਨ, ਕਾਮਨਿਸਟ ਚੀਨ ਅਤੇ ਹਿੰਦੂ ਭਾਰਤ ਜੋ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਸ ਇਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਹਨ, ਇਹਨਾਂ ਦੀ ਦੁਸ਼ਮਣੀ ਨੂੰ ਸਦਾ ਲਈ ਖ਼ਤਮ ਕਰਨ ਹਿੱਤ ਇਹਨਾਂ ਤਿੰਨੇ ਪ੍ਰਮਾਣੂ ਤਾਕਤਾਂ ਦੀ ਤ੍ਰਿਕੋਣ ਦੇ ਵਿਚਕਾਰ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਵਿਚ ਬਤੌਰ ਬੱਫ਼ਰ ਸਟੇਟ ਦੇ “ਆਜ਼ਾਦ ਬਾਦਸ਼ਾਹੀ ਸਿੱਖ ਰਾਜ”

(Independent Sovereign Sikh State) ਨੂੰ ਕਾਇਮ ਕਰਨ ਵਿਚ ਭੂਮਿਕਾ ਨਿਭਾਵੇ । ਅਜਿਹੀ ਕੌਮਾਂਤਰੀ ਜਿੰਮੇਵਾਰੀ ਪੂਰਨ ਕਰਕੇ ਜਿਥੇ ਅਮਰੀਕਾ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕਰ ਰਿਹਾ ਹੋਵੇਗਾ, ਉਥੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਹੋਰ ਅੱਗੇ ਵਧਾ ਰਿਹਾ ਹੋਵੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>