ਮਹਾਰਾਣੀ ਪਰਨੀਤ ਕੌਰ ਪਟਿਆਲਾ ਤੋਂ ਜੇਤੂ ਕਰਾਰ

ਚੰਡੀਗੜ੍ਹ- ਕਾਂਗਰਸ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੇ ਪਟਿਆਲਾ ਹਲਕੇ ਤੋਂ ਪੰਜਾਬ ਵਿਧਾਨਸਭਾ ਦੀ ਉਪਚੋਣ ਜਿੱਤ ਲਈ ਹੈ। ਇਸ ਸੀਟ ਤੇ 21 ਅਗੱਸਤ ਨੂੰ ਵੋਟਿੰਗ ਹੋਈ ਸੀ। ਇਹ ਸੀਟ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣ ਜਾਣ ਤੇ ਖਾਲੀ ਹੋਈ ਸੀ।

ਪਟਿਆਲਾ ਸੀਟ ਤੋਂ ਮੁੱਖ ਮੁਕਾਬਲਾ ਕਾਂਗਰਸ ਉਮੀਦਵਾਰ ਮਹਾਰਾਣੀ ਪਰਨੀਤ ਕੌਰ,ਅਕਾਲੀ ਬੀਜੇਪੀ ਉਮੀਦਵਾਰ ਭਗਵਾਨ ਦਾਸ ਜੁਨੇਜਾ ਅਤੇ ਆਪ ਉਮੀਦਵਾਰ ਹਰਜੀਤ ਸਿੰਘ ਵਿੱਚਕਾਰ ਸੀ। ਪਟਿਆਲਾ ਵਿੱਚ 60% ਵੋਟਾਂ ਪਈਆਂ ਸਨ। ਪਰਨੀਤ ਕੌਰ ਨੇ 23,282 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਆਪ ਉਮੀਦਵਾਰ ਹਰਜੀਤ ਸਿੰਘ ਅਦਾਲਤੀਵਾਲਾ ਦੀ ਜ਼ਮਾਨਤ ਜ਼ਬਤ ਹੋ ਗਈ ਹੈ।

ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਨੇ 46,642ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਅਤੇ ਆਪ ਉਮੀਦਵਾਰ ਬਲਜਿੰਦਰ ਕੌਰ ਜੱਸੀ ਨਾਲ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>