ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ਟੇਕਿਆ ਮੱਥਾ

ਨਵੀਂ ਦਿੱਲੀ : ਬਰਤਾਨੀਆਂ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਅੱਜ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਇਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਆਕਿਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ ਸਿੰਘ ਚੰਢੋਕ ਨੇ ਵਫ਼ਦ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚ ਗੁਰਮਤਿ ਮਰਿਯਾਦਾ ਅਨੂਸਾਰ ਕੀਤੇ ਜਾ ਰਹੇ ਕਾਜਰਾਂ ਬਾਰੇ ਜਾਣੂੰ ਕਰਵਾਇਆ। ਗੁਰਦੁਆਰਾ ਸਾਹਿਬ ਪੁੱਜਣ ਤੇ ਨਿਕੋਲਸ ਵੀਲੀਅਮ ਨੂੰ ਜੀ ਆਇਆਂ ਕਹਿੰਦੇ ਹੋਏ ਜੀ.ਕੇ. ਨੇ ਭਾਰਤ ਦੇ ਸਿੱਖਾਂ ਦੀ ਬਰਤਾਨੀਆਂ ਸਰਕਾਰ ਨਾਲ ਜੂੜੀਆਂ ਹੋਈਆਂ ਪਰੇਸ਼ਾਨੀਆ ਅਤੇ ਮੰਗਾ ਬਾਰੇ ਵੀ ਜਾਣੂੰ ਕਰਵਾਇਆ।
ਦੀਵਾਨ ਹਾਲ ‘ਚ ਮੱਥਾ ਟੇਕੱਣ ਉਪਰੰਤ ਸਿਰੋਪਾਓ ਦੀ ਬਖਸ਼ੀਸ਼ ਕਰਦੇ ਹੋਏ ਜੀ.ਕੇ. ਨੇ ਪੰਥ ਵੱਲੋਂ ਬਰਤਾਨਵੀ ਉਪ ਪ੍ਰਧਾਨਮੰਤਰੀ ਸਾਹਮਣੇ 3 ਮੰਗਾ ਵੀ ਰੱਖੀਆਂ ਜਿਸ ਵਿਚ 1984 ‘ਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਸ਼ਮੁਲੀਅਤ ਦੇ ਬਾਰੇ ਹੋਏ ਖੁਲਾਸੇ ਤੇ ਤੱਥਾਂ ਸਹਿਤ ਸੱਚ ਸਾਹਮਣੇ ਲਿਆਉਣ ਦੀ ਬੇਣਤੀ, ਉਥੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਅਨਮੋਲ ਵਸਤੂਆਂ ਨੂੰ ਵਾਪਿਸ ਭਾਰਤ ‘ਚ ਭੇਜਣ ਦੀ ਮੰਗ ਵੀ ਕੀਤੀ। ਜੀ.ਕੇ. ਨੇ ਸਿੱਖਿਆ ਦੇ ਖੇਤਰ ‘ਚ ਕਮੇਟੀ ਦੇ ਸਕੂਲਾਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਮੁਹਇਆ ਕਰਵਾਉਣ ਵਾਸਤੇ ਬਰਤਾਨੀਆਂ ‘ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਇਕ ਬ੍ਰਾਂਚ ਖੋਲਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਹਾਂ ਪੱਖੀ ਰਵੈਆ ਅਖਤਿਆਰ ਕਰਦੇ ਹੋਏ ਉਪ ਪ੍ਰਧਾਨ ਮੰਤਰੀ ਵੱਲੋਂ ਕੈਬਿਨੇਟ ਮੀਟਿੰਗ ‘ਚ ਇਨ੍ਹਾਂ ਮਸਲਿਆਂ ਤੇ ਗੌਰ ਕਰਨ ਦਾ ਵੀ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਗਿਆ। ਉਪ ਪ੍ਰਧਾਨ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਥੇ ਸਿੱਖ ਧਰਮ ਤੇ ਵਿਰਾਸਤ ਨੂੰ ਅਨਮੋਲ ਦੱਸਿਆ ਉਥੇ ਹੀ ਉਨ੍ਹਾਂ ਕਿਹਾ ਕਿ ਭਾਰਤ ਦੌਰੇ ਦੀ ਸ਼ੁਰੂਆਤ ਉਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨਾ ਤੋਂ ਇਸ ਲਈ ਸ਼ੁਰੂ ਕੀਤੀ ਹੈ ਤਾਂਕਿ ਉਨ੍ਹਾਂ ਦੀ ਯਾਤਰਾਂ ਕਾਮਯਾਬ ਹੋਵੇ ਤੇ ਇਥੇ ਆ ਕੇ ਉਹ ਸਿੱਖ ਧਰਮ ਦੀ ਵੱਡਮੁੱਲੀ ਸਮਾਜ ਦੀ ਸੇਵਾ ਕਰਨ ਦੀ ਦਾਤ ਦੇ ਮੁਰੀਦ ਹੋ ਗਏ ਹਨ। ਉਨ੍ਹਾਂ ਨੇ ਲੱਖਾਂ ਲੋਕਾਂ ਵੱਲੋਂ ਬਿਨਾ ਕਿਸੇ ਜਾਤ ਬਿਰਾਦਰੀ ਦੀ ਪ੍ਰਵਾਹ ਕੀਤੇ ਪੰਗਤ ‘ਚ ਲੰਗਰ ਛਕਾਉਣ ਨੂੰ ਵੀ ਸਿੱਖ ਧਰਮ ਦੀ ਵੱਡੀ ਵਿਰਾਸਤ ਦੱਸਿਆ।
ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਸੈਕਟਰੀ ਆਫ ਸਟੇਟ ਐਡਵਰਡ ਜੋਨਥਨ ਡੇਵੇ ਦੇ ਨਾਲ ਲੰਗਰ ਹਾਲ ਵਿਖੇ ਵੱਡੀ ਪੱਧਰ ਤੇ ਸਾਫ ਸਫਾਈ ਨਾਲ ਪਕਾਏ ਜਾ ਰਹੇ ਲੰਗਰਾਂ ਦੀ ਨਿਗਰਾਨੀ ਕਰਨ ਦੌਰਾਨ ਖੁਦ ਲੰਗਰ ਦੀ ਹੱਥੀ ਸੇਵਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਗੁਰਵਿੰਦਰ ਪਾਲ ਸਿੰਘ, ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਵਿਕ੍ਰਮਜੀਤ ਸਿੰਘ ਸਾਹਨੀ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਅਤੇ ਵਾਲੰਟੀਅਰ ਮੁੱਖੀ ਹਰਚਰਣ ਸਿੰਘ ਗੁਲਸ਼ਨ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>