ਦਿੱਲੀ ਕਮੇਟੀ ਦੇ ਮੀਡੀਆ ਮੁੱਖੀ ‘ਮੀਡੀਆ ਰਤਨ’ ਅਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਇੰਦਰਪ੍ਰਸਥਾ ਪ੍ਰੇਸ ਕਲੱਬ ਆਫ਼ ਇੰਡੀਆ ਵਲੋ ਬੇਹਤਰ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਮੀਡੀਆ ਦੇ ਸਸ਼ਕਤੀਕਰਣ ਅਤੇ ਉਸ ਨੂੰ ਉਸਾਰੂ ਤਾਕਤ ਦੇਣ ਵਾਸਤੇ ਦਿਤੇ ਗਏ ਸਹਿਯੋਗ ਲਈ ਇੰਦਰਪ੍ਰਸਥਾ ਮੀਡੀਆ ਰਤਨ ਅਵਾਰਡ 2014 ਨਾਲ ਸਨਮਾਨਿਤ ਕੀਤਾ ਗਿਆ ਹੈ। ਕਾਂਸੀਟਿਯੂਸਨ ਕਲੱਬ, ਰਫ਼ੀ ਮਾਰਗ ਤੇ ਹੋਏ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਦੋਰਾਨ ਲੋਕਸਭਾ ਮੈਂਬਰ ਤੇ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਮਨੋਜ ਤਿਵਾਰੀ, ਵਧੀਕ ਸੋਲਿਸਟਰ ਜਰਨਲ ਆਫ਼ ਇੰਡੀਆ ਬੀਬੀ ਪਿੰਕੀ ਅਨੰਦੁ ਅਤੇ ਸਾਬਕਾ ਐਮ।ਐਲ।ਐ। ਕਰਣ ਸਿੰਘ ਤੰਵਰ  ਵਲੋ ਸ਼ਾਲ ਤੇ ਯਾਦਗਾਰੀ ਚਿਨ੍ਹ ਦੇਕੇ ਸਨਮਾਨਿਤ ਕਰਨ ਮੌਕੇ ਕਲੱਬ ਦੀ ਜਰਨਲ ਸਕਤਰ ਬੀਬੀ ਅੰਜਲੀ ਭਾਟੀਆ ਨੇ  ਪਰਮਿੰਦਰ ਵਲੋ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਮੁੱਖੀ ਦੇ ਤੋਰ ਤੇ ਨਿਬਾਹੀ ਗਈ ਉਸਾਰੂ ਭੂਮੀਕਾ ਅਤੇ ਨਿਸ਼ਕਾਮ ਸਮਰਪਣ ਭਾਵਨਾ ਨੂੰ ਵੀ ਯਾਦ ਕੀਤਾ।

ਆਪਣੇ ਪਰਵਾਰਿਕ ਮੈਬਰਾਂ,ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨਾਲ ਸਨਮਾਨ ਪ੍ਰਾਪਤ ਕਰਨ ਗਏ ਪਰਮਿੰਦਰ ਨੇ ਇਸ ਸੇਵਾ ਨੂੰ ਸੌਂਪਣ ਵਾਸਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਰਨਲ ਸਕਤਰ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਪਾਰਟੀ ਲਾਈਨ ਅਤੇ ਗੁਰਮਿਤ ਸਿਧਾਂਤਾ ਨੂੰ ਮੁੱਖ ਰਖਕੇ ਆਪਣੇ ਵਲੋਂ ਕੀਤੇ ਗਏ ਕਾਰਜਾਂ ਨੂੰ ਇਸ ਸਨਮਾਨ ਰਾਹੀ ਮਾਨਤਾ ਮਿਲਣ ਦੀ ਗੱਲ ਵੀ ਉਹ੍ਨਾ ਕੀਤੀ।  ਕੇਂਦਰ ਸਰਕਾਰ ਦੇ ਵੱਖ-ਵੱਖ ਅਦਾਰਿਆਂ, ਦਿੱਲੀ ਸਰਕਾਰ ਦੇ ਅਦਾਰਿਆਂ ਅਤੇ ਦਿੱਲੀ ਵਿਚਲੇ ਬਾਹਰਲੇ ਸੂਬਿਆਂ ਦੇ ਮੁੱਖ ਦਫਤਰਾਂ ਦੇ ਜਨਸੰਪਰਕ ਮੁੱਖੀਆਂ ਦੇ ਬਰਾਬਰ ਦਿੱਲੀ ਕਮੇਟੀ ਦੇ ਜਨਸੰਪਰਕ ਨੂੰ ਵੀ ਕਲੱਬ ਵਲੋਂ ਤਵ੍ਜੋ ਦੇਣ ਤੇ ਪਰਮਿੰਦਰ ਨੇ ਖੁਸ਼ੀ ਜਾਹਿਰ ਕਰਦੇ ਹੋਏ ਭਵਿੱਖ ‘ਚ ਵੀ ਮੀਡੀਆ ਦੇ ਉਚ ਮਾਪਦੰਡਾਂ ਤੇ ਖਰਾ ਉਤਰਨ ਦਾ ਵੀ ਭਰੋਸਾ ਦਿਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>