ਤਿਲਕ ਨਗਰ ਸਕੂਲ ਵੱਲੋਂ ਬੱਚਿਆਂ ‘ਚ ਅਗੁਵਾਈ ਦੇ ਗੁਣ ਉਭਾਰਣ ਲਈ ਸਮਾਗਮ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਬੱਚਿਆਂ ਨੂੰ ਅਗੁਵਾਈ ਦੇਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਵਿਚ ਮੌਜੂਦ ਅੱਗੇ ਵਧਣ ਦੇ ਗੁਣਾ ਨੂੰ ਉਭਾਰਣ ਵਾਸਤੇ ਪ੍ਰਬੰਧਕਾਂ ਵੱਲੋਂ ਸਕੂਲ ‘ਚ ਹੈਡ ਬਵਾਏ ਅਤੇ ਹੈਡ ਗਰਲ ਥਾਪੇ ਗਏ। ਇਕ ਸਾਦੇ ਸਮਾਗਮ ‘ਚ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਮੈਨੇਜਰ ਜਗਦੀਪ ਸਿੰਘ ਕਾਹਲੋ ਵਲੋਂ ਹੈਡ ਬਵਾਏ ਵੱਜੋਂ 12ਵੀਂ ਜਮਾਤ ਦੇ ਆਦਿਤਿਆ ਸਭ੍ਰਵਾਲ ਅਤੇ ਹੈਡ ਗਰਲ ਵੱਜੋਂ 12ਵੀਂ ਜਮਾਤ ਦੀ ਜਸਪ੍ਰੀਤ ਕੌਰ ਨੂੰ ਰਸਮੀ ਪ੍ਰਤੀਕ ਸੌਂਪੇ ਗਏ।

ਵਾਈਸ ਪ੍ਰਿੰਸੀਪਲ ਕੁਲਵਿੰਦਰ ਕੌਰ ਵੱਲੋਂ ਸਮੁੂਹ ਆਗੂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਦਾ ਹਲਫ ਦਿਵਾਇਆ ਗਿਆ, ਜਿਸ ਵਿਚ ਸਕੂਲ ਦੇ ਵਿਭਾਗ ਮੁੱਖੀ, ਹਾਉਸ ਕੈਪਟਨ ਅਤੇ ਹਾਉਸ ਪ੍ਰਫੈਕਟ ਨੇ ਸਕੂਲ ਦੇ ਵਿਸ਼ਵਾਸ ਅਤੇ ਸੇਵਾ ਨੂੰ ਬਹਾਲ ਰੱਖਣ ਦਾ ਅਹਿਦ ਲਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>