ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ‘ਚ 7400 ਪ੍ਰਾਣੀਆਂ ਨੇ ਲਿਆ ਹਿੱਸਾ

ਨਵੀਂ ਦਿੱਲੀ : ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰੀਖਿਆ ‘ਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ 10 ਬ੍ਰਾਂਚਾ ‘ਚ ਬਣਾਏ ਗਏ ਪ੍ਰੀਖਿਆ ਕੇਂਦਰਾਂ ‘ਚ ਦਿੱਲੀ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਵੱਲੋਂ ਖੁਦ ਦੌਰਾ ਕਰਦੇ ਹੋਏ ਪ੍ਰੀਖਿਆ ਦੇ ਰਹੇ ਪ੍ਰਤਿ ਭਾਗੀਆਂ ਦੀ ਕਾਬਲੀਅਤ ਨੂੰ ਪਰਖਣ ਦੀ ਕੋਸ਼ਿਸ਼ ਕਰਨ ਦੇ ਨਾਲ ਹੀ ਅਗਲੇ ਸਾਲ ਇਸ ਪ੍ਰੀਖਿਆ ਵਿਚ ਯੋਗ ਸੁਧਾਰ ਕਰਨ ਵਾਸਤੇ ਸੁਝਾਵ ਵੀ ਪ੍ਰਾਪਤ ਕੀਤੇ ਗਏ। ਜੀ.ਕੇ. ਨੇ ਹਰ ਪਰਿਵਾਰ ਦੇ ਦੋ ਮੈਂਬਰਾਂ ਵੱਲੋਂ ਇਕ ਪੇਪਰ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਜੱਦੋਜਹਿਦ ਨੂੰ ਅੱਜ ਦੀ ਭੱਜਦੌੜ ਜ਼ਿੰਦਗੀ ਵਿਚ ਪਰਿਵਾਰਾਂ ‘ਚ ਵੱਧ ਰਹੀ ਸੰਵਾਦਹੀਨਤਾ ਤੇ ਕਾਬੂ ਪਾਉਣ ਦਾ ਵੱਡਾ ਹੱਲ ਵੀ ਦੱਸਿਆ।

ਦਾਦੀ-ਪੋਤੇ, ਮਾਂ-ਪੁੱਤਰ, ਭੈਣ-ਭਰਾਂ, ਪਿਉ-ਪੁੱਤਰ, ਪਿਉ-ਧੀ ਜਾਂ ਮਾਂ-ਧੀ ਸਿੱਖਾਂ ਅਤੇ ਸਹਿਜਧਾਰੀਆਂ ਵੱਲੋਂ ਇਕੱਠੇ ਬਹਿ ਕੇ ਦਿੱਤੀ ਜਾ ਰਹੀ ਇਸ ਨਿਵੇਕਲੀ ਪ੍ਰੀਖਿਆ ਨੂੰ ਜਿੱਥੇ ਗੁਰਮਤਿ ਨੂੰ ਪਰਿਵਾਰਾਂ ‘ਚ ਚਰਚਾ ਦਾ ਵੱਡਾ ਜ਼ਰੀਆ ਦੱਸਿਆ ਉਥੇ ਨਾਲ ਹੀ ਅੱਗੇ ਵੀ ਇਸੇ ਤਰ੍ਹਾਂ ਦੇ ਉਪਰਾਲੇ ਜ਼ਾਰੀ ਰੱਖਣ ਦੇ ਵੀ ਸੰਕੇਤ ਦਿੱਤੇ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਅਤੇ ਯੂਥ ਵਿੰਗ ਵੱਲੋਂ ਕਰਵਾਈ ਜਾ ਰਹੀ ਇਸ ਗੁਰੂ ਪਿਆਰਾ ਪਰਿਵਾਰ 2014 ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਇਕ ਸਮਾਗਮ ਦੌਰਾਨ ਵੱਡੇ ਇਨਾਮ ਦੇਣ ਦੀ ਵੀ ਜੀ.ਕੇ. ਨੇ ਇਸ ਮੌਕੇ ਜਾਣਕਾਰੀ ਦਿੱਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>