ਯੁੱਧ ਇੰਟਰਨੈਸ਼ਨਲ ਗੱਤਕਾ ਟੂਰਨਾਮੈਂਟ – 2014 ਸਫਲ ਅਤੇ ਯਾਦਗਾਰੀ ਹੋ ਨਿਬੜਿਆ

ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗੱਤਕਾ ਮੁਕਾਬਲਿਆਂ ਤੋਂ ਬਾਅਦ 12 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਇੰਡੀਆਨਾ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗੱਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਵਿਖੇ ਹੋਇਆ  12 ਅੰਤਰਰਾਸ਼ਟਰੀ ਗਤਕਾ ਯੁੱਧ-ਮੁਕਾਬਲੇ 2014 ਨੇ ਗੁਰਦੁਆਰਾ ਸਾਹਿਬ ਨੂੰ ਸਿੰਘ -ਸਿੰਘਣੀਆਂ ਦੀ ਛਾਉਣੀ ਵਿਚ ਬਦਲ ਦਿਤਾ। ਜਿੱਥੇ ਕੈਨੇਡਾ-ਅਮਰੀਕਾ ਤੇ ਪੰਜਾਬ-ਭਾਰਤ ਤੋਂ ਪਹੁੰਚੇ ਸਿੰਘ-ਸਿੰਘਣੀਆਂ ਦੇ ਰੰਗ ਬਰੰਗੇ ਬਾਣਿਆਂ ਅਤੇ ਖੇਡੇ ਗਤਕੇ ਨੇ ਸਿੱਖ ਯੁੱਧ ਕਲਾ ਦੇ ਵਿਲੱਖਣ ਦਰਿਸ਼ ਪੈਦਾ ਕੀਤੇ। ਇਸ ਮੁਕਾਬਲੇ ਵਿਚ ਟੋਰਾਂਟੋ, ਕੈਲੇਫ਼ੋਰਨੀਆ,ਨਿਊਯਾਰਕ, ਮਿਸ਼ੀਗਨ ਅਤੇ ਨਿਊਜਰਸੀ ਦੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜਦੇ ਨੌਜਵਾਨ ਸਿੱਖ ਬੱਚੇ-ਬੱਚੀਆਂ ਨੇ ਹਿਸਾ ਲਿਆ ਸਿੱਖ ਜੰਗਾਂ ਨੂੰ ਜਦੋਂ ਸਿੰਘ ਸਿੰਘਣੀਆਂ ਨੇ ਸਿੱਖ-ਸੰਗਤਾਂ ਦੇ ਸਾਹਮਣੇ ਸਜੀਵ ਕਰਕੇ ਵਿਖਾਇਆ ਤਾਂ ਸੰਗਤਾਂ ਵਿਚ ਬੇਹੱਦ ਉਤਸ਼ਾਹ ਪੈਦਾ ਹੋਇਆ ਜਿਸ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ, ਰਾਜ ਕਰੇਗਾ ਖ਼ਾਲਸਾ ਦੇ ਉਚੇ ਨਾਹਰਿਆਂ ਨੇ ਆਕਾਸ਼ ਗੂੰਜਣ ਲਾ ਦਿੱਤਾ।

ਜੇਤੂਆਂ ਨੂੰ 10,000 ਡਾਲਰ ਦੇ ਇਨਾਮ ਵੰਡੇ ਗਏ।

ਇਸ ਵਾਰ ਦੇ ਗਤਕਾ ਜੇਤੂਆਂ ਦੀ ਸੂਚੀ ਇਸ ਤਰਾਂ ਹੈ :

ੳ : ਸਿੰਘਾਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਹਰਿਜਸ ਸਿੰਘ ਜੇਤੂ ਰਹੇ। ਦੂਜੇ ਨੰਬਰ ਤੇ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਦਲਬੀਰ ਸਿੰਘ ਆਏ।  ਤੀਜੇ ਨੰਬਰ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਸੁਖਾ ਸਿੰਘ ਜੇਤੂ ਰਹੇ

ਅ : 17 ਸਾਲ ਤੋਂ ਘੱਟ ਉਮਰ ਦੇ ਸੋਟੀ ਮੁਕਾਬਲੇ ਵਿਚ ਕੈਲੇਫ਼ੋਰਨੀਆ ਦੇ ਵਿਦਿਆਰਥੀ ਹਰਿਜੋਤ ਸਿੰਘ ਜੇਤੂ ਰਹੇ। ਦੂਜੇ ਸਥਾਨ ਨਿਊਜਰਸੀ ਦੇ ਕੈਲੇਫ਼ੋਰਨੀਆ ਗਤਕਾ ਦਲ ਦੇ ਮਨਰੂਪ ਸਿੰਘ ਆਏ।

ੲ : ਸਿੰਘਣੀਆਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਕ੍ਰਿਨਪ੍ਰੀਤ ਕੌਰ ਜੇਤੂ ਰਹੇ। ਦੂਜੇ ਨੰਬਰ ਵਿਚ ਇੰਡੀਆਨਾ ਦੇ ਤਾਜਿਨਦਰ ਕੌਰ ਆਏ।

ਸ : 17 ਸਾਲ ਤੋਂ ਘੱਟ ਉਮਰ ਦੇ ਚਕਰ ਦੇ ਖੁੱਲੇ ਮੁਕਾਬਲਿਆਂ ਵਿਚ ਕੈਲੇਫ਼ੋਰਨੀਆ ਦੇ ਵਿਦਿਆਰਥੀ ਕਰਨਦੀਪ ਸਿੰਘ ਅਤੇ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜੇ ਦੇ ਪਰਗਟ ਸਿੰਘ ਜੇਤੂ ਰਹੇ।

ਹ : 18 ਸਾਲ ਉਮਰ ਦੇ ਕਿਰਪਾਨ ਮੁਕਾਬਲੇ ਵਿਚ ਕੈਲੇਫ਼ੋਰਨੀਆ ਗੱਤਕਾ ਦਲ ਦੇ ਸੁਖਾ ਸਿੰਘ ਜੇਤੂ ਰਹੇ। ਦੂਜੇ ਸਥਾਨ ਦਦੇ ਮਨਮੀਤ ਸਿੰਘ ਆਏ।

ਰੈਫ਼ਰੀ ਅਤੇ ਜੱਜ ਬਣਨ ਦੀ ਸੇਵਾ ਭਾਈ ਦਿਦਾਰ ਸਿੰਘ ਕੈਲੇਫ਼ੋਰਨੀਆ , ਗਿਆਨੀ ਭਾਈ ਜਗਬੀਰ ਸਿੰਘ ਇੰਦੀਐਨਾ ਤੇ ਭਾਈ ਰਨਜੀਤ ਸਿੰਘ ਨਿਊਜਰਸੀ ਨੇ ਨਿਭਾਈ ਅਤੇ ਜੱਜ ਦੀਆਂ ਸੇਵਾਵਾਂ ਹਰਪ੍ਰੀਤ ਕੌਰ ਨਿਊਜਰਸੀ, ਪ੍ਰਮਜੀਤ ਸਿੰਘ ਕੈਲੇਫ਼ੋਰਨੀਆ ਅਤੇ ਗਗਨ ਸਿੰਘ ਇੰਡੀਆਨਾ ਨੇ ਨਿਭਾਈ।

ਜਿੱਥੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਸ਼ਸ਼ਤਰ ਵਿੱਦਿਆ ਖਾਲਸੇ ਦੀ ਰਹਿਣੀ ਦਾ ਅਤੁੱਟ ਹਿੱਸਾ ਹੈ, ਉੱਥੇ ਇਹ ਸਮੇਂ ਅਤੇ ਜੰਗਾਂ ਦੀ ਅਜਮਾਈ ਵਿੱਦਿਆ ਹਰ ਪ੍ਰਾਣੀ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਅਤੀ ਮਹੱਤਵਪੂਰਨ ਹੈ।ਇਸ ਮੌਕੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਭਾਈ ਜਸਦੇਵ ਸਿੰਘ ਅਤੇ ਟੂਰਨਾਮੈਂਟ ਦੇ ਮੁੱਖ ਬੁਲਾਰਾ ਭਾਈ ਰਨਜੀਤ ਸਿੰਘ ਕੈਲੇਫ਼ੋਰਨੀਆ ਦਾ ਕਹਿਣਾ ਸੀ ਕਿ ਯੁੱਧ ਗੱਤਕਾ ਟੂਰਨਾਮੈਂਟ ਦਾ ਮੁੱਖ ਮਕਸੱਦ ਪੰਜਾਬੀ ਭਾਈਚਾਰੇ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਉਣਾ ਅਤੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਖਣਾ ਹੈ।ਉਹਨਾਂ ਕਿਹਾ ਕਿ ਆਮ ਵੇਖਣ ਵਿੱਚ ਆਉਂਦਾ ਹੈ ਕਿ ਗੱਤਕਾ ਖਿਡਾਰੀ ਆਪਣੇ ਇਤਿਹਾਸ ਅਤੇ ਧਰਮ ਨਾਲ ਵਧੇਰੇ ਜਾਣੂੰ ਹੁੰਦੇ ਹਨ, ਅਤੇ ਨਸ਼ਿਆਂ ਅਤੇ ਭੈੜੀ ਸੰਗਤ ਤੋਂ ਵੀ ਬੱਚਦੇ ਹਨ।ਟੂਰਨਾਮੈਂਟ ਵਿੱਚ ਸੰਗਤਾਂ ਦੀ ਸਾਰਾ ਦਿਨ ਰੌਣਕ ਰਹੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>